
ਕੰਵਰ ਵਿਜੇ ਪ੍ਰਤਾਪ ਸਿੰਘ ਨਾ ਤੇ ਕਿਸੇ ਦੇ ਦਬਾਅ ਹੇਠ ਆਉਣ ਵਾਲਾ ਅਤੇ ਨਾ ਹੀ ਉਸ ਨੂੰ ਖਰੀਦਿਆ ਜਾ ਸਕਦਾ
ਅੰਮ੍ਰਿਤਸਰ (ਰਾਜੇਸ਼ ਕੁਮਾਰ ਸੰਧੂ) - ਰਾਜਨੀਤਕ ਗਲਿਆਰਿਆਂ ਵਿਚ ਇਹ ਖ਼ਬਰ ਪੈਲੀ ਹੋਈ ਹੈ ਕਿ ਸਾਬਕਾ ਆਈ ਜੀ ਕੰਵਰ ਵਿਜੇ ਪ੍ਰਤਾਪ ਸਿੰਘ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋਣਗੇ। ਇਸ ਸੰਬਧੀ ਅੱਜ ਅੰਮ੍ਰਿਤਸਰ ਵਿਖੇ ਕੰਵਰ ਵਿਜੇ ਪ੍ਰਤਾਪ ਸਿੰਘ ( Kanwar Vijay Partap) ਵੱਲੋਂ ਗੱਲਬਾਤ ਕਰਦਿਆਂ ਦੱਸਿਆ ਗਿਆ ਹੈ ਕਿ ਅਜੇ ਉਹਨਾਂ ਦਾ ਇਸ ਤਰ੍ਹਾਂ ਦਾ ਕੋਈ ਇਰਾਦਾ ਨਹੀਂ ਹੈ ਜਦੋਂ ਵੀ ਉਹਨਾਂ ਕਿਸੇ ਪਾਰਟੀ ਵਿਚ ਸ਼ਾਮਿਲ ਹੋਣਾ ਹੋਵੇਗਾ ਉਹ ਖੁੱਲ ਕੇ ਮੀਡੀਆ ਸਾਹਮਣੇ ਐਲਾਨ ਕਰਨਗੇ।
Bargari Golikand
ਇਹ ਵੀ ਪੜ੍ਹੋ : ਭਲਕੇ ਪੰਜਾਬ ਆਉਣਗੇ ਅਰਵਿੰਦ ਕੇਜਰੀਵਾਲ, ਵਿਧਾਨ ਸਭਾ ਚੋਣਾਂ ਨੂੰ ਲੈ ਕੇ ਹੋਵੇਗੀ ਚਰਚਾ
ਉਹਨਾਂ ਕਿਹਾ ਕਿ ਉਹਨਾਂ ਦੇ 23 ਸਾਲ ਦੀ ਨੌਕਰੀ ਦੌਰਾਨ ਬਰਗਾੜੀ ਕਾਂਡ ਸਭ ਤੋਂ ਵੱਡੀ ਜਾਂਚ ਸੀ ਜਿਸ ਤੇ ਉਹਨਾਂ ਇਹਨਾਂ ਲੰਮਾ ਸਮਾਂ ਕੰਮ ਕੀਤਾ ਪਰ ਸੱਚ ਸਾਰਿਆ ਦੇ ਸਾਹਮਣੇ ਹੈ ਕਿ ਉਹਨਾਂ ਦੀ ਰਿਪੋਰਟ ਨੂੰ ਦਰਕਿਨਾਰ ਕਰ ਫੈਸਲੇ ਕੀਤੇ ਜਾ ਰਹੇ ਹਨ। ਰਿਪੋਰਟ ਫਰੀਦਕੌਰਟ ਵਿਚ ਪਈ ਹੈ ਅਤੇ ਫੈਸਲਾ ਚੰਡੀਗੜ੍ਹ ਕੋਰਟ ਕਰ ਰਹੀ ਹੈ ਜੋ ਕਿ ਕਾਨੂੰਨੀ ਐਕਸਪਰਟਾ ਮੁਤਾਬਿਕ ਅਸਵਧਾਨਿਕ ਮਸਲਾ ਹੈ।
Captain Amarinder Singh
ਉਹਨਾਂ ਕਿਹਾ ਕਿ ਪੰਜਾਬ ਦੀ ਰਾਜਨੀਤੀ ਵਿਚ ਕਾਫੀ ਸਿਆਸੀ ਉਥਲ ਪੁਥਲ ਚੱਲ ਰਹੀ ਹੈ ਜਿਸ ਤੇ ਮੈਂ ਟਿਪਣੀ ਨਹੀਂ ਕਰਨੀ ਚਾਹੁੰਦਾ ਪਰ ਜਦੋਂ ਇਹ ਸਭ ਕੁਝ ਸਾਂਤ ਹੋਵੇਗਾ ਤਾਂ ਉਹ ਮੁਖ ਮੰਤਰੀ ਨੂੰ ਮਿਲ ਇਸ ਮਾਮਲੇ ਨੂੰ ਸੁਪਰੀਮ ਕੋਰਟ ਵਿਚ ਲਿਜਾਣ ਬਾਰੇ ਗੱਲ ਕਰਨਗੇ। ਇਸ ਰਿਪੋਰਟ ਤੇ ਕੰਮ ਕਰਨਾ ਬਹੁਤ ਹੀ ਵਡਾ ਚੈਲਜ ਸੀ ਜਿਸ ਦੇ ਚਲਦੇ ਜੋ ਗਲਤ ਲੋਕ ਸਨ ਉਹੀ ਮੇਰੇ 'ਤੇ ਉਂਗਲੀ ਉਠਾ ਰਹੇ ਸਨ ਕਿਉਂਕਿ ਜੋ ਚੋਰ ਹੈ ਉਹ ਡਰੇਗਾ ਹੀ ਪਰ ਦੋ ਗੱਲਾਂ ਸਾਫ ਹਨ ਕਿ ਕੰਵਰ ਵਿਜੇ ਪ੍ਰਤਾਪ ਸਿੰਘ ਨੂੰ ਨਾ ਤੇ ਡਰਾਇਆ ਧਮਕਾਇਆ ਜਾ ਸਕਦਾ ਅਤੇ ਨਾ ਹੀ ਖਰੀਦਿਆ ਜਾ ਸਕਦਾ।
ਇਹ ਵੀ ਪੜ੍ਹੋ : ਵਿਜੇ ਸਾਂਪਲਾ ਨੇ ਕੀਤੀ ਜੱਥੇਦਾਰ ਨਾਲ ਮੁਲਾਕਾਤ, ਕਿਹਾ- ਖੁਸ਼ੀ ਹੋਵੇਗੀ ਜੇ ਮੁੱਖ ਮੰਤਰੀ SC ਹੋਵੇ
ਜਿਸਦੇ ਚਲਦੇ ਸਾਡੇ ਪੁਰਖਾਂ ਦੀ ਕਹਾਵਤ ਹੈ ਕਿ ਉਲਟਾ ਚੋਰ ਕੋਤਵਾਲ ਨੂੰ ਡਾਂਟੇ। ਇਥੇ ਉਹ ਉਦਾਹਰਨ ਬਣੀ ਹੋਈ ਹੈ। ਬਾਕੀ ਪੰਜਾਬ ਦੀ ਰਾਜਨੀਤੀ ਵਿਚ ਆਈ ਉਥਲ ਪੁਥਲ ਅਤੇ ਚਰਮਰਾਈ ਕਾਨੂੰਨ ਵਿਵਸਥਾ ਸਦਕਾ ਮੈ ਅਸਤੀਫਾ ਦਿੱਤਾ ਹੈ। ਬਾਕੀ ਮੇਰਾ ਰਾਜਨੀਤੀ ਵਿਚ ਆਉਣ ਨੂੰ ਛੱਡੋ ਹੁਣ ਤੇ ਸਗੋ ਹਰ ਬੱਚੇ ਬੱਚੇ ਨੂੰ ਰਾਜਨੀਤੀ ਵਿਚ ਆਉਣਾ ਚਾਹੀਦਾ ਹੈ ਜਿਸ ਨਾਲ ਆਉਣ ਵਾਲੇ ਸਮੇਂ ਵਿਚ ਅਜਿਹੀ ਕਰਾਂਤੀ ਆਵੇਗੀ ਕਿ ਦੋਸ਼ੀ ਖੁਦ ਬ ਖੁਦ ਬੇਨਕਾਬ ਹੋਣਗੇ।
Vijay partap singh
ਮੇਰੇ ਵੱਲੋਂ ਸਿੱਟ ਦੀ ਰਿਪੋਰਟ ਫਰੀਦਕੋਟ ਅਦਾਲਤ ਵਿਚ ਪੇਸ਼ ਕੀਤੀ ਗਈ ਸੀ ਪਰ ਇਹਨਾਂ ਚੰਡੀਗੜ੍ਹ ਅਦਾਲਤ ਰਾਂਹੀ ਫੈਸਲਾ ਕਰਵਾ ਨਵੀਂ ਸਿੱਟ ਬਣਾ ਦੁਬਾਰਾ ਤੋਂ ਜਾਂਚ ਕਰਵਾਉਣੀ ਸ਼ੁਰੂ ਕੀਤੀ ਹੈ ਪਰ ਇਨਸਾਫ਼ ਪਹਿਲਾ ਨਾਲੋਂ ਸਿੱਟ ਦੀ ਰਿਪੋਰਟ ਨੂੰ ਅਧਾਰ ਬਣਾ ਕੇ ਹੀ ਲਿਆ ਜਾ ਸਕਦਾ ਹੈ ਮੇਰੀ ਰਿਪੋਰਟ ਵਿਚ ਕੋਈ ਕਮੀ ਨਹੀਂ ਹੈ ਬਾਕੀ ਜੋ ਜਿਹੜਾ ਕਰਮ ਕਰੇਗਾ ਉਸਨੂੰ ਅਜਿਹਾ ਫਲ ਮਿਲੇਗਾ।