
ਲਾਸ਼ ਨੂੰ ਲੁਕਾਉਣ ਲਈ ਘਰ 'ਚ ਬਣੇ ਗਟਰ ਵਿਚ ਪੁੱਠਾ ਲਟਕਾਇਆ
ਦੀਨਾਨਗਰ : ਦੀਨਾਨਗਰ ਦੇ ਨੇੜਲੇ ਪਿੰਡ ਅਵਾਂਖਾ ’ਚ ਇਕ ਮਹਿਲਾ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਬੀਤੀ ਦੇਰ ਰਾਤ ਲੁੱਟ ਦੀ ਨੀਅਤ ਨਾਲ ਘਰ ਵਿਚ ਦਾਖ਼ਲ ਹੋ ਕੇ ਲੁਟੇਰਿਆਂ ਨੇ ਇਕੱਲੀ ਔਰਤ ਕਮਲਾ ਪਤਨੀ ਕਰਨ ਸਿੰਘ ਨਾਲ ਲੁੱਟ ਖੋਹ ਕੀਤੀ ਅਤੇ ਬਾਅਦ ’ਚ ਉਸ ਦਾ ਕਤਲ ਕਰ ਦਿਤਾ।
ਇਹ ਵੀ ਪੜ੍ਹੋ: ਪੰਜਾਬ ਵਿਚ 24 ਹਜ਼ਾਰ ਮ੍ਰਿਤਕਾਂ ਨੂੰ ਵੀ ਮਿਲਦਾ ਰਿਹਾ ਰਾਸ਼ਨ? ਜਾਂਚ ਦੌਰਾਨ ਖੁਰਾਕ ਤੇ ਸਪਲਾਈ ਵਿਭਾਗ ਦੇ ਕਾਰਨਾਮੇ ਦਾ ਹੋਇਆ ਖ਼ੁਲਾਸਾ
ਕਤਲ ਕਰਨ ਤੋਂ ਬਾਅਦ ਲੁੱਟੇਰਿਆਂ ਵਲੋਂ ਘਰ ਦੇ ਵਿਹੜੇ ’ਚ ਬਣੇ ਸੀਵਰੇਜ ਦੇ ਗਟਰ ’ਚ ਲਾਸ਼ ਨੂੰ ਸੁੱਟ ਕੇ ਫ਼ਰਾਰ ਹੋ ਗਏ। ਲੁਟੇਰਿਆਂ ਨੇ ਔਰਤ ਦੇ ਪਹਿਨੇ ਸੋਨੇ ਦੇ ਗਹਿਣੇ ਉਤਾਰਨ ਤੋਂ ਇਲਾਵਾ ਘਰ ਦੀਆਂ ਅਲਮਾਰੀਆਂ ਦੀ ਵੀ ਤਲਾਸ਼ੀ ਲਈ, ਫਿਲਹਾਲ ਬਾਕੀ ਨੁਕਸਾਨ ਦੀ ਪੁਸ਼ਟੀ ਹੋਣੀ ਬਾਕੀ ਹੈ।
ਮ੍ਰਿਤਕ ਔਰਤ ਦੀ ਧੀ ਰੇਣੂ ਨੇ ਦਸਿਆ ਕਿ ਉਸ ਨੂੰ ਗੁਆਂਢੀਆਂ ਨੇ ਫ਼ੋਨ ’ਤੇ ਸੂਚਨਾ ਦਿਤੀ ਕਿ ਚੋਰ ਉਨ੍ਹਾਂ ਦੇ ਘਰ ’ਚ ਦਾਖ਼ਲ ਹੋ ਗਏ ਹਨ। ਇਸ ਦੀ ਸੂਚਨਾ ਮਿਲਦੇ ਹੀ ਉਹ ਤੁਰਤ ਅਪਣੇ ਪਿੰਡ ਅਵਾਂਖਾ ਪਹੁੰਚੀ ਤਾਂ ਉਥੇ ਉਸ ਨੇ ਅਪਣੀ ਮਾਂ ਦੀ ਲਾਸ਼ ਪਈ ਦੇਖੀ। ਉਸ ਦੀ ਮਾਂ ਵਲੋਂ ਪਾਈਆਂ ਸੋਨੇ ਦੀਆਂ ਵਾਲੀਆਂ ਅਤੇ ਸੋਨੇ ਦੀਆਂ ਚੂੜੀਆਂ ਗ਼ਾਇਬ ਸਨ। ਰੇਣੂ ਨੇ ਪੁਲਿਸ ਨੂੰ ਦਿਤੇ ਬਿਆਨ ’ਚ ਕਿਹਾ ਹੈ ਕਿ ਉਸ ਦੇ ਦੋ ਭਰਾ ਚੰਡੀਗੜ੍ਹ ’ਚ ਰਹਿੰਦੇ ਹਨ ਜਦਕਿ ਉਸ ਦੀ ਮਾਂ ਕਮਲਾ ਦੇਵੀ ਘਰ ’ਚ ਇਕੱਲੀ ਰਹਿੰਦੀ ਸੀ।