
ਸਿੱਖ ਫ਼ੌਜੀਆਂ ਨੇ ਹੁਣ ਤਕ ਬਹੁਤ ਬਹਾਦਰੀਆਂ ਦਿਖਾਈਆਂ ਹਨ...
ਚੰਡੀਗੜ੍ਹ: ਹਾਲ ਹੀ ਵਿਚ ਹੋਈ ਚੀਨ ਅਤੇ ਭਾਰਤ ਵਿਚਕਾਰ ਝੜਪ ਨੇ ਹਰ ਕਿਸੇ ਦੀ ਰੂਹ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਇਸ ਵਿਚ ਪੰਜਾਬ ਦੇ 4 ਜਵਾਨ ਸ਼ਹੀਦ ਹੋਏ ਹਨ। ਇਸ ਮੁੱਦੇ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਇਕ ਵੀਡੀਉ ਵਾਇਰਲ ਹੋ ਰਹੀ ਹੈ ਜਿਸ ਵਿਚ ਦੋ ਛੋਟੀ ਉਮਰ ਦੇ ਬੱਚੇ ਆਪਸ ਵਿਚ ਵਾਰਤਲਾਪ ਕਰ ਰਹੇ ਹਨ। ਇਸ ਵਿਚ ਇਕ ਸਵਾਲ ਕਰਦਾ ਹੈ ਤੇ ਦੂਜਾ ਉਸ ਦੇ ਉਤਰ ਦਿੰਦਾ ਹੈ।
Sikh Boys
ਇਕ ਪ੍ਰਸ਼ਨ ਕਰਦਾ ਹੈ ਕਿ ਉਸ ਨੇ ਫੌਜ ਵਿਚ ਭਰਤੀ ਹੋਣਾ ਪਰ ਕਾਗਰਲ ਦੀ ਲੜਾਈ ਵਿਚ, ਕਸ਼ਮੀਰ ਦੀ ਲੜਾਈ ਵਿਚ ਕਿੰਨੇ ਹੀ ਜਵਾਨ ਸ਼ਹੀਦ ਹੋਏ ਹਨ। ਇਸ ਤੋਂ ਬਾਅਦ ਹੁਣ ਚੀਨ ਨਾਲ ਝੜਪ ਹੋਈ, ਇਸ ਝੜਪ ਵਿਚ 4 ਜਵਾਨ ਸ਼ਹੀਦ ਹੋਏ ਹਨ ਉਹ ਵੀ ਪੰਜਾਬ ਦੇ। ਫਿਰ ਉਹ ਫੌਜ ਵਿਚ ਭਰਤੀ ਹੋਣਾ ਚਾਹੁੰਦੇ ਹਨ। ਦੂਜਾ ਲੜਕਾ ਪਹਿਲੇ ਲੜਕੇ ਨੂੰ ਕਹਿੰਦਾ ਹੈ ਕਿ ਫੌਜ ਵਿਚ ਭਰਤੀ ਹੋਣ ਦਾ ਜ਼ਜਬਾ ਬਹੁਤ ਹੈ, ਡਰਨ ਵਾਲੀ ਗੱਲ ਨਹੀਂ ਹੈ, ਸਾਡੇ ਗੁਰੂਆਂ ਨੇ ਵੀ ਸਾਨੂੰ ਬਹਾਦਰੀ ਨਾਲ ਜੂਝਣਾ ਸਿਖਾਇਆ ਹੈ।
Sikh Boys
85% ਸਿੱਖਾਂ ਨੇ ਇਸ ਦੇਸ਼ ਲਈ ਕੁਰਬਾਨੀਆਂ ਦਿੱਤੀਆਂ ਹਨ ਪਰ ਜਦੋਂ ਮੈਂ ਪੰਜਾਬ ਅਤੇ ਸਿੱਖ ਕੌਮ ਵੱਲ ਦੇਖਦਾ ਹਾਂ ਤਾਂ ਮਨ ਨੂੰ ਬਹੁਤ ਬੁਰਾ ਲਗਦਾ ਹੈ। ਸਰਕਾਰ ਵੱਲੋਂ ਸਾਡੇ ਨਾਲ ਵਿਤਕਰੇ ਬਾਜ਼ੀ ਕੀਤੀ ਜਾਂਦੀ ਹੈ, ਧੱਕੇਸ਼ਾਹੀ ਕੀਤੀ ਜਾਂਦੀ ਹੈ ਤੇ ਸਿੱਖ ਕੌਮ ਨੂੰ ਇਕ ਵੱਖਰੀ ਹੋਂਦ ਵੀ ਨਹੀਂ ਮੰਨਿਆ ਜਾਂਦਾ। ਥਾਂ-ਥਾਂ ਤੇ ਸਿੱਖਾਂ ਨਾਲ ਧੋਖਾ ਕੀਤਾ ਜਾਂਦਾ ਹੈ ਤੇ ਘਟ ਗਿਣਤੀਆਂ ਨਾਲ ਰਾਜ ਵਿਚ ਵਿਤਕਰੇਬਾਜ਼ੀ ਕੀਤੀ ਜਾਂਦੀ ਹੈ।
Sikh Boys
ਖਾਸ ਕਰ ਕੇ ਸਿੱਖ ਕੌਮ ਨੂੰ 2% ਕਹਿ ਕੇ ਦਬਾਇਆ ਜਾਂਦਾ ਹੈ। ਜਿਵੇਂ ਮਹਾਂਰਾਸ਼ਟਰ ਵਿਚ ਵੀ ਸਿੱਖਾਂ ਨੂੰ ਉਜਾੜਿਆ ਜਾ ਰਿਹਾ ਹੈ ਜਾਂ ਫਿਰ ਯੂਪੀ ਵਿਚ ਵੀ ਇਕ ਸਿੱਖ ਤੇ ਹਮਲਾ ਕਰ ਕੇ ਉਸ ਦੀ ਪੱਗ ਦੀ ਬੇਅਦਬੀ ਕੀਤੀ ਗਈ। ਇਸ ਤੇ ਸਰਕਾਰ ਨੂੰ ਚਾਹੀਦਾ ਹੈ ਕਿ ਜਿਹੜੇ ਲੋਕ ਘਟ ਗਿਣਤੀ ਨਾਲ ਧੱਕੇਸ਼ਾਹੀ ਕਰਦੇ ਹਨ ਉਹਨਾਂ ਖਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ ਤੇ ਸਿੱਖਾਂ ਨੂੰ ਉਹਨਾਂ ਦੇ ਹੱਕ ਦਿੱਤੇ ਜਾਣ।
Sikh
ਸਿੱਖ ਫ਼ੌਜੀਆਂ ਨੇ ਹੁਣ ਤਕ ਬਹੁਤ ਬਹਾਦਰੀਆਂ ਦਿਖਾਈਆਂ ਹਨ ਤੇ ਉਹਨਾਂ ਦੇ ਪਰਿਵਾਰਾਂ ਨੂੰ ਨੌਕਰੀਆਂ ਜਾਂ ਪੈਸੇ ਦੀ ਗੱਲ ਵੀ ਚੱਲਦੀ ਹੈ ਪਰ ਇਹ ਸਿਰਫ ਗੱਲਾਂ ਵਿਚ ਹੀ ਰਹਿ ਜਾਂਦਾ ਹੈ। ਸਿੱਖ ਕੌਮ ਬਾਰੇ ਨਾ ਤਾਂ ਕੇਂਦਰ ਸਰਕਾਰ ਸੋਚਦੀ ਹੈ ਤੇ ਨਾ ਹੀ ਪੰਜਾਬ ਦੀ ਸਰਕਾਰ। ਪੰਜਾਬ ਦੀ ਸਰਕਾਰ ਪੰਜਾਬੀਆਂ ਦੇ ਹੱਕਾਂ ਬਾਰੇ ਗੱਲ ਕਰਦੀ ਹੈ ਪਰ ਸਿੱਖਾਂ ਦੇ ਹੱਕਾਂ ਬਾਰੇ ਕੋਈ ਨਹੀਂ ਗੱਲ ਕਰਦਾ।
Captain Amrinder Singh
ਦਿੱਲੀ ਦੇ ਦੰਗਿਆਂ ਵਿਚ ਵੀ ਸਿੱਖਾਂ ਨੂੰ ਕੋਈ ਇਨਸਾਫ ਨਹੀਂ ਮਿਲਿਆ ਸੀ, ਪੰਜਾਬ ਵਿਚ ਵੀ ਸਿੱਖਾਂ ਦੇ ਗੁਰੂ ਦੀ ਬੇਅਦਬੀ ਹੋਈ, ਦਰਬਾਰ ਸਾਹਿਬ ਦੇ ਅਟੈਕ ਹੋਇਆ, ਉਸ ਵਿਚ ਵੀ ਸਿੱਖਾਂ ਨੂੰ ਵਰਤਿਆ ਗਿਆ, ਇਸ ਵਿਚ ਵੀ ਸਿੱਖਾਂ ਨੂੰ ਕੋਈ ਇਨਸਾਫ ਨਹੀਂ ਮਿਲਿਆ। ਸਰਕਾਰ ਨੂੰ ਪਾਲਿਸੀ ਬਦਲਣ ਦੀ ਲੋੜ ਹੈ। ਇਸ ਪ੍ਰਤੀ ਹਰ ਵਿਅਕਤੀ ਨੂੰ ਅੱਗੇ ਆਉਣਾ ਪਵੇਗਾ ਤੇ ਸਰਕਾਰ ਨੂੰ ਚਾਹੀਦਾ ਹੈ ਜਿਹੜੇ ਬੰਦੀ ਕੈਦੀਆਂ ਨੇ ਅਪਣੀ ਸਜ਼ਾ ਪੂਰੀ ਕਰ ਲਈ ਹੈ ਉਹਨਾਂ ਨੂੰ ਵੀ ਰਿਹਾਅ ਕੀਤਾ ਜਾਵੇ।
ਚੀਨ ਵਿਚ ਜਿਹੜੇ ਸਿੱਖ ਫੌਜੀਆਂ ਨੂੰ ਸ਼ਹੀਦ ਕੀਤਾ ਗਿਆ ਉੱਥੇ ਵੀ ਪਹਿਲਾਂ ਸਿੱਖ ਰੈਜ਼ੀਮੈਂਟ ਨੂੰ ਭੇਜ ਦਿੱਤਾ ਗਿਆ ਕਿ ਜੰਗ ਦੀ ਨੌਬਤ ਵੀ ਆਈ ਤਾਂ ਸਿੱਖ ਫੌਜ ਹੀ ਅੱਗੇ ਹੋਵੇਗੀ। ਚੀਨ ਦੇ ਸਮਾਨ ਨੂੰ ਬੰਦ ਕਰਨ ਜਾਂ ਨਾ ਵਰਤਣ ਨੂੰ ਲੈ ਕੇ ਉਹਨਾਂ ਕਿਹਾ ਕਿ ਇਸ ਨੂੰ ਭੰਨਣ ਦੀ ਬਜਾਏ ਅਜਿਹਾ ਹੋਰ ਸਮਾਨ ਭਾਰਤ ਵਿਚ ਹੀ ਬਣਾਇਆ ਜਾਵੇ ਤਾਂ ਜੋ ਦੇਸ਼ ਆਤਮਨਿਰਭਰ ਬਣ ਸਕੇ। ਇਹੋ ਜਿਹਾ ਸਿਸਟਮ ਖੜ੍ਹਾ ਕੀਤਾ ਜਾਵੇ ਤਾਂ ਜੋ ਬੇਰੁਜ਼ਗਾਰਾਂ ਨੂੰ ਵੀ ਰੁਜ਼ਗਾਰ ਮਿਲ ਸਕੇ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।