
ਪੰਜਾਬ 'ਚ ਕੋਰੋਨਾ ਨਾਲ 49 ਲੋਕਾਂ ਦੀ ਮੌਤ
ਪਿਛਲੇ 24 ਘੰਟਿਆਂ 'ਚ 2696 ਨਵੇਂ ਕੇਸ ਆਏ
ਚੰਡੀਗੜ੍ਹ, 19 ਸਤੰਬਰ, (ਨੀਲ ਭਲਿੰਦਰ ਸਿੰਘ) : ਪੰਜਾਬ 'ਚ ਪਿਛਲੇ 24 ਘੰਟਿਆ ਦੌਰਾਨ ਕੋਰੋਨਾ ਵਾਇਰਸ ਨਾਲ 49 ਲੋਕਾਂ ਦੀ ਮੌਤ ਹੋ ਗਈ ਹੈ। ਸੂਬੇ ਵਿਚ ਕੁਲ ਹੋਈਆਂ ਮੌਤਾਂ ਦੀ ਗਿਣਤੀ 2757 ਹੋ ਗਈ ਹੈ। ਸ਼ਨੀਵਾਰ ਨੂੰ 2696 ਨਵੇਂ ਕੋਰੋਨਾ ਕੇਸ ਸਾਹਮਣੇ ਆਏ ਹਨ। ਸੱਭ ਤੋਂ ਵੱਧ 12 ਮੌਤਾਂ ਲੁਧਿਆਣਾ ਜ਼ਿਲੇ 'ਚ ਹੋਈਆਂ ਹਨ। ਅੰਮ੍ਰਿਤਸਰ ਵਿਚ 9, ਜਲੰਧਰ 7, ਕਪੂਰਥਲਾ 5, ਪਠਾਨਕੋਟ 4, ਹੁਸ਼ਿਆਰਪੁਰ 4, ਪਟਿਆਲਾ 3, ਬਠਿੰਡਾ 2, ਐਸਏਐਸ ਨਗਰ (ਮੁਹਾਲੀ) 1, ਗੁਰਦਾਸਪੁਰ 1 ਅਤੇ ਫ਼ਰੀਦਕੋਟ 'ਚ 1 ਵਿਅਕਤੀ ਦੀ ਮੌਤ ਹੋਈ ਹੈ। ਅੱਜ ਕੁੱਲ੍ਹ 2645 ਮਰੀਜ਼ ਸਿਹਤਯਾਬ ਵੀ ਹੋਏ ਹਨ। ਪੰਜਾਬ 'ਚ ਕੁਲ ਕੋਰੋਨਾ ਮਰੀਜ਼ਾਂ ਦੀ ਗਿਣਤੀ 95529 ਹੋ ਗਈ ਹੈ।