ਪੰਜਾਬ ਦੇ 5 ਜ਼ਿਲ੍ਹਿਆਂ ਵਿੱਚ ਰੈਪਿਡ ਐਂਟੀਜਨ ਟੈਸਟਿੰਗ ਸ਼ੁਰੂ: ਬਲਬੀਰ ਸਿੰਘ ਸਿੱਧੂ
Published : Jul 20, 2020, 9:11 pm IST
Updated : Jul 20, 2020, 9:39 pm IST
SHARE ARTICLE
 BALBIR SINGH SIDHU
BALBIR SINGH SIDHU

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਿਰਦੇਸ਼ਾਂ ‘ਤੇ ਜ਼ਿਲ੍ਹਾ ਜਲੰਧਰ.....

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਿਰਦੇਸ਼ਾਂ ‘ਤੇ ਜ਼ਿਲ੍ਹਾ ਜਲੰਧਰ, ਅੰਮ੍ਰਿਤਸਰ, ਪਟਿਆਲਾ, ਲੁਧਿਆਣਾ ਅਤੇ ਐਸ.ਏ.ਐਸ.ਨਗਰ ਵਿਖੇ ਰੈਪਿਡ ਐਂਟੀਜਨ ਜਾਂਚ ਸ਼ੁਰੂ ਕੀਤੀ ਗਈ ਹੈ।

Amarinder singhAmarinder singh

 ਇਹ ਜਾਣਕਾਰੀ ਦਿੰਦਿਆਂ ਸਿਹਤ ਮੰਤਰੀ ਸ: ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਇਨ੍ਹਾਂ ਜ਼ਿਲ੍ਹਿਆਂ ਵਿੱਚ ਹੁਣ ਤੱਕ ਕੁੱਲ 2365 ਰੈਪਿਡ ਐਂਟੀਜਨ ਟੈਸਟ ਕਰਵਾਏ ਗਏ ਹਨ

Balbir Singh Sidhu Balbir Singh Sidhu

ਜਿਨ੍ਹਾਂ ਵਿੱਚੋਂ 197 ਪਾਜ਼ੇਟਿਵ ਅਤੇ 2168 ਟੈਸਟ ਨੈਗੇਟਿਵ ਪਾਏ ਗਏ ਹਨ। ਉਨ੍ਹਾਂ ਕਿਹਾ ਕਿ ਤਿੰਨ ਹੋਰ ਜ਼ਿਲ੍ਹਿਆਂ ਕਪੂਰਥਲਾ, ਫਤਿਹਗੜ੍ਹ ਸਾਹਿਬ ਅਤੇ ਰੋਪੜ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਟੈਸਟਿੰਗ ਪ੍ਰਕਿਰਿਆ ਨੂੰ ਤੇਜ਼ੀ ਲਿਆਉਣ ਲਈ ਇਸ ਜਾਂਚ ਨੂੰ ਸ਼ੁਰੂ ਕਰਨ।

corona vaccinecorona vaccine

ਹੋਰ ਜਾਣਕਾਰੀ ਦਿੰਦਿਆਂ ਮੰਤਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਕੋਵਿਡ.-19ਦੀ ਲਾਗ  ਦਾ ਜਲਦੀ ਪਤਾ ਲਗਾਉਣ ਅਤੇ ਪ੍ਰਬੰਧਨ ਲਈ ਰੈਪਿਡ ਐਂਟੀਜੇਨ ਜਾਂਚ ਸ਼ੁਰੂ ਕੀਤੀ ਹੈ। ਉਨ੍ਹਾਂ ਕਿਹਾ ਕਿ ਐਸਆਰਐਸ -ਕੋਵ -2 ਐਂਟੀਜਨ ਦੀ ਗੁਣਾਤਮਕ ਜਾਂਚ ਲਈ ਤੇਜ਼ ਐਂਟੀਜੇਨ ਟੈਸਟ ਕਿੱਟਾਂ ਇੱਕ ਤੇਜ਼ ਤੇ ਵਧੀਆ ਕ੍ਰੋਮੈਟੋਗ੍ਰਾਫਿਕ ਇਮਿਊਨੇੋਸੀ ਹੈ।

coronaviruscoronavirus

ਇਹ ਐਸ ਡੀ ਬਾਇਓਸੈਂਸਰ ਦੁਆਰਾ ਵਿਕਸਤ ਕੀਤਾ ਗਿਆ ਹੈ ਅਤੇ 30 ਮਿੰਟਾਂ ਦੇ ਅੰਦਰ ਟੈਸਟ ਦੇ ਨਤੀਜੇ ਪ੍ਰਦਾਨ ਕਰਦਾ ਹੈ। ਉਨ੍ਹਾਂ ਕਿਹਾ ਕਿ ਜੋ ਲੋਕ ਐਂਟੀਜੇਨ ਟੈਸਟ ਦੁਆਰਾ ਪਾਜ਼ੇਟਿਵ ਪਾਏ ਗਏ ਹਨ, ਉਨ੍ਹਾਂ ਨੂੰ ਪਾਜ਼ੇਟਿਵ ਮੰਨਿਆ ਜਾਵੇਗਾ ਜਦੋਂ ਕਿ ਐਂਟੀਜੇਨ ਟੈਸਟ ਵਿੱਚ ਨੈਗੇਟਿਵ ਰਹਿਣ ਵਾਲਿਆਂ ਦਾ  ਦੁਬਾਰਾ ਟੈਸਟ ਸੀਬੀ ਨਾਟ / ਟਰੂਨੇਟ / ਆਰਟੀ ਪੀਸੀਆਰ ਦੁਆਰਾ ਕੀਤਾ ਜਾਵੇਗਾ।

ਸੈਂਪਲ ਇਕੱਤਰ ਕਰਨ ਸਬੰਧੀ ਦੱਸਦਿਆਂ  ਸਿੱਧੂ ਨੇ ਕਿਹਾ ਕਿ ਨਾਸੋਫੈਰਿਜੈਂਲ ਸਵੈਬ ਹਸਪਤਾਲ ਦੀ ਸੈਟਿੰਗ ਵਿਚ ਜਾਂ ਕਮਿਊਨਿਟੀ ਵਿਚ ਪੀਪੀਈ ਦੀ ਵਰਤੋਂ ਕਰਦਿਆਂ ਸਿਖਲਾਈ ਪ੍ਰਾਪਤ ਡਾਕਟਰਾਂ ਜਾਂ ਪੈਰਾ ਮੈਡੀਕਲ ਦੁਆਰਾ ਸੈਂਪਲ ਇਕੱਤਰ ਕੀਤੇ ਜਾਣਗੇ।

ਉਨ੍ਹਾਂ ਕਿਹਾ ਕਿ ਐਸ.ਆਰ.ਆਈ. ਮਰੀਜ਼ਾਂ ਵਰਗੀਆਂ ਸ਼੍ਰੇਣੀਆਂ ਦੀ ਐਂਟੀਜੇਨ ਟੈਸਟਿੰਗ ਤੋਂ ਇਲਾਵਾ, ਕੋਵਿਡ-19 ਪਾਜ਼ੇਟਿਵ ਮਰੀਜ਼ਾਂ , ਲੱਛਣ ਵਾਲੇ ਵਿਅਕਤੀਆਂ ਅਤੇ ਉੱਚ-ਜੋਖਮ ਵਾਲੇ ਸੰਪਰਕ, ਜੋ ਕਿ ਕੰਟੇਨਮੈਂਟ ਜ਼ੋਨ ਵਾਲੇ ਇਲਾਕਿਆਂ ਵਿਚ ਘਰ-ਘਰ ਜਾ ਕੇ ਜਾਂਚ ਕਰਦੇ ਹਨ।

ਸੰਭਾਵਤ ਸਿੱਧੇ ਅਤੇ ਉੱਚ ਜੋਖਮ ਵਾਲੇ ਸੰਪਰਕ ਪੁਸ਼ਟੀ ਕੀਤੀ ਗਈ ਸਥਿਤੀ ਵਿਚ ਸੰਪਰਕ ਵਾਲੇ ਦਿਨ ਤੋਂ 5ਵੇਂ ਤੋਂ 10ਵੇਂ ਦਿਨ ਇਕ ਵਾਰ ਟੈਸਟ ਕੀਤਾ ਜਾਣਾ ਹੈ ,ਵਿਸ਼ੇਸ਼ ਕਰਕੇ  ਕੰਟੈਂਟ / ਮਾਈਕ੍ਰੋ ਕੰਟੇਨਮੈਂਟ ਜ਼ੋਨਾਂ ਵਿਚ ।

ਸਹਿ-ਰੋਗ, ਫੇਫੜਿਆਂ ਦੀ ਬਿਮਾਰੀ, ਦਿਲ ਸਬੰਧੀ ਬਿਮਾਰੀਆਂ, ਜਿਗਰ ਸਬੰਧੀ ਬਿਮਾਰੀ, ਗੁਰਦੇ ਦੀ ਬਿਮਾਰੀ, ਸ਼ੂਗਰ, ਨਯੂਰੋਲੋਜੀਕਲ ਡਿਸਆਰਡਰ, ਖੂਨ ਦੀਆਂ ਬਿਮਾਰੀਆਂ ਦੇ ਨਾਲ ਉੱਚ ਜੋਖਮ ਵਾਲੇ ਸੰਪਰਕ।

ਅਸਮੋਟੋਮੈਟਿਕ ਮਰੀਜ਼ ਜੋ ਉੱਪਰ ਦਿੱਤੇ ਉੱਚ ਜੋਖਮ ਵਾਲੀਆਂ ਬਿਮਾਰੀਆਂ  ਜਿਵੇਂ ਕੀਮੋਥੈਰੇਪੀ  ਆਦਿ ਕਾਰਨ ਹਸਪਤਾਲ ਵਿੱਚ ਦਾਖਲ ਹਨ ਜਾਂ ਹਸਪਤਾਲ ਵਿੱਚ ਦਾਖਲ ਹੋਣਾ ਚਾਹੁੰਦੇ ਹਨ , ਸੰਬੰਧੀ ਸਾਰੇ ਸਿਵਲ ਸਰਜਨਾਂ ਨੂੰ ਪਹਿਲਾਂ ਹੀ ਨਿਰਦੇਸ਼ ਜਾਰੀ ਕੀਤੇ ਜਾ ਚੁੱਕੇ ਹਨ।

ਮੰਤਰੀ ਨੇ ਸਪੱਸ਼ਟ ਕੀਤਾ ਨੀਉਰੋਸਰਜਰੀ, ਈ.ਐਨ.ਟੀ. ਸਰਜਰੀ, ਦੰਦਾਂ ਦੀ ਸਰਜਰੀ, ਬ੍ਰੌਨਕੋਸਕੋਪੀ, ਅਪਰ ਜੀ.ਐਲ.ਐਂਡੋਸਕੋਪੀ, ਡਾਇਲਸਿਸ, ਟਰੂਨਾਟ, ਸਬੀ-ਨਾਟ ਮਸ਼ੀਨਾ ਕੋਵਿਡ ਦੇ ਟੈਸਟ ਲਈ ਪਹਿਲ ਦੇ ਅਧਾਰ ਤੇ ਵਰਤੇ ਜਾਣੇ ਚਾਹੀਦੇ ਹਨ।
  

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement