ਖੇਤੀ ਕਾਨੂੰਨ ਰੱਦ ਕਰਵਾਉਣ ਲਈ ਕਰਾਂਗਾ BJP ਨਾਲ ਗਠਜੋੜ : ਕੈਪਟਨ ਅਮਰਿੰਦਰ 
Published : Oct 20, 2021, 7:42 pm IST
Updated : Oct 20, 2021, 7:42 pm IST
SHARE ARTICLE
Captain Amarinder Singh
Captain Amarinder Singh

ਆਉਣ ਵਾਲਿਆਂ ਚੋਣਾਂ 'ਚ ਜੇਕਰ BJP ਨਾਲ ਗੱਲ ਕਰਨੀ ਪਈ ਤਾਂ ਪਹਿਲੀ ਸ਼ਰਤ ਖੇਤੀ ਕਾਨੂੰਨ ਰੱਦ ਕਰਵਾਉਣ ਦੀ ਹੀ ਹੋਵੇਗੀ :ਕੈਪਟਨ

ਚੰਡੀਗੜ੍ਹ : ਪੰਜਾਬ ਵਿਚ ਲਗਾਤਾਰ ਸਿਆਸੀ ਉਥਲ ਪੁਥਲ ਲੱਗੀ ਹੋਈ ਹੈ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੁੱਧਵਾਰ ਨੂੰ ਵੱਖਰੀ ਪਾਰਟੀ ਬਣਾਉਣ ਦਾ ਐਲਾਨ ਕੀਤਾ। ਇਸ ਤੋਂ ਬਾਅਦ ਉਨ੍ਹਾਂ ਇੱਕ ਨਿੱਜੀ ਚੈਨਲ ਨੂੰ ਦਿੱਤੀ ਇੰਟਰਵਿਊ ਵਿਚ ਕਿਹਾ ਕਿ ਮੈਂ ਕਾਂਗਰਸ ਛੱਡਣ ਤੋਂ ਬਾਅਦ ਵੱਖਰੀ ਪਾਰਟੀ ਬਣਾਵਾਂਗਾ ਅਤੇ ਜੇ ਲੋੜ ਪਈ ਤਾਂ ਹੋਰ ਸਿਆਸੀ ਆਗੂਆਂ ਨਾਲ ਗਠਜੋੜ ਵੀ ਕਰਾਂਗਾ। ਉਨ੍ਹਾਂ ਕਿਹਾ ਕਿ ਜੇਕਰ BJP ਨਾਲ ਮਿਲ ਕੇ ਕਿਸਾਨੀ ਮਸਲੇ ਦਾ ਹੱਲ੍ਹ ਹੋਵੇਗਾ ਤਾਂ ਉਨ੍ਹਾਂ ਨਾਲ ਹੱਥ ਮਿਲਾਉਣ ਤੋਂ ਗੁਰੇਜ਼ ਨਹੀਂ ਕਰਾਂਗਾ।

Captain Amarinder SinghCaptain Amarinder Singh

ਉਨ੍ਹਾਂ ਕਿਹਾ ਕਿ ਮੈਂ ਪਾਰਟੀ ਬਣਾਉਣ ਦਾ ਫੈਸਲਾ ਕਰ ਚੁੱਕਾ ਹਾਂ। ਸ਼ਾਇਦ ਕਾਂਗਰਸ ਨੇ ਤੈਅ ਕੀਤਾ ਹੈ ਕਿ ਨੌਜਵਾਨਾਂ ਨੂੰ ਅੱਗੇ ਲੈ ਕੇ ਆਉਣਾ ਹੈ ਪਰ ਮੈਂ ਘਰ ਬੈਠਣ ਵਾਲਾ ਤਾਂ ਨਹੀਂ ਹਾਂ। ਮੇਰੇ ਕੋਲ ਦੋ ਰਸਤੇ ਹਨ ਜਿਸ ਤਹਿਤ ਮੈਂ ਇੱਕ ਨਵੀਂ ਪਾਰਟੀ ਬਣਾਵਾਂਗਾ ਅਤੇ ਦੂਜਿਆਂ ਨੂੰ ਨਾਲ ਜੋੜਾਂਗਾ। 

ਇਹ ਵੀ ਪੜ੍ਹੋ : ਕੈਪਟਨ ਅਮਰਿੰਦਰ ਵੱਲੋਂ ਵੱਖਰੀ ਸਿਆਸੀ ਪਾਰਟੀ ਬਣਾਉਣ 'ਤੇ ਬੋਲੇ ਹਰੀਸ਼ ਰਾਵਤ ​

ਇੱਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਮੈਂ ਇੱਕ ਚੰਗੀ ਪਾਰੀ ਖੇਡੀ ਹੈ ਅਤੇ ਮੈਨੂੰ ਕੋਈ ਅਫਸੋਸ ਨਹੀਂ।ਪ੍ਰਕਾਸ਼ ਸਿੰਘ ਬਾਦਲ ਮੇਰੇ ਤੋਂ 15 ਸਾਲ ਵੱਡੇ ਹਨ ਅਤੇ ਅਜੇ ਵੀ ਰਾਜਨੀਤੀ 'ਚ ਹਨ। ਇਸ ਲਈ ਮੈਨੂੰ ਨਹੀਂ ਲਗਦਾ ਕਿ ਮੇਰੀ ਐਨੀ ਜ਼ਿਆਦਾ ਉਮਰ ਹੋ ਚੁੱਕੀ ਹੈ ਅਤੇ ਮੈਂ ਰਾਜਨੀਤੀ ਵਿਚ ਨਹੀਂ ਰਹਿ ਸਕਦਾ।

ਗੁੱਸਾ ਪ੍ਰਗਟ ਕਰਦਿਆਂ ਕੈਪਟਨ ਅਮਰਿੰਦਰ ਨੇ ਕਾਂਗਰਸ ਬਾਰੇ ਕਿਹਾ ਕਿ ਚੋਣਾਂ ਤੋਂ ਕੁਝ ਸਮਾਂ ਪਹਿਲਾਂ ਤੁਸੀਂ ਕਿਸੇ ਨੂੰ ਬਦਲ ਦਿੰਦੇ ਹੋ, ਅਜਿਹਾ ਨਹੀਂ ਹੁੰਦਾ। CLP ਮੀਟਿੰਗ ਬਾਰੇ ਉਨ੍ਹਾਂ ਕਿਹਾ ਕਿ ਮੈਨੂੰ ਇਸ ਦੀ ਖ਼ਬਰ ਵੀ ਨਹੀਂ ਦਿੱਤੀ ਗਈ ਸੀ ਅਤੇ ਜਦੋਂ ਮੀਟਿੰਗ ਬੁਲਾਈ ਗਈ ਮੈਂ ਘਰੇ ਬੈਠਾ ਅਖ਼ਬਾਰ ਪੜ੍ਹ ਰਿਹਾ ਸੀ ਅਤੇ ਮੈਨੂੰ ਕਿਸੇ ਹੋਰ ਤੋਂ ਪਤਾ ਲੱਗਾ ਕਿ ਮੀਟਿੰਗ ਹੋ ਰਹੀ ਹੈ। ਉਨ੍ਹਾਂ ਅੱਗੇ ਇਹ ਵੀ ਕਿਹਾ ਕਿ ਉਸ ਸ਼ਾਮ ਮੈਨੂੰ ਸੋਨੀਆ ਗਾਂਧੀ ਦਾ ਫੋਨ ਆਇਆ ਸੀ ਅਤੇ ਪਾਰਟੀ ਪ੍ਰਧਾਨ ਦੇ ਕਹਿਣ 'ਤੇ ਮੈਂ ਆਪਣਾ ਅਸਤੀਫ਼ਾ ਦਿੱਤਾ ਹੈ।

Captain Amarinder SinghCaptain Amarinder Singh

ਸਿੱਧੂ ਬਾਰੇ ਕੈਪਟਨ ਨੇ ਕਿਹਾ ਕਿ ਭਾਵੇਂ ਉਹ ਕਾਂਗਰਸ ਵਿਚ ਰਹਿਣ ਜਾਂ ਨਾ ਰਹਿਣ ਪਰ ਮੈਂ ਮੁੜ ਕਦੇ ਵੀ ਕਾਂਗਰਸ ਵਿਚ ਸ਼ਾਮਲ ਨਹੀਂ ਹੋਵਾਂਗਾ। ਉਨ੍ਹਾਂ ਕਿਹਾ ਕਿ ਮੈਂ ਸਿੱਧੂ ਨੂੰ ਉਦੋਂ ਤੋਂ ਜਾਣਦਾ ਹਾਂ ਜਦੋ ਉਹ 2 ਸਾਲ ਦੇ ਸਨ। ਸਿੱਧੂ ਸਥਿਰ ਨਹੀਂ ਹੈ, ਪਾਰਟੀ ਨੂੰ ਇਕ ਦਿਨ ਇਸ ਦਾ ਖ਼ਮਿਆਜ਼ਾ ਭੁਗਤਣਾ ਪਵੇਗਾ। ਪੰਜਾਬ ਦੇ ਹਾਲਤ ਬਦਲ ਰਹੇ ਹਨ ਇਸ ਲਈ ਮੈਂ ਚੋਣਾਂ ਛੱਡ ਨਹੀਂ ਸਕਦਾ। 

ਕਾਂਗਰਸ ਆਗੂਆਂ ਵਲੋਂ ਕੈਪਟਨ 'ਤੇ ਚੁੱਕੇ ਸਵਾਲਾਂ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਮੇਰੀ ਕੇਂਦਰੀ ਮੰਤਰੀਆਂ ਨਾਲ ਨੇੜਤਾ ਇਸ ਲਈ ਰਹੀ ਹੈ ਕਿਉਂਕਿ ਮੈਂ ਪੰਜਾਬ ਦਾ ਮੁੱਖ ਮੰਤਰੀ ਰਿਹਾ ਹਾਂ। ਮੈਂ ਆਪਣੇ ਸਾਰੇ ਕੰਮ ਕੇਂਦਰ ਸਰਕਾਰ ਤੋਂ ਕਰਵਾਉਣੇ ਹੁੰਦੇ ਸਨ ਇਸ ਲਈ ਮੇਰੀ ਮੰਤਰੀਆਂ ਨਾਲ ਚੰਗੀ ਖਾਸੀ ਬਣਦੀ ਰਹੀ ਹੈ ਅਤੇ ਇਸ ਨੇੜਤਾ ਕਾਰਨ ਹੀ ਮੈਂ ਪੰਜਾਬ ਵਾਸੀਆਂ ਨੂੰ ਕਿਸੇ ਮਸਲੇ 'ਤੇ ਮੁਸ਼ਕਲ ਦਾ ਸਾਹਮਣਾ ਨਹੀਂ ਕਰਨ ਦਿੱਤਾ। 

Captain Amarinder SinghCaptain Amarinder Singh

ਕੈਪਟਨ ਨੇ ਕਿਹਾ ਕੇ ਆਉਣ ਵਾਲਿਆਂ ਚੋਣਾਂ 'ਚ ਜੇਕਰ BJP ਨਾਲ ਗੱਲ ਕਰਨੀ ਪਈ ਤਾਂ ਪਹਿਲੀ ਸ਼ਰਤ ਖੇਤੀ ਕਾਨੂੰਨ ਰੱਦ ਕਰਵਾਉਣ ਦੀ ਹੀ ਹੋਵੇਗੀ। ਜੇਕਰ ਕਿਸਾਨੀ ਮਸਲੇ ਦਾ ਹਲ੍ਹ ਹੋਵੇਗਾ ਤਾਂ BJP ਵਿਚ ਜਾਣ 'ਚ ਮੈਨੂੰ ਕੋਈ ਪ੍ਰੇਸ਼ਾਨੀ ਨਹੀਂ ਹੋਵੇਗੀ। 

ਇਹ ਵੀ ਪੜ੍ਹੋ : ਯੂਪੀ ਵਿੱਚ 40 ਫ਼ੀ ਸਦੀ ਮਹਿਲਾ ਉਮੀਦਵਾਰ : TMC ਨੇ ਉਡਾਇਆ ਕਾਂਗਰਸ ਦਾ ਮਜ਼ਾਕ

 ਉਨ੍ਹਾਂ ਕਿਹਾ ਕਿ ਇਸ ਵੇਲੇ ਪੰਜਾਬ ਵਿਚ ਗੈਂਗਸਟਰ, ਨਸ਼ੇ ਅਤੇ ਅਤਿਵਾਦ ਸਰਗਰਮ ਹਨ। ਅਜਿਹੇ ਹਾਲਾਤ ਨੂੰ ਦੇਖਦੇ ਹੋਏ ਮੈਂ ਚੋਣਾਂ ਨਹੀਂ ਛੱਡ ਸਕਦਾ। ਉਨ੍ਹਾਂ ਕਿਹਾ ਕਿ ਮੈਂ ਚੋਣਾਂ ਲੜਾਂਗਾ ਵੀ ਅਤੇ ਜਿੱਤਾਂਗੇ ਵੀ, ਫ਼ੌਜੀ ਰਿਹਾ ਹਾਂ, ਲੜਦਾ ਰਹਾਂਗਾ।  

ਕਾਂਗਰਸੀ ਆਗੂਆਂ ਵਲੋਂ ਲਗਾਏ ਇਲਜ਼ਾਮਾਂ ਬਾਰੇ ਪੁੱਛੇ ਇੱਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਮੈਂ ਇੱਕ ਫ਼ੌਜੀ ਰਿਹਾ ਹਾਂ। ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਇੱਕ ਫ਼ੌਜੀ ਝੂਠ ਬੋਲੇਗਾ ਜਾਂ ਇੱਕ ਸਿਆਸੀ ਆਗੂ? 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement