ਖ਼ਾਲਸਾ ਏਡ ਵਲੋਂ ਭਾਈ ਮਾਝੀ ਨੇ 95 ਪਾਠੀ ਸਿੰਘਾਂ ਨੂੰ ਵੰਡਿਆ ਰਾਸ਼ਨ
Published : May 31, 2020, 7:03 am IST
Updated : May 31, 2020, 7:03 am IST
SHARE ARTICLE
file photo
file photo

ਵਿਸ਼ਵ ਪ੍ਰਸਿੱਧ ਸੰਸਥਾ ਖਾਲਸਾ ਏਡ ਵਲੋਂ ਦੁਨੀਆਂ ਭਰ ਵਿਚ ਵਡਮੁੱਲੀਆਂ ਸੇਵਾਵਾਂ ਨਿਭਾਉਦੀ ਹੋਈ............

ਭਵਾਨੀਗੜ੍ਹ: ਵਿਸ਼ਵ ਪ੍ਰਸਿੱਧ ਸੰਸਥਾ ਖਾਲਸਾ ਏਡ ਵਲੋਂ ਦੁਨੀਆਂ ਭਰ ਵਿਚ ਵਡਮੁੱਲੀਆਂ ਸੇਵਾਵਾਂ ਨਿਭਾਉਦੀ ਹੋਈ ਗੁਰੂ ਸਾਹਿਬ ਵਲੋਂ ਬਖਸੇ 'ਸਰਬੱਤ ਦਾ ਭਲਾ' ਦੇ ਸਿਧਾਂਤ ਨੂੰ ਅਮਲੀ ਜਾਮਾ ਪਹਿਨਾਇਆ ਜਾ ਰਿਹਾ ਹੈ।

Khalsa AidKhalsa Aid

ਜਿਸਦੇ ਫਲਸਰੂਪ ਅੱਜ ਹਰ ਇੱਕ ਨੇਕ ਇਨਸਾਨ ਖਾਲਸਾ ਏਡ ਦੀ ਸਿਫਤ ਕਰਦਾ ਹੈ। ਇਹ ਵਿਚਾਰ ਪੰਥ ਪ੍ਰਸਿੱਧ ਕਥਾਵਾਚਕ ਭਾਈ ਹਰਜਿੰਦਰ ਸਿੰਘ ਮਾਝੀ ਨੇ ਗੁ: ਸਾਹਿਬ ਪਾਤਸ਼ਾਹੀ ਨੌਵੀਂ ਭਵਾਨੀਗੜ੍ਹ ਵਿਖੇ ਇਲਾਕੇ ਦੇ 95 ਗ੍ਰੰਥੀ ਅਤੇ ਪਾਠੀ ਸਿੰਘਾਂ ਨੂੰ ਰੱਸਦਾਂ ਵੰਡਣ ਮੌਕੇ ਪ੍ਰਗਟਾਏ। Khalsa Aid Khalsa Aid

ਉਨ੍ਹਾਂ ਦੱਸਿਆ ਕਿ ਕਰੋਨਾ ਕਾਰਨ ਜਿੱਥੇ ਸਮਾਜ ਦੇ ਕਈ ਵਰਗ ਆਰਥਿਕ ਤੰਗੀ ਦਾ ਸਾਹਮਣਾ ਕਰਦੇ ਹੋਏ ਰੋਟੀ-ਰੋਜੀ ਲਈ ਸਮੱਸਿਆਵਾਂ ਵਿਚ ਘਿਰ ਗਏ ਹਨ ਉਥੇ ਗ੍ਰੰਥੀ, ਪਾਠੀ ਆਦਿ ਦੀਆਂ ਸੇਵਾਵਾਂ ਨਿਭਾਉਣ ਵਾਲੇ ਵੀ ਬਹੁਤ ਮੁਸ਼ਕਿਲ ਵਿਚ ਹਨ, ਜਿਸ ਕਾਰਨ ਖਾਲਸਾ ਏਡ ਵਲੋਂ ਬਾਕੀ ਸੇਵਾਵਾਂ ਦੇ ਨਾਲ-ਨਾਲ ਗ੍ਰੰਥੀ ਅਤੇ ਪਾਠੀ ਸਿੰਘਾਂ ਲਈ ਵੀ ਰਸ਼ਦਾਂ ਦੀਆਂ ਸੇਵਾਵਾਂ ਵੱਡੇ ਪੱਧਰ 'ਤੇ ਨਿਭਾਈ ਜਾ ਰਹੀਆਂ ਹਨ।

Covid 19Covid 19

ਭਾਈ ਮਾਝੀ ਨੇ ਦੱਸਿਆ ਕਿ ਏਡ ਵਲੋਂ ਗ੍ਰੰਥੀ ਸਿੰਘਾਂ ਲਈ ਭੇਜੀਆਂ ਜਾ ਰਹੀਆਂ ਰਸਦ ਕਿੱਟਾਂ ਵਿਚ ਆਟਾ, ਦਾਲਾਂ, ਲੂਣ, ਮਿਰਚ, ਹਲਦੀ, ਘੀ, ਸਾਬਣਾਂ ਸਮੇਤ ਹਰ ਇੱਕ ਲੋੜੀਂਦੀ ਵਸਤੂ ਮੁਹੱਈਆ ਕਰਵਾਈ ਗਈ ਹੈ।

ਉਹਨਾਂ ਸ. ਰਵੀ ਸਿੰਘ, ਅਮਰਪ੍ਰੀਤ ਸਿੰਘ ਸਮੇਤ ਖਾਲਸਾ ਏਡ ਦੀ ਸਮੁੱਚੀ ਟੀਮ ਦੀ ਭਰਪੂਰ ਸ਼ਲਾਘਾ ਕੀਤੀ। ਇਸ ਮੌਕੇ ਸੱਦਾਗਰ ਸਿੰਘ ਬਖੋਪੀਰ, ਕੁਲਵੰਤ ਸਿੰਘ ਸਾਬਕਾ ਸਰਪੰਚ, ਗੁਰਪ੍ਰੀਤ ਸਿੰਘ, ਸੁਖਚੈਨ ਸਿੰਘ ਨੇ ਖਾਲਸਾ ਏਡ ਅਤੇ ਪੰਥ ਪ੍ਰਸਿੱਧ ਕਥਾਵਾਚਕ ਭਾਈ ਹਰਜਿੰਦਰ ਸਿੰਘ ਮਾਝੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਾਡੇ ਸਮਾਜ ਦੇ ਅਹਿਮ ਅੰਗ ਗ੍ਰੰਥੀ ਅਤੇ ਪਾਠੀ ਸਿੰਘਾਂ ਲਈ ਕੀਤੇ ਵਡਮੁੱਲੇ ਉਪਰਾਲੇ ਕਰਨ ਲਈ ਵਧਾਈ ਦੇ ਪਾਤਰ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

Location: India, Punjab

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement