ਖੰਨਾ ਪੁਲਿਸ ਵੱਲੋਂ 6 ਕਿਲੋ ਅਫ਼ੀਮ ਸਮੇਤ 2 ਤਸਕਰ ਕਾਬੂ
Published : Jun 20, 2019, 5:14 pm IST
Updated : Jun 20, 2019, 5:14 pm IST
SHARE ARTICLE
Khanna police
Khanna police

ਗੁਰਸ਼ਰਨਦੀਪ ਸਿੰਘ, ਪੀਪੀਐਸ ਸੀਨੀਅਰ ਪੁਲਿਸ ਕਪਤਾਨ, ਖੰਨਾ ਨੇ ਪ੍ਰੈਸ ਕਾਂਨਫਰੰਸ ਰਾਂਹੀ ਜਾਣਕਾਰੀ ਦਿੰਦੇ ਹੋਏ...

ਖੰਨਾ: ਗੁਰਸ਼ਰਨਦੀਪ ਸਿੰਘ, ਪੀਪੀਐਸ ਸੀਨੀਅਰ ਪੁਲਿਸ ਕਪਤਾਨ, ਖੰਨਾ ਨੇ ਪ੍ਰੈਸ ਕਾਂਨਫਰੰਸ ਰਾਂਹੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਾਨਯੋਗ ਸ਼੍ਰੀ ਦਿਨਕਰ ਗੁਪਤਾ, ਆਈਪੀਐਸ ਡਾਇਰੈਕਟਰ ਜਨਰਲ ਪੁਲਿਸ ਪੰਜਾਬ, ਚੰਡੀਗੜ੍ਹ ਅਤੇ ਸ਼੍ਰੀ ਰਣਬੀਰ ਸਿੰਘ ਖੱਟੜਾ ਆਈਪੀਐਸ ਡਿਪਟੀ ਇੰਸਪੈਕਟਰ ਜਨਰਲ ਪੁਲਿਸ, ਲੁਧਿਆਣਾ ਦੇ ਦਿਸ਼ਾਂ ਨਿਰਦੇਸ਼ਾਂ ਅਨੁਸਾਰ ਖੰਨਾ ਪੁਲਿਸ ਵੱਲੋਂ ਨਸ਼ਿਆਂ ਦੀ ਤਸਕਰੀ ਅਤੇ ਮਾੜੇ ਅਨਸਰਾਂ ਨੂੰ ਕਾਬੂ ਕਰਨ ਲਈ ਵਿੱਡੀ ਗਈ ਮੁਹਿੰਮ ਦੌਰਾਨ ਉਸ ਵੇਲੇ ਸਫ਼ਲਤਾ ਹਾਸਲ ਹੋਈ ਜਦੋਂ ਜੇਰ ਸਰਕਰਦਗੀ ਜਸਵੀਰ ਸਿੰਘ ਪੀਪੀਐਸ ਪੁਲਿਸ ਕਪਤਾਨ(ਆਈ),

Dhilwan police control over 390 grams of opium 6 kg of opium

ਖੰਨਾ ਹੰਸ ਰਾਜ ਪੀਪੀਐਸ ਉਪ ਪੁਲਿਸ ਕਪਤਾਨ(ਆਈ), ਖੰਨਾ, ਜਤਿੰਦਰਪਾਲ ਸਿੰਘ ਪੀਪੀਐਸ, ਉਪ ਪੁਲਿਸ ਕਪਤਾਨ (ਨਾਰਕੋਟਿਕ) ਖੰਨਾ, ਦੀਪਕ ਰਾਏ ਪੀਪੀਐਸ ਉਪ ਪੁਲਿਸ ਕਪਤਾਨ ਖੰਨਾ, ਇੰਸਪੈਕਟਰ ਬਲਜਿੰਦਰ ਸਿੰਘ ਮੁੱਖ ਅਫ਼ਸਰ ਥਾਣਾ ਸਦਰ ਖੰਨਾ ਦੇ ਥਾਣੇਦਾਰ ਬਖ਼ਸ਼ੀਸ਼ ਸਿੰਘ ਸਮੇਤ ਪੁਲਿਸ ਪਾਰਟੀ ਬਾ ਚੈਕਿੰਗ ਸ਼ੱਕੀ ਪੁਰਸ਼ਾ/ਵਹੀਕਲਾਂ ਦੇ ਸਬੰਧ ਵਿਚ ਪਟਰੌਲਿੰਗ ਕਰਦੇ ਹੋਏ ਸਰਵਿਸ ਰੋਡ ਰਾਂਹੀ ਖੰਨਾ ਤੋਂ ਦੈਹਿੜੁ ਸਾਈਡ ਨੂੰ ਜਾ ਰਹੇ ਸੀ ਤਾਂ ਖੇਡ ਸਟੇਡੀਅਮ ਲਿਬੜਾ ਕੋਲ ਦੋ ਵਿਅਕਤੀ, ਜਿਨ੍ਹਾਂ ਕੋਲ ਭੂਰੇ ਰੰਗ ਦਾ ਬੈਗ ਸੀ, ਪੈਦਲ ਜਾ ਰਹੇ ਸੀ।

Dhilwan police control over 390 grams of opiumOpium

ਜੋ ਪੁਲਿਸ ਪਾਰਟੀ ਨੂੰ ਦੇਖਕੇ ਘਬਰਾਕੇ ਖੇਡ ਸਟੇਡੀਅਮ ਵੱਲ ਮੁੜ ਪਏ। ਜਿਨ੍ਹਾਂ ਨੂੰ ਸ਼ੱਕ ਦੀ ਬਿਨਾਹ ‘ਤੇ ਰੋਕ ਕੇ ਉਨ੍ਹਾਂ ਦਾ ਨਾਮ, ਪਤਾ ਪੁਛਿਆ, ਜਿਨ੍ਹਾਂ ਵਿੱਚੋਂ ਪਹਿਲੇ ਨੇ ਅਪਣਾ ਨਾਮ ਜੀਵਨ ਸਿੰਘ ਪੁੱਤਰ ਈਸ਼ਵਰ ਸਿੰਘ ਵਾਸੀ ਬੋਰਦੀਆ ਖੁਰਦ ਥਾਣਾ ਨਿਮਚ ਜ਼ਿਲ੍ਹਾ ਨਿਮਚ (ਮੱਧ ਪ੍ਰਦੇਸ਼) ਅਤੇ ਦੂਜੇ ਵਿਅਕਤੀ ਨੇ ਅਪਣਾ ਨਾਮ ਦਿਨੇਸ਼ ਪੁੱਤਰ ਬਸੰਤ ਲਾਲ ਵਾਸੀ ਬਰਖੇੜਾ ਲੋਇਆ ਥਾਣਾ ਗਰੋਥ ਜ਼ਿਲ੍ਹਾ ਮੰਦਗੋਰ (ਮੱਧ ਪ੍ਰਦੇਸ਼) ਦੱਸਿਆ। ਮੌਕੇ ‘ਤੇ ਦੀਪਕ ਰਾਏ ਪੀਪੀਐਸ ਉਪ-ਪੁਲਿਸ ਕਪਤਾਨ ਖੰਨਾ, ਵੱਲੋਂ ਪੁੱਜ ਕੇ ਉਕਤ ਵਿਅਕਤੀਆਂ ਦੀ ਤਲਾਸ਼ੀ ਕਰਵਾਈ,

Opium CultivationOpium 

ਤਲਾਸ਼ੀ ਦੌਰਾਨ ਉਨ੍ਹਾਂ ਕੋਲੋਂ ਫੜਿਆ ਭੂਰੇ ਰੰਗ ਦੇ ਬੈਗ ਵਿਚੋਂ ਕਾਗਜ ਦੇ ਲਿਫ਼ਾਫ਼ੇ ਵਿਚ ਲਪੇਟੀ 6 ਕਿਲੋ ਅਫ਼ੀਮ ਬਰਾਮਦ ਹੋਈ। ਜਿਸ ਸਬੰਧੀ ਦੋਸ਼ੀਆਨ ਵਿਰੁੱਧ ਮੁਕੱਦਮ ਨੰਬਰ 137 ਮਿਤੀ 20.06.2019 ਅ/ਧ 18/61/85 ਐਨਡੀਪੀਐਸ ਐਕਟ ਥਾਣਾ ਸਦਰ ਖੰਨਾ ਦਰਜ਼ ਰਜਿਸਟਰ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਦੋਸ਼ੀਆਂ ਕੋਲੋਂ ਪੁਛਗਿਛ ਜਾਰੀ ਹੈ, ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement