
ਜ਼ਿਲ੍ਹਾ ਪੁਲਿਸ ਮੁਖੀ ਸ. ਮਨਦੀਪ ਸਿੰਘ ਸਿੱਧੂ ਦੇ ਦਿਸ਼ਾ ਨਿਰਦੇਸ਼ਾ ਅਤੇ ਹਦਾਇਤਾਂ ਅਨੁਸਾਰ...
ਰਾਜਪੁਰਾ: ਜ਼ਿਲ੍ਹਾ ਪੁਲਿਸ ਮੁਖੀ ਸ. ਮਨਦੀਪ ਸਿੰਘ ਸਿੱਧੂ ਦੇ ਦਿਸ਼ਾ ਨਿਰਦੇਸ਼ਾ ਅਤੇ ਹਦਾਇਤਾਂ ਅਨੁਸਾਰ ਸ਼੍ਰੀ ਅਸ਼ੋਕ ਕੁਮਾਰ ਪੀਪੀਐਸ ਉਪ-ਕਪਤਾਨ ਪੁਲਿਸ ਸਰਕਲ ਘਨੌਰ ਅਤੇ ਇੰਸਪੈਕਟਰ ਕੁਲਵਿੰਦਰ ਸਿੰਘ ਮੁੱਖ ਅਫ਼ਸਰ ਥਾਣਾ ਸ਼ੰਭੂ ਦੀ ਯੋਗ ਅਗਵਾਈ ਹੇਠ ਥਾਣਾ ਸ਼ੰਭੂ ਦੀ ਪੁਲਿਸ ਨੇ 2 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ 1400 ਨਸ਼ੀਲੀਆਂ ਸ਼ੀਸ਼ੀਆਂ ਬਰਾਮਦ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ।
Arrested with Drugs
ਇਸ ਸੰਬੰਧੀ ਸ਼੍ਰੀ ਅਸ਼ੋਕ ਕੁਮਾਰ ਪੀਪੀਐਸ ਉਪ-ਕਪਤਾਨ ਪੁਲਿਸ ਸਰਕਲ ਘਨੌਰ ਨੇ ਹੋਰ ਜਾਣਕਾਰੀ ਦਿੰਦਿਆ ਦੱਸਿਆ ਕਿ ਸ. ਮਨਜੀਤ ਸਿੰਘ ਕੋਲ ਮੁਖਬਰ ਖਾਸ ਨੇ ਇਤਲਾਹ ਦਿਤੀ ਸੀ ਕਿ ਵਿਆਜ ਅਹਿਮਦ ਇਟੂ ਪੁੱਤਰ ਗੁਲਾਮ ਕਾਦਿਰ ਇਟੂ ਵਾਸੀ ਪਿੰਡ ਅਰਬਲ ਥਾਣਾ ਬਨੀਹਾਲ ਜ਼ਿਲ੍ਹਾ ਰਾਮਬਨ ਜੰਮੂ-ਕਸ਼ਮੀਰ ਅਤੇ ਅਬਦੁਲ ਗਨੀ ਪੁੱਤਰ ਮੁਹੰਮਦ ਰਮਜਾਨ ਵਾਸੀ ਪਿੰਡ ਤੈਤਰੀ ਪੋਰਾ ਡੋਲੀਗਮ ਜ਼ਿਲ੍ਹਾ ਰਾਮਬਨ ਜੰਮੂ-ਕਸ਼ਮੀਰ ਜੋ ਅੰਬਾਲਾ ਸਾਇਡ ਤੋਂ ਅਪਣੇ ਟਰੱਕ ਨੰਬਰ ਜੇਕੇ-19-3321 ਵਿਚ ਨਸ਼ੀਲਾ ਪਦਾਰਥ ਭਾਰੀ ਮਾਤਰਾ ਵਿਚ ਲੈ ਕੇ ਆ ਰਹੇ ਹਨ।
Drugs
ਜਿਨ੍ਹਾਂ ਨੇ ਰਾਜਪੁਰਾ ਨੂੰ ਹੁੰਦੇ ਹੋਏ ਜੰਮੂ-ਕਸ਼ਮੀਰ ਜਾਣਾ ਹੈ। ਜਿਸ ਤੇ ਇੰਸਪੈਕਟਰ ਕੁਲਵਿੰਦਰ ਸਿੰਘ ਮੁੱਖ ਅਫ਼ਸਰ ਥਾਣਾ ਸ਼ੰਭੂ ਨੇ ਸਮੇਤ ਪੁਲਿਸ ਪਾਰਟੀ ਦੇ ਨੈਸ਼ਨਲ ਹਾਈਵੇ-1 ਟੀ ਪੁਆਇੰਟ ਪਿੰਡ ਡਾਹਰੀਆ ਵਿਖੇ ਨਾਕਾਬੰਦੀ ਕਰਕੇ ਉਕਤ ਵਿਅਕਤੀਆਂ ਨੂੰ ਉਕਤ ਟਰੱਕ ਸਮੇਤ ਕਾਬੂ ਕਰਕੇ ਉਨ੍ਹਾਂ ਕੋਲੋਂ ਕੁੱਲ 1400 ਨਸ਼ੀਲੀਆਂ ਸ਼ੀਸ਼ੀਆ ਬਰਾਮਦ ਕੀਤੀਆਂ। ਦੋਵੇਂ ਨਸ਼ਾ ਤਸਕਰਾਂ ਦੇ ਵਿਰੁੱਧ ਮੁ.ਨੰ: 73 ਮਿਤੀ 19-06-2019 ਅ/ਧ 22 ਐਨਡੀਪੀਐਸ ਥਾਣਾ ਸ਼ੰਭੂ ਅਧੀਨ ਮੁਕੱਦਮਾ ਦਰਜ ਕੀਤਾ ਗਿਆ ਹੈ। ਦੋਸ਼ੀਆਂ ਕੋਲੋਂ ਹੋਰ ਪੁਛਗਿਛ ਕੀਤੀ ਜਾ ਰਹੀ ਹੈ।