
ਅੰਮ੍ਰਿਤਧਾਰੀ ਡਰਾਈਵਰ ਨੇ ਕ੍ਰਿਪਾਨ ਨਾਲ ਅਪਣੇ ਹੀ ਸਾਥੀ ਸਿੰਘ 'ਤੇ ਕੀਤਾ ਹਮਲਾ
ਪਟਰੌਲ ਪੰਪ ਤੇ ਟਰੱਕ ਸਾਈਡ 'ਤੇ ਕਰਨ ਨੂੰ ਕਹਿਣ 'ਤੇ ਸਿੱਖ ਦਾ ਵਹਿਸ਼ੀਆਨਾ ਕਾਰਾ
ਕੈਲੀਫ਼ੋਰਨੀਆ, 19 ਸਤੰਬਰ (ਸੁਰਿੰਦਰ ਗਿੱਲ): ਦੋ ਟਰੱਕ ਡਰਾਈਵਰ ਟਰੱਕਾਂ ਵਿਚ ਤੇਲ ਪਵਾਉਣ ਲਈ ਗੈਸ ਸਟੇਸ਼ਨ 'ਤੇ ਲਾਈਨ ਵਿਚ ਖੜੇ ਸਨ। ਇਕ ਗੈਸ ਪੁਆ ਰਿਹਾ ਸੀ, ਦੂਜੇ ਡਰਾਈਵਰ ਨੇ ਕਿਹਾ ਕਿ ਤੁਸੀਂ ਗੈਸ ਪੁਆ ਲਈ ਹੈ, ਹੁਣ ਟਰੱਕ ਨੂੰ ਸਾਈਡ 'ਤੇ ਕਰੋ ਜਿਸ 'ਤੇ ਅੰਮ੍ਰਿਤਧਾਰੀ ਸਿੱਖ ਗੁੱਸੇ ਵਿਚ ਆ ਕੇ ਡਰਾਈਵਰ ਨੂੰ ਗਾਤਰੇ ਵਾਲੀ ਕ੍ਰਿਪਾਨ ਨਾਲ ਹਮਲਾ ਕਰ ਕੇ ਜਾਨੋਂ ਮਾਰਨ ਵਾਲੀ ਹਾਲਤ ਬਣਾ ਦਿਤੀ। ਕੁਲਦੀਪ ਸਿੰਘ ਸੰਧੂ ਨਾਮ ਦੇ ਅੰਮ੍ਰਿਤਧਾਰੀ ਵਿਅਕਤੀ ਨੇ ਜਿਥੇ ਗਾਤਰੇ ਵਾਲੀ ਕ੍ਰਿਪਾਨ ਦੀ ਨਾਜਾਇਜ਼ ਵਰਤੋਂ ਕਰ ਕੇ ਅਜਿਹੀ ਘਿਨਾਉਣੀ ਸ਼ਰਮਨਾਕ ਹਰਕਤ ਕੀਤੀ ਹੈ ਜਿਸ ਨਾਲ ਅਮਰੀਕਾ ਦੀ ਪੁਲਿਸ ਅੰਮ੍ਰਿਤਧਾਰੀ ਗਾਤਰੇ ਵਾਲੇ ਸਿੰਘਾਂ ਨੂੰ ਅਪਰਾਧੀ ਸਮਝਣ ਲੱਗ ਪਈ ਹੈ।
ਸਿੱਖ ਇਸ ਘਟਨਾ ਨੂੰ ਕੋਸ ਰਹੇ ਹਨ ਕਿ ਅੰਮ੍ਰਿਤਧਾਰੀ ਤਾਂ ਚੰਗੇ ਸੁਭਾਅ ਅਤੇ ਸਬਰ ਵਾਲੇ ਹੁੰਦੇ ਹਨ, ਪਰ ਇਸ ਅੰਮ੍ਰਿਤਧਾਰੀ ਸਿੰਘ ਨੇ ਅਪਣੇ ਹੀ ਸਿੱਖ ਭਰਾ ਨੂੰ ਵਹਿਸ਼ੀਆਨਾ ਢੰਗ ਨਾਲ ਛੋਟੀ ਕ੍ਰਿਪਾਨ ਨਾਲ ਮਾਰ-ਮਾਰ ਕੇ ਮੌਤ ਦੇ ਮੂੰਹ ਵਿਚ ਵਲ ਧੱਕ ਦਿਤਾ ਜੋ ਜ਼ਿੰਦਗੀ ਮੌਤ ਦੀ ਲੜਾਈ ਨਾਲ ਹਸਪਤਾਲ ਵਿਚ ਲੜ ਰਿਹਾ ਹੈ। ਬਚਣ ਦੇ ਬਹੁਤ ਘੱਟ ਅਸਾਰ ਲੱਗ ਰਹੇ ਹਨ ਜਿਸ ਤਰ੍ਹਾਂ ਉਸ ਨੂੰ ਵੱਢਿਆ ਗਿਆ ਹੈ। ਪੁਲਿਸ ਮੌਕੇ 'ਤੇ ਪਹੁੰਚ ਕੇ ਕੁਲਦੀਪ ਸਿੰਘ ਸੰਧੂ ਨੂੰ ਹਥਕੜੀ ਲਗਾ ਕੇ ਲੈ ਗਈ ਹੈ, ਜ਼ਖ਼ਮੀ ਵਿਅਕਤੀ ਕੁਰਲਾ ਰਿਹਾ ਸੀ, ਪਰ ਸੂਤਰਾਂ ਦਾ ਕਹਿਣਾ ਹੈ ਕਿ ਉਸ ਦਾ ਬਚਣਾ ਮੁਸ਼ਕਲ ਸੀ। ਕਾਰੋਬਾਰੀ ਕਹਿ ਰਹੇ ਹਨ ਕਿ ਅਸੀਂ ਵਿਦੇਸ਼ਾਂ ਵਿਚ ਪੈਸੇ ਕਮਾਉਣ ਆਉਂਦੇ ਹਾਂ ਤਾਂ ਜੋ ਪ੍ਰਵਾਰਾਂ ਨੂੰ ਪਾਲਿਆ ਜਾਵੇ। ਅਜਿਹੇ ਘਿਨਾਉਣੇ ਅਪਰਾਧ ਵਾਲੇ ਸਿੰਘ ਸਾਡੇ ਭਵਿੱਖ ਨੂੰ ਮੁਸ਼ਕਲ ਵਿਚ ਪਾ ਰਹੇ ਹਨ। ਆਉੁਣ ਵਾਲੇ ਸਮੇਂ ਵਿਚ ਅੰਮ੍ਰਿਤਧਾਰੀ ਗਾਤਰੇ ਵਾਲੇ ਦੀ ਕ੍ਰਿਪਾਨ 'ਤੇ ਵੀ ਰੋਕ ਲੱਗ ਸਕਦੀ ਹੈ ਜਿਸ ਦਾ ਕਾਰਨ ਇਹ ਅੰਮ੍ਰਿਤਧਾਰੀ ਸਿੰਘ ਹੀ ਬਣੇਗਾ। ਸਮੁੱਚਾ ਸਿੱਖ ਜਗਤ ਇਸ ਵਹਿਸ਼ੀ ਸਿੰਘ ਨੂੰ ਲਾਹਨਤਾਂ ਪਾ ਰਿਹਾimage ਹੈ।
ਗੰਭੀਰ ਰੂਪ ਵਿਚ ਹੋਏ ਜ਼ਖ਼ਮੀ ਸਿੱਖ ਨੂੰ ਚੁਕਦੇ ਹੋਏ ਪੁਲਿਸ ਕਰਮਚਾਰੀ।