
Abohar House Theft News: ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਕੀਤੀ ਸ਼ੁਰੂ
Abohar House Theft News in punjabi : ਅਬੋਹਰ ਤੋਂ ਵੱਡੀ ਖਬਰ ਸਾਹਮਣੇ ਆਈ ਹੈ। ਇਥੇ ਤੀ ਰਾਤ ਪੁਰਾਣੀ ਸੂਰਜ ਨਗਰੀ ਵਿਚ ਇਕ ਪਰਿਵਾਰ ਛੱਤ ’ਤੇ ਸੌਂ ਰਿਹਾ ਸੀ। ਇਸ ਦੌਰਾਨ ਚੋਰਾਂ ਨੇ ਘਰ 'ਚ ਦਾਖਲ ਹੋ ਕੇ ਲੱਖਾਂ ਰੁਪਏ ਦੇ ਗਹਿਣੇ ਅਤੇ ਨਕਦੀ ਚੋਰੀ ਕਰ ਲਈ। ਸਵੇਰੇ ਜਦੋਂ ਪ੍ਰਵਾਰ ਉੱਠਿਆ ਤਾਂ ਉਦੋਂ ਚੋਰੀ ਦੀ ਵਾਰਦਾਤ ਬਾਰੇ ਪਤਾ ਲੱਗਿਆ। ਪ੍ਰਵਾਰ ਨੇ ਥਾਣਾ ਸਿਟੀ 2 ਦੀ ਪੁਲਿਸ ਨੂੰ ਸੂਚਨਾ ਦਿਤੀ, ਜਿਸ 'ਤੇ ਪੁਲਿਸ ਟੀਮ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ।
ਇਹ ਵੀ ਪੜ੍ਹੋ: Ludhiana News : ਬੇਜ਼ੁਬਾਨਾਂ ਨੂੰ ਰੋਟੀ ਖਵਾ ਰਹੀ ਲੜਕੀ ਦੀ ਲੋਕਾਂ ਨੇ ਕੀਤੀ ਕੁੱਟਮਾਰ, ਨਗਨ ਕਰਕੇ ਘੁਮਾਉਣ ਦੀ ਦਿਤੀ ਧਮਕੀ
ਪੁਲਿਸ ਨੂੰ ਦਿੱਤੇ ਬਿਆਨਾਂ 'ਚ ਗੁਰਚਰਨ ਸਿੰਘ ਪੁੱਤਰ ਮੇਜਰ ਸਿੰਘ ਵਾਸੀ ਪੁਰਾਣੀ ਸੂਰਜ ਨਗਰੀ ਗਲੀ ਨੰਬਰ 1 ਨੇ ਦੱਸਿਆ ਕਿ ਬੀਤੀ ਰਾਤ ਉਹ ਅਤੇ ਉਸ ਦਾ ਪਰਿਵਾਰ ਘਰ ਦੀ ਛੱਤ 'ਤੇ ਸੁੱਤੇ ਪਏ ਸਨ ਜਦੋਂ ਉਨ੍ਹਾਂ ਨੂੰ ਕਰੀਬ 5 ਵਜੇ ਜਾਗ ਆਈ। ਸਵੇਰੇ ਜਾ ਕੇ ਦੇਖਿਆ ਤਾਂ ਘਰ ਦਾ ਸਾਰਾ ਸਾਮਾਨ ਖਿਲਰਿਆ ਪਿਆ ਸੀ ਅਤੇ ਉੱਥੋਂ ਕਰੀਬ 52 ਹਜ਼ਾਰ ਰੁਪਏ ਦੀ ਨਕਦੀ, ਢਾਈ ਤੋਲੇ ਸੋਨੇ ਦੇ ਗਹਿਣੇ ਅਤੇ ਸੈਮਸੰਗ ਕੰਪਨੀ ਦਾ ਮੋਬਾਈਲ ਗਾਇਬ ਸੀ। ਇਸ ਮਗਰੋਂ ਉਸ ਨੇ ਥਾਣਾ ਸਿਟੀ ਦੋ ਦੀ ਪੁਲਿਸ ਨੂੰ ਸੂਚਿਤ ਕੀਤਾ।
ਇਹ ਵੀ ਪੜ੍ਹੋ: Health News: ਮਿੱਟੀ ਦੇ ਬਣੇ ਹੋਏ ਘੜੇ ਦੇ ਪਾਣੀ ’ਚ ਕਈ ਬੀਮਾਰੀਆਂ ਨੂੰ ਦੂਰ ਕਰਨ ਦੀ ਹੈ ਸਮਰੱਥਾ
ਸੂਚਨਾ ਮਿਲਦੇ ਹੀ ਥਾਣਾ ਸਦਰ ਦੇ ਇੰਚਾਰਜ ਮਨਿੰਦਰ ਸਿੰਘ ਪੁਲਿਸ ਟੀਮ ਸਮੇਤ ਮੌਕੇ 'ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕਰ ਦਿੱਤੀ। ਪਰਿਵਾਰਕ ਮੈਂਬਰਾਂ ਦੇ ਬਿਆਨਾਂ ਤੋਂ ਪਤਾ ਲੱਗਾ ਹੈ ਕਿ ਚੋਰਾਂ ਨੇ ਛੱਤ ਤੋਂ ਸਿਰਹਾਣੇ ਹੇਠਾਂ ਰੱਖੀ ਚਾਬੀ ਚੁੱਕ ਕੇ ਘਰ ਅੰਦਰ ਦਾਖਲ ਹੋ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਪੁਲਿਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
(For more Punjabi news apart from Abohar House Theft News in punjabi , stay tuned to Rozana Spokesman)