ਸਿੱਧੂ ਦੀ ਕਪਿਲ ਸ਼ਰਮਾ ਦੇ ਸ਼ੋਅ ਵਿਚ ਹੋ ਸਕਦੀ ਹੈ ਵਾਪਸੀ
Published : Jul 20, 2019, 6:15 pm IST
Updated : Jul 20, 2019, 6:15 pm IST
SHARE ARTICLE
Navjot singh sidhu resign
Navjot singh sidhu resign

ਸਿੱਧੂ ਮਾਇਆ ਨਗਰੀ ਦਾ ਕਰ ਸਕਦੇ ਹਨ ਰੁਖ

ਜਲੰਧਰ: ਨਵਜੋਤ ਸਿੰਘ ਸਿੱਧੂ ਦਾ ਅਸਤੀਫ਼ਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਮਨਜ਼ੂਰ ਕਰ ਲਿਆ ਗਿਆ ਹੈ। ਅਪਣੇ ਅਸਤੀਫ਼ੇ ਤੇ ਚੁੱਪੀ ਵੱਟਣ ਵਾਲੇ ਸਿੱਧੂ ਕਿੱਥੇ ਹਨ ਫਿਲਹਾਲ ਇਸ ਬਾਰੇ ਸਪਸ਼ਟ ਨਹੀਂ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਿੱਧੂ ਦਾ ਅਸਤੀਫ਼ਾ ਮਨਜ਼ੂਰ ਕੀਤੇ ਜਾਣ ਤੋਂ ਬਾਅਦ ਤਰ੍ਹਾਂ-ਤਰ੍ਹਾਂ ਦੇ ਕਿਆਸ ਲਗਾਏ ਜਾ ਰਹੇ ਹਨ।

Captain Amarinder Singh and Navjot Singh Sidhu Captain Amarinder Singh and Navjot Singh Sidhu

ਮਿਲੀ ਜਾਣਕਾਰੀ ਮੁਤਾਬਕ ਪੰਜਾਬ ਦੀ ਸਿਆਸਤ ਵਿਚ ਹਾਸ਼ੀਏ 'ਤੇ ਪਹੁੰਚੇ ਸਿੱਧੂ ਹੁਣ ਸਿੱਧਾ ਮੁੰਬਈ ਦਾ ਰੁਖ ਕਰ ਸਕਦੇ ਹਨ। ਲਾਈਮਲਾਈਟ ਵਿਚ ਰਹਿਣ ਵਾਲੇ ਨਵਜੋਤ ਸਿੰਘ ਸਿੱਧੂ ਲਈ ਮਾਇਆ ਨਗਰੀ ਅਗਲਾ ਪਲੇਟਫਾਰਮ ਹੋ ਸਕਦਾ ਹੈ। ਦੇਸ਼ ਦੇ ਸਭ ਤੋਂ ਮਸ਼ਹੂਰ ਕਾਮੇਡੀ ਸ਼ੋਅ ਦ ਕਪਿਲ ਸ਼ਰਮਾ ਸ਼ੋਅ ਵਿਚ ਸਿੱਧੂ ਦੀ ਵਾਪਸੀ ਹੋ ਸਕਦੀ ਹੈ। ਸਿੱਧੂ ਲੰਮੇ ਸਮੇਂ ਤੋਂ ਇਸ ਦਾ ਹਿੱਸਾ ਰਹੇ ਹਨ।

ਲੋਕ ਸਭਾ ਚੋਣਾਂ ਕੋਲ ਉਹਨਾਂ ਨੇ ਪ੍ਰਚਾਰ ਕਰਨ ਲਈ ਅਪਣੀ ਥਾਂ 'ਤੇ ਅਰਚਨਾ ਪੂਰਨ ਸਿੰਘ ਨੂੰ ਬਿਠਾਇਆ ਸੀ। ਕਪਿਲ ਨੇ ਲਗਭਗ ਸਾਰੇ ਐਪੀਸੋਡ ਵਿਚ ਸਿੱਧੂ ਦਾ ਜ਼ਿਕਰ ਕੀਤਾ ਹੈ। ਕਈ ਹੋਰ ਕਾਮੇਡੀ ਨਾਟਕਾਂ ਦੇ ਆਉਣ ਨਾਲ ਕਪਿਲ ਸ਼ਰਮਾ ਦੇ ਸ਼ੋਅ ਦੀ ਟੀਆਰਪੀ ਵਿਚ ਫਰਕ ਪੈ ਰਿਹਾ ਹੈ। ਅਜਿਹੇ ਵਿਚ ਸਿੱਧੂ ਸ਼ੋਅ ਵਿਚ ਵਾਪਸੀ ਕਰਦੇ ਹਨ ਤਾਂ ਕਪਿਲ ਅਤੇ ਸਲਮਾਨ ਖ਼ਾਨ ਇਸ ਤੇ ਖੁਸ਼ ਹੋਣਗੇ।  

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM
Advertisement