
ਪੰਜਾਬ ਦੇ 16ਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਸੀਐਮ ਅਹੁਦੇ ਦੀ ਸਹੁੰ ਚੁੱਕੀ।
ਚੰਡੀਗੜ੍ਹ: ਪੰਜਾਬ ਦੇ 16ਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਸੀਐਮ ਅਹੁਦੇ ਦੀ ਸਹੁੰ ਚੁੱਕੀ। ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਉਹਨਾਂ ਨੂੰ ਸਹੁੰ ਚੁਕਾਈ। ਇਸ ਦੌਰਾਨ ਸੁਖਜਿੰਦਰ ਸਿੰਘ ਰੰਧਾਵਾ ਅਤੇ ਓਪੀ ਸੋਨੀ ਨੂੰ ਡਿਪਟੀ ਸੀਐਮ ਵਜੋਂ ਸਹੁੰ ਚੁਕਾਈ ਗਈ। ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਵੀ ਸਹੁੰ ਚੁੱਕ ਸਮਾਗਮ ਵਿਚ ਸ਼ਾਮਲ ਸਨ। ਉਹਨਾਂ ਤੋਂ ਇਲਾਵਾ ਨਵਜੋਤ ਸਿੰਘ ਸਿੱਧੂ, ਹਰੀਸ਼ ਰਾਵਤ ਵੀ ਮੌਜੂਦ ਸਨ।
Sukhjinder Randhawa
ਹੋਰ ਪੜ੍ਹੋ:ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਸਵੇਰੇ ਪਹੁੰਚੇ ਸੀ ਚੰਡੀਗੜ੍ਹ ਏਅਰਪੋਰਟ, ਸ਼ਿਮਲਾ ਲਈ ਹੋਏ ਰਵਾਨਾ
ਦਸਣਾ ਬਣਦਾ ਹੈ ਕਿ ਚਰਨਜੀਤ ਸਿੰਘ ਚੰਨੀ ਹਲਕਾ ਚਮਕੌਰ ਸਾਹਿਬ ਤੋਂ ਤਿੰਨ ਵਾਰ ਵਿਧਾਇਕ ਚੁਣੇ ਜਾ ਚੁਕੇ ਹਨ ਅਤੇ ਲੰਘੀ ਅਕਾਲੀ ਭਾਜਪਾ ਸਰਕਾਰ ਵਿਚ ਉਹ ਵਿਰੋਧੀ ਧਿਰ ਤੇ ਕਾਂਗਰਸ ਵਲੋਂ ਨੇਤਾ ਵੀ ਰਹਿ ਚੁੱਕੇ ਹਨ ਅਤੇ ਸਾਲ 2017 ਵਿਚ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਦੀ ਬਣੀ ਸਰਕਾਰ ਵਿਚ ਤਕਨੀਕੀ ਸਿਖਿਆ ਮੰਤਰੀ ਸਨ।
OP Soni
ਹੋਰ ਪੜ੍ਹੋ:ਰਾਵਤ ਵੱਲੋਂ 'ਸਿੱਧੂ ਦੀ ਅਗਵਾਈ 'ਚ ਚੋਣਾਂ ਲੜਣ' ਦਾ ਬਿਆਨ ਦੇਣਾ ਕਾਫ਼ੀ ਹੈਰਾਨੀਜਨਕ: ਸੁਨੀਲ ਜਾਖੜ
ਰਾਹੁਲ ਗਾਂਧੀ ਦੇ ਨੇੜੇ ਮੰਨੇ ਜਾਂਦੇ ਚੰਨੀ ਦੀ ਉਮਰ ਲਗਭਗ 54 ਸਾਲ ਦੇ ਕਰੀਬ ਹੈ ਅਤੇ ਉਹ ਪੜ੍ਹਨ ਦਾ ਸ਼ੌਕ ਰਖਦੇ ਹਨ। ਇਹੀ ਕਾਰਨ ਹੈ ਕਿ ਉਹਨਾਂ ਐਲ.ਐਲ.ਬੀ., ਐਲ.ਐਲ.ਐਮ. ਅਤੇ ਐਮ.ਬੀ.ਏ ਦੀ ਪੜ੍ਹਾਈ ਕਰਨ ਤੋਂ ਬਾਅਦ ਹੁਣ ਐਮ.ਏ ਰਾਜਨੀਤੀ ਸਾਸ਼ਤਰ ਇਸੇ ਸਰਕਾਰ ਦੌਰਾਨ ਕੀਤੀ।