
ਦੇਸ਼ ਦੀ ਪ੍ਰਸਿੱਧ ਦੁਪਹੀਆ ਨਿਰਮਾਤਾ ਕੰਪਨੀ ਹੌਂਡਾ ਨੇ ਨਵਾਂ CD 110 Dream BSVI ਮੋਟਰਸਾਇਕਲ ਲਾਂਚ ਕੀਤਾ ਹੈ।
ਚੰਡੀਗੜ੍ਹ: ਦੇਸ਼ ਦੀ ਪ੍ਰਸਿੱਧ ਦੁਪਹੀਆ ਨਿਰਮਾਤਾ ਕੰਪਨੀ ਹੌਂਡਾ ਵੱਲੋਂ ਪ੍ਰਸਿੱਧ ਬਾਲੀਵੁੱਡ ਅਤੇ ਪਾਲੀਵੁੱਡ ਅਦਾਕਾਰ ਗੁਰਪ੍ਰੀਤ ਸਿੰਘ ਘੁੱਗੀ ਨੇ ਨਵਾਂ CD 110 Dream BSVI ਮੋਟਰਸਾਇਕਲ ਲਾਂਚ ਕੀਤਾ ਹੈ।
Honda
ਚੰਡੀਗੜ੍ਹ ਵਿਖੇ ਅਯੋਜਿਤ ਕੀਤੇ ਗਏ ਇਸ ਲਾਂਚ ਸਮਾਰੋਹ ਦੌਰਾਨ ਹੌਂਡਾ ਮੋਟਰਸਾਈਕਲ ਅਤੇ ਸਕੂਟਰ ਜ਼ੋਨਲ ਮੈਨੇਜਰ (ਸੇਲਜ਼) ਜਿਤੇਂਦਰ ਕੁਮਾਰ ਨੇ ਕਿਹਾ ਕਿ ਬੀਐਸ 6 ਮੋਟਰਸਾਈਕਲ, ਸੀਬੀ ਸ਼ਾਈਨ, ਐਸਪੀ 125 ਆਦਿ ਮਾਡਲਾਂ ਦੀ ਵੱਡੀ ਸਫਲਤਾ ਤੋਂ ਬਾਅਦ ਹੁਣ ਨਵਾਂ ਹੌਂਡਾ 2 ਦੁਪਹੀਆ ਵਾਹਨ ਨੌਰਥ ਜ਼ੋਨ ਵਿਚ ਆਪਣਾ ਫਲੈਗਸ਼ਿਪ ਮਾਡਲ ਸੀ ਡੀ 1010 ਡੀਲਕਸ ਲਾਂਚ ਕਰ ਰਹੀ ਹੈ।
Gurpreet Ghughi
ਇਸ ਦੌਰਾਨ ਪਲੈਟੀਨਮ ਹੌਂਡਾ ਦੇ ਡਾਇਰੈਕਟਰ ਕਰਨ ਗਿਲਹੋਤਰਾ ਨੇ ਅਪਣੇ ਵਿਸ਼ੇਸ਼ ਗਾਹਕਾਂ, ਅਦਾਕਾਰ ਗੁਰਪ੍ਰੀਤ ਘੁੱਗੀ, ਐਚਐਮਐਸਆਈ ਦੇ ਅਧਿਕਾਰੀਆਂ ਅਤੇ ਮੀਡੀਆ ਦਾ ਧੰਨਵਾਦ ਕੀਤਾ। ਹੌਂਡਾ ਸੀਡੀ 110 ਡ੍ਰੀਮ ਬੀਐਸਵੀਆਈ ਲਾਂਚ ਕਰਦੇ ਹੋਏ ਹੌਂਡਾ ਮੋਟਰਸਾਈਕਲ ਐਂਡ ਸਕੂਟਰ ਇੰਡੀਆ ਪ੍ਰਾਈਵੇਟ ਲਿਮਟਿਡ ਦੇ ਸੇਲਜ਼ ਐਂਡ ਮਾਰਕੇਟਿੰਗ ਡਾਇਰੈਕਟਰ ਯਾਦਵਿੰਦਰ ਸਿੰਘ ਗੁਲੇਰੀਆ ਨੇ ਕਿਹਾ, ਆਈਕਾਨਿਕ ਸੀ ਡੀ ਬ੍ਰਾਂਡ 1966 ਤੋਂ ਵਿਸ਼ਵ ਪੱਧਰ 'ਤੇ ਲੱਖਾਂ ਗਾਹਕਾਂ ਦਾ ਭਰੋਸਾ ਜਿੱਤ ਰਿਹਾ ਹੈ।
karan gilhotra
ਹੁਣ ਅਮੀਰ ਵਿਰਾਸਤ ਨੂੰ ਅੱਗੇ ਲਿਜਾਉਂਦਿਆਂ, ਨਵੀਂ ਸੀ ਡੀ 110 ਡ੍ਰੀਮ ਬੀਐਸਵੀਆਈ ਹੌਂਡਾ ਦੀ ਉੱਤਮ ਤਕਨਾਲੋਜੀ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ ਹੈ। ਇਸ ਸ਼ਾਨਦਾਰ ਬਾਈਕ ਦੇ ਰੂਪ ਵਿਚ ਗਾਹਕਾਂ ਨੂੰ ਬੇਹਤਰੀਨ ਪ੍ਰਦਰਸ਼ਨ ਅਤੇ ਮਾਈਲੇਜ ਪ੍ਰਦਾਨ ਕੀਤੀ ਜਾ ਹੈ। ਇਸ ਦੇ ਨਾਲ ਹੀ ਕੰਪਨੀ ਵੱਲੋਂ ਖ਼ਾਸ ਲਿਮਟਡ ਪੀਰੀਅਡ 6 ਸਾਲ ਦਾ ਵਾਰੰਟੀ ਪੈਕੇਜ ਦਿੱਤਾ ਜਾ ਰਿਹਾ ਹੈ। ਇਸ ਦੀ ਕੀਮਤ 63,660 ਰੁਪਏ ਤੋਂ ਸ਼ੁਰੂ ਹੈ।
Bike
ਇੰਜਣ ਅਤੇ ਪਾਵਰ ਦੀ ਗੱਲ ਕੀਤੀ ਜਾਵੇ ਤਾਂ ਹੌਡਾਂ ਸੀਡੀ 110 ਡ੍ਰੀਮ ਬੀਐਸਵੀਆਈ ਵਿਚ 110cc ਦਾ GM-FI HET (Honda Eco Technology) ਵਾਲਾ ਇੰਜਣ ਦਿੱਤਾ ਗਿਆ ਹੈ। ਹੁਣ ਇਹ ਇੰਜਣ ਪਹਿਲਾਂ ਨਾਲੋਂ ਜ਼ਿਆਦਾ ਮਾਈਲੇਜ ਪ੍ਰਦਾਨ ਕਰੇਗਾ। ਇਹ ACG ਸਟਾਰਟ ਦੀ ਤਰ੍ਹਾਂ ਨਵੀਆਂ ਸਹੂਲਤਾਂ ਨਾਲ ਲੈਸ ਹੈ, ਬਾਈਕ ਵਿਚ ਨਵੇਂ ਡੀਸੀ ਹੈਡਲੈਂਪ, ਇੰਜਣ ਸਟਾਰਟ/ ਸਟਾਪ ਸਵਿੱਚ, ਹੈਡਲੈਂਪ ਬੀਮ ਅਤੇ ਪਾਸਿੰਗ ਸਵਿਚ, ਲੰਬੀ ਸੀਟ, ਨਵੇਂ ਬਾਡੀ ਗ੍ਰਾਫਿਕਸ, ਕ੍ਰੋਮ ਮਫਲਰ ਕਵਰ ਆਦਿ ਮੌਜੂਦ ਹਨ।