ਪੱਤਰਕਾਰਾਂ, ਨੌਜਵਾਨਾਂ ਅਤੇ ਮਹਿਲਾਵਾਂ ਲਈ ਕਾਂਗਰਸ ਦਾ ਵੱਡਾ ਵਾਅਦਾ : ਸੱਪਲ ਦੀ ਭਾਰਤ ਲਈ ਸਾਹਸੀ ਯੋਜਨਾ
Published : May 20, 2024, 5:09 pm IST
Updated : May 20, 2024, 5:09 pm IST
SHARE ARTICLE
Gurdeep Singh Sappal
Gurdeep Singh Sappal

ਸੱਪਲ ਨੇ ਬਰਾਡਕਾਸਟਿੰਗ ਬਿਲ ਨੂੰ ਰੱਦ ਕਰਨ, ਪੱਤਰਕਾਰਾਂ ਲਈ ਮਜ਼ਬੂਤ ਸੁਰੱਖਿਆ ਲਿਆਉਣ ਅਤੇ ਸਰਕਾਰੀ ਨੌਕਰੀਆਂ ਵਿੱਚ ਮਹਿਲਾਵਾਂ ਲਈ 50% ਅਰਕਸ਼ਣ ਨੂੰ ਯਕੀਨੀ ਬਣਾਉਣ ਦਾ ਵਾਅਦਾ ਕੀਤਾ

Punjab News : ਕਾਂਗਰਸ ਵਰਕਿੰਗ ਕਮੇਟੀ (CWC) ਦੇ ਮੈਂਬਰ ਅਤੇ ਭਾਰਤੀ ਰਾਸ਼ਟਰੀ ਕਾਂਗਰਸ (INC) ਦੇ ਪ੍ਰਧਾਨ ਨਾਲ ਜੁੜੇ  ਗੁਰਦੀਪ ਸਿੰਘ ਸੱਪਲ ਨੇ ਅੱਜ ਚੰਡੀਗੜ੍ਹ ਵਿੱਚ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਿਤ ਕੀਤਾ। ਆਪਣੇ ਸੰਬੋਧਨ ਵਿੱਚ ਉਹਨਾਂ ਨੇ ਕਿਹਾ ,"ਜੋ ਵੀ ਅਖਬਾਰ, ਨਿਊਜ਼ ਚੈਨਲ, ਰੇਡਿਓ ਚਲਾਏਗਾ, ਉਸ ਦੇ ਮਾਲਕ ਨੂੰ ਆਪਣੀ ਪਛਾਣ ਦੱਸਣਾ ਲਾਜ਼ਮੀ ਹੋਵੇਗਾ। ਚੋਰੀ-ਛੁਪੇ ਦੇਸ਼ ਨੂੰ ਗੁੰਮਰਾਹ ਕਰਨ ਦਾ ਸਿਸਟਮ ਖਤਮ ਕਰਨਾ ਹੋਵੇਗਾ। ਬਰਾਡਕਾਸਟਿੰਗ ਬਿਲ ਨੂੰ ਰੱਦ ਕੀਤਾ ਜਾਵੇਗਾ। ਡਿਜ਼ੀਟਲ ਡਾਟਾ ਪ੍ਰੋਟੈਕਸ਼ਨ ਬਿਲ ਨੂੰ ਪੱਤਰਕਾਰਾਂ ਦੇ ਹਿਤ ਵਿਚ ਲਿਆ ਜਾਵੇਗਾ। ਅਕਸਰ ਦੇਖਿਆ ਜਾਂਦਾ ਹੈ ਕਿ ਜੇਕਰ ਕੋਈ ਪੱਤਰਕਾਰ ਸਰਕਾਰ ਦੇ ਖ਼ਿਲਾਫ਼ ਕੋਈ ਖ਼ਬਰ ਚਲਾਉਂਦਾ ਹੈ ਤਾਂ ਉਸ ਪੱਤਰਕਾਰ ਨੂੰ ਨੌਕਰੀ ਤੋਂ ਕੱਢਿਆ ਜਾਂਦਾ ਹੈ। ਅਸੀਂ ਵਾਅਦਾ ਕਰਦੇ ਹਾਂ ਕਿ ਜਿਵੇਂ ਹੀ ਅਸੀਂ ਸੱਤਾ ਵਿਚ ਆਵਾਂਗੇ, ਸਭ ਤੋਂ ਪਹਿਲਾਂ ਪੱਤਰਕਾਰਾਂ ਲਈ ਪ੍ਰੈਸ ਕੌਂਸਿਲ ਐਕਟ ਲਿਆਵਾਂਗੇ, ਜਿਸ ਨਾਲ ਪੱਤਰਕਾਰਾਂ ਨੂੰ ਤਾਕ਼ਤ ਅਤੇ ਆਜ਼ਾਦੀ ਮਿਲੇਗੀ।"

ਸੱਪਲ ਨੇ ਅੱਗੇ ਕਿਹਾ, "ਅੱਜ ਦਾ ਅਖਬਾਰ ਪੜ੍ਹਦੇ ਸਮੇਂ ਮੈਂ ਰਾਜਨਾਥ ਸਿੰਘ ਦਾ ਬਿਆਨ ਪੜ੍ਹਿਆ ਕਿ ਅਰਕਸ਼ਣ ਗਰੀਬੀ ਦੇ ਅਧਾਰ 'ਤੇ ਦੇਵਾਂਗੇ। ਉਨ੍ਹਾਂ ਦੇ ਬਿਆਨ ਨਾਲ ਇਹ ਸਾਫ਼ ਹੁੰਦਾ ਹੈ ਕਿ ਉਹ ਜਾਤੀਵਾਦਕ ਅਰਕਸ਼ਣ ਨੂੰ ਖਤਮ ਕਰਕੇ ਆਰਥਿਕ ਅਰਕਸ਼ਣ ਲਿਆਉਣਾ ਚਾਹੁੰਦੇ ਹਨ। ਕੀ ਇਸ ਲਈ ਉਹ 400 ਤੋਂ ਵੱਧ ਵੋਟਾਂ ਮੰਗ ਰਹੇ ਹਨ? ਹੋਰ ਬਿਆਨ ਵਿੱਚ ਜੇ ਪੀ ਨੱਡਾ ਨੇ ਕਿਹਾ ਕਿ BJP ਨੂੰ RSS ਦੀ ਲੋੜ ਨਹੀਂ ਹੈ। ਅਸੀਂ ਭਾਰਤੀ ਜਨਤਾ ਪਾਰਟੀ ਤੋਂ ਪੁੱਛਦੇ ਹਾਂ ਕਿ ਕੀ ਉਹ RSS ਮੁਕਤ BJP ਅਤੇ ਅਰਕਸ਼ਣ ਮੁਕਤ ਭਾਰਤ ਬਣਾਉਣਾ ਚਾਹੁੰਦੇ ਹਨ?"

ਸੱਪਲ ਨੇ ਕਿਹਾ, "ਮੇਅਰ ਚੋਣਾਂ ਵਿੱਚ ਜੋ ਹੋਇਆ, ਉਹ ਅਸੀਂ ਸਭ ਨੇ ਦੇਖਿਆ। ਇਸ ਨੂੰ ਵੇਖਦੇ ਹੋਏ ਅਸੀਂ ਫੈਸਲਾ ਕੀਤਾ ਹੈ ਕਿ ਸਿਟੀ ਸਟੇਟ ਦਾ ਕਾਨਸੈਪਟ ਲਿਆਵਾਂਗੇ, ਜਿਸ ਵਿੱਚ ਮੇਅਰ ਦੀ ਚੋਣ 5 ਸਾਲ ਲਈ ਹੋਵੇਗੀ। ਸਾਰੀ ਦੁਨੀਆ ਵਿੱਚ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਸਿਰਫ਼ ਭਾਰਤ ਵਿੱਚ ਹੋ ਗਏ ਹਨ। ਜਿਵੇਂ ਹੀ ਅਸੀਂ ਸੱਤਾ ਵਿੱਚ ਆਵਾਂਗੇ, ਅਸੀਂ ਪ੍ਰਦੂਸ਼ਣ ਅਤੇ ਵਾਤਾਵਰਣ 'ਤੇ ਕੰਮ ਕਰਾਂਗੇ। ਭਾਰਤ ਵਿੱਚ ਨੌਜਵਾਨਾਂ ਲਈ ਨੌਕਰੀਆਂ ਨਹੀਂ ਹਨ ਅਤੇ ਜੋ ਨੌਜਵਾਨ ਡਿਲਿਵਰੀ ਬੁਏ ਦੇ ਰੂਪ ਵਿੱਚ ਕੰਮ ਕਰਦੇ ਹਨ, ਅਕਸਰ ਦੇਖਿਆ ਗਿਆ ਹੈ ਕਿ ਡਿਲਿਵਰੀ ਲੇਟ ਹੋਣ 'ਤੇ ਉਨ੍ਹਾਂ ਦੇ ਪੈਸੇ ਕੱਟੇ ਜਾਂਦੇ ਹਨ। ਜਿਵੇਂ ਅਸੀਂ ਕਰਨਾਟਕ ਵਿੱਚ ਕੀਤਾ, ਉਸੇ ਤਰ੍ਹਾਂ ਅਸੀਂ ਵਾਅਦਾ ਕਰਦੇ ਹਾਂ ਕਿ ਜਿਵੇਂ ਹੀ ਸੱਤਾ ਵਿੱਚ ਆਵਾਂਗੇ, ਅਸੀਂ ਉਨ੍ਹਾਂ ਲਈ ਸੋਸ਼ਲ ਸਿਕਿਉਰਿਟੀ ਸਕੀਮ ਲਿਆਵਾਂਗੇ ਤਾਂ ਕਿ ਉਨ੍ਹਾਂ ਦਾ ਸ਼ੋਸ਼ਣ ਨਾ ਹੋਵੇ।"

ਉਹਨਾਂ ਨੇ ਅੱਗੇ ਕਿਹਾ, "ਜਦੋਂ ਚੋਣਾਂ ਦੀ ਸ਼ੁਰੂਆਤ ਹੋਈ ਸੀ ਤਾਂ ਵਿਰੋਧੀ ਪਾਰਟੀ ਨੇ ਕਿਹਾ ਸੀ ਕਿ ਤੁਹਾਡੇ ਕੋਲ ਕੋਈ ਚਿਹਰਾ ਨਹੀਂ ਹੈ। ਹੁਣ ਜਦੋਂ ਪੰਜ ਚਰਣਾਂ ਦੀਆਂ ਚੋਣਾਂ ਹੋ ਚੁੱਕੀਆਂ ਹਨ, ਤਾਂ ਇੰਡੀਆ ਅਲਾਇੰਸ 300 ਪਾਰ ਹੈ ਅਤੇ ਇਹ ਤੁਸੀਂ ਸਭ ਜਾਣਦੇ ਹੋ ਕਿ ਇੰਡੀਆ ਅਲਾਇੰਸ ਜਿੱਤ ਰਿਹਾ ਹੈ। ਕਿਸਾਨਾਂ ਦਾ ਸੰਘਰਸ਼, ਮਹਿਲਾਵਾਂ ਨਾਲ ਹੋਇਆ ਅਤਿਆਚਾਰ, ਇਹਨਾਂ ਨੂੰ ਲੈ ਕੇ ਅੱਜ ਵੋਟ ਪੈ ਰਹੇ ਹਨ। ਸੰਵਿਧਾਨ ਦਾ ਮਸਲਾ ਹੁਣ ਜਨਤਾ ਦੇ ਮਨ ਵਿੱਚ ਆ ਗਿਆ ਹੈ ਅਤੇ ਇਹ ਬੀਜੇਪੀ ਲਈ ਜਵਾਬ ਹੈ।"

ਸੱਪਲ ਨੇ ਦੱਸਿਆ ਕਿ "ਕੱਲ੍ਹ ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਚੰਡੀਗੜ੍ਹ ਆਉਣਗੇ ਅਤੇ ਪ੍ਰੈਸ ਕਾਨਫਰੰਸ ਕਰਾਂਗੇ। ਅਗਲੇ ਦਿਨ ਰਾਹੁਲ ਗਾਂਧੀ ਵੀ ਪੰਜਾਬ ਆਉਣਗੇ ਅਤੇ ਪੰਚਕੁਲਾ ਦੇ ਇੰਦਰਧਨੁਸ਼ ਸਟੇਡਿਅਮ ਵਿੱਚ ਉਨ੍ਹਾਂ ਦਾ ਪ੍ਰੋਗਰਾਮ ਰਹੇਗਾ।"

ਉਹਨਾਂ ਕਿਹਾ, "ਜੇ ਅਸੀਂ ਕਿਸਾਨਾਂ ਨੂੰ MSP ਦੇਣ ਦੀ ਗੱਲ ਕਰੀਏ ਤਾਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਨੇ ਇਸ ਦਾ ਵਾਅਦਾ ਕੀਤਾ ਸੀ, ਫਿਰ ਬਾਅਦ ਵਿੱਚ ਉਹ ਇਸ ਦੇ ਖਿਲਾਫ ਹੋ ਗਏ। ਜੇ ਅਸੀਂ ਅਗਨਿਵੀਰ ਦੀ ਗੱਲ ਕਰੀਏ ਤਾਂ ਨੌਜਵਾਨਾਂ ਦਾ ਰਸਤਾ ਫੌਜ ਵਿੱਚ ਜਾਣ ਲਈ ਬੰਦ ਕਰ ਦਿੱਤਾ ਗਿਆ ਹੈ। ਪਹਿਲਾਂ 'ਵਨ ਰੈਂਕ ਵਨ ਪੈਨਸ਼ਨ' ਦੀ ਗੱਲ ਹੁੰਦੀ ਸੀ, ਅੱਜ 'ਨੋ ਰੈਂਕ ਨੋ ਪੈਨਸ਼ਨ' ਤੱਕ ਆ ਗਏ ਹਨ। ਆਪਣੇ ਵਾਅਦਿਆਂ ਤੋਂ ਖੁਦ ਹੀ ਭੱਜ ਰਹੇ ਹਨ। BJP ਸਰਕਾਰ ਨੇ ਲਗਾਤਾਰ ਨੌਜਵਾਨਾਂ ਨੂੰ ਦਬਾਉਣ ਅਤੇ ਬੇਰੁਜ਼ਗਾਰ ਕਰਨ ਦਾ ਕੰਮ ਕੀਤਾ ਹੈ। ਜਿਵੇਂ ਹੀ ਸਾਡੀ ਇੰਡੀਆ ਬਲਾਕ ਸਰਕਾਰ ਆਵੇਗੀ, ਅਸੀਂ ਅਗਨਿਵੀਰ ਨੂੰ ਖਤਮ ਕਰਾਂਗੇ, ਅਸੀਂ ਕਾਨਟਰੈਕਟ ਕੰਮ ਨੂੰ ਖਤਮ ਕਰਾਂਗੇ ਅਤੇ ਸਰਕਾਰੀ ਭਰਤੀਆਂ ਵਧਾਵਾਂਗੇ।"

ਸੱਪਲ ਨੇ ਕਾਂਗਰਸ ਪਾਰਟੀ ਦੀ ਤਰਫੋਂ ਇੱਕ ਖਾਸ ਵਾਅਦਾ ਕੀਤਾ ਕਿ "ਜਿਵੇਂ ਹੀ ਸਰਕਾਰੀ ਭਰਤੀਆਂ ਖੁਲ੍ਹਣਗੀਆਂ, ਉਸ ਵਿੱਚ 50 ਪ੍ਰਤੀਸ਼ਤ ਅਰਕਸ਼ਣ ਲੜਕੀਆਂ ਲਈ ਰੱਖਿਆ ਜਾਵੇਗਾ।"

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 16/08/2025 Rozana S

16 Aug 2025 9:48 PM

Flood In Punjab : ਡੁੱਬ ਗਿਆ ਪੰਜਾਬ ਦਾ ਇਹ ਪੂਰਾ ਇਲਾਕਾ, ਦੇਖੋ ਕਿਵੇਂ ਲੋਕਾਂ ‘ਤੇ ਆ ਗਈ ਮੁਸੀਬਤ, ਕੋਈ ਤਾਂ ਕਰੋ ਮਦਦ

16 Aug 2025 9:42 PM

Brother Died hearing Brother Death news: ਤਿੰਨ ਸਕੇ ਭਰਾਵਾਂ ਨੂੰ ਪਿਆ ਦਿਲ ਦਾ ਦੌਰਾ

11 Aug 2025 3:14 PM

Giani Harpreet Singh Speech LIVE-ਪ੍ਰਧਾਨ ਬਣਨ ਮਗਰੋ ਹਰਪ੍ਰੀਤ ਸਿੰਘ ਦਾ ਸਿੱਖਾਂ ਲਈ ਵੱਡਾ ਐਲਾਨ| Akali Dal News

11 Aug 2025 3:14 PM

Kulgam Encounter: ਸ਼ਹੀਦ ਜਵਾਨ Pritpal Singh ਦੀ ਮ੍ਰਿਤਕ ਦੇਹ ਪਿੰਡ ਪਹੁੰਚਣ ਤੇ ਭੁੱਬਾਂ ਮਾਰ ਮਾਰ ਰੋਇਆ ਸਾਰਾ ਪਿੰਡ

10 Aug 2025 3:08 PM
Advertisement