ਖੇਤੀ ਆਰਡੀਨੈਂਸ : ਪੰਜਵੇਂ ਦਿਨ ਵੀ ਭਖਿਆ ਰਿਹਾ ਬਾਦਲਾਂ ਵਿਰੁਧ ਕਿਸਾਨਾਂ ਦਾ ਮੋਰਚਾ
Published : Sep 20, 2020, 2:23 am IST
Updated : Sep 20, 2020, 2:23 am IST
SHARE ARTICLE
image
image

ਖੇਤੀ ਆਰਡੀਨੈਂਸ : ਪੰਜਵੇਂ ਦਿਨ ਵੀ ਭਖਿਆ ਰਿਹਾ ਬਾਦਲਾਂ ਵਿਰੁਧ ਕਿਸਾਨਾਂ ਦਾ ਮੋਰਚਾ

  to 
 

ਸ੍ਰੀ ਮੁਕਤਸਰ ਸਾਹਿਬ, 19 ਸਤੰਬਰ (ਰਣਜੀਤ ਸਿੰਘ) : ਮੋਦੀ ਸਰਕਾਰ ਦੇ ਭਾਈਵਾਲ ਬਾਦਲਾਂ ਦੇ ਘਰ ਅੱਗੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਹੇਠ ਖੇਤੀ ਆਰਡੀਨੈਂਸਾਂ ਵਿਰੁਧ ਲੱਗਿਆ ਮੋਰਚਾ ਹਰਸਿਮਰਤ ਕੌਰ ਬਾਦਲ ਵਲੋਂ ਕੇਂਦਰੀ ਕੈਬਨਿਟ ਮੰਤਰੀ ਦੇ ਪਦ ਤੋਂ ਅਸਤੀਫ਼ਾ ਦੇਣ ਦੇ ਬਾਵਜੂਦ ਵੀ ਦਿਨੋ-ਦਿਨ ਭਖਦਾ ਹੀ ਜਾ ਰਿਹਾ ਹੈ। ਕਿਸਾਨ ਤੇ ਕਿਸਾਨ ਜਥੇਬੰਦੀ ਇਸ ਨੂੰ ਸੰਘਰਸ਼ ਦੇ ਦਬਾਅ ਤਹਿਤ ਚੁੱਕਿਆ ਕਦਮ ਹੀ ਸਮਝ ਰਹੇ ਹਨ ਸੋ ਕਿਸਾਨੀ 'ਚੋਂ ਖੁਰ ਗਈ ਅਪਣੀ ਸਿਆਸੀ ਸਾਖ਼ ਬਚਾਉਣ ਦਾ ਹੀ ਯਤਨ ਹੈ।     ਅੱਜ ਮੋਰਚੇ ਦੇ ਪੰਜਵੇਂ ਦਿਨ ਮੋਰਚੇ ਦੀ ਅਗਵਾਈ ਕਰ ਰਹੀ ਕਾਰਜਕਾਰੀ ਸੂਬਾ ਜਨਰਲ ਸਕੱਤਰ ਹਰਿੰਦਰ ਕੌਰ ਬਿੰਦੂ ਤੇ ਸੀਨੀਅਰ ਆਗੂ ਸ਼ਿੰਗਾਰਾ ਸਿੰਘ ਮਾਨ ਨੇ ਕਿਹਾ ਕਿ ਅਕਾਲੀ ਦਲ ਬਾਦਲ ਖੇਤੀ ਆਰਡੀਨੈਂਸ ਲਿਆਉਣ ਦਾ ਆਧਾਰ ਬਣੀਆਂ ਉਨ੍ਹਾਂ ਸਮੁੱਚੀਆਂ ਨੀਤੀਆਂ ਵਿਰੁਧ ਹਕੀਕੀ ਤੇ ਡਟਵੇਂ ਵਿਰੋਧ ਦਾ ਪੈਂਤੜਾ ਲੈ ਕੇ ਇਨ੍ਹਾਂ ਨੀਤੀਆਂ ਨਾਲੋਂ ਤੋੜ ਵਿਛੋੜੇ ਦਾ ਐਲਾਨ ਕਰੇ ਜੋ ਕਿਸਾਨੀ ਦੇ ਉਜਾੜੇ ਦਾ ਸਾਧਨ ਬਣੀਆਂ ਹੋਈਆਂ ਹਨ। ਜਿਨ੍ਹਾਂ 'ਚ ਵਿਸ਼ਵ ਵਪਾਰ ਸੰਸਥਾ ਨਾਲ ਕੀਤਾ ਸਮਝੌਤਾ ਅਤੇ ਨਿੱਜੀਕਰਨ ਦੀਆਂ ਨੀਤੀਆਂ ਆਦਿ ਪ੍ਰਮੁੱਖ ਹਨ। ਅੱਜ ਦੇ ਧਰਨੇ ਦੀ ਸ਼ੁਰੂਆਤ ਬੀਤੇ ਕੱਲ ਮੋਰਚੇ ਦੌਰਾਨ ਖ਼ੁਦਕੁਸ਼ੀ ਕਰ ਗਏ ਕਿਸਾਨ ਪ੍ਰੀਤਮ ਸਿੰਘ ਦੀ ਮੌਤ ਲਈ ਸਰਕਾਰੀ ਨੀਤੀਆਂ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਪੀੜਤ  ਪਰਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕੀਤੀ ਗਈ।  
  ਬਾਦਲਾਂ ਦੇ ਘਰ ਅੱਗੇ ਚੱਲ ਰਹੇ ਮੋਰਚੇ 'ਚ ਜਿਥੇ ਕਿਸਾਨ ਤੇ ਕਿਸਾਨ ਔਰਤਾਂ ਵੱਡੀ ਤਦਾਦ ਵਿਚ ਸ਼ਾਮਲ ਹੋ ਰਹੀਆਂ ਹਨ ਉਥੇ ਨੌਜਵਾਨ, ਖੇਤ ਮਜ਼ਦੂਰ, ਆਰਐਮਪੀ ਡਾਕਟਰ, ਅਧਿਆਪਕ ਤੇ ਠੇਕਾ ਮੁਲਾਜ਼ਮਾਂ ਸਮੇਤ ਵੱਖ-ਵੱਖ ਵਰਗਾਂ ਦੇ ਲੋਕ ਵੀ ਜਥਿਆਂ ਦੇ ਰੂਪ 'ਚ ਪਹੁੰਚ ਕੇ ਕਿਸਾਨ ਮੋਰਚੇ ਨੂੰ ਤਾਕਤ ਤੇ ਉਤਸ਼ਾਹ ਬਖ਼ਸ਼ ਰਹੇ ਹਨ। ਅੱਜ  ਡੀਟੀਐਫ ਦੀ ਅਗਵਾਈ ਹੇਠ ਅਧਿਆਪਕਾਂ ਦੇ ਵੱਡੇ ਜਥੇ ਵਲੋਂ ਬਠਿੰਡਾ ਤੋਂ ਬਾਦਲ ਤਕ ਮੋਟਰਸਾਈਕਲ ਮਾਰਚ ਕਰ ਕੇ ਕਿਸਾਨ ਮੋਰਚੇ 'ਚ ਸ਼ਮੂਲੀਅਤ ਕੀਤੀ ਗਈ। ਅੱਜ ਦੇ ਧਰਨੇ ਨੂੰ ਨੌਜਵਾਨ ਕਿਸਾਨ ਆਗੂ ਰਾਜਵਿੰਦਰ ਸਿੰਘ ਰਾਮਨਗਰ ਤੇ ਅਜੇ ਪਾਲ ਸਿੰਘ ਘੁੱਦਾ ਤੋਂ ਇਲਾਵਾ ਅਮਰਜੀਤ ਸਿੰਘ ਸੈਦੋਕੇ, ਹਰਜਿੰਦਰ ਸਿੰਘ ਬੱਗੀ, ਸੱਤਪਾਲ ਸਿੰਘ, ਹਰਬੰਸ ਸਿੰਘ ਕੋਟਲੀ, ਅਧਿਆਪਕ ਆਗੂ ਦਿਗਵਿਜੇ ਪਾਲ ਸ਼ਰਮਾ, ਸੁਖਵਿੰਦਰ ਸਿੰਘ ਸੁੱਖੀ, ਖੇਤ ਮਜ਼ਦੂਰ ਆਗੂ ਕਾਲ਼ਾ ਸਿੰਘ ਖੂਨਣ ਖ਼ੁਰਦ ਆਦਿ ਆਗੂਆਂ ਨੇ ਸੰਬੋਧਨ ਕੀਤਾ।

ਕੈਪਸ਼ਨ : ਜ਼ਹਿਰ ਨਿਗਲਣ ਵਾਲੇ ਪਿੰਡ ਅੱਕਾਂਵਾਲੀ ਦੇ ਕਿਸਾਨ ਪ੍ਰੀਤਮ ਸਿੰਘ। 
ਫੋਟੋ ਫਾਇਲ : ਧਰਨੇ ਨੂੰ ਸੰਬੋਧਨ ਕਰਦੀ ਹੋਈ ਕਿਸਾਨ ਆਗੂ।
ਐਮਕੇਐਸ 19 - 08

SHARE ARTICLE

ਏਜੰਸੀ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 13/07/2025

13 Jul 2025 9:00 PM

ਖੇਡਾਂ ਬਦਲਣਗੀਆਂ ਪੰਜਾਬ ਦਾ ਭਵਿੱਖ, ਕਿਵੇਂ ਖ਼ਤਮ ਹੋਵੇਗਾ ਨਸ਼ਾ ?

13 Jul 2025 8:56 PM

Chandigarh police slapped a Sikh youth | Police remove Sikh turban | Chandigarh police Latest News

12 Jul 2025 5:52 PM

Batala Conductor Woman Clash : Batala 'ਚ Conductor ਨਾਲ਼ ਤੂੰ ਤੂੰ ਮੈਂ ਮੈਂ ਮਗਰੋਂ ਔਰਤ ਹੋਈ ਬੇਹੋਸ਼

12 Jul 2025 5:52 PM

Harpal Cheema VS Partap Bajwa : ਪ੍ਰਤਾਪ ਬਾਜਵਾ ਤੇ ਹਰਪਾਲ ਚੀਮਾ ਦੀ ਹੋ ਗਈ ਬਹਿਸ ਤੁਸੀ ਗੈਂਗਸਟਰ ਪਾਲੇ ਆ

11 Jul 2025 12:17 PM
Advertisement