
ਆਲ ਇੰਡੀਆ ਕਾਂਗਰਸ ਕਮੇਟੀ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਦਾ 48ਵਾਂ ਜਨਮ ਦਿਨ ਅੱਜ ਪੰਜਾਬ ਕਾਂਗਰਸ ਦੇ ਸਥਾਨਕ ਸਰਕਾਰਾਂ ਸੈੱਲ......
ਲੁਧਿਆਣਾ : ਆਲ ਇੰਡੀਆ ਕਾਂਗਰਸ ਕਮੇਟੀ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਦਾ 48ਵਾਂ ਜਨਮ ਦਿਨ ਅੱਜ ਪੰਜਾਬ ਕਾਂਗਰਸ ਦੇ ਸਥਾਨਕ ਸਰਕਾਰਾਂ ਸੈੱਲ ਦੇ ਸਾਬਕਾ ਉਪ ਚੇਅਰਮੈਨ ਗੁਰਸਿਮਰਨ ਸਿੰਘ ਮੰਡ ਦੀ ਅਗਵਾਈ 'ਚ ਕਾਂਗਰਸੀ ਆਗੂਆਂ ਨਾਲ ਸਰਾਭਾ ਨਗਰ ਐਕਸਟੈਨਸ਼ਨ ਪੱਖੋਵਾਲ ਰੋਡ ਵਿਖੇ ਗ਼ਰੀਬ ਬੱਚਿਆਂ ਨਾਲ ਬਹੁਤ ਖ਼ੁਸ਼ੀ ਨਾਲ ਮਨਾਇਆ ਗਿਆ।
ਇਸ ਮੌਕੇ ਪਾਰਟੀ ਆਗੂਆਂ ਵਲੋਂ ਫਲ, ਮਠਿਆਈਆਂ ਵੰਡੀਆਂ ਗਈਆਂ। ਮੰਡ ਨੇ ਪਰਮਾਤਮਾ ਅੱਗੇ ਅਰਦਾਸ ਕੀਤੀ ਹੈ ਕਿ ਰਾਹੁਲ ਗਾਂਧੀ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰਨ ਤਾਂ ਜੋ 2019 ਵਿਚ ਬਹੁਗਿਣਤੀ ਨਾਲ ਦੇਸ਼ ਦੇ ਪ੍ਰਧਾਨ ਮੰਤਰੀ ਬਣਨ। ਇਸ ਮੌਕੇ ਦਵਿੰਦਰ ਸਿੰਘ ਗਿੱਲ ਬਲਾਕ ਸੰਮਤੀ ਮੈਂਬਰ, ਗੁਰਜੋਤ ਸਿੰਘ ਮੁੱਛਲ ਉਪ ਚੇਅਰਮੈਨ ਪੰਜਾਬ ਕਾਂਗਰਸ ਲੇਬਰ ਸੈਲ, ਗੁਰਜੋਤ ਸਿੰਘ ਸਾਬਕਾ ਕੋ ਚੇਅਰਮੈਨ ਪੰਜਾਬ ਕਾਂਗਰਸ ਸੋਸ਼ਲ ਮੀਡੀਆ ਸੈਲ,
ਰਘਵੀਰ ਸਿੰਘ, ਦਵਿੰਦਰ ਸਿੰਘ ਢਿੱਲੋਂ, ਗੁਰਚਰਨ ਸਿੰਘ ਹੁੰਜਨ ਰਿਟਾਇਰ ਐਸਡੀ, ਬਾਬੂ ਠਾਕੁਰ ਫੁੱਲਾਂਵਾਲ, ਕੁਲਦੀਪ ਸਿੰਘ ਮਠਾੜੂ, ਵਿਸ਼ਾਲ, ਬਲਜਿੰਦਰ ਸਿੰਘ, ਬਲਿਹਾਰ ਸਿੰਘ, ਅਭਿਸ਼ੇਕ ਆਦਿ ਹਾਜ਼ਰ ਸਨ।