
ਦੁਸ਼ਹਿਰੇ ਦੇ ਦਿਨ ਅੰਮ੍ਰਿਤਸਰ ‘ਚ ਉਹ ਹਾਦਸਾ ਹੋਇਆ, ਜਿਸ ਨੂੰ ਲੋਕ ਕਦੇ ਵੀ ਨਹੀਂ ਭੁੱਲ ਸਕਦੇ। ਲੋਕ ਰਾਵਣ ਜਲਾਉਣ ਦੇ...
ਅੰਮ੍ਰਿਤਸਰ (ਸ.ਸ.ਸ) : ਦੁਸ਼ਹਿਰੇ ਦੇ ਦਿਨ ਅੰਮ੍ਰਿਤਸਰ ‘ਚ ਉਹ ਹਾਦਸਾ ਹੋਇਆ, ਜਿਸ ਨੂੰ ਲੋਕ ਕਦੇ ਵੀ ਨਹੀਂ ਭੁੱਲ ਸਕਦੇ। ਲੋਕ ਰਾਵਣ ਜਲਾਉਣ ਦੇ ਪ੍ਰੋਗਰਾਮ ਦੇਸ਼ ਰਹੇ ਸੀ, ਕੀ ਪਤਾ ਸੀ ਕਿ ਮੌਤ ਦੀ ਇਕ ਅਜਿਹੀ ਰੇਲ ਆਵੇਗੀ, ਜਿਹੜੀ 60 ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਹਾਦਸਾ ਜੌੜੇ ਫਾਟਕ ‘ਤੇ ਜਲੰਧਰ ਤੋਂ ਅੰਮ੍ਰਿਤਸਰ ਆ ਰਹੀ ਰੇਲ ਨਾਲ ਹੋਇਆ। ਅਸਲੀਅਤ ‘ਚ ਅੰਮ੍ਰਿਤਸਰ ਦੇ ਜੋੜਾ ਫਾਟਕ ਦੇ ਕੋਲ ਕੱਲ੍ਹ ਰਾਤ ਸ਼ੁੱਕਰਵਾਰ ਸ਼ਾਮ ਨੂੰ ਦੁਸ਼ਹਿਰੇ ਦੇ ਤਿਉਹਾਰ ਮੌਕੇ ‘ਤੇ ਰਾਵਣ ਜਲਦਾ ਦੇਖਣ ਲਈ ਵੱਡੀ ਸੰਖਿਆ ‘ਚ ਭੀੜ ਇੱਕਠੀ ਹੋਈ ਸੀ। ਲੋਕ ਰੇਲ ਦੀ ਪਟੜੀਆਂ ਉਤੇ ਖੜ੍ਹੇ ਹੋ ਕੇ ਰਾਵਣ ਨੂੰ ਜਲਦਾ ਦੇਖ ਰਹੇ ਸੀ।
Amritsar Train Accident
ਉਸ ਸਮੇਂ ਸਾਉਂਡ ਦੀ ਅਵਾਜ਼ ਅਤੇ ਪਟਾਕਿਆਂ ਦੀ ਅਵਾਜ਼ ਕਾਰਨ ਰੇਲ ਆਉਣ ਦੀ ਆਵਾਜ਼ ਕਿਸੇ ਨੂੰ ਸੁਣਾਈ ਨਹੀਂ ਦਿਤੀ। ਅਚਾਨਕ ਤੇਜ਼ ਰਫ਼ਤਾਰ ਨਾਲ ਆ ਰਹੀ ਡੀਐਮਯੂ ਰੇਲ ਨੇ 60 ਤੋਂ ਜ਼ਿਆਦਾ ਲੋਕਾਂ ਨੂੰ ਕੁਚਲ ਦਿਤਾ ਅਤੇ ਹੋਰ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ। ਜਦੋਂ ਇਹ ਹਾਦਸਾ ਹੋਇਆ ਉਦੋਂ ਕਈਂ ਲੋਕ ਪ੍ਰੋਗਰਾਮ ਦੀ ਅਪਣੇ ਮੋਬਾਇਲ ਨਾਲ ਵੀਡੀਓ ਬਣ ਰਹੇ ਸੀ। ਦੱਸਿਆ ਜਾ ਰਿਹਾ ਹੈ ਕਿ ਜਿਸ ਸਮੇਂ ਇਹ ਦਰਦਨਾਕ ਹਾਦਸਾ ਹੋਇਆ, ਉਸ ਸਮੇਂ ਜਲਦੇ ਹੋਏ ਰਾਵਣ ਦੇ ਪਟਾਕਿਆਂ ਦੀ ਗੁੰਜ਼ ਅਤੇ ਸਪੀਕਰਾਂ ਕਾਰਨ ਰੇਲਵੇ ਟਰੈਕ ਉਤੇ ਖੜ੍ਹੇ, ਰਾਵਣ ਦੇਖਣ ਵਾਲਿਆਂ ਨੂੰ ਟਰੈਨ ਦਾ ਹਾਰਨ ਸੁਣਾਈ ਨਹੀਂ ਦਿਤਾ।
Amritsar Train Accident
ਪਲਕ ਝਮਕਦੇ ਹੀ ਉਹ ਤੇਜ਼ ਰਫ਼ਤਾਰ ਰੇਲ ਦੀ ਲਪੇਟ ‘ਚ ਆ ਗਏ। ਪ੍ਰਸ਼ਾਸ਼ਨ ਹੁਣ ਤਕ 60 ਲੋਕਾਂ ਦੀ ਮੌਤਰ ਅਤੇ 51 ਲੋਕਾਂ ਦੇ ਜ਼ਖ਼ਮੀ ਹੋਣ ਦੀ ਪੁਸ਼ਟੀ ਕਰ ਚੁਕਿਆਂ ਹੈ। ਮੌਕੇ ‘ਤੇ ਘੱਟੋ-ਘੱਟ 400 ਲੋਕ ਮੌਜ਼ੂਦ ਸੀ, ਜਿਹੜੇ ਪਟੜੀਆਂ ਦੇ ਨੇੜੇ ਇਕ ਮੈਦਾਨ ਵਿਚ ਰਾਵਣ ਜਲਦਾ ਦੇਖ ਰਹੇ ਸੀ। ਹਾਦਸੇ ਤੋਂ ਬਾਅਦ ਸਥਾਨਿਕ ਲੋਕਾਂ ਵਿਚ ਪ੍ਰਸ਼ਾਸ਼ਨ ਅਤੇ ਰੇਲਵੇ ਨੂੰ ਲੈ ਕੇ ਕਾਫ਼ੀ ਗੁੱਸਾ ਹੈ। ਘਟਨਾ ਸਥਾਨ ਉਤੇ ਮੌਜੂਦ ਚਸ਼ਮਦੀਦਾਂ ਨੇ ਕਿਹਾ, ਪ੍ਰਸ਼ਾਸ਼ਨ ਅਤੇ ਦੁਸ਼ਹਿਰੇ ਕਮੇਟੀ ਦੀ ਪੂਰੀ ਤਰ੍ਹਾਂ ਗਲਤੀ ਹੈ। ਕਿਉਂਕਿ ਜਦੋਂ ਰੇਲਵੇ ਲਾਈਨ ਦੇ ਕਿਨਾਰੇ ਅਜਿਹਾ ਕੋਈ ਪ੍ਰੋਗਰਾਮ ਕੀਤਾ ਸੀ ਤਾਂ ਪਹਿਲਾਂ ਰੇਲਵੇ ਤੋਂ ਮੰਨਜ਼ੂਰੀ ਲੈਣੀ ਚਾਹੀਦੀ ਸੀ।
Amritsar Train Accident
ਅਤੇ ਪ੍ਰੋਗਰਾਮ ਸਥਾਨ ਦੇ ਕੋਲ ਤੋਂ ਹੌਲੀ ਗਤੀ ਨਾਲ ਰੇਲ ਕੱਢਣੀ ਚਾਹੀਦੀ ਸੀ। ਭੜਕੇ ਲੋਕਾਂ ਦਾ ਕਹਿਣਾ ਹੈ ਕਿ ਕਾਂਗਰਸ ਦੇ ਕੁਝ ਸਥਾਨਿਕ ਨੇਤਾਵਾਂ ਵੱਲੋਂ ਪ੍ਰਸ਼ਾਸ਼ਨ ਤੋਂ ਮੰਨਜ਼ੂਰੀ ਲੈਣ ਤੋਂ ਬਿਨ੍ਹਾ ਦੁਸ਼ਹਿਰਾ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ।