ਭਾਰੀ ਮੀਂਹ ਕਾਰਨ ਖਸਤਾ ਹਾਲਤ ਪਠਾਨਕੋਟ ਦੇ ਚੱਕੀ ਪੁਲ ਤੋਂ ਆਵਾਜਾਈ ਠੱਪ : ਹਿਮਾਚਲ ਜਾਣ ਲਈ ਰੂਟ ਬਦਲੇ
Published : Jul 20, 2023, 3:41 pm IST
Updated : Jul 20, 2023, 3:41 pm IST
SHARE ARTICLE
photo
photo

ਗੈਰ-ਕਾਨੂੰਨੀ ਮਾਈਨਿੰਗ ਕਾਰਨ ਹੋਏ ਖਸਤਾ ਹਾਲਤ

 

ਪਠਾਨਕੋਟ : ਪਠਾਨਕੋਟ ਰਾਹੀਂ ਪੰਜਾਬ ਨੂੰ ਹਿਮਾਚਲ ਨਾਲ ਜੋੜਨ ਵਾਲੇ ਕੌਮੀ ਮਾਰਗ ’ਤੇ ਚੱਕੀ ਪੁਲ ਨਾਜਾਇਜ਼ ਮਾਈਨਿੰਗ ਕਾਰਨ ਕਾਫੀ ਹੱਦ ਤੱਕ ਨੁਕਸਾਨਿਆ ਗਿਆ ਹੈ। ਪਹਾੜਾਂ 'ਚ ਹੋ ਰਹੀ ਭਾਰੀ ਬਾਰਿਸ਼ ਦੇ ਮੱਦੇਨਜ਼ਰ ਪ੍ਰਸ਼ਾਸਨ ਨੇ ਪੁਲ 'ਤੇ ਵਾਹਨਾਂ ਅਤੇ ਪੈਦਲ ਚੱਲਣ 'ਤੇ ਪਾਬੰਦੀ ਲਗਾ ਦਿਤੀ ਹੈ। ਇਸ ਦੇ ਨਾਲ ਹੀ ਹਿਮਾਚਲ ਜਾਣ ਲਈ ਰਸਤਾ ਡਾਇਵਰਟ ਕੀਤਾ ਗਿਆ ਹੈ। ਜਿਸ ਕਾਰਨ ਇਸ ਪੁਲ ਨਾਲ ਹਿਮਾਚਲ ਦਾ ਸੰਪਰਕ ਟੁੱਟ ਗਿਆ ਹੈ।

ਦੂਜੇ ਪਾਸੇ ਰੂਟ ਡਾਇਵਰਸ਼ਨ ਕਾਰਨ ਲੋਕਾਂ ਨੂੰ ਹਿਮਾਚਲ ਪਹੁੰਚਣ ਲਈ 20 ਕਿਲੋਮੀਟਰ ਦਾ ਵਾਧੂ ਸਫ਼ਰ ਤੈਅ ਕਰਨਾ ਪੈਂਦਾ ਹੈ। ਇਸ ਦੇ ਨਾਲ ਹੀ ਨਾਜਾਇਜ਼ ਮਾਈਨਿੰਗ ਕਾਰਨ ਟੁੱਟਿਆ ਰੇਲਵੇ ਪੁਲ ਵੀ ਪਿਛਲੇ ਸਾਲ ਹੋਈ ਭਾਰੀ ਬਰਸਾਤ ਵਿਚ ਰੁੜ੍ਹ ਗਿਆ ਸੀ। ਜਿਸ ਕਾਰਨ ਰੇਲਵੇ ਮਾਰਗ ਵੀ ਅੜਿੱਕਾ ਬਣਿਆ ਹੋਇਆ ਹੈ। ਇਸ ਦੇ ਨਾਲ ਹੀ NHAI ਨੇ ਵੱਖ-ਵੱਖ ਵਿਭਾਗਾਂ 'ਤੇ ਅੰਨ੍ਹੇਵਾਹ ਹੋ ਰਹੀ ਗੈਰ-ਕਾਨੂੰਨੀ ਮਾਈਨਿੰਗ 'ਤੇ ਕਾਰਵਾਈ ਨਾ ਕਰਨ ਦਾ ਦੋਸ਼ ਲਗਾਇਆ ਹੈ।

ਸਥਾਨਕ ਲੋਕਾਂ ਅਤੇ ਰਾਹਗੀਰਾਂ ਨੇ ਦਸਿਆ ਕਿ ਸਾਨੂੰ ਆਪਣੇ ਕੰਮਾਂ ਲਈ ਰੋਜ਼ਾਨਾ ਹਿਮਾਚਲ ਜਾਣਾ ਪੈਂਦਾ ਹੈ ਪਰ ਹੁਣ ਪੁਲ ਟੁੱਟਣ ਕਾਰਨ ਪ੍ਰਸ਼ਾਸਨ ਨੇ ਆਵਾਜਾਈ 'ਤੇ ਰੋਕ ਲਗਾ ਦਿਤੀ ਹੈ | ਜਿਸ ਕਾਰਨ 20 ਤੋਂ 30 ਕਿਲੋਮੀਟਰ ਦਾ ਸਫ਼ਰ ਜ਼ਿਆਦਾ ਤੈਅ ਕਰਨਾ ਪੈਂਦਾ ਹੈ। ਸਥਾਨਕ ਵਿਅਕਤੀ ਰਾਕੇਸ਼ ਕੁਮਾਰ ਨੇ ਦਸਿਆ ਕਿ ਇਹ ਸਮੱਸਿਆ ਸਿਰਫ਼ ਬਜ਼ੁਰਗਾਂ ਨੂੰ ਹੀ ਨਹੀਂ ਸਗੋਂ ਸਕੂਲ ਜਾਣ ਵਾਲੇ ਬੱਚਿਆਂ ਨੂੰ ਵੀ ਹੁੰਦੀ ਹੈ।

ਐਨਐਚਏਆਈ ਦੇ ਅਧਿਕਾਰੀ ਹਰਪ੍ਰੀਤ ਸਿੰਘ ਨੇ ਦਸਿਆ ਕਿ ਲੋਕਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਇਸ ਪੁਲ ਨੂੰ ਬੰਦ ਕਰ ਦਿਤਾ ਗਿਆ ਹੈ ਕਿਉਂਕਿ ਇਸ ਸਮੇਂ ਇਹ ਪੁਲ ਖਸਤਾ ਹਾਲਤ ਵਿਚ ਹੈ। ਉਨ੍ਹਾਂ ਦਸਿਆ ਕਿ ਪਿਛਲੇ ਸਾਲ 18 ਅਗਸਤ ਨੂੰ ਜਦੋਂ ਦਰਿਆ ਵਿਚ ਪਾਣੀ ਦਾ ਤੇਜ਼ ਵਹਾਅ ਆਇਆ ਤਾਂ ਸਾਹਮਣੇ ਵਾਲਾ ਪੁਰਾਣਾ ਰੇਲਵੇ ਪੁਲ ਢਹਿ ਗਿਆ ਸੀ। ਇਸ ਦੇ ਨਾਲ ਹੀ ਇਸ ਸੜਕ ਦੇ ਪੁਲ ਨੂੰ ਵੀ ਭਾਰੀ ਨੁਕਸਾਨ ਪੁੱਜਾ ਹੈ।

ਪਾਣੀ ਦੇ ਤੇਜ਼ ਵਹਾਅ ਕਾਰਨ ਥੰਮ੍ਹ ਨੰਬਰ 1 ਅਤੇ 2 ਹੇਠਾਂ ਤੋਂ ਮਲਬਾ ਖਿਸਕਣ ਕਾਰਨ ਨੰਗੇ ਹੋ ਗਏ ਹਨ। ਜਿਸ ਤੋਂ ਬਾਅਦ ਇਸ ਪੁਲ ਦੀ ਮੁਰੰਮਤ ਦਾ ਕੰਮ ਸ਼ੁਰੂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪਰ ਲਗਾਤਾਰ ਮਾਈਨਿੰਗ ਕਾਰਨ ਇਹ ਪੁਲ ਟਿਕ ਨਹੀਂ ਸਕਿਆ। ਜਿਸ ਕਾਰਨ ਅੱਜ ਫਿਰ ਇਸ ਪੁਲ ਨੂੰ ਲੋਕਾਂ ਲਈ ਬੰਦ ਕਰ ਦਿਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕੋਈ ਵੀ ਵਿਭਾਗ ਇਸ ਨਾਜਾਇਜ਼ ਮਾਈਨਿੰਗ ’ਤੇ ਕਾਰਵਾਈ ਕਰਨ ਲਈ ਤਿਆਰ ਨਹੀਂ ਹੈ।

ਕਿਉਂਕਿ ਇਹ ਦਰਿਆ ਹਿਮਾਚਲ ਅਤੇ ਪੰਜਾਬ ਦੀ ਸਰਹੱਦ 'ਤੇ ਵਗਦਾ ਹੈ। ਉਨ੍ਹਾਂ ਕਿਹਾ ਕਿ ਲਗਾਤਾਰ ਮਾਈਨਿੰਗ ਕਾਰਨ ਦਰਿਆ ਵਿਚ ਡੂੰਘੇ ਟੋਏ ਬਣ ਰਹੇ ਹਨ। ਜਿਸ ਕਾਰਨ ਪੁਲ ਖਰਾਬ ਹੋ ਰਿਹਾ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਹੁਣ ਇਹ ਪੁਲ ਪੂਰੀ ਤਰ੍ਹਾਂ ਅਸੁਰੱਖਿਅਤ ਹੈ। ਇਸ ਪੁਲ ਨੂੰ ਬਚਾਉਣ ਲਈ ਸਾਡੇ ਪਾਸਿਓਂ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ ਪਰ ਜੇਕਰ ਇੱਕ-ਦੋ ਵਾਰ ਪਾਣੀ ਦਾ ਤੇਜ਼ ਕਰੰਟ ਆ ਗਿਆ ਤਾਂ ਇਹ ਪੁਲ ਪੂਰੀ ਤਰ੍ਹਾਂ ਨੁਕਸਾਨਿਆ ਜਾਵੇਗਾ।

SHARE ARTICLE

ਏਜੰਸੀ

Advertisement

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM

ਦਿਲਜੀਤ ਤੂੰ ਬਹੁਤ ਵੱਡੀ ਗਲਤੀ ਕੀਤੀ ਹੈ', ਦਿਲਜੀਤ ਦੋਸਾਂਝ 'ਤੇ ਭੜਕੇ ਰਵੀ ਸਿੰਘ ਖ਼ਾਲਸਾ

31 Oct 2025 3:23 PM

Mohali 3b2 Honey Trap : 3B2 ਵਿਚ ਵੇਖੋ ਕਿਵੇਂ ਹੋ ਰਿਹੈ ਨੇ ਗੰਦੇ ਕੰਮ! ਗੱਡੀਆਂ ਨੂੰ ਰੋਕ ਕੇ ਕਰ ਰਹੇ ਅਸ਼ਲੀਲ ਇਸ਼ਾਰੇ

30 Oct 2025 3:10 PM
Advertisement