ਗੌਰਮਿੰਟ ਪੈਨਸ਼ਨਰਜ਼ ਜੁਆਇੰਟ ਫ਼ਰੰਟ ਵਲੋਂ 26 ਅਗੱਸਤ ਨੂੰ ਰੋਹ ਭਰਪੂਰ ਰੈਲੀ ਕੀਤੀ ਜਾਵੇਗੀ
ਸੁਨਾਮ, 19 ਅਗੱਸਤ (ਭਗਵੰਤ ਸਿੰਘ ਚੰਦੜ, ਅਜੈਬ ਸਿੰਘ ਮੋਰਾਂਵਾਲੀ) : ਦੀ ਸੁਨਾਮ ਪੈਨਸ਼ਨਰਜ਼ ਭਲਾਈ ਸੰਸਥਾ ਸੁਨਾਮ ਦੀ ਇੱਕ ਜ਼ਰੂਰੀ ਮੀਟਿੰਗ ਗੰਗਾ ਵਾਲਾ ਡੇਰਾ ਸੁਨਾਮ ਵਿਖੇ ਸ੍ਰੀ ਪ੍ਰੇਮ ਚੰਦ ਅਗਰਵਾਲ ਜੀ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਪੈਨਸ਼ਨਰਾਂ ਨੂੰ ਆ ਰਹੀਆਂ ਮੁਸਕਲਾਂ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ |
ਪੰਜਾਬ ਸਰਕਾਰ ਵੱਲੋਂ ਪਹਿਲਾਂ ਵਾਲੀਆਂ ਸਰਕਾਰਾਂ ਵਾਂਗ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਲਾਰੇ ਲੱਪੇ ਲਾਉਣ ਤੋਂ ਦੁਖੀ ਹੋ ਕੇ ਗੌਰਮਿੰਟ ਪੈਨਸ਼ਨਰਜ਼ ਜੁਆਇੰਟ ਫਰੰਟ ਪੰਜਾਬ ਵੱਲੋਂ ਇੱਕ ਰੋਹ ਭਰਪੂਰ ਰੈਲੀ ਕਰਨ ਦਾ ਫੈਸਲਾ ਕੀਤਾ ਗਿਆ ਹੈ | ਜਿਸ ਵਿੱਚ ਸੰਸਥਾ ਸੁਨਾਮ ਦੇ ਪ੍ਰਧਾਨ ਸ੍ਰੀ ਪ੍ਰੇਮ ਚੰਦ ਅਗਰਵਾਲ ਨੇ ਸ਼ਮੂਲੀਅਤ ਕੀਤੀ ਸੀ | ਪ੍ਰੈਸ ਬਿਆਨ ਰਾਹੀਂ ਸ਼ਮਿੰਦਰ ਸਿੰਘ ਸਿੱਧੂ ਵੱਲੋਂ ਦੱਸਿਆ ਗਿਆ ਕਿ ਸਾਰੇ ਪੰਜਾਬ ਵਿੱਚੋਂ ਸਰਕਾਰ ਦੇ ਝੂਠੇ ਲਾਰਿਆਂ ਤੋਂ ਅੱਕ ਕੇ ਭਾਰੀ ਗਿਣਤੀ ਵਿਚ ਰੋਹ ਭਰਪੂਰ ਰੈਲੀ ਵਿੱਚ ਬੱਸਾਂ , ਕਾਰਾਂ, ਮਿੰਨੀ ਬੱਸਾਂ, ਟੈਕਸੀਆਂ, ਮੋਟਰਸਾਈਕਲ ਤੇ ਸਕੂਟਰਾਂ ਰਾਹੀਂ ਡੀਸੀ ਕੰਪਲੈਕਸ ਸੰਗਰੂਰ ਵਿਖੇ ਪਹੁੰਚ ਕੇ ਸਰਕਾਰ ਵੱਲੋਂ ਕੀਤੇ ਵਾਅਦੇ ਯਾਦ ਕਰਵਾਏ ਜਾਣਗੇ |
ਇਸ ਸਰਕਾਰ ਨੇ ਵਿਰੋਧੀ ਧਿਰ ਦੇ ਆਗੂ ਹੁੰਾਦੇ ਹੋਏ ਵਿਧਾਨਸਭਾ ਵਿੱਚ ਪੈਨਸ਼ਨਰਾਂ ਦੀਆਂ ਮੰਗਾਂ ਮੰਨਣ ਲਈ ਸਮੇਂ ਦੀ ਸਰਕਾਰ ਨੂੰ ਕਿਹਾ ਸੀ ਜਦ ਕਿ ਹੁਣ ਤਾਂ ਆਪ ਦੀ ਸਰਕਾਰ ਹੈ ਤੇ ਚੋਣਾਂ ਵੇਲੇ ਕੀਤੇ ਵਾਅਦੇ ਪੂਰੇ ਕਰਨ ਵਾਸਤੇ ਕਿਸੇ ਤੋਂ ਸਲਾਹ ਲੈਣ ਦੀ ਵੀ ਲੋੜ ਨਹੀਂ ਪ੍ਰੇਮ ਚੰਦ ਅਗਰਵਾਲ ਵੱਲੋਂ ਕਨਵੀਨਰ ਮੀਟਿੰਗ ਸੰਗਰੂਰ ਚ ਹੋਈ ਵਿਚਾਰ ਚਰਚਾ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਗਈ |
ਸਮੂੰਹ ਪੈਨਸ਼ਨਰਾਂ ਨੂੰ 2.59 ਦੇ ਫਾਰਮੂਲੇ ਨਾਲ ਬੇਸਿਕ ਪੈਨਸ਼ਨ ਫਿਕਸ ਕਰਨਾ, ਨੋਸਨਲ ਅਧਾਰ ਨੂੰ ਸੋਧਕੇ ਲਾਹੇਬੰਦ ਬਣਾਉਣਾ, ਕੈਸ਼ਲੈਸ ਸਕੀਮ ਲਾਗੂ ਕਰਨਾ , ਮੈਡੀਕਲ ਮਾਸਿਕ ਭੱਤਾ ਵਧਾਕੇ 2 ਹਜ਼ਾਰ ਰੁਪਏ ਕਰਨਾ , ਪੈਨਸ਼ਨਰਾਂ ਨੂੰ ਜਨਵਰੀ 16 ਤੋਂ ਬਣਦਾ ਬਕਾਇਆ ਯਕਮੁਸ਼ਤ ਰਾਸ਼ੀ ਵਿੱਚ ਦੇਣਾ , 21-22 ਦੌਰਾਨ ਵਧੇ ਮਹਿੰਗਾਈ ਭੱਤੇ ਦੀਆਂ ਤਿੰਨ ਕਿਸ਼ਤਾਂ ਜਾਰੀ ਕਰਨਾ , ਲੀਵ ਇਨ ਕੈਸ ਦਾ ਬਕਾਇਆ ਤੇ ਗਰੈਚੂਇਟੀ ਦੇਣਾ ਆਦਿ ਨੂੰ ਪੂਰਾ ਕੀਤਾ ਜਾਵੇ ਤਾਂ ਜੋ ਸਰਕਾਰ ਵਲੋਂ ਕੀਤੇ ਵਾਅਦੇ ਪੂਰੇ ਕਰਨ ਨਾਲ ਵਿਸ਼ਵਾਸ ਬੱਝਿਆ ਮੀਟਿੰਗ ਵਿੱਚ ਜਸਵੰਤ ਸਿੰਘ ਬਿਸ਼ਨਪੁਰਾ,ਚੇਤ ਰਾਮ ਢਿੱਲੋਂ, ਜਗਿੰਦਰ ਸਿੰਘ , ਬਾਂਸਲ ਪੀਆਰਟੀਸੀ, ਚਮਕੌਰ ਸਿੰਘ,ਬਿਕਰ ਸਿੰਘ ਸ਼ੇਰੋਂ , ਕੁਲਦੀਪ ਪਾਠਕ ਰਜਿੰਦਰ ਸਿੰਘ , ਅਮਰੀਕ ਸਿੰਘ ਖੰਨਾ,ਸੁਖਮਹਿੰਦਰ ਸਿੰਘ ਅਮਰੂਕੋਟੜਾ , ਸਵਿੰਦਰ ਸਿੰਘ ਚੱਠਾ , ਕੁਲਵੰਤ ਸਿੰਘ ਆਦਿ ਸਰਗਰਮ ਪੈਨਸ਼ਨਰਾਂ ਨੇ ਸਰਕਾਰ ਨੂੰ ਕੀਤੇ ਵਾਅਦੇ ਪੂਰੇ ਕਰਨ ਲਈ ਕਿਹਾ ਤੇ ਵੱਖ-ਵੱਖ ਮੈਂਬਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਤਾਂ ਜੋ ਸਮੇਂ ਸਿਰ ਪਹੁੰਚਣ ਵਿੱਚ ਕੋਈ ਮੁਸ਼ਕਲ ਪੇਸ਼ ਨਾ ਆਵੇ |
ਫੋਟੋ 19-13