ਉਦਯੋਗਿਕ ਸੈਕਟਰ ਨੂੰ ਬਚਾਉਣ ਅਤੇ ਵਧਾਉਣ 'ਚ ਬੁਰੀ ਤਰ੍ਹਾਂ ਫ਼ੇਲ੍ਹ ਰਹੀ ਕਾਂਗਰਸ ਸਰਕਾਰ -ਅਮਨ ਅਰੋੜਾ
Published : Jul 20, 2021, 5:53 pm IST
Updated : Jul 20, 2021, 5:53 pm IST
SHARE ARTICLE
Congress government failing miserably protecting and boosting the industrial sector
Congress government failing miserably protecting and boosting the industrial sector

ਉਦਯੋਗਿਕ ਸੈਕਟਰ ਨੂੰ ਪ੍ਰਤੀ ਯੂਨਿਟ 5 ਰੁਪਏ ਕਹਿ ਕੇ 9 ਰੁਪਏ 'ਚ ਵੀ ਪੂਰੀ ਬਿਜਲੀ ਨਹੀਂ ਦੇ ਰਹੀ ਸਰਕਾਰ- ਅਮਨ ਅਰੋੜਾ

ਚੰਡੀਗੜ੍ਹ - ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਸਰਕਾਰ ਦੀਆਂ ਮਾਰੂ ਨੀਤੀਆਂ ਕਾਰਨ ਵਿੱਤੀ ਅਤੇ ਬਿਜਲੀ ਸੰਕਟ ਦਾ ਸਾਹਮਣਾ ਕਰ ਰਹੇ ਉਦਯੋਗਾਂ ਅਤੇ ਵਪਾਰਿਕ ਅਦਾਰਿਆਂ ਨੂੰ ਵਿਸ਼ੇਸ਼ ਵਿੱਤੀ ਛੋਟਾਂ ਅਤੇ ਵਾਅਦੇ ਮੁਤਾਬਿਕ ਪ੍ਰਤੀ ਯੂਨਿਟ 5 ਰੁਪਏ ਨਿਰਵਿਘਨ ਬਿਜਲੀ ਸਪਲਾਈ ਦੀ ਮੰਗ ਕੀਤੀ ਹੈ। ਮੰਗਲਵਾਰ ਇੱਥੇ ਪਾਰਟੀ ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਪਾਰਟੀ ਦੇ ਸੀਨੀਅਰ ਆਗੂ ਅਤੇ ਵਿਧਾਇਕ ਅਮਨ ਅਰੋੜਾ ਅਤੇ ਉਦਯੋਗ ਅਤੇ ਵਪਾਰ ਵਿੰਗ ਦੇ ਸੂਬਾ ਪ੍ਰਧਾਨ ਡਾ. ਇੰਦਰਬੀਰ ਸਿੰਘ ਨਿੱਜਰ ਨੇ ਸੱਤਾਧਾਰੀ ਕਾਂਗਰਸ 'ਤੇ ਦੋਸ਼ ਲਗਾਇਆ ਕਿ ਕੈਪਟਨ ਅਮਰਿੰਦਰ ਸਿੰਘ ਸਰਕਾਰ ਸੂਬੇ ਦੇ ਉਦਯੋਗਿਕ ਖੇਤਰ ਨੂੰ ਪ੍ਰਤੀ ਯੂਨਿਟ 8 ਰੁਪਏ ਅਤੇ ਆਈਟੀ ਸੈਕਟਰ ਨੂੰ 9 ਰੁਪਏ (ਪ੍ਰਤੀ ਯੂਨਿਟ) 'ਚ ਨਿਰਵਿਘਨ ਬਿਜਲੀ ਸਪਲਾਈ ਦੇਣ 'ਚ ਬੁਰੀ ਤਰ੍ਹਾਂ ਫ਼ੇਲ੍ਹ ਰਹੀ ਹੈ।

Electricity Electricity

ਅਮਨ ਅਰੋੜਾ ਨੇ ਕਿਹਾ, ''ਕੈਪਟਨ ਅਮਰਿੰਦਰ ਸਿੰਘ ਦੀ ਕਥਨੀ ਤੇ ਕਰਨੀ 'ਚ ਕਿੰਨਾ ਫ਼ਰਕ ਅਤੇ ਝੂਠ ਹੈ, ਉਦਯੋਗਿਕ ਅਤੇ ਆਈਟੀ ਸੈਕਟਰ ਕੋਲੋਂ ਪ੍ਰਤੀ ਯੂਨਿਟ ਵਸੂਲੀ ਜਾ ਰਹੀ ਕੀਮਤ ਕਾਂਗਰਸ ਦੀ ਪੋਲ ਖੋਲ੍ਹਦੀ ਹੈ। ਇੱਥੇ ਹੀ ਬੱਸ ਨਹੀਂ ਪ੍ਰਤੀ ਯੂਨਿਟ 5 ਰੁਪਏ ਬਾਰੇ ਕੂੜ-ਪ੍ਰਚਾਰ ਲਈ ਵੱਡੇ-ਵੱਡੇ ਹੋਰਡਿੰਗਜਜ-ਬਿੱਲ ਬੋਰਡਾਂ (ਮਸ਼ਹੂਰੀ ਬੋਰਡ) 'ਤੇ ਸਰਕਾਰੀ ਖ਼ਜ਼ਾਨੇ 'ਚੋਂ ਕਰੋੜਾਂ ਰੁਪਏ ਖ਼ਰਚੇ ਜਾ ਰਹੇ ਹਨ।''

Aman aroraAman arora

ਅਮਨ ਅਰੋੜਾ ਨੇ ਕਿਹਾ ਕਿ ਪੂਰੇ ਪੰਜਾਬ 'ਚ ਇੱਕ ਵੀ ਉਦਯੋਗ ਅਜਿਹਾ ਨਹੀਂ ਜਿਸ ਨੂੰ 5 ਰੁਪਏ ਪ੍ਰਤੀ ਯੂਨਿਟ ਬਿਜਲੀ ਮਿਲ ਰਹੀ ਹੋਵੇ। ਫਿਕਸਡ ਚਾਰਜ, ਬਿਜਲੀ ਡਿਊਟੀ ਅਤੇ ਹੋਰ ਸਰਚਾਰਜਾਂ ਨਾਲ ਉਦਯੋਗਾਂ ਨੂੰ 8 ਅਤੇ ਆਈਟੀ ਸੈਕਟਰ ਤੇ ਵਪਾਰਿਕ ਅਦਾਰਿਆਂ ਨੂੰ 9 ਰੁਪਏ ਪ੍ਰਤੀ ਯੂਨਿਟ ਔਸਤ ਕੀਮਤ ਪੈ ਰਹੀ ਹੈ। 'ਆਪ' ਆਗੂ ਨੇ ਕਿਹਾ ਕਿ ਲਾੱਕਡਾਊਨ ਦੌਰਾਨ ਸਮੇਂ ਸਿਰ ਮੈਨੂਅਲ ਮੀਟਰ ਰੀਡਿੰਗ ਨਾ ਲਏ ਜਾਣ ਕਾਰਨ ਸਲੈਬ ਦਰਾਂ ਤਬਦੀਲ ਹੋਣ ਨਾਲ ਉਦਯੋਗਿਕ ਅਤੇ ਵਪਾਰਿਕ ਖੇਤਰਾਂ ਨੂੰ ਹੋਰ ਵੀ ਵਿੱਤੀ ਰਗੜਾ ਲੱਗਿਆ ਹੈ।

Electricity BillElectricity Bill

ਅਮਨ ਅਰੋੜਾ ਨੇ ਕਿਹਾ ਕਿ ਸਰਕਾਰ ਦੀ ਉਦਯੋਗ ਅਤੇ ਵਪਾਰ ਮਾਰੂ ਨੀਤੀ ਅਤੇ ਨੀਅਤ ਕਾਰਨ ਪੰਜਾਬ ਦੇ ਉਦਯੋਗਪਤੀ ਆਪਣੇ ਉਦਯੋਗਾਂ ਦੀ ਹਿਜਰਤ ਲਈ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆ ਨਾਥ ਨੂੰ ਮਿਲਣ ਲਈ ਮਜਬੂਰ ਹੋ ਗਏ, ਜੋ ਪੰਜਾਬ ਦੀ ਕਾਂਗਰਸ, ਸਰਕਾਰ ਦੇ ਮੂੰਹ 'ਤੇ ਇੱਕ ਕਰਾਰੀ ਚਪੇੜ ਹੈ, ਕਿਉਂਕਿ ਉਦਯੋਗਪਤੀ ਉੱਤਰ ਪ੍ਰਦੇਸ਼ ਦੀ ਉੱਚੀ ਅਪਰਾਧ ਦਰ ਤੋਂ ਨਹੀਂ ਸਗੋਂ ਕੈਪਟਨ ਸਰਕਾਰ ਦੇ ਮਾਫ਼ੀਆ ਤੋਂ ਜ਼ਿਆਦਾ ਸਤੇ ਹੋਏ ਹਨ।

Aman AroraAman Arora

ਡਾ. ਨਿੱਜਰ ਨੇ ਉਦਯੋਗ ਅਤੇ ਵਪਾਰ ਵਿੰਗ ਵੱਲੋਂ ਮੰਗ ਕੀਤੀ ਕਿ ਪੰਜਾਬ ਦੇ ਉਦਯੋਗ ਨੂੰ ਬਚਾਉਣ ਅਤੇ ਵਧਾਉਣ ਲਈ ਜਿੱਥੇ ਵਿਸ਼ੇਸ਼ ਵਿੱਤੀ ਪੈਕੇਜ, ਦਲਾਲ ਮੁਕਤ ਸੁਵਿਧਾਵਾਂ ਅਤੇ ਵਿਸ਼ੇਸ਼ ਵਿੱਤੀ ਛੋਟਾਂ ਦਿੱਤੀਆਂ ਜਾਣ। ਜਿਸ ਤਹਿਤ ਮਾਰਚ 2022 ਤੋਂ ਲੈ ਕੇ ਵਿੱਤੀ ਸਾਲ (31 ਮਾਰਚ 2022) ਤੱਕ ਮੌਜੂਦਾ ਉਦਯੋਗਿਕ ਅਤੇ ਸਾਰੇ ਵਪਾਰਿਕ ਅਦਾਰਿਆਂ (ਸਕੂਲਾਂ, ਦੁਕਾਨਦਾਰਾਂ, ਜਿੰਮ, ਮੈਰਿਜ ਪੈਲੇਸ, ਮਨੋਰੰਜਨ ਪਾਰਕ, ਸਿਨੇਮਾ-ਮਲਟੀਪਲੈਕਸਿਸ, ਆਈਟੀ ਸੈਕਟਰ, ਮਾੱਲਜ਼) ਫਿਕਸਡ ਚਾਰਜ ਦੀ 100 ਪ੍ਰਤੀਸ਼ਤ ਛੂਟ ਦਿੱਤੀ ਜਾਵੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement