
ਪੋਤੇ ਦੇ ਪਹਿਲੇ ਜਨਮਦਿਨ 'ਤੇ ਦਰਬਾਰ ਸਾਹਿਬ ਮੱਥਾ ਟੇਕਣ ਗਿਆ ਸੀ ਪਰਿਵਾਰ
ਅੰਮ੍ਰਿਤਸਰ: ਜਲੰਧਰ-ਅੰਮ੍ਰਿਤਸਰ ਹਾਈਵੇਅ 'ਤੇ ਹਮੀਰਾ 'ਚ ਵਾਪਰੇ ਸੜਕ ਹਾਦਸੇ 'ਚ ਇੱਕੋ ਪਰਿਵਾਰ ਦੇ 5 ਮੈਂਬਰਾਂ ਦੀ ਦਰਦਨਾਕ ਮੌਤ ਹੋ ਗਈ। ਮ੍ਰਿਤਕ ਕਾਰ ਲੁਧਿਆਣਾ ਦੇ ਰਹਿਣ ਵਾਲੇ ਹਨ ਤੇ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕ ਕੇ ਘਰ ਪਰਤ ਰਹੇ ਸਨ। ਰਸਤੇ 'ਚ ਹੁਮੀਰਾ ਨੇੜੇ ਕਾਰ ਦੀ ਕੈਂਟਰ ਨਾਲ ਟੱਕਰ ਹੋ ਗਈ। ਮ੍ਰਿਤਕ ਦੇ ਰਿਸ਼ਤੇਦਾਰ ਹਰਭਜਨ ਸਿੰਘ ਨੇ ਦੱਸਿਆ ਕਿ ਉਹ ਸਵੇਰੇ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਲਈ ਰਵਾਨਾ ਹੋਏ ਸਨ। ਹੌਂਡਾ ਸਿਟੀ ਕਾਰ ਜਿਸ ਨੂੰ ਲੁਧਿਆਣਾ ਦਾ ਰਹਿਣ ਵਾਲਾ ਤੇਜਿੰਦਰ ਸਿੰਘ ਚਲਾ ਰਿਹਾ ਸੀ। ਉਸਦੀ ਆਲਟੋ ਕਾਰ ਵੀ ਉਸਦੇ ਪਿੱਛੇ ਸੀ। ਜਿਵੇਂ ਹੀ ਤੇਜਿੰਦਰ ਕਾਰ ਲੈ ਕੇ ਹੁਮੀਰਾ ਦੇ ਨੇੜੇ ਪਹੁੰਚਿਆ ਤਾਂ ਉੱਥੇ ਆਵਾਜਾਈ ਜ਼ਿਆਦਾ ਹੋ ਗਈ।
Tragic Accident
ਇੱਕ ਕੈਂਟਰ ਗੱਡੀ ਨੰਬਰ ਪੀਬੀ-05ਏਪੀ-9191 ਸੜਕ ਦੇ ਕਿਨਾਰੇ ਖੜ੍ਹੀ ਸੀ। ਜਿਵੇਂ ਹੀ ਤੇਜਿੰਦਰ ਨੇ ਕਾਰ ਨੂੰ ਸੱਜੇ ਪਾਸੇ ਤੋਂ ਕੱਟਣ ਦੀ ਕੋਸ਼ਿਸ਼ ਕੀਤੀ ਤਾਂ ਕਾਰ ਕੈਂਟਰ ਦੇ ਹੇਠਾਂ ਜਾ ਵੱਜੀ। ਇਸ ਹਾਦਸੇ 'ਚ ਮਨਪ੍ਰੀਤ ਕੌਰ, ਪੋਤਾ ਪ੍ਰਨੀਤ ਸਿੰਘ, ਕੁੜਮਣੀ ਸਰਬਜੀਤ ਕੌਰ ਅਤੇ ਉਸ ਦੀ ਨੂੰਹ ਅਮਨਦੀਪ ਕੌਰ ਅਤੇ ਪੋਤਾ ਗੁਰਫਤਿਹ ਸਿੰਘ ਦੀ ਹਾਲਤ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਜਲੰਧਰ ਦੇ ਸਿਵਲ ਹਸਪਤਾਲ ਰੈਫਰ ਕਰ ਦਿੱਤਾ ਗਿਆ, ਜਿੱਥੇ ਉਨ੍ਹਾਂ ਦੀ ਮੌਤ ਹੋ ਗਈ।
Tragic Accident
ਹਮੀਰਾ ਸੜਕ ਹਾਦਸੇ ਦੇ ਪੰਜ ਮ੍ਰਿਤਕਾਂ ਦੀਆਂ ਲਾਸ਼ਾਂ ਜਦੋਂ ਲੁਧਿਆਣਾ ਪੁੱਜੀਆਂ ਤਾਂ ਸਾਰਾ ਮਾਹੌਲ ਸੋਗਮਈ ਹੋ ਗਿਆ। ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਲਈ ਘਰੋਂ ਨਿਕਲੇ ਪਰਿਵਾਰਕ ਮੈਂਬਰਾਂ ਦੀਆਂ ਲਾਸ਼ਾਂ ਨੂੰ ਦੇਖ ਕੇ ਸਾਰੀਆਂ ਖੁਸ਼ੀਆਂ ਮਾਤਮ ਵਿੱਚ ਬਦਲ ਗਈਆਂ। ਹਰ ਅੱਖ ਵਿੱਚ ਹੰਝੂ ਸਨ। ਹਰ ਕੋਈ ਚੀਕ ਰਿਹਾ ਸੀ। ਪਰਿਵਾਰ ਦੇ ਪੋਤੇ ਅਬੀ ਦਾ ਪਹਿਲਾ ਜਨਮਦਿਨ ਸੀ। ਪਰਿਵਾਰ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਗਿਆ ਹੋਇਆ ਸੀ। ਪਰ ਵਾਪਸੀ 'ਤੇ ਘਰ ਦੀਆਂ ਖੁਸ਼ੀਆਂ ਮਾਤਮ ਵਿਚ ਬਦਲ ਗਈਆਂ।