4 ਰਾਜਾਂ 'ਚ ਧੱਕੇ ਖਾਣ ਵਾਲੇ ਪ੍ਰਵਾਸੀ ਮਜ਼ਦੂਰ ਦੇ ਪੁੱਤ ਦਾ ਪੰਜਾਬ ਆ ਕੇ ਹੋਇਆ ਮੁਫ਼ਤ ਆਪਰੇਸ਼ਨ
Published : Jun 20, 2021, 6:43 pm IST
Updated : Jun 20, 2021, 6:43 pm IST
SHARE ARTICLE
Migrant worker's son got free surgery in Punjab
Migrant worker's son got free surgery in Punjab

RBSK Team ਵੱਲੋਂ ਰਾਸ਼ਟਰੀ ਬਾਲ ਸਿਹਤ ਪ੍ਰੋਗਰਾਮ ਤਹਿਤ ਇੱਕ ਸਰਕਾਰੀ ਸਕੂਲ ਦੇ ਵਿਦਿਆਰਥੀ ਦੇ ਦਿਲ ਦਾ ਅਪਰੇਸ਼ਨ ਫੋਰਟਿਸ ਹਸਪਤਾਲ ਮੁਹਾਲੀ ਤੋਂ ਮੁਫਤ ਕਰਵਾਇਆ ਗਿਆ।

ਚੰਡੀਗੜ: ਸਿਵਲ ਹਸਪਤਾਲ ਢੁੱਡੀਕੇ (Civil Hospital Dhudike) ਦੀ ਆਰ.ਬੀ.ਐਸ.ਕੇ. ਟੀਮ (RBSK Team) ਵੱਲੋਂ ਰਾਸ਼ਟਰੀ ਬਾਲ ਸਿਹਤ ਪ੍ਰੋਗਰਾਮ (Rashtriya Bal Swasth Karyakarm) ਤਹਿਤ ਇੱਕ ਸਰਕਾਰੀ ਸਕੂਲ ਦੇ ਵਿਦਿਆਰਥੀ ਦੇ ਦਿਲ ਦਾ ਮੁਫਤ ਅਪਰੇਸ਼ਨ ਫੋਰਟਿਸ ਹਸਪਤਾਲ ਮੁਹਾਲੀ (Fortis Hospital Mohali) ਤੋਂ ਸਫਲਤਾਪੂਰਵਕ ਕਰਵਾਇਆ ਗਿਆ। ਇਹ ਵਿਦਿਆਰਥੀ ਇਕ ਪ੍ਰਵਾਸੀ ਦਿਹਾੜੀਦਾਰ ਪਰਿਵਾਰ ਨਾਲ ਸਬੰਧ ਰੱਖਦਾ ਹੈ ਅਤੇ ਇਸਦੇ ਪਰਿਵਾਰ ਨੇ ਪੰਜਾਬ ਦੇ ਸਿਹਤ ਵਿਭਾਗ ਵੱਲੋਂ ਸਮੇਂ ਸਿਰ ਅੱਗੇ ਹੋ ਕੇ ਕਰਵਾਏ ਗਏ ਇਲਾਜ ਲਈ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਦਾ ਧੰਨਵਾਦ ਕੀਤਾ ਹੈ। 

ਇਹ ਵੀ ਪੜ੍ਹੋ : Delhi Unlock: ਨਵੇਂ ਦਿਸ਼ਾ-ਨਿਰਦੇਸ਼ਾਂ ਤਹਿਤ ਕੱਲ ਤੋਂ ਖੁਲ੍ਹ ਸਕਣਗੇ ਬਾਰ-ਰੈਸਟੋਰੈਂਟ ਅਤੇ ਪਾਰਕ

Fortis Hospital, MohaliFortis Hospital, Mohali

ਵਿਦਿਆਰਥੀ ਬਿਕਰਮ ਸਿੰਘ ਦੇ ਪਿਤਾ ਵਿੰਦੇਸਵਰ ਸਿੰਘ ਨੇ ਦੱਸਿਆ ਕਿ ਉਹ ਬਿਹਾਰ (Bihar) ਦਾ ਰਹਿਣ ਵਾਲਾ ਹੈ ਅਤੇ ਉਸਦਾ ਲੜਕਾ ਹਾਲੇ ਦੋ ਸਾਲਾਂ ਦਾ ਹੀ ਸੀ ਕਿ ਉਸਨੂੰ ਚੱਲਦੇ ਚੱਲਦੇ ਨੂੰ ਸਾਹ ਚੜਨ ਦੀ ਸਮੱਸਿਆ ਆਉਣ ਲੱਗੀ। ਕਈ ਵਾਰ ਤਾਂ ਉਹ ਸਾਹੋ ਸਾਹ ਹੋ ਕੇ ਡਿੱਗ ਵੀ ਪੈਂਦਾ ਸੀ। ਵੱਖ ਵੱਖ ਡਾਕਟਰਾਂ ਦੀਆਂ ਸਲਾਹਾਂ ਉੱਤੇ ਉਸਨੇ ਆਪਣੇ ਲੜਕੇ ਦਾ ਇਲਾਜ ਕਰਾਉਣ ਲਈ ਨੇਪਾਲ, ਪੂਰਨੀਆ, ਪਟਨਾ, ਪਾਣੀਪਤ, ਦਿੱਲੀ ਅਤੇ ਉੱਤਰ ਪ੍ਰਦੇਸ ਦੇ ਕਈ ਨਾਮੀਂ ਹਸਪਤਾਲਾਂ ਦੇ ਚੱਕਰ ਕੱਢੇ ਪਰ ਕੁਝ ਵੀ ਨਾ ਹੋਇਆ। ਇਕ ਵਾਰ ਤਾਂ ਉਸਨੂੰ ਦਿੱਲੀ ਦੇ ਇਕ ਨਾਮੀਂ ਹਸਪਤਾਲ ਵਿੱਚੋਂ ਪੁਲਿਸ ਦਾ ਡਰਾਵਾ ਦੇ ਕੇ ਰਾਤ ਨੂੰ ਆਪਣੇ ਬੱਚੇ ਨੂੰ ਲੈ ਕੇ ਦੌੜਨਾ ਪਿਆ।

ਇਹ ਵੀ ਪੜ੍ਹੋ : ਸੋਸ਼ਲ ਮੀਡੀਆ ਕੰਪਨੀਆਂ ਸਾਨੂੰ ਲੋਕਤੰਤਰ ਬਾਰੇ ਭਾਸ਼ਣ ਨਾ ਦੇਣ: ਰਵੀ ਸ਼ੰਕਰ ਪ੍ਰਸਾਦ

ਉਸਨੇ ਦੱਸਿਆ ਕਿ ਇਸ ਕਸਮਕਸ ਵਿਚ ਉਸਨੂੰ ਕਿਸੇ ਨੇ ਪੰਜਾਬ ਵਿੱਚ ਵਧੀਆ ਸਿਹਤ ਸਹੂਲਤਾਂ ਹੋਣ ਬਾਰੇ ਦੱਸਿਆ ਤਾਂ ਉਸ ਨੇ ਪੰਜਾਬ ਆਉਣ ਦਾ ਮਨ ਬਣਾ ਲਿਆ। ਆਪਣੇ ਪੁੱਤ ਦੇ ਇਲਾਜ ਦੀ ਆਸ ਵਿੱਚ ਉਹ ਮੋਗਾ ਦੇ ਪਿੰਡ ਬੁੱਘੀਪੁਰਾ ਵਿਖੇ ਰਹਿਣ ਲੱਗਾ ਅਤੇ ਆਪਣੇ ਗੁਜਰ ਬਸਰ ਲਈ ਕਿਸੇ ਜਮੀਨਦਾਰ ਪਰਿਵਾਰ ਨਾਲ ਸੀਰੀ ਰਲ ਗਿਆ। ਉਸਨੇ ਆਪਣੇ ਪੁੱਤ ਨੂੰ ਪਿੰਡ ਦੇ ਹੀ ਸਰਕਾਰੀ ਸਕੂਲ ਵਿੱਚ ਦਾਖਲਾ ਦਵਾ ਦਿੱਤਾ।

PHOTOPHOTO

ਇਸੇ ਦੌਰਾਨ ਇੱਕ ਦਿਨ ਸਿਵਲ ਹਸਪਤਾਲ ਢੁੱਡੀਕੇ ਦੀ ਆਰ.ਬੀ.ਐਸ.ਕੇ. ਟੀਮ ਡਾ. ਸਿਮਰਪਾਲ ਸਿੰਘ ਅਤੇ ਡਾ. ਨੇਹਾ ਸਿੰਗਲਾ ਵੱਲੋਂ ਸਕੂਲੀ ਵਿਦਿਆਰਥੀਆਂ ਦੀ ਕੀਤੀ ਗਈ ਸਿਹਤ ਜਾਂਚ ਵਿੱਚ ਬਿਕਰਮ ਨੂੰ ਜਮਾਂਦਰੂ ਦਿਲ ਵਿਚ ਸੁਰਾਖ ਦੀ ਬਿਮਾਰੀ ਤੋਂ ਪੀੜਤ ਪਾਇਆ ਗਿਆ। ਮਾਮਲਾ ਉਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਉਣ ਉਪਰੰਤ ਇਸ ਵਿਦਿਆਰਥੀ ਦੇ ਦਿਲ ਦਾ ਅਪਰੇਸ਼ਨ ਸਿਹਤ ਵਿਭਾਗ ਵੱਲੋਂ ਬੱਚਿਆਂ ਦੇ ਇਲਾਜ ਲਈ ਚਲਾਏ ਜਾ ਰਹੇ ਰਾਸ਼ਟਰੀ ਬਾਲ ਸਿਹਤ ਪ੍ਰੋਗਰਾਮ ਤਹਿਤ ਫੋਰਟਿਸ ਹਸਪਤਾਲ ਮੁਹਾਲੀ ਤੋਂ ਬਿਲਕੁਲ ਮੁਫਤ ਕਰਵਾਇਆ ਗਿਆ ਹੈ। 

ਇਹ ਵੀ ਪੜ੍ਹੋ : ਭਲਕੇ ਪੰਜਾਬ ਆਉਣਗੇ ਅਰਵਿੰਦ ਕੇਜਰੀਵਾਲ, ਵਿਧਾਨ ਸਭਾ ਚੋਣਾਂ ਨੂੰ ਲੈ ਕੇ ਹੋਵੇਗੀ ਚਰਚਾ  

ਸੀਨੀਅਰ ਮੈਡੀਕਲ ਅਫਸਰ ਢੁੱਡੀਕੇ ਡਾ. ਨੀਲਮ ਭਾਟੀਆ ਨੇ ਦੱਸਿਆ ਕਿ ਸਿਹਤ ਵਿਭਾਗ ਦੇ ਰਾਸ਼ਟਰੀ ਬਾਲ ਸਿਹਤ ਪ੍ਰੋਗਰਾਮ ਤਹਿਤ ਜੀਰੋ ਤੋਂ ਅਠਾਰਾਂ ਸਾਲ ਦੇ ਬੱਚਿਆਂ ਦੀਆਂ 30 ਭਿਆਨਕ ਬਿਮਾਰੀਆਂ ਦੇ ਮੁਫਤ ਇਲਾਜ ਲਈ ਆਂਗਣਵਾੜੀਆਂ ਵਲੋਂ ਸਕੂਲਾਂ ਵਿੱਚ ਜਾ ਕੇ ਸਿਹਤ ਜਾਂਚ ਕੀਤੀ ਜਾਂਦੀ ਹੈ। ਇਸ ਸਿਹਤ ਜਾਂਚ ਵਿੱਚ ਬੱਚਿਆਂ ਦੇ ਜਮਾਂਦਰੂ ਨੁਕਸ, ਬਿਮਾਰੀ, ਸਰੀਰਿਕ ਘਾਟ ਅਤੇ ਸਰੀਰਿਕ ਵਾਧੇ ਦੀ ਘਾਟ ਆਦਿ ਨੂੰ ਦੇਖਿਆ ਜਾਂਦਾ ਹੈ। ਉਹਨਾਂ ਕਿਹਾ ਕਿ ਜਲਦ ਬਿਮਾਰੀ ਦੀ ਪਹਿਚਾਣ ਕਰ ਲੈਣ ਨਾਲ ਬਹੁਤ ਸਾਰੀਆਂ ਬਿਮਾਰੀਆਂ ਦਾ ਇਲਾਜ ਪੂਰੀ ਤਰਾਂ ਸੰਭਵ ਹੈ। 

PHOTOPHOTO

ਆਰਬੀਐਸਕੇ ਢੁੱਡੀਕੇ ਟੀਮ ਵਿੱਚ ਮਨਜੌਤ ਕੌਰ ਸਟਾਫ ਨਰਸ, ਜਸਵੰਤ ਸਿੰਘ ਫਾਰਮਾਸਿਸਟ, ਬਲਾਕ ਐਜੂਕੇਟਰ ਲਖਵਿੰਦਰ ਸਿੰਘ ਅਤੇ ਫਾਰਮੇਸੀ ਅਫਸਰ ਰਾਜ ਕੁਮਾਰ ਨੇ ਆਮ ਜਨਤਾ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਵੀ ਬੱਚੇ ਨੂੰ ਕੋਈ ਗੰਭੀਰ ਬਿਮਾਰੀ ਹੈ ਤਾਂ ਤੁਰੰਤ ਆਰ.ਬੀ.ਐਸ.ਕੇ ਟੀਮਾਂ ਨਾਲ ਸੰਪਰਕ ਕੀਤਾ ਜਾਵੇ। 

Location: India, Chandigarh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

PU Protest:ਨਿਹੰਗ ਸਿੰਘਾਂ ਦੀ ਫ਼ੌਜ ਲੈ ਕੇ Panjab University ਪਹੁੰਚ ਗਏ Raja Raj Singh , ਲਲਕਾਰੀ ਕੇਂਦਰ ਸਰਕਾਰ

09 Nov 2025 3:09 PM

Partap Bajwa | PU Senate Election: ਪੰਜਾਬ ਉੱਤੇ RSS ਕਬਜ਼ਾ ਕਰਨਾ ਚਾਹੁੰਦੀ ਹੈ ਤਾਂ ਹੀ ਅਜਿਹੇ ਫੈਸਲੈ ਲੈ ਰਹੀ ਹੈ

09 Nov 2025 2:51 PM

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM
Advertisement