ਕੈਪਟਨਅਮਰਿੰਦਰਸਿੰਘਨੇਖੇਤੀਬਿਲਾਂਤੇਬਾਦਲਾਂਦੇਝੂਠਦੇ ਪਾਜ ਉਧੇੜਨ ਲਈ 10 ਸਵਾਲਾਂ ਦਾ ਜਵਾਬ ਦੇਣ ਲਈ ਕਿਹਾ
Published : Sep 20, 2020, 2:24 am IST
Updated : Sep 20, 2020, 2:24 am IST
SHARE ARTICLE
image
image

ਕੈਪਟਨਅਮਰਿੰਦਰਸਿੰਘਨੇਖੇਤੀਬਿਲਾਂਤੇਬਾਦਲਾਂਦੇਝੂਠਦੇ ਪਾਜ ਉਧੇੜਨ ਲਈ 10 ਸਵਾਲਾਂ ਦਾ ਜਵਾਬ ਦੇਣ ਲਈ ਕਿਹਾ

ਗੰਧਲੇ ਹੋ ਚੁਕੇ ਚਿਹਰਿਆਂ 'ਤੇ ਪਰਦਾ ਪਾਉਣ ਲਈ ਸੁਖਬੀਰ ਬਾਦਲ ਅਤੇ ਹਰਸਿਮਰਤ ਬਾਦਲ ਵਲੋਂ ਝੂਠ ਬੋਲਣ ਦੀ ਸਖ਼ਤ ਨਿਖੇਧੀ
 

ਚੰਡੀਗੜ੍ਹ, 19 ਸਤੰਬਰ (ਸਪੋਕਸਮੈਨ ਸਮਾਚਾਰ ਸੇਵਾ): ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਬਾਦਲਾਂ ਵਲੋਂ ਖੇਤੀ ਬਿਲਾਂ ਦੇ ਮੁੱਦੇ 'ਤੇ ਖੁਸ ਚੁੱਕੇ ਵਕਾਰ ਦੀ ਬਹਾਲੀ ਲਈ ਪਿਛਲੇ ਕੁੱਝ ਦਿਨਾਂ ਤੋਂ ਇਕ ਤੋਂ ਬਾਅਦ ਇਕ ਝੂਠ ਬੋਲਣ ਦਾ ਪਰਦਾਫ਼ਾਸ਼ ਕਰਨ ਲਈ ਉਨ੍ਹਾਂ ਪਾਸੋਂ 10 ਸਵਾਲਾਂ ਦੇ ਜਵਾਬ ਮੰਗੇ ਹਨ। ਉਨ੍ਹਾਂ ਕਿਹਾ ਕਿ ਆਰਡੀਨੈਂਸਾਂ ਦੇ ਜਾਰੀ ਹੋਣ ਤੋਂ ਲੈ ਕੇ ਬਾਦਲਾਂ ਨੇ ਖੁੱਲ੍ਹੇਆਮ ਅਤੇ ਬੇਸ਼ਰਮੀ ਨਾਲ ਇਨ੍ਹਾਂ ਦਾ ਸਮਰਥਨ ਕੀਤਾ।
ਇਨ੍ਹਾਂ ਆਰਡੀਨੈਂਸਾਂ ਨੂੰ ਸੰਸਦ ਵਿਚ ਪੇਸ਼ ਕਰਨ ਦੇ ਸਮੇਂ ਤੋਂ ਲੈ ਕੇ ਸੁਖਬੀਰ ਬਾਦਲ ਤੇ ਹਰਸਿਮਰਤ ਬਾਦਲ ਵਲੋਂ ਕੀਤੇ ਜਾ ਰਹੇ ਬੇਰੋਕ ਹਮਲਿਆਂ ਦਾ ਜਵਾਬ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਦੋਵੇਂ ਆਗੂ ਅਪਣੇ ਗੰਧਲੇ ਹੋ ਚੁੱਕੇ ਚਿਹਰਿਆਂ 'ਤੇ ਪੋਚਾ ਫੇਰਨ ਲਈ ਝੂਠ ਦਾ ਤਾਣਾ-ਬਾਣਾ ਬੁਣ ਰਹੇ ਹਨ ਜਦਕਿ ਲੋਕਾਂ ਦੀ ਕਚਿਹਰੀ ਵਿਚ ਇਹ ਪੂਰੀ ਤਰ੍ਹਾਂ ਬੇਨਕਾਬ ਹੋ ਚੁੱਕੇ ਹਨ। ਪਿਛਲੇ ਕੁੱਝ ਦਿਨਾਂ ਵਿਚ ਸੁਖਬੀਰ ਅਤੇ ਹਰਸਿਮਰਤ ਵਲੋਂ ਬੋਲੇ ਗਏ ਝੂਠ-ਦਰ-ਝੂਠ ਦੀ ਸਖ਼ਤ ਨਿੰਦਾ ਕਰਦਿਆਂ ਮੁੱਖ ਮੰਤਰੀ ਨੇ ਇਨ੍ਹਾਂ ਪਾਸੋਂ ਸਵਾਲ ਪੁੱਛੇ ਕਿ:
1. ਕੀ ਇਨ੍ਹਾਂ ਆਰਡੀਨੈਂਸਾਂ ਦੇ ਲੋਕ ਸਭਾ ਵਿਚ ਪੇਸ਼ ਹੋਣ ਤਕ ਤੁਹਾਡੇ ਦੋਵਾਂ ਵਿਚੋਂ ਕਿਸੇ ਨੇ ਇਕ ਵਾਰ ਵੀ ਇਨ੍ਹਾਂ ਨੂੰ ਕਿਸਾਨ ਵਿਰੋਧੀ ਆਰਡੀਨੈਂਸ ਕਰਾਰ ਦਿਤਾ?
2. ਕੀ ਕਿਸੇ ਵੀ ਭਾਈਵਾਲ ਦੇ ਸਲਾਹ ਮਸ਼ਵਰੇ ਤੋਂ ਬਿਨਾਂ ਇਨ੍ਹਾਂ ਆਰਡੀਨੈਂਸਾਂ ਨੂੰ ਜਾਰੀ ਕਰਨ ਮੌਕੇ ਹਰਸਿਮਰਤ ਬਾਦਲ ਕੇਂਦਰੀ ਕੈਬਨਿਟ ਦਾ ਹਿੱਸਾ ਨਹੀਂ ਸੀ ਜਦਕਿ ਹੁਣ ਹਰਸਿਮਰਤ ਨੇ ਇਸ ਕਾਰਨ ਨੂੰ ਵੀ ਅਪਣੇ ਅਸਤੀਫ਼ੇ ਦਾ ਆਧਾਰ ਬਣਾ ਲਿਆ ਕਿ ਕੇਂਦਰ ਨੇ ਇਨ੍ਹਾਂ ਭਾਈਵਾਲਾਂ ਨਾਲ ਸਲਾਹ ਕਰਨ ਬਾਰੇ ਉਨ੍ਹਾਂ ਦੀ ਮੰਗ ਨਹੀਂ ਮੰਨੀ?
3. ਕੀ ਹਰਸਿਮਰਤ ਬਾਦਲ ਨੇ ਅਸਤੀਫ਼ਾ ਦੇਣ ਤਕ ਇਕ ਵਾਰ ਵੀ ਕਿਸਾਨਾਂ ਨੂੰ ਇਹ ਦਸਿਆ ਕਿ ਉਹ ਉਨ੍ਹਾਂ ਦੀਆਂ ਚਿੰਤਾਵਾਂ ਦਾ ਹੱਲ ਕਰਨ ਲਈ ਕੇਂਦਰ ਸਰਕਾਰ ਨੂੰ ਮਨਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਜਿਸ ਬਾਰੇ ਹੁਣ ਉਸ ਵਲੋਂ ਦਾਅਵਾ ਕੀਤਾ ਜਾ ਰਿਹਾ ਹੈ?
4. ਹਰਸਿਮਰਤ ਬਾਦਲ ਜੇਕਰ ਨਵੇਂ ਕਾਨੂੰਨਾਂ ਦਾ ਕਿਸਾਨਾਂ 'ਤੇ ਮਾਰੂ ਪ੍ਰਭਾਵ ਪੈਣ ਬਾਰੇ ਸਚਮੁਚ ਹੀ ਫ਼ਿਕਰਮੰਦ ਹੈ ਤਾਂ ਉਹ ਇਨ੍ਹਾਂ ਚਿੰਤਾਵਾਂ ਨੂੰ ਅਪਣੀਆਂ ਚਿੰਤਾਵਾਂ ਦੀ ਬਜਾਏ ਕਿਸਾਨਾਂ ਦੀਆਂ ਹੀ ਕਿਉਂ ਦਸ ਰਹੀ ਹੈ? ਕੀ ਇਸ ਦਾ ਇਹ ਮਤਲਬ ਹੋਇਆ ਕਿ ਉਸ ਦਾ ਅਜੇ ਵੀ ਇਹ ਮੰਨਣਾ ਹੈ ਕਿ ਇਹ ਘਾਤਕ ਕਾਨੂੰਨ ਕਿਸਾਨ ਪੱਖੀ ਹੋਣਗੇ ਜਦਕਿ ਇਸ ਦੇ ਉਲਟ ਉਸ ਵਲੋਂ ਕਿਸਾਨਾਂ ਕੋਲ ਇਸ ਨੂੰ ਗ਼ਲਤ ਢੰਗ ਨਾਲ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ?''
5. ਸ਼੍ਰੋਮਣੀ ਅਕਾਲੀ ਦਲ ਹੁਣ ਵੀ ਐਨ.ਡੀ.ਏ. ਦਾ ਭਾਈਵਾਲ ਕਿਉਂ ਹੈ ਜਿਵੇਂ ਕਿ ਹਰਸਿਮਰਤ ਨੇ ਖ਼ੁਦ ਮੰਨਿਆ ਹੈ, ਜਦੋਂ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੇ ਸਾਹਮਣੇ ਉਸ ਵਲੋਂ ਰੱਖੀਆਂ ਚਿੰਤਾਵਾਂ ਨੂੰ ਸੁਲਝਾਉਣ ਵਿਚ ਉਹ ਨਾਕਾਮ ਰਹੇ?
6. ਕੀ ਤੁਸੀਂ ਇਕ ਵੀ ਕਿਸਾਨ ਪੱਖੀ ਪਹਿਲਕਦਮੀ ਦਾ ਜ਼ਿਕਰ ਕਰ ਸਕਦੇ ਹੋ ਜੋ ਪਿਛਲੇ ਛੇ ਸਾਲਾਂ ਵਿਚ ਤੁਸੀਂ ਕੇਂਦਰ ਦੀ ਭਾਜਪਾ ਸਰਕਾਰ ਪਾਸੋਂ ਲਾਗੂ ਕਰਵਾਈ ਹੋਵੇ?
7. ਕੀ ਸੁਖਬੀਰ ਬਾਦਲ ਨੇ ਮੇਰੇ ਵਲੋਂ ਸੱਦੀ ਗਈ ਸਰਬ ਪਾਰਟੀ ਮੀਟਿੰਗ ਵਿਚ ਇਸ ਮੁੱਦੇ 'ਤੇ ਸਪੱਸ਼ਟ ਤੌਰ 'ਤੇ ਇਹ ਨਹੀਂ ਆਖਿਆ ਸੀ ਕਿ ਆਰਡੀਨੈਂਸ ਕਿਸਾਨ ਵਿਰੋਧੀ ਨਹੀਂ ਹਨ ਅਤੇ ਸਗੋਂ ਇਨ੍ਹਾਂ ਦਾ ਕਿਸਾਨਾਂ ਨੂੰ ਫ਼ਾਇਦਾ ਹੋਵੇਗਾ?

8. ਕੀ ਤੁਹਾਡੇ ਦੋਵਾਂ ਵਿਚੋਂ ਕੋਈ ਵੀ ਉੱਚ ਤਾਕਤੀ ਕਮੇਟੀ ਦੀਆਂ ਮੀਟਿੰਗਾਂ ਵਿਚ ਹਾਜ਼ਰ ਸੀ ਜਿਸ ਕਮੇਟੀ ਉਪਰ ਤੁਸੀਂ ਮੇਰੀ ਸਰਕਾਰ ਦੇ ਸਟੈਂਡ ਅਤੇ ਜਵਾਬ ਬਾਰੇ ਬੇਹੁਦਾ ਦਾਅਵੇ ਕਰ ਰਹੇ ਹੋ?
9. ਤੁਸੀਂ ਅਤੇ ਤੁਹਾਡੀ ਪਾਰਟੀ ਨੇ ਕਾਂਗਰਸ ਪਾਰਟੀ ਦੇ 2019 ਦੇ ਲੋਕ ਸਭਾ ਦੇ ਮੈਨੀਫ਼ੈਸਟੋ ਅਤੇ 2017 ਦੇ ਪੰਜਾਬ ਕਾਂਗਰਸ ਦੇ ਮੈਨੀਫ਼ੈਸਟੋ ਵਿਚ ਦਰਜ ਖੇਤੀਬਾੜੀ ਨਾਲ ਸਬੰਧਤ ਮੁੱਖ ਹਿੱਸਿਆਂ ਨੂੰ ਜਾਣ-ਬੁੱਝ ਕੇ ਅਤੇ ਮਾੜੀ ਨੀਅਤ ਨਾਲ ਅਣਗੌਲਿਆ ਕਿਉਂ ਕੀਤਾ?
10. ਕੀ ਤੁਸੀਂ ਸਚਮੁੱਚ ਇਹ ਮੰਨਦੇ ਹੋ ਕੀ ਅਪਣੇ ਝੂਠਾਂ ਨੂੰ ਅਕਸਰ ਦੁਹਰਾਉਣ ਨਾਲ ਤੁਸੀਂ ਉਨ੍ਹਾਂ ਨੂੰ ਸਚਾਈ ਦੀ ਤਰ੍ਹਾਂ ਕਹਿ ਸਕੋਗੇ ਅਤੇ ਕਿਸਾਨਾਂ ਨੂੰ ਮੂਰਖ ਬਣਾਉਗੇ ਜਿਨ੍ਹਾਂ ਦਾ ਜੀਵਨ ਪੰਜਾਬ ਵਿਚ ਤੁਹਾਡੇ ਦਸ ਸਾਲਾਂ ਦੇ ਕੁਸਾਸ਼ਨ ਰਾਹੀਂ ਤਬਾਹੀ ਦੇ ਰਾਹ 'ਤੇ ਪਾਉਣ ਲਈ ਤੁਹਾਡੀ ਪਾਰਟੀ ਸਿੱਧੇ ਤੌਰ 'ਤੇ ਜ਼ਿੰਮੇਵਾਰ ਹੈ?''
ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਪੂਰਾ ਯਕੀਨ ਹੈ ਕਿ ਅਕਾਲੀ ਦਲ ਅਤੇ ਬਾਦਲ ਇਨ੍ਹਾਂ ਸਵਾਲਾਂ ਜੋ ਉਨ੍ਹਾਂ ਵਲੋਂ ਕੀਤੇ ਪਾਪਾਂ ਦਾ ਸਿਰਫ਼ ਇਕ ਮਾਤਰ ਭਾਗ ਹੈ, ਦਾ ਕੋਈ ਵੀ ਤਰਕਪੂਰਨ ਜਵਾਬ ਨਹੀਂ ਦੇ ਸਕਦੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਖ਼ਾਸ ਕਰ ਕੇ ਕਿਸਾਨ ਇਨ੍ਹਾਂ ਨੂੰ ਕਦੇ ਵੀ ਮਾਫ਼ ਨਹੀਂ ਕਰਨਗੇ। ਮੁੱਖ ਮੰਤਰੀ ਨੇ ਕਿਹਾ ਕਿ ਬਾਦਲਾਂ ਨੂੰ ਇਨ੍ਹਾਂ ਮੁੱਦਿਆਂ 'ਤੇ ਝੂਠ ਬੋਲਣਾ ਬੰਦ ਕਰਨਾ ਚਾਹੀਦਾ ਹੈ ਅਤੇ ਇਸ ਦੀ ਬਜਾਏ ਗਠਜੋੜ ਨਾਲੋਂ ਨਾਤਾ ਤੋੜ ਕੇ ਐਨ.ਡੀ.ਏ. ਵਿਰੁਧ ਲੜਾਈ ਲੜਨੀ ਚਾਹੀਦੀ ਹੈ।

imageimageਹਰਸਿਮਰਤ ਬਾਦਲ ਜੇਕਰ ਨਵੇਂ ਕਾਨੂੰਨਾਂ ਦਾ ਕਿਸਾਨਾਂ 'ਤੇ ਮਾਰੂ ਪ੍ਰਭਾਵ ਪੈਣ ਬਾਰੇ ਸਚਮੁਚ ਹੀ ਫ਼ਿਕਰਮੰਦ ਹੈ ਤਾਂ ਉਹ ਇਨ੍ਹਾਂ ਚਿੰਤਾਵਾਂ ਨੂੰ ਅਪਣੀਆਂ ਚਿੰਤਾਵਾਂ ਦੀ ਬਜਾਏ ਕਿਸਾਨਾਂ ਦੀਆਂ ਹੀ ਕਿਉਂ ਦਸ ਰਹੀ ਹੈ?
ਕੀ ਹਰਸਿਮਰਤ ਬਾਦਲ ਨੇ ਅਸਤੀਫ਼ਾ ਦੇਣ ਤਕ ਇਕ ਵਾਰ ਵੀ ਕਿਸਾਨਾਂ ਨੂੰ ਇਹ ਦਸਿਆ ਕਿ ਉਹ ਉਨ੍ਹਾਂ ਦੀਆਂ ਚਿੰਤਾਵਾਂ ਦਾ ਹੱਲ ਕਰਨ ਲਈ ਕੇਂਦਰ ਸਰਕਾਰ ਨੂੰ ਮਨਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਜਿਸ ਬਾਰੇ ਹੁਣ ਉਸ ਵਲੋਂ ਦਾਅਵਾ ਕੀਤਾ ਜਾ ਰਿਹਾ ਹੈ

 

SHARE ARTICLE

ਏਜੰਸੀ

Advertisement

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM
Advertisement