ਡੇਰਾ ਮੁਖੀ ਦਾ ਕੇਸ ਬੰਦ ਕਰਾਉਣ ਨੂੰ ਲੈ ਕੇ ਭਾਈ ਮਾਝੀ ਨੇ ਬਾਦਲਾਂ ਦੀ ਖੋਲ੍ਹੀ ਪੋਲ
Published : Jul 20, 2020, 1:34 pm IST
Updated : Jul 20, 2020, 1:34 pm IST
SHARE ARTICLE
Darbar-E-Khalsa Bhai Harjinder Singh Majhi Sukhbir Singh Badal
Darbar-E-Khalsa Bhai Harjinder Singh Majhi Sukhbir Singh Badal

ਦਰਬਾਰ-ਏ-ਖਾਲਸਾ ਵੱਲੋਂ ਡੇਰਾ ਮੁਖੀ ਖਿਲਾਫ਼ ਦਰਜ ਕੇਸ ਨੂੰ ਮੁੜ ਖੋਲ੍ਹਣ ਦੀ ਮੰਗ

ਸੰਗਰੂਰ: ਦਰਬਾਰ ਏ ਖਾਲਸਾ ਤੇ ਅਲਾਈਨਜ਼ ਨੇ ਇੱਕ ਵਾਰ ਫਿਰ ਡੇਰਾ ਮੁੱਖੀ ਖਿਲਾਫ ਮੋਰਚਾ ਖੋਲ੍ਹ ਦਿੱਤਾ ਜਿਸ ਤਹਿਤ ਉਨ੍ਹਾਂ ਮੁੱਖ ਮੰਤਰੀ ਕੈਪਟਨ ਦੇ ਨਾਮ ਇੱਕ ਮੰਗ ਪੱਤਰ ਵੀ ਦਿੱਤਾ। ਜਿਸ ਵਿਚ 2007 ਵਿਚ ਡੇਰਾ ਮੁੱਖੀ ਵੱਲੋਂ ਗੁਰੂ ਗੋਬਿੰਦ ਸਿੰਘ ਜੀ ਦੇ ਸਵਾਂਗ ਰਚਾਏ ਜਾਣ ਖਿਲਾਫ  ਪੂਰਾ ਵਿਚ ਮਾਮਲਾ ਦਰਜ ਕੀਤਾ ਗਿਆ ਸੀ ਉਸ ਨੂੰ ਮੁੜ ਤੋਂ ਖੋਲ੍ਹਣ ਦੀ ਮੰਗ ਕੀਤੀ ਗਈ ਹੈ।

Harjinder Singh MajhiHarjinder Singh Majhi

ਇਸ ਸਬੰਧੀ ਜਿੱਥੇ ਭਾਈ ਹਰਜਿੰਦਰ ਸਿੰਘ ਮਾਝੀ ਨੇ ਜਿੱਥੇ ਕੇਸ ਨੂੰ ਮੁੜ ਖੋਲ੍ਹਣ ਦੀ ਮੰਗ ਕੀਤੀ ਹੈ ਓਥੇ ਹੀ ਬਾਦਲਾਂ ਤੇ ਵੀ ਕੇਸ ਬੰਦ ਕਰਵਾਏ ਜਾਣ ਤੇ ਡੇਰਾ ਮੁੱਖੀ ਦਾ ਪੱਖ ਪੂਰਨ ਸਬੰਧੀ ਅਹਿਮ ਖੁਲਾਸੇ ਕੀਤੇ ਹਨ। ਹਰਜਿੰਦਰ ਸਿੰਘ ਮਾਝੀ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਨੂੰ ਦਰਬਾਰ-ਏ-ਖਾਲਸਾ ਜੱਥੇਬੰਦੀ ਅਤੇ ਅਲਾਇੰਸ ਵੱਲੋਂ ਇਕ ਪੱਤਰ ਭੇਜਿਆ ਗਿਆ ਹੈ ਜਿਸ ਵਿਚ ਸੌਦਾ ਸਾਧ ਦਾ 2007 ਦਾ ਜਿਹੜਾ ਕੇਸ ਹੈ।

Harjinder Singh MajhiHarjinder Singh Majhi

ਜਦੋਂ ਉਸ ਨੇ ਮਈ 2007 ਵਿਚ ਸਲਾਬਤ ਪੂਰੇ ਡੇਰੇ ਵਿਚ ਸਵਾਂਗ ਰਚ ਕੇ ਜਾਮ-ਏ-ਇੰਸਾ ਦਾ ਢੋਂਗ ਰੱਚ ਕੇ ਦੁਨੀਆਭਰ ਵਿਚ ਵਸਦੇ ਸਿੱਖਾਂ ਦੇ ਹਿਰਦਿਆਂ ਨੂੰ ਵਲੂੰਧਰਿਆ ਸੀ ਤਾਂ ਉਸ ਸਮੇਂ ਉਸ ਤੇ ਧਾਰਾ 153 ਏ ਅਤੇ 295 ਏ ਲਗਾਈਆਂ ਗਈਆਂ ਸਨ। ਪਰ ਇਸ ਦੇ ਬਾਵਜੂਦ ਵਕਤ ਦੀ ਬਾਦਲ ਸਰਕਾਰ ਨੇ ਉਸ ਦੀ ਪੂਰੀ ਪੋਸਟ ਪਨਾਹੀ ਕੀਤੀ, ਸੌਦਾ ਸਾਧ ਨੂੰ ਬਚਾਇਆ, ਜਿਸ ਦੇ ਉਹਨਾਂ ਨੇ ਇਸ ਮੰਗ ਪੱਤਰ ਵਿਚ ਸਾਰੇ ਹਵਾਲੇ ਦਿੱਤੇ ਹਨ।

Ram Rahim Ram Rahim

ਜਦੋਂ ਇਸ ਤੇ ਪਰਚੇ ਦਰਜ ਹੋਏ ਸਨ ਤਾਂ ਉਸ ਨੇ ਹਾਈਕੋਰਟ ਵਿਚ ਇਕ ਪਟੀਸ਼ਨ ਪਾਈ ਸੀ ਜਿਸ ਦਾ ਜਵਾਬ ਬਠਿੰਡਾ ਦੇ ਐਸਐਸਪੀ ਨੌਨਿਹਾਲ ਸਿੰਘ ਨੇ ਕੋਰਟ ਵਿਚ ਹਲਫਨਾਮਾ ਦਾਖਲ ਕਰ ਕੇ ਦਿੱਤਾ ਸੀ ਕਿ ਅਸੀਂ ਪੂਰੀ ਛਾਣ-ਬੀਣ ਕਰ ਕੇ ਦਰਜ ਕੀਤਾ ਹੈ। ਪਰ ਫਰਵਰੀ 2012 ਦੀਆਂ ਵਿਧਾਨ ਸਭਾ ਚੋਣਾਂ ਤੋਂ ਕੁੱਝ ਦਿਨ ਪਹਿਲਾਂ ਪੁਲਿਸ ਵੱਲੋਂ ਬਠਿੰਡਾ ਦੀ ਅਦਾਲਤ ਵਿਚ ਕੈਂਸਲੇਸ਼ਨ ਰਿਪੋਰਟ ਪਾਈ ਗਈ ਅਤੇ ਰਜਿੰਦਰ ਸਿੰਘ ਸਿੱਧੂ ਜੋ ਕਿ ਬਾਦਲ ਗਰੁੱਪ ਦਾ ਕੌਂਸਲਰ ਸੀ ਉਸ ਨੇ ਦਸਤਖ਼ਤ ਕਰ ਕੇ ਇਕ ਐਫੀਡੈਵਿਟ ਪੇਸ਼ ਕੀਤਾ ਸੀ ਸਲਾਬਤਪੂਰੇ ਵਾਲੇ ਇਕੱਠ ਵਿਚ ਸ਼ਾਮਲ ਨਹੀਂ ਸੀ।

Ram Rahim Ram Rahim

ਪਰ ਪੁਲਿਸ ਦਾ ਇਹ ਝੂਠ ਉਦੋਂ ਨੰਗਾ ਹੋ ਗਿਆ ਜਦੋਂ ਰਜਿੰਦਰ ਸਿੰਘ ਸਿੱਧੂ ਨੇ ਅਦਾਲਤ ਵਿਚ ਇਹ ਕਹਿ ਦਿੱਤਾ ਕਿ ਐਫੀਡੈਵਿਟ ਤੇ ਮੇਰੇ ਦਸਤਖ਼ਤ ਹੀ ਨਹੀਂ ਹਨ। 2007 ਵਾਲੇ ਕੇਸ ਵਿਚ ਸੌਦਾ ਸਾਧ ਨੇ ਜਿਹੜਾ ਸਵਾਂਗ ਰਚਿਆ ਉਸ ਨੂੰ ਬਾਦਲਾਂ ਨੇ ਇਸ ਤਰੀਕੇ ਨਾਲ ਬਚਾਇਆ ਕਿ ਜੁਲਾਈ 2014 ਵਿਚ ਆਖਰ ਸੌਦਾ ਸਾਧ ਨੇ ਅਦਾਲਤ ਵਿਚ ਜਾ ਕੇ ਅਪਣੇ ਵਕੀਲਾਂ ਰਾਹੀਂ ਅਪਣੀ ਅਰਜ਼ੀ ਦਿੱਤੀ ਕਿ ਪੁਲਿਸ ਇੰਨਾ ਲੰਬਾ ਸਮਾਂ ਉਸ ਦੇ ਖਿਲਾਫ ਚਲਾਨ ਪੇਸ਼ ਨਹੀਂ ਕਰ ਸਕੀ।

Capt Amrinder SinghCapt Amrinder Singh

ਉਹ ਸੌਦਾ ਸਾਧ ਜਿਸ ਨੂੰ ਸ਼ਤਰਪਤੀ ਦੇ ਪਰਿਵਾਰ ਨੇ ਦੋ ਸਾਧਵੀਆਂ ਨੇ ਲੜਾਈ ਲੜ ਕੇ ਜੇਲ੍ਹ ਵਿਚ ਪਹੁੰਚਾਇਆ ਪਰ ਇਸ ਕੇਸ ਵਿਚੋਂ ਬਾਦਲਾਂ ਨੇ ਉਸ ਨੂੰ ਕੱਢਵਾ ਦਿੱਤਾ। ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਬੇਨਤੀ ਪੱਤਰ ਭੇਜਿਆ ਹੈ ਕਿ ਸਿੱਟ ਵੱਲੋਂ ਬੇਅਦਬੀ ਘਟਨਾ ਵਿਚ ਨਾਮ ਨਾਮਜ਼ਦ ਕੀਤਾ ਗਿਆ ਹੈ। ਸੌਦਾ ਸਾਧ ਨੇ ਬੇਅਦਬੀ ਦੀ ਹਿੰਮਤ ਇਸ ਲਈ ਕੀਤੀ ਕਿਉਂ ਕਿ 2007 ਵਿਚ ਇਸ ਨੂੰ ਬਾਦਲਾਂ ਨੇ ਬਚਾਇਆ ਸੀ।

ਜੇ 2007 ਵਾਲੇ ਕੇਸ ਤੇ ਬਣਦੀ ਕਾਰਵਾਈ ਹੋ ਜਾਂਦੀ ਤਾਂ ਇਹ ਅੱਗੇ ਅਜਿਹਾ ਕਰਨ ਦੀ ਹਿੰਮਤ ਨਾ ਕਰਦਾ। ਕੈਪਟਨ ਅਮਰਿੰਦਰ ਸਿੰਘ ਦੋ ਕੰਮ ਤੁਰੰਤ ਕਰਨ ਕਿ 2007 ਵਾਲੇ ਕੇਸ ਵਿਚ ਜਿਹੜੇ ਅਫ਼ਸਰਾਂ ਨੇ ਸੌਦਾ ਸਾਧ ਨੂੰ ਬਚਾਇਆ ਹੈ ਭਾਵੇਂ ਉਹ ਪੰਜਾਬ ਪੁਲਿਸ ਦੇ ਅਫ਼ਸਰ ਹਨ, ਜਾਂ ਸਰਕਾਰ ਦੇ ਆਹੁਦੇਦਾਰ ਹਨ ਉਹਨਾਂ ਤੇ ਬਣਦੀ ਕਾਰਵਾਈ 15 ਦਿਨਾਂ ਵਿਚ ਹੋਣੀ ਚਾਹੀਦੀ ਹੈ।

Sukhbir Singh BadalSukhbir Singh Badal

ਦੂਜਾ 2007 ਵਾਲੇ ਕੇਸ ਨੂੰ ਦੁਬਾਰਾ ਖੋਲ੍ਹਿਆ ਜਾਵੇ ਤਾਂ ਜੋ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਂਗ ਰੱਚ ਕੇ ਖੰਡੇ ਕੀ ਪਾਹੁਲ ਅੰਮ੍ਰਿਤ ਦੀ ਤੌਹੀਨ ਕਰਨ ਦਾ ਯਤਨ ਕੀਤਾ ਗਿਆ ਹੈ ਉਸ ਤੇ ਵੀ ਬਣਦੀ ਕਾਰਵਾਈ ਹੋਵੇ ਤਾਂ ਜੋ ਦੁਨੀਆਭਰ ਵਿਚ ਵਸਦੇ ਸਿੱਖਾਂ ਦੇ ਹਿਰਦੇ ਠੰਡੇ ਹੋਣ ਤੇ ਅਜਿਹੀਆਂ ਹਰਕਤਾਂ ਕਰਨ ਵਾਲੇ ਅਪਣੀਆਂ ਹਰਕਤਾਂ ਤੋਂ ਬਾਜ ਆ ਸਕਣ।

ਦੱਸ ਦੇਈਏ ਕਿ ਪਿਛਲੇ ਦਿਨੀਂ ਬੇਅਬਦੀ ਮਾਮਲੇ ਵਿਚ ਡੀਆਈਜੀ ਰਣਬੀਰ ਸਿੰਘ ਖਟੜਾ ਵਾਲੀ ਸਿੱਟ ਨੇ 7 ਡੇਰਾ ਪ੍ਰੇਮੀਆਂ ਨੂੰ ਨਾਮਜ਼ ਕੀਤਾ ਸੀ ਜਿਸ ਤੋਂ ਬਾਅਦ ਇਸੇ ਮਾਮਲੇ 'ਚ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਵੀ ਨਾਮਜ਼ਦ ਕੀਤਾ ਸੀ। ਸੋ ਹੁਣ ਦੇਖਣਾ ਹੋਵੇਗਾ ਮੁੱਖ ਮੰਤਰੀ ਇਸ ਮੰਗ ਤੋਂ ਬਾਅਦ ਕੀ ਰੁੱਖ ਅਖਤਿਆਰ ਕਰਦੇ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow ਕਰੋ।

Location: India, Punjab

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement