ਕੈਪਟਨ ਤੇ ਸਿੱਧੂ ਸਣੇ ਪੰਜਾਬ ਦੇ ਪ੍ਰਮੁੱਖ ਕਾਂਗਰਸੀ ਆਗੂਆਂ ਨਾਲ ਸੋਨੀਆ ਗਾਂਧੀ ਦੀ ਮੀਟਿੰਗ 22 ਨੂੰ
Published : Jun 20, 2021, 10:48 am IST
Updated : Jun 20, 2021, 10:48 am IST
SHARE ARTICLE
Navjot Sidhu, Sonia Gandhi, Captain Amarinder Singh
Navjot Sidhu, Sonia Gandhi, Captain Amarinder Singh

ਫਿਲਹਾਲ 20 ਦੀ ਮੀਟਿੰਗ ਟਲੀ, ਕੈਪਟਨ ਤੇ ਸਿੱਧੂ ’ਚ ਸੁਲਾਹ ਕਰਵਾਉਣ ਦੀਆਂ ਕੋਸ਼ਿਸ਼ਾਂ ਜਾਰੀ

ਚੰਡੀਗੜ੍ਹ (ਗੁਰਉਪਦੇਸ਼ ਭੁੱਲਰ) : ਪੰਜਾਬ ਦੀ ਹਾਕਮ ਪਾਰਟੀ ’ਚ ਕੋਟਕਪੂਰਾ ਗੋਲੀਕਾਂਡ ਬਾਰੇ ਹਾਈ ਕੋਰਟ ਦੇ ਫ਼ੈਸਲੇ ਤੋਂ ਬਾਅਦ ਸ਼ੁਰੂ ਹੋਏ ਅੰਦਰੂਨੀ ਟਕਰਾਅ ਕਾਰਨ ਪੈਦਾ ਸੰਕਟ ਦੇ ਹੱਲ ਲਈ ਪਾਰਟੀ ਪ੍ਰਧਾਨ ਸੋਨੀਆ ਗਾਂਧੀ (Sonia Gandhi) ਵਲੋਂ ਗਠਿਤ 3 ਮੈਂਬਰੀ ਖੜਗੇ ਕਮੇਟੀ ਦੀ ਰੀਪੋਰਟ ਦੀਆਂ ਸਿਫ਼ਾਰਸ਼ਿਾਂ ’ਤੇ ਆਧਾਰਤ ਹੋਣ ਵਾਲੇ ਫ਼ੈਸਲੇ ’ਤੇ ਸੱਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ।

Sonia GandhiSonia Gandhi

ਹੋਣ ਵਾਲੇ ਅੰਤਿਮ ਫ਼ੈਸਲੇ ਤਹਿਤ ਪਾਰਟੀ ਸੰਗਠਨ ਤੇ ਕੈਬਨਿਟ ਵਿਚ ਫੇਰ ਬਦਲ ਦੇ ਚਰਚਿਆਂ ਕਾਰਨ ਕਈਆਂ ਨੂੰ ਅਪਣੇ ਭਵਿੱਖ ਦੀ ਚਿੰਤਾ ਪਈ ਹੋਈ ਹੈ ਅਤੇ ਕਈਆਂ ਨੂੰ ਅਹੁਦੇ ਤੇ ਵਜ਼ੀਰੀਆਂ ਮਿਲਣ ਦੀ ਉਡੀਕ ਹੈ। ਤਾਜ਼ਾ ਖ਼ਬਰ ਇਹ ਹੈ ਕਿ 20 ਜੂਨ ਨੂੰ ਸੋਨੀਆ ਗਾਂਧੀ ਵਲੋਂ ਕੈਪਟਨ ਅਮਰਿੰਦਰ ਸਿੰਘ (Captain Amarinder Singh) ਤੇ ਨਵਜੋਤ ਸਿੰਘ ਸਿੱਧੂ ਸਮੇਤ ਪੰਜਾਬ ਕਾਂਗਰਸ ਦੇ ਪ੍ਰਮੁੱਖ ਆਗੂਆਂ ਨੂੰ ਮਿਲਣ ਦਾ ਪ੍ਰਸਤਾਵਿਤ ਪ੍ਰੋਗਰਾਮ  ਫ਼ਿਲਹਾਲ ਟਲ ਗਿਆ ਹੈ ਅਤੇ ਹੁਣ ਇਹ ਮੀਟਿੰਗ 22 ਜੂਨ ਨੂੰ ਰੱਖੀ ਗਈ ਹੈ।

Captain Amarinder SinghCaptain Amarinder Singh

ਪਹਿਲਾਂ ਮੰਨਿਆ ਜਾ ਰਿਹਾ ਸੀ ਕਿ 20 ਦੀ ਮੀਟਿੰਗ ਬਾਅਦ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਫ਼ੈਸਲਾ ਸੁਣਾ ਦੇਣਗੇ ਪਰ ਹੁਣ ਲਗਦਾ ਹੈ ਕਿ ਮਾਮਲਾ ਕੁੱਝ ਦਿਨ ਹੋਰ ਲਟਕ ਸਕਦਾਹੈ। ਕਾਂਗਰਸ ਪਾਰਟੀ ਦੇ ਸੂਤਰਾਂ ਮੁਤਾਬਕ ਇਸ ਦਾ ਮੁੱਖ ਕਾਰਨ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ (Navjot Sidhu) ਵਲੋਂ ਅਪਣਾਇਆ ਸਖ਼ਤ ਰੁਖ ਹੈ। ਦੋਵੇਂ ਹੀ ਆਪੋ ਅਪਣੇ ਸਟੈਂਡ ਤੋਂ ਪਿੱਛੇ ਹਟਣ ਲਈ ਤਿਆਰ ਨਹੀਂ।

Navjot SidhuNavjot Sidhu

ਇਸ ਕਰ ਕੇ ਸੋਨੀਆ ਗਾਂਧੀ ਲਈ ਵੀ ਅੰਤਿਮ ਫ਼ੈਸਲਾ ਲੈਣਾ ਆਸਾਨ ਕੰਮ ਨਹੀਂ ਰਿਹਾ। ਕੋਸ਼ਿਸ਼ਾਂ ਇਹੀ ਹੋ ਰਹੀਆਂ ਹਨ ਕਿ ਕਿਸੇ ਤਰ੍ਹਾਂ ਕੈਪਟਨ ਤੇ ਸਿੱਧੂ ’ਚ ਸੁਲਾਹ ਕਰਵਾ ਕੇ ਦੂਰੀਆਂ ਖ਼ਤਮ ਕੀਤੀਆਂ ਜਾਣ। ਮਾਮਲਾ ਲਟਕਣ ਕਾਰਨ ਹੁਣ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਮੰਤਰੀਆਂ, ਵਿਧਾਇਕਾਂ ਤੇ ਹੋਰ ਪ੍ਰਮੁੱਖ ਆਗੂਆਂ ਨਾਲ ਵਿਕਾਸ ਕੰਮਾਂ ਤੇ ਚੋਣਾਂ ਦੀ ਤਿਆਰੀ ਦੇ ਨਾਂ ’ਤੇ ਲਗਾਤਾਰ ਗਰੁੱਪ ਮੀਟਿੰਗਾਂ ਕਰ ਕੇ ਗੁੱਸੇ-ਗਿੱਲੇ ਦੂਰ ਕਾਰਨ ਅਤੇ ਨਵਜੋਤ ਸਿੰਘ ਸਿੱਧੂ ਖ਼ਿਲਾਫ਼ ਲਾਮਬੰਦੀ ਕਰ ਰਹੇ ਹਨ।

Captain Amarinder Singh and Navjot Singh Sidhu Captain Amarinder Singh and Navjot Singh Sidhu

ਕਈ ਨਾਰਾਜ਼ ਵਿਧਾਇਕਾਂ ਨੂੰ ਕੈਪਟਨ ਨੂੰ ਮਨਾਉਣ ’ਚ ਸਫ਼ਲ ਵੀ ਹੋਏ ਹਨ ਤੇ ਅਪਣੇ ਸਮਰਥਨ ’ਚ ਖੜਾ ਕਰ ਲਿਆ ਹੈ। ਇਨ੍ਹਾਂ ਵਿਚ ਮਾਝੇ ਤੇ ਮਾਲਵੇ ਨਾਲ ਸਬੰਧਤ ਕਈ ਵਿਧਾਇਕ ਸ਼ਾਮਲ ਹਨ। ਕੈਪਟਨ ਅਪਣੇ ਸਟੈਂਡ ’ਤੇ ਅੜੇ ਹਨ ਤੇ ਉਹ ਨਵਜੋਤ ਸਿੱਧੂ ਨੂੰ ਪ੍ਰਧਾਨ ਵਜੋਂ ਕਿਸੇ ਵੀ ਹਾਲਤ ਵਿਚ ਪ੍ਰਵਾਨ ਨਹੀਂ ਕਰਨਗੇ ਅਤੇ ਨਾ ਹੀ ਪੁਰਾਣਾ ਮਹਿਕਮਾ ਦੇ ਕੇ ਉਪ ਮੁੱਖ ਮੰਤਰੀ ਬਣਾਉਣਗੇ। ਦੂਜੇ ਪਾਸੇ ਨਵਜੋਤ ਸਿੱਧੂ ਹੁਣ ਉਪ ਮੁੱਖ ਮੰਤਰੀ ਬਣ ਕੇ ਕੈਪਟਨ ਅਧੀਨ ਕੰਮ ਕਰਨ ਲਈ ਸਹਿਮਤ ਨਹੀਂ ਹੋ ਰਹੇ। ਉਹ ਘੱਟੋ ਘੱਟ ਪ੍ਰਧਾਨ ਦਾ ਅਹੁਦਾ ਚਹਾੁੰਦੇ ਹਨ।

ਜੇ ਕੈਪਟਨ ਤੇ ਸਿੱਧੂ ’ਚ ਸੁਲਾਹ ਨਾ ਹੋਈ ਤੇ ਹਾਈਕਾਮਨ ਕੋਈ ਅੰਤਿਮ ਫ਼ੈਸਲਾ ਅਪਣੀ ਮਰਜ਼ੀ ਨਾਲ ਹੀ ਸੁਣਾ ਦਿੰਦਾ ਹੈ ਤਾਂ ਸੰਕਟ ਆਉਣ ਵਾਲੇ ਦਿਨਾਂ ਵਿਚ ਵਧ ਵੀ ਸਕਦਾ ਹੈ। ਭਾਵੇਂ ਇਸ ਸਮੇਂ ਸਾਰੇ ਹੀ ਆਗੂ, ਮੰਤਰੀ, ਵਿਧਾਇਕ ਤੇ ਸੰਸਦ ਮੈਂਬਰ ਹਾਈਕਮਾਨ ਦੀਆਂ ਹਦਾਇਤਾਂ ਕਾਰਨ ਫ਼ੈਸਲਾ ਹੋਣ ਤਕ ਕਿਸੇ ਵਿਰੁਧ ਬਿਆਨਬਾਜ਼ੀ ਨਹੀਂ ਕਰ ਰਹੇ ਅਤੇ ਨਵਜੋਤ ਸਿੱਧੂ ਵੀ ਚੁੱਪ ਹਨ ਪਰ ਇਸ ਦੇ ਬਾਵਜੂਦ ਅੰਦਰਖ਼ਾਤੇ ਕੈਪਟਨ ਸਮਰਥਕਾਂ ਤੇ ਬਾਗ਼ੀ ਧੜੇ ਦੀਆਂ ਸਰਗਰਮੀਆਂ ਜਾਰੀ ਹਨ।

Sukhjinder Singh RandhawaSukhjinder Singh Randhawa

ਇਹ ਵੀ ਜਾਣਕਾਰੀ ਮਿਲੀ ਹੈ ਕਿ ਬਾਗੀ ਸੁਰ ਵਾਲੇ ਨੇਤਾਵਾਂ ਦੀ ਹਿਕ ਗੁਪਤ ਮੀਟਿੰਗ ਬੀਤੇ ਦਿਨੀਂ ਵਿਧਾਇਕ ਕੁਲਬੀਰ ਜ਼ੀਰਾ ਦੀ ਰਿਹਾਇਸ਼ ’ਤੇ ਹੋਈ। ਇਸ ’ਚ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਤੇ ਚਰਨਜੀਤ ਚੰਨੀ ਵੀ ਸ਼ਾਮਲ ਦਸੇ ਜਾਂਦੇ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

NSA ਲੱਗੀ ਦੌਰਾਨ Amritpal Singh ਕੀ ਲੜ ਸਕਦਾ ਚੋਣ ? ਕੀ ਕਹਿੰਦਾ ਕਾਨੂੰਨ ? ਸਜ਼ਾ ਹੋਣ ਤੋਂ ਬਾਅਦ ਲੀਡਰ ਕਿੰਨਾ ਸਮਾਂ

04 May 2024 12:46 PM

ਡੋਪ ਟੈਸਟ ਦਾ ਚੈਲੰਜ ਕਰਨ ਵਾਲੇ Kulbir Singh Zira ਨੂੰ Laljit Singh Bhullar ਨੇ ਚੱਲਦੀ Interview 'ਚ ਲਲਕਾਰਿਆ

04 May 2024 11:44 AM

'ਸੁਖਪਾਲ ਖਹਿਰਾ ਮੇਰਾ ਹੱਕ ਖਾ ਗਿਆ, ਇਹ ਬੰਦਾ ਤਿਤਲੀਆਂ ਨਾਲੋਂ ਵੀ ਵੱਡੀ ਕੈਟਾਗਰੀ 'ਚ ਆਉਂਦਾ'

04 May 2024 11:31 AM

patiala 'ਚ ਭਿੜ ਗਏ ਆਪ, Congress ਤੇ BJP ਦੇ ਵਰਕਰ, ਕਹਿੰਦੇ ਹੁਣ ਲੋਟਸ ਨਹੀਂ ਪੰਜਾ ਅਪ੍ਰੇਸ਼ਨ ਚੱਲੂ

04 May 2024 11:12 AM

ਕੌਣ ਪਾਵੇਗਾ ਗੁਰਦਾਸਪੁਰ ਦੀ ਗੇਮ, ਕਿਸ ਨੂੰ ਜਿਤਾਉਣਗੇ ਮਾਝੇ ਵਾਲ਼ੇ, ਕੌਣ ਬਣੇਗਾ ਮਾਝੇ ਦਾ ਜਰਨੈਲ, ਵੇਖੋ ਖ਼ਾਸ ਪੇਸ਼ਕਸ਼

04 May 2024 10:06 AM
Advertisement