
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਪਾਰਟੀ ਆਗੂਆਂ ਨੂੰ ਉਹਨਾਂ ਨੇਤਾਵਾਂ ਤੋਂ ਸਾਵਧਾਨ ਕੀਤਾ ਹੈ ਜਿਹੜੇ ‘ਆਪਦਾ ਵਿਚ ਅਵਸਰ’ ਭਾਲਦੇ ਹਨ।
ਚੰਡੀਗੜ੍ਹ: ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਪਾਰਟੀ ਆਗੂਆਂ ਨੂੰ ਉਹਨਾਂ ਨੇਤਾਵਾਂ ਤੋਂ ਸਾਵਧਾਨ ਕੀਤਾ ਹੈ ਜਿਹੜੇ ‘ਆਪਦਾ ਵਿਚ ਅਵਸਰ’ ਭਾਲਦੇ ਹਨ। ਉਹਨਾਂ ਨੇ ਕਿਹਾ ਕਿ ਇਸ ਸਮੇਂ ਵਕਤੀ ਤੌਰ ਤੇ ਸਾਡੇ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਲੋਕਾਂ ਨੂੰ ਕੋਵਿਡ ਦੇ ਕਹਿਰ ਤੋਂ ਬਚਾਉਣਾ ਹੈ ਅਤੇ ਇਸ ਅਸਲ ਮੁੱਦੇ ਤੋਂ ਧਿਆਨ ਭਟਕਾਉਣ ਦੇ ਇਰਾਦੇ ਲੋਕ ਹਿੱਤ ਨਹੀਂ ਕਹੇ ਜਾ ਸਕਦੇ।
Sunil Jakhar
ਜਾਰੀ ਬਿਆਨ ਵਿਚ ਜਾਖੜ ਨੇ ਕਿਹਾ ਕਿ ਮਾਣਯੋਗ ਹਾਈਕੋਰਟ ਦੇ ਸਿੱਟ ਦੀ ਜਾਂਚ ਸਬੰਧੀ ਆਏ ਫੈਸਲੇ ਤੋਂ ਬਾਅਦ ਬੇਸ਼ਕ ਲੋਕਾਂ ਦੇ ਮਨਾਂ ਵਿਚ ਇਸ ਕੇਸ ਨੂੰ ਲੈ ਕੇ ਚਿੰਤਾਵਾਂ ਪੈਦਾ ਹੋਈਆਂ ਹਨ ਪਰ ਪੰਜਾਬ ਸਰਕਾਰ ਅਤੇ ਕਾਂਗਰਸ ਹਾਈ ਕਮਾਂਡ ਇਸ ਵਿਸ਼ੇ ਤੇ ਪੂਰੀ ਗੰਭੀਰ ਹੈ ਅਤੇ ਇਸ ਕੇਸ ਵਿਚ ਇਨਸਾਫ ਲਾਜਮੀ ਹੋਵੇਗਾ। ਉਹਨਾਂ ਨੇ ਕਿਹਾ ਕਿ ਅਜਿਹੇ ਵਕਤ ਵਿਚ ਜੋ ਲੋਕ ਮੌਕਾ ਲੱਭ ਕੇ ਜੋ ਵਿਹਾਰ ਕਰ ਰਹੇ ਹਨ ਉਸਨੂੰ ਕਿਸੇ ਤਰੀਕੇ ਵੀ ਠੀਕ ਨਹੀਂ ਕਿਹਾ ਜਾ ਸਕਦਾ ਹੈ।
Punjab Congress
ਜਾਖੜ ਨੇ ਕਿਹਾ ਕਿ ਆਪਣੀਆਂ ਮੀਟਿੰਗਾਂ ਵਿਚ ਹਾਜਰ ਲੋਕਾਂ ਦੇ ਝੁੱਠੇ ਆਂਕੜੇ ਦੇ ਕੇ ਇਹ ਨੇਤਾ ਅਜਿਹੀ ਮੁਹਿੰਮ ਦੀ ਲੀਡਰਸ਼ਿਪ ਕਰਨ ਦਾ ਭਰਮ ਪਾਲ ਰਹੇ ਹਨ ਜੋ ਕਿ ਅਸਲ ਵਿਚ ਕੋਈ ਮੁਹਿੰਮ ਹੈ ਹੀ ਨਹੀਂ ਹੈ। ਉਹਨਾਂ ਨੇ ਅਲਟੀਮੇਟਮ ਦੇਕੇ ਝੁੱਠੀ ਵਾਹਵਾਹੀ ਲੁੱਟਣ ਦੀ ਕੋਸ਼ਿਸ਼ ਕਰਨ ਵਾਲੇ ਨੇਤਾਵਾਂ ਤੋਂ ਪਾਰਟੀ ਆਗੂਆਂ ਨੂੰ ਅਗਾਹ ਕਰਦਿਆਂ ਕਿਹਾ ਕਿ ਇੰਨਾਂ ਦੀਆਂ ਪਾਰਟੀ ਦੀ ਸ਼ਾਖ ਨੂੰ ਵੱਟਾ ਲਗਾਉਣ ਵਾਲੀਆਂ ਕਾਰਵਾਈਆਂ ਤੇ ਪਾਰਟੀ ਹਾਈਕਮਾਂਡ ਨਿਗਾ ਰੱਖ ਰਹੀ ਹੈ ਅਤੇ ਅਜਿਹੇ ਨੇਤਾਵਾਂ ਦਾ ਸਾਥ ਘਾਟੇ ਦਾ ਸੌਦਾ ਹੀ ਸਾਬਤ ਹੋਵੇਗਾ। ਇਸ ਲਈ ਅਜਿਹੇ ਨੇਤਾਵਾਂ ਤੋਂ ਦੂਰ ਰਿਹਾ ਜਾਵੇ ਜੋ ਆਪਣੇ ਨਿੱਜੀ ਹਿੱਤਾਂ ਦੀ ਪੂਰਤੀ ਲਈ ਕਿਸੇ ਦਾ ਵੀ ਇਸਤੇਮਾਲ ਕਰ ਸਕਦੇ ਹਨ ਅਤੇ ਜਿੰਨਾਂ ਨੂੰ ਇਸ ਸਮੇਂ ਪੰਜਾਬ ਦੇ ਅਸਲ ਮੁੱਦੇ, ਕੋਵਿਡ ਖਿਲਾਫ ਲੜੀ ਜਾ ਰਹੀ ਲੜਾਈ ਦੀ ਬਜਾਏ ਆਪਣੇ ਹਿੱਤ ਪਿਆਰੇ ਹੋਏ ਪਏ ਹਨ।
Congress High Command
ਸੁਨੀਲ ਜਾਖੜ ਨੇ ਕਿਹਾ ਕਿ ਫਿਰ ਵੀ ਜੇਕਰ ਕਿਸੇ ਸੀਨਿਅਰ ਆਗੂ ਦੀ ਕੋਈ ਭਾਵਨਾ ਆਹਤ ਹੋਈ ਹੈ ਤਾਂ ਉਸਦਾ ਹੱਲ ਕਰਨ ਲਈ ਹਾਈਕਮਾਂਡ ਹੈ। ਉਹਨਾਂ ਕਿਹਾ ਕਿ ਪਾਰਟੀ ਹਾਈਕਮਾਂਡ ਦੇ ਸਾਰਾ ਮਸਲਾ ਧਿਆਨ ਵਿਚ ਹੈ ਅਤੇ ਇਸ ਮਸਲੇ ਨੂੰ ਜਲਦ ਹੀ ਸੁਲਝਾ ਲਿਆ ਜਾਵੇਗਾ। ਉਹਨਾਂ ਕਿਹਾ ਕਿ ਇਸ ਵੇਲੇ ਕਿਸੇ ਗਲਤਫਹਿਮੀ ਵਿਚ ਆ ਕੇ ਕੋਵਿਡ ਤੋਂ ਧਿਆਨ ਨਾ ਹਟਾਇਆ ਜਾਵੇ ਕਿਉਂਕਿ ਸਾਡੀ ਜਵਾਬਦੇਹੀ ਲੋਕਾਂ ਪ੍ਰਤੀ ਹੋਣੀ ਚਾਹੀਦੀ ਹੈ ਅਤੇ ਲੋਕਾਂ ਦੀ ਇਸ ਵੇਲੇ ਵੱਡੀ ਜਰੂਰਤ ਕੋਵਿਡ ਨੂੰ ਰੋਕੇ ਜਾਣ ਦੀ ਹੈ।
ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਪਾਰਟੀ ਆਗੂ ਆਪਣੇ ਕੋਵਿਡ ਰੋਕਥਾਮ ਲਈ ਸਰਕਾਰ ਵੱਲੋਂ ਦਿੱਤੇ ਪ੍ਰੋਗਰਾਮ ਤੇ ਫੋਕਸ ਕਰਨ ਅਤੇ 21 ਮਈ ਨੂੰ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਬਰਸੀ ਕੋਵਿਡ ਤੋਂ ਬਚਾਓ ਲਈ ਸੇਵਾ ਕਾਰਜ ਕਰਦੇ ਹੋਏ ਮਨਾਈ ਜਾਵੇ। ਉਹਨਾਂ ਨੇ ਆਗੂਆਂ ਨੂੰ ਕਿਹਾ ਕਿ ਉਹ ਪਾਰਟੀ ਵਿਚ ਵਿਸਵਾਸ਼ ਰੱਖਣ । ਪਾਰਟੀ ਹਾਈਕਮਾਂਡ ਜਲਦ ਹੀ ਇਸ ਮਸਲੇ ਦਾ ਹੱਲ ਕਰ ਦੇਵੇਗੀ।