
ਪੰਜਾਬ ਸਰਕਾਰ ਵਲੋਂ 150 ਮੀਟਰਕ ਟਨ ਰਾਹਤ ਸਮੱਗਰੀ ਨਾਲ ਭਰੇ ਚਾਰ ਜਹਾਜ਼ ਕੇਰਲ ਲਈ ਰਵਾਨਾ
ਚੰਡੀਗੜ•, 20 ਅਗਸਤ: ਹੜ•ਾਂ ਨਾਲ ਪ੍ਰਭਾਵਿਤ ਕੇਰਲਾ ਸੂਬੇ ਨੂੰ ਪਿਛਲੇ 2 ਦਿਨਾਂ ਦੌਰਾਨ 150 ਮੀਟਰਕ ਟਨ ਰਾਹਤ ਸਮੱਗਰੀ ਨਾਲ ਭਰੇ 4 ਹਵਾਈ ਜਹਾਜ਼ਾਂ ਨੂੰ ਰਵਾਨਾ ਕਰਨ ਅਤੇ ਆਪਣੀ ਸਰਕਾਰ ਦੀਆਂ ਚੱਲ ਰਹੀਆਂ ਕੋਸ਼ਿਸਾਂ ਨੂੰ ਹੁਲਾਰਾ ਦੇਣ ਵਾਸਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਅਣਕਿਆਸੀ ਕੁਦਰਤੀ ਆਫਤ ਨਾਲ ਜੂਝ ਰਹੇ ਕੇਰਲ ਦੀ ਮਦਦ ਕਰਨ ਲਈ ਸਾਰੇ ਪੰਜਾਬੀਆਂ ਨੂੰ ਅੱਗੇ ਆਉਣ ਦੀ ਅਪੀਲ ਕੀਤੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਕੇਰਲ ਦੇ ਹੜ•ਾਂ ਨਾਲ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਸੂਬਾ ਸਰਕਾਰ ਵਲੋਂ ਕੀਤੀਆਂ ਜਾ ਰਹੀਆਂ ਕੋਸ਼ਿਸਾਂ ਵਿੱਚ ਹਰ ਪੰਜਾਬੀ ਨੂੰ ਮਦਦ ਕਰਨੀ ਚਾਹੀਦੀ ਹੈ।
ਉਨ•ਾਂ ਕਿਹਾ ਕਿ ਹੜ•ਾਂ ਦੇ ਨਤੀਜੇ ਵਜੋਂ ਕੇਰਲ ਨੂੰ ਇਸ ਸਮੇਂ ਬਹੁਤ ਜ਼ਿਆਦਾ ਮੁਸ਼ਕਲਾਂ ਭਰੇ ਸਮੇਂ ਵਿਚੋਂ ਗੁਜ਼ਰਨਾ ਪੈ ਰਿਹਾ ਹੈ।ਇਸੇ ਦੌਰਾਨ ਹੀ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ 90 ਲੱਖ ਮੀਟਰਕ ਟਨ ਰਾਹਤ ਸਮੱਗਰੀ ਨਾਲ ਭਰੇ ਤਿੰਨ ਹਵਾਈ ਜਹਾਜ਼ ਇੰਡਿਅਨ ਏਅਰ ਫੋਰਸ ਦੇ ਹਲਵਾਰਾ ਸਟੇਸ਼ਨ ਤੋਂ ਰਵਾਨਾ ਕੀਤੇ ਗਏ ਹਨ। ਇਹ ਸਮੱਗਰੀ ਏਅਰ ਫੋਰਸ ਟਰਾਂਸਪੋਰਟ ਏਅਰ ਕਰਾਫਟ ਰਾਹੀਂ ਭੇਜੀ ਗਈ ਹੈ। ਇਸ ਤੋਂ ਇਲਾਵਾ ਤਕਰੀਬਨ 50 ਮੀਟਰਕ ਟਨ ਰਾਹਤ ਸਮੱਗਰੀ ਵਾਲਾ ਇਕ ਸੀ-17 ਏਅਰ ਫੋਰਸ ਟ੍ਰਾਂਸਪਰੋਰਟ ਏਅਰ ਕਰਾਫਟ, ਜਲੰਧਰ ਜਿਲ•ੇ ਦੇ ਆਦਮਪੁਰ ਸਥਿਤ ਭਾਰਤੀ ਹਵਾਈ ਫੌਜ ਦੇ ਏਅਰ ਸਟੇਸ਼ਨ ਤੋਂ ਅੱਜ ਦੁਪਹਿਰ ਰਵਾਨਾ ਕੀਤਾ ਗਿਆ।
ਜਲੰਧਰ ਜਿਲ•ਾ ਪ੍ਰਸ਼ਾਸਨ ਵਲੋਂ ਇਕੱਤਰ 50 ਮੀਟਰਕ ਟਨ ਹੋਰ ਰਾਹਤ ਸਮੱਗਰੀ ਨਾਲ ਭਰਿਆ ਜਹਾਜ਼ ਆਦਮਪੁਰ ਤੋਂ 21 ਅਗਸਤ ਨੂੰ ਸਵੇਰੇ ਭੇਜਿਆ ਜਾਵੇਗਾ। ਬੁਲਾਰੇ ਅਨੁਸਾਰ ਪਟਿਆਲਾ ਜਿਲ•ਾ ਪ੍ਰਸ਼ਾਸਨ ਵਲੋਂ ਵੀ 120 ਮੀਟਰਕ ਟਨ ਰਾਹਤ ਸਮੱਗਰੀ ਭੇਜੇ ਜਾਣ ਵਾਸਤੇ ਪੂਰੀ ਤਰ•ਾਂ ਤਿਆਰ ਹੈ ਜੋ ਮੰਗਲਵਾਰ ਨੂੰ ਚੰਡੀਗੜ• ਸਥਿਤ ਭਾਰਤੀ ਹਵਾਈ ਫੌਜ਼ ਦੇ ਸਟੇਸ਼ਨ ਤੋਂ ਰਵਾਨਾ ਕਰ ਦਿੱਤੀ ਜਾਵੇਗੀ। ਕੇਰਲ ਸਰਕਾਰ ਦੀ ਬੇਨਤੀ 'ਤੇ ਪੰਜਾਬ ਸਰਕਾਰ ਵਲੋਂ ਪੂਰੀ ਤਰ•ਾਂ ਤਿਆਰ ਸਮੱਗਰੀ ਭੇਜੀ ਜਾ ਰਹੀ ਹੈ। ਇਹ ਸਮੱਗਰੀ ਇਕ-ਇਕ ਕਿਲੋ ਦੇ ਪੈਕਟਾਂ ਵਿੱਚ ਹੈ
ਜਿਸ ਵਿੱਚ ਪੀਣ ਵਾਲਾ ਪਾਣੀ, ਬਿਸਕੁਟ, ਛੋਲੇ ਅਤੇ ਦੁੱਧ ਦਾ ਪਾਉਡਰ ਪ੍ਰਮੁੱਖ ਹਨ। ਬੁਲਾਰੇ ਅਨੁਸਾਰ ਸੂਬਾ ਸਰਕਾਰ ਨੇ ਆਈ.ਏ.ਐਸ ਅਧਿਕਾਰੀ ਬਸੰਤ ਗਰਗ ਦੇ ਨਾਲ ਕੁਝ ਹੋਰ ਅਧਿਕਾਰੀਆਂ ਦੀ ਇਕ ਛੋਟੀ ਟੀਮ ਨੂੰ ਥੀਰੂਵੰਨਥਾਪੁਰਮ ਵਿਖੇ ਤਾਇਨਾਤ ਕੀਤਾ ਹੈ ਜੋ ਰਾਹਤ ਕਾਰਜ਼ਾਂ ਦੇ ਲਈ ਵੱਧੀਆ ਤਾਲਮੇਲ ਵਾਸਤੇ ਕੇਰਲ ਸਰਕਾਰ ਦੇ ਨਾਲ ਤਾਲਮੇਲ ਕਰਨਗੇ। ਬੁਲਾਰੇ ਅਨੁਸਾਰ ਸਥਾਨਕ ਪ੍ਰਸ਼ਾਸਨ ਦੀਆਂ ਵਿਸ਼ੇਸ਼ ਜਰੂਰਤਾਂ ਦੇ ਅਨੁਸਾਰ ਪੰਜਾਬ ਸਰਕਾਰ ਅੱਗੇ ਹੋਰ ਰਾਹਤ ਸਾਮਗਰੀ ਦਾ ਬੰਦੋਬਸਤ ਕਰੇਗੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਰਲ ਸਰਕਾਰ ਲਈ 10 ਕਰੋੜ ਰੁਪਏ ਦੀ ਸਹਾਇਤਾ ਦਾ ਪਹਿਲਾਂ ਹੀ ਐਲਾਨ ਕੀਤਾ ਹੋਇਆ ਹੈ ਜਿਸ ਵਿੱਚ 5 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਸ਼ਾਮਲ ਹੈ ਜੋ ਕਿ ਪੰਜਾਬ ਮੁੱਖ ਮੰਤਰੀ ਰਾਹਤ ਫੰਡ ਵਿਚੋਂ ਕੇਰਲ ਮੁੱਖ ਮੰਤਰੀ ਫੰਡ ਵਿੱਚ ਤਬਦੀਲ ਕੀਤੀ ਗਈ।