Punjab News: ਪਾਬੰਦੀ ਦੇ ਬਾਵਜੂਦ ਨਾਬਾਲਗ਼ਾਂ ਨੂੰ ਕੁੱਝ ਮਿੰਟਾਂ ’ਚ ਮਿਲ ਰਹੇ ਨੇ ਤਮਾਕੂ ਉਤਪਾਦ; ਹਾਈ ਕੋਰਟ ਪੁੱਜਾ ਵਿਦਿਆਰਥੀ
Published : May 20, 2024, 7:38 am IST
Updated : May 20, 2024, 7:38 am IST
SHARE ARTICLE
Punjab Haryana High Court
Punjab Haryana High Court

10ਵੀਂ ਜਮਾਤ ਦੇ ਵਿਦਿਆਰਥੀ ਦੀ ਪਟੀਸ਼ਨ ’ਤੇ ਕੇਂਦਰ, ਪੰਜਾਬ, ਹਰਿਆਣਾ, ਚੰਡੀਗੜ੍ਹ ਨੂੰ ਨੋਟਿਸ ਜਾਰੀ

Punjab News: ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਆਨਲਾਈਨ ਮੰਚਾਂ ਤੋਂ ਨਾਬਾਲਗ਼ਾਂ ਨੂੰ ਤਮਾਕੂ ਦੀਆਂ ਚੀਜ਼ਾਂ ਦੀ ਪਹੁੰਚ ’ਤੇ ਰੋਕ ਲਗਾਉਣ ਲਈ ਦਾਇਰ ਜਨਹਿਤ ਪਟੀਸ਼ਨ ’ਤੇ ਕੇਂਦਰ ਸਰਕਾਰ ਅਤੇ ਸੂਬੇ ਦੇ ਅਧਿਕਾਰੀਆਂ ਤੋਂ ਜਵਾਬ ਮੰਗਿਆ ਹੈ। ਐਕਟਿੰਗ ਚੀਫ਼ ਜਸਟਿਸ ਜੀ.ਐਸ. ਸੰਧਾਵਾਲੀਆ ਅਤੇ ਜਸਟਿਸ ਲਪਿਤਾ ਬੈਨਰਜੀ ਨੇ ਕੇਂਦਰ ਸਰਕਾਰ, ਪੰਜਾਬ, ਹਰਿਆਣਾ, ਯੂ.ਟੀ. ਚੰਡੀਗੜ੍ਹ ਅਤੇ ਕਈ ਹੋਰ ਅਥਾਰਟੀਆਂ ਨੂੰ ਨੋਟਿਸ ਜਾਰੀ ਕੀਤੇ ਹਨ।

ਦਸਵੀਂ ਜਮਾਤ ਦੇ 15 ਸਾਲ ਦੇ ਵਿਦਿਆਰਥੀ ਤੇਜਸਵਿਨ ਰਾਜ ਨੇ ਆਨਲਾਈਨ ਮੰਚਾਂ ਅਤੇ ਸੋਸ਼ਲ ਮੀਡੀਆ ਰਾਹੀਂ ਤਮਾਕੂ ਉਤਪਾਦਾਂ ਦੀ ਆਸਾਨੀ ਨਾਲ ਪਹੁੰਚ ਦਾ ਹਵਾਲਾ ਦਿੰਦੇ ਹੋਏ ਸਕੂਲੀ ਵਿਦਿਆਰਥੀਆਂ ’ਚ ਤਮਾਕੂਨੋਸ਼ੀ ਅਤੇ ਵੇਪਿੰਗ (ਇਲੈਕਟਰਾਨਿਕ ਸਿਗਰਟ ਦੀ ਵਰਤੋਂ) ਦੇ ਵੱਧ ਰਹੇ ਪ੍ਰਸਾਰ ਵਲ ਧਿਆਨ ਖਿੱਚਦਿਆਂ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ।

ਪਟੀਸ਼ਨ ’ਚ ਕਿਹਾ ਗਿਆ ਹੈ, ‘‘ਸਿਗਰਟ ਅਤੇ ਹੋਰ ਤਮਾਕੂ ਉਤਪਾਦ (ਇਸ਼ਤਿਹਾਰਬਾਜ਼ੀ ਦੀ ਮਨਾਹੀ ਅਤੇ ਵਪਾਰ ਅਤੇ ਵਣਜ, ਉਤਪਾਦਨ, ਸਪਲਾਈ ਅਤੇ ਵੰਡ ਦਾ ਨਿਯਮ) ਐਕਟ, 2003 ਅਤੇ ਇਲੈਕਟਰਾਨਿਕ ਸਿਗਰਟਾਂ ਦੀ ਰੋਕਥਾਮ ਐਕਟ 2019 ਦੇ ਰੂਪ ’ਚ ਵੱਖ-ਵੱਖ ਕਾਨੂੰਨਾਂ ਦੇ ਬਾਵਜੂਦ, ਇਹ ਜਨਤਕ ਤੌਰ ’ਤੇ ਸਪੱਸ਼ਟ ਹੈ ਕਿ ਟਰਾਈਸਿਟੀ ’ਚ ਬਹੁਤ ਸਾਰੇ ਨੌਜੁਆਨ ਅਤੇ ਇਥੋਂ ਤਕ ਕਿ ਕਿਸ਼ੋਰ... ਵੱਖ-ਵੱਖ ਜਨਤਕ ਥਾਵਾਂ ’ਤੇ ਖੁੱਲ੍ਹੇਆਮ ਵੇਪ ਦੇ ਨਾਮ ਨਾਲ ਆਸਾਨੀ ਨਾਲ ਉਪਲਬਧਤਾ ਹੋਣ ਕਾਰਨ ਉਹ ਖੁਲ੍ਹੇਆਮ ਤਮਾਕੂ ਉਤਪਾਦਾਂ ਖ਼ਾਸ ਕਰ ਕੇ ਇਲੈਕਟਰਾਨਿਕ ਸਿਗਰਟਾਂ ਦਾ ਸੇਵਨ ਕਰ ਰਹੇ ਹਨ।’’

ਰਾਜ ਨੇ ਪਟੀਸ਼ਨ ’ਚ ਕਿਹਾ ਕਿ ਅਦਾਲਤ ’ਚ ਵਿਖਾਉਣ ਲਈ ਉਸ ਨੇ ਇਕ ਆਨਲਾਈਨ ਮੰਚ ਤੋਂ ਸਿਗਰਟ ਦਾ ਪੈਕੇਟ ਮੰਗਵਾਇਆ ਸੀ ਜਿਸ ’ਚ ਉਸ ਦੀ ਉਮਰ 18 ਸਾਲ ਤੋਂ ਵੱਧ ਹੋਣ ਦੀ ਪੁਸ਼ਟੀ ਕਰਨ ਵਾਲੇ ਬਾਕਸ ਦੀ ਜਾਂਚ ਕੀਤੀ ਗਈ ਸੀ। ਪਟੀਸ਼ਨਕਰਤਾ ਨੇ ਕਿਹਾ ਕਿ ਇਹ ਵੇਖ ਕੇ ਹੈਰਾਨੀ ਹੋਈ ਕਿ ਇਹ 9 ਮਿੰਟ ਦੇ ਅੰਦਰ ਡਿਲੀਵਰ ਹੋ ਗਿਆ ਅਤੇ ਡਿਲੀਵਰੀ ਪਾਰਟਨਰ ਨੇ ਵੀ ਉਸ ਦੀ ਉਮਰ ਬਾਰੇ ਨਹੀਂ ਪੁਛਿਆ ਅਤੇ ਨਾ ਹੀ ਇਸ ਖ਼ਰੀਦ ’ਤੇ ਇਤਰਾਜ਼ ਕੀਤਾ। ਉਪਰੋਕਤ ਦੇ ਮੱਦੇਨਜ਼ਰ, ਪਟੀਸ਼ਨ ’ਚ ਹਾਈ ਕੋਰਟ ਦੇ ਤਿੰਨ ਸੇਵਾਮੁਕਤ ਜੱਜਾਂ ਦੇ ਪੈਨਲ ਦੀ ਨਿਗਰਾਨੀ ’ਚ ਇਕ ਨਿਗਰਾਨੀ ਕਮੇਟੀ ਬਣਾਉਣ ਦੀ ਵੀ ਮੰਗ ਕੀਤੀ ਗਈ ਹੈ ਤਾਂ ਜੋ ਤਮਾਕੂ ਪਦਾਰਥਾਂ ਦੇ ਗ਼ੈਰ-ਕਾਨੂੰਨੀ ਵਪਾਰ ਅਤੇ ਆਨਲਾਈਨ ਅਣਅਧਿਕਾਰਤ ਵਿਕਰੀ ’ਤੇ ਪੂਰੀ ਤਰ੍ਹਾਂ ਰੋਕ ਲਗਾਈ ਜਾ ਸਕੇ। ਮਾਮਲੇ ਦੀ ਅਗਲੀ ਸੁਣਵਾਈ 24 ਜੁਲਾਈ ਨੂੰ ਹੋਵੇਗੀ।     

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement