ਕਿਵੇਂ ਸਰੀਰ ਦੇ ਨਾਲ ਦਿਮਾਗ਼ 'ਤੇ ਵੀ ਹਾਵੀ ਹੁੰਦਾ ਹੈ Corona, ਸੁਣੋ ਇਸ Sikh ਦੀ ਹੱਡਬੀਤੀ
Published : Jul 20, 2020, 11:01 am IST
Updated : Jul 20, 2020, 11:03 am IST
SHARE ARTICLE
Corona Virus Covid Pandemic Effect On Brain Jyot Jeet
Corona Virus Covid Pandemic Effect On Brain Jyot Jeet

ਜਦੋਂ ਉਹ ਬੈਠੇ ਹੁੰਦੇ ਸੀ ਜਾਂ ਸੁੱਤੇ ਹੁੰਦੇ ਸੀ ਤਾਂ ਉਹਨਾਂ ਨੂੰ ਲਗਦਾ...

ਚੰਡੀਗੜ੍ਹ: ਅਜੇ ਤਕ ਲੋਕ ਇਹੀ ਜਾਣਦੇ ਹਨ ਕਿ ਕੋਰੋਨਾ ਵਾਇਰਸ ਸਿਰਫ ਸਰੀਰ ਤੇ ਅਸਰ ਕਰਦਾ ਹੈ। ਸਾਹ ਲੈਣ ਵਿਚ ਤਕਲੀਫ ਹੋਣਾ, ਖੰਘ, ਜ਼ੁਕਾਮ ਤੇ ਹੋਰ ਵੀ ਕਈ ਲੱਛਣਾਂ ਦੇ ਨਾਲ ਕੋਰੋਨਾ ਵਾਇਰਸ ਨੂੰ ਭਾਂਪਿਆ ਜਾਂਦਾ ਹੈ। ਪਰ ਜੋਤਜੀਤ ਵੱਲੋਂ ਇਕ ਵੀਡੀਓ ਸਾਂਝੀ ਕੀਤੀ ਗਈ ਹੈ ਜਿਸ ਦੇ ਵਿਚ ਜੋਤਜੀਤ ਨੇ ਦਸਿਆ ਕਿ ਕੋਰੋਨਾ ਵਾਇਰਸ ਸਿਰਫ ਸਰੀਰ ਤੇ ਹੀ ਨਹੀਂ ਸਗੋਂ ਦਿਮਾਗ਼ ਤੇ ਵੀ ਉੰਨਾ ਹੀ ਅਸਰ ਪਾਉਂਦਾ ਹੈ।

Jyot JeetJyot Jeet

ਉਸ ਨੇ ਅਪਣੀ ਵੀਡੀਓ ਵਿਚ ਦਸਿਆ ਕਿ ਉਸ ਨੂੰ ਜਦੋਂ ਕੋਰੋਨਾ ਹੋ ਗਿਆ ਸੀ ਤਾਂ ਉਸ ਦੇ ਸਾਰੇ ਸਰੀਰ ਵਿਚ ਭਿਆਨਕ ਦਰਦ, ਅੱਖਾਂ ਦੇ ਪਿਛਲੇ ਹਿੱਸੇ ਵਿਚ ਦਰਦ, ਜ਼ੁਕਾਮ, ਖੰਘ, ਛਾਤੀ ਵਿਚ ਦਰਦ, ਹੁੰਦਾ ਸੀ। ਪਰ ਇਹ ਆਮ ਲੱਛਣ ਹਨ ਇਹਨਾਂ ਬਾਰੇ ਤਾਂ ਹਰ ਕੋਈ ਜਾਣਦਾ ਹੈ ਤੇ ਇਹਨਾਂ ਨੂੰ ਲੋਕਾਂ ਨੇ ਪੜ੍ਹਿਆ ਵੀ ਹੈ। ਪਰ ਇਸ ਦੇ ਨਾਲ ਹੀ ਕੋਰੋਨਾ ਵਾਇਰਸ ਦੇ ਬਹੁਤ ਹੀ ਅਜੀਬ ਲੱਛਣ ਵੀ ਸਾਹਮਣੇ ਆਏ ਜਿਸ ਨਾਲ ਉਸ ਦੀ ਹਾਲਤ ਹੋਰ ਵੀ ਗੰਭੀਰ ਹੋ ਗਈ।

Corona Virus Corona Virus

ਜਦੋਂ ਉਹ ਬੈਠੇ ਹੁੰਦੇ ਸੀ ਜਾਂ ਸੁੱਤੇ ਹੁੰਦੇ ਸੀ ਤਾਂ ਉਹਨਾਂ ਨੂੰ ਲਗਦਾ ਸੀ ਜਿਵੇਂ ਭੂਚਾਲ ਆ ਰਿਹਾ ਹੋਵੇ, ਇਕ ਦਮ ਲੰਬਾ ਸਾਹ ਲੈਣਾ, ਫਿਰ ਸਾਰੇ ਸਰੀਰ ਵਿਚ ਬਹੁਤ ਜ਼ਬਰਦਸਤ ਘਬਰਾਹਟ ਹੁੰਦੀ ਸੀ। ਕਦੇ-ਕਦੇ ਉਹਨਾਂ ਨੂੰ ਲਗਦਾ ਸੀ ਕਿ ਹਰ ਚੀਜ਼ ਉੱਪਰ-ਹੇਠਾਂ ਹੋ ਰਹੀ ਹੈ। ਉਹਨਾਂ ਨੂੰ ਇੰਝ ਲਗਦਾ ਸੀ ਕਿ ਉਹਨਾਂ ਦਾ ਅਪਣੇ ਦਿਮਾਗ਼ ਤੇ ਕੰਟਰੋਲ ਹੀ ਨਹੀਂ ਹੈ ਤੇ ਕੋਰੋਨਾ ਦਿਮਾਗ਼ ਤੇ ਹਾਵੀ ਹੋ ਰਿਹਾ ਹੈ।

Jyot JeetJyot Jeet

ਇਸ ਦੇ ਨਾਲ ਹੀ ਇਕ ਬਹੁਤ ਭਿਆਨਕ ਲੱਛਣ ਸੀ ਉਹ ਸੀ ਭੁੱਲਣਾ, ਉਹਨਾਂ ਨੂੰ ਕੁੱਝ ਵੀ ਯਾਦ ਨਹੀਂ ਸੀ ਰਹਿੰਦਾ ਕਿ ਉਹਨਾਂ ਨੇ ਦਵਾਈ ਕਿਹੜੀ ਲਈ ਹੈ, ਕੀ ਖਾਧਾ ਹੈ, ਕਿਸ ਨਾਲ ਗੱਲ ਕੀਤੀ ਹੈ। ਜੇ ਡਾਕਟਰ ਉਹਨਾਂ ਨੂੰ ਪੁੱਛਦੇ ਸਨ ਕਿ ਉਹਨਾਂ ਨੂੰ ਹੋਰ ਕੀ-ਕੀ ਹੋ ਰਿਹਾ ਹੈ ਉਹ ਵੀ ਉਹਨਾਂ ਨੂੰ ਭੁੱਲ ਜਾਂਦਾ ਸੀ ਕਿ ਉਹਨਾਂ ਨੂੰ ਕੁੱਝ ਹੋ ਰਿਹਾ ਹੈ ਜਾਂ ਨਹੀਂ।

coronavirusCorona Virus

ਉਹਨਾਂ ਨੇ ਕੋਰੋਨਾ ਵਾਇਰਸ ਤੋਂ ਬਚਣ ਲਈ ਇਹ ਸੋਚ ਲਿਆ ਕਿ ਕੋਰੋਨਾ ਵਾਇਰਸ ਦੇ ਡਰ ਨੂੰ ਉਹ ਅਪਣੇ ਆਪ ਤੇ ਹਾਵੀ ਨਹੀਂ ਹੋਣ ਦੇਣਗੇ। ਇਸ ਦੇ ਨਾਲ ਹੀ ਉਹਨਾਂ ਨੇ ਸਮੇਂ-ਸਮੇਂ ਤੇ ਡਾਕਟਰ ਨਾਲ ਗੱਲਬਾਤ ਜਾਰੀ ਰੱਖੀ ਤੇ ਉਹਨਾਂ ਨੂੰ ਅਪਣੀ ਸਿਹਤ ਦੀ ਹਰ ਅਪਡੇਟ ਦਿੱਤੀ। ਜੋਤਜੀਤ ਸਿੰਘ ਨੇ ਅੱਗੇ ਦਸਿਆ ਕਿ ਵਿਅਕਤੀ ਨੂੰ ਪਾਣੀ ਕਿਸੇ ਵੀ ਹਾਲਤ ਵਿਚ ਵੱਧ ਤੋਂ ਵੱਧ ਪੀਣਾ ਚਾਹੀਦਾ ਹੈ ਇਸ ਨਾਲ ਸਿਹਤ ਵਿਚ ਐਨਰਜੀ ਰਹਿੰਦੀ ਹੈ ਤੇ ਵਿਅਕਤੀ ਦੇ ਬਿਮਾਰ ਹੋਣ ਦੇ ਮੌਕੇ ਘਟ ਹੁੰਦੇ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow ਕਰੋ।  

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM

'ਮੋਹਾਲੀ ਦੇ ਕਈ ਸਕੂਲਾਂ ਨੂੰ ਧਮਕੀ ਦਿੱਤੀ ਗਈ, ਸਕੂਲ ਕਰਵਾਏ ਗਏ ਖ਼ਾਲੀ',

11 Feb 2026 3:13 PM

ਰੋਂਦੇ ਹੋਏ ਛੋਟੇ ਸਿੱਧੂ ਨਾਲ ਧਰਨੇ 'ਤੇ ਬੈਠੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ

11 Feb 2026 3:11 PM
Advertisement