DAP ਖਾਦ ’ਤੇ 700 ਰੁਪਏ ਵਧਾ ਕੇ ਕਿਸਾਨਾਂ-ਮਜ਼ਦੂਰਾਂ ਨੂੰ ਗ਼ੁਲਾਮ ਬਣਾਉਣਾ ਚਾਹੁੰਦੇ ਨੇ ਮੋਦੀ: ਕਾਂਗਰਸ 
Published : May 20, 2021, 10:14 am IST
Updated : May 20, 2021, 10:14 am IST
SHARE ARTICLE
Congress slams Centre over hike in fertilizer prices
Congress slams Centre over hike in fertilizer prices

ਕਿਹਾ, ਭਾਜਪਾ ਦਾ ਡੀ.ਐਨ.ਏ. ਹੀ ਕਿਸਾਨ ਵਿਰੋਧੀ ਹੈ

ਨਵੀਂ ਦਿੱਲੀ,: ਕਾਂਗਰਸ ਨੇ ਬੁਧਵਾਰ ਨੂੰ ਦੋਸ਼ ਲਗਾਇਆ ਕਿ ਕੇਂਦਰ ਸਕਰਾਰ ਨੇ ਡਾਈ ਅਮੋਨੀਆ ਫਾਸਫੇਟ (ਡੀ.ਏ.ਪੀ.) ਖਾਦ ਦੀ 50 ਕਿਲੋਗ੍ਰਾਮ ਦੀ ਬੋਰੀ ’ਤੇ 700 ਰੁਪਏ ਅਤੇ ਕੁੱਝ ਹੋਰ ਖਾਦਾਂ ਦੀ ਕੀਮਤਾਂ ’ਚ ਵਾਧਾ ਕਰ ਦਿਤਾ ਹੈ ਜਿਸ ਨਾਲ ਕਿਸਾਨਾਂ ’ਤੇ ਸਾਲਾਨਾ 20 ਹਜ਼ਾਰ ਕਰੋੜ ਰੁਪਏ ਦਾ ਵਾਧੂ ਬੋਝ ਪਏਗਾ ਅਤੇ ਇਹ ਦੇਸ਼ ਦੇ ਅੰਨਦਾਤਾਵਾਂ ਨੂੰ ਗ਼ੁਲਾਮ ਬਣਾਉਣ ਦੀ ਸਾਜ਼ਸ਼ ਹੈ। ਦੂਜੇ ਪਾਸੇ ਕੇਂਦਰ ਸਰਕਾਰ ਨੇ ਬੁਧਵਾਰ ਨੂੰ ਡੀ.ਏ.ਪੀ ਖਾਦ ਲਈ ਸਬਸਿਡੀ 500 ਰੁਪਏ ਤੋਂ ਵਧਾ ਕੇ 1200 ਰੁਪਏ ਪ੍ਰਤੀ ਬੋਰੀ ਕਰਨ ਦਾ ਫ਼ੈਸਲਾ ਕੀਤਾ। ਹੁਣ ਖਾਦ ਦੀ ਬੋਰੀ 2400 ਰੁਪਏ ਦੀ ਥਾਂ ਸਿਰਫ਼ 1200 ਰੁਪਏ ’ਚ ਮਿਲੇਗੀ।

Fertilizers to turn 10% costlier as potash rates riseFarmer

ਪਾਰਟੀ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਸਰਕਾਰ ਤੋਂ ਇਹ ਅਪੀਲ ਕੀਤੀ ਕਿ ਇਨ੍ਹਾਂ ਵਧੀਆਂ ਕੀਮਤਾਂ ਨੂੰ ਵਾਪਸ ਲਿਆ ਜਾਵੇ। ਉਨ੍ਹਾਂ ਪ੍ਰੈੱਸ ਕਾਨਫ਼ਰੰਸ ਦੌਰਾਨ ਕਿਹਾ, ‘‘ਅਜਿਹਾ ਲਗਦਾ ਹੈ ਕਿ ਦੇਸ਼ ਦੇ 62 ਕਰੋੜ ਕਿਸਾਨਾਂ-ਮਜ਼ਦੂਰਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ  ਮੋਦੀ ਗ਼ੁਲਾਮ ਬਣਾਉਣ ਦੀ ਸਾਜ਼ਸ਼ ਕਰ ਰਹੇ ਹਨ। ਪਿਛਲੇ ਲਗਭਗ ਸਾਢੇ 6 ਸਾਲ ’ਚ ਮੋਦੀ ਸਰਕਾਰ ਨੇ ਖੇਤੀ ’ਚ ਵਰਤੀ ਜਾਣ ਵਾਲੀ ਹਰ ਇਕ ਚੀਜ਼ ਦੀ ਕੀਮਤ ਵਧਾ ਕੇ ਕਿਸਾਨਾਂ ਨੂੰ ਪਹਿਲਾਂ ਹੀ 15 ਹਜ਼ਾਰ ਰੁਪਏ ਪ੍ਰਤੀ ਹੈਕਟੇਅਰ ਸਾਲਾਨਾ ਬੋਝ ਹੇਠਾਂ ਦੱਬ ਦਿਤਾ ਹੈ।’’

Randeep SurjewalaRandeep Surjewala

ਸੁਰਜੇਵਾਲਾ ਨੇ ਦੋਸ਼ ਲਗਾਇਆ, ‘‘ਮਹਾਂਮਾਰੀ ਨੂੰ ਸਹਾਰਾ ਬਣਾ ਕੇ ਡੀਏਪੀ ਸਮੇਤ ਹੋਰ ਖਾਦਾਂ ਦੀਆਂ ਕੀਮਤਾਂ ਵਧਾ ਕੇ ਇਕ ਵਾਰ ਫਿਰ ਕਿਸਾਨ ਮਜ਼ਦੂਰ ਦੀ ਕਮਰ ਤੋੜਨ ਦਾ ਘਟੀਆ ਕੰਮ ਕੀਤਾ ਗਿਆ ਹੈ। ਖਾਦ ਦੀ ਕੀਮਤਾਂ ਵਧਾ ਕੇ 20 ਹਜ਼ਾਰ ਕਰੋੜ ਸਾਲਾਨਾ ਦਾ ਵਾਧੂ ਭਾਰ ਕਿਸਾਨਾਂ ’ਤੇ ਪਾਉਣਾ ਸਾਬਿਤ ਕਰਦਾ ਹੈ ਕਿ ਭਾਜਪਾ ਦਾ ਡੀਐਨਏ ਹੀ ਕਿਸਾਨਾ ਵਿਰੋਧੀ ਹੈ। ’’

PM ModiPM Modi

ਚੋਰ ਦਰਵਾਜ਼ੇ ਤੋਂ ਵਧਾ ਦਿਤੀਆਂ ਕੀਮਤਾਂ

ਕਾਂਗਰਸ ਮੁੱਖ ਸਕੱਤਰ ਨੇ ਕਿਹਾ, ‘‘ਡੀਏਪੀ ਖਾਦ ਦੇ 50 ਕਿਲੋ ਦੇ ਬੈਗ ਦੀ ਕੀਮਤ ਮੋਦੀ ਸਰਕਾਰ ਨੇ ਰਾਤੋਂ ਰਾਤ 1200 ਰੁਪਏ ਤੋਂ ਵਧਾ ਕੇ 1900 ਰੁਪਏ ਕਰ ਦਿਤੀ। ਇਹ 700 ਰੁਪਏ ਦਾ ਵਾਧਾ ਕਿਸਾਨਾਂ ਦੀ ਕਮਰ ਤੋੜ ਦੇਵੇਗਾ। ਇਹ 73 ਸਾਲਾਂ ’ਚ ਕਦੇ ਨਹੀਂ ਹੋਇਆ। ਉਨ੍ਹਾਂ ਮੁਤਾਬਕ,‘‘ਜਦੋਂ ਇਕ ਮਹੀਨਾ ਪਹਿਲਾਂ ਖਾਦ ਦੀ ਕੀਮਤਾਂ ’ਚ ਵਾਧੇ ਦੀ ਖ਼ਬਰ ਆਈ, ਤਾਂ ਭਾਜਪਾ ਸਰਕਾਰ ਦੇ ਮੰਤਰੀਆਂ ਨੇ ਇਸ ਨੂੰ ਨਕਾਰ ਦਿਤਾ ਸੀ। ਪਰ ਹੁਣ ਚੋਰ ਦਰਵਾਜ਼ੇ ਤੋਂ ਕੀਮਤਾਂ ਵਧਾ ਦਿਤੀਆਂ ਗਈਆਂ।’’ਸੁਰਜੇਵਾਲਾ ਨੇ ਕਿਹਾ, ‘‘ਸਾਡੀ ਮੰਗ ਹੈ ਕਿ ਕਿਸਾਨ ਦੀ ਇਹ ਲੁੱਟ ਬੰਦ ਹੋਵੇ ਅਤੇ ਵਧੀਆਂ ਕੀਮਤਾਂ ਵਾਪਸ ਲਈਆਂ ਜਾਣ। ’’

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement