
ਅਰੁਣ ਦੀ ਪੁਲਿਸ ਕਸਟਡੀ 'ਚ ਹੋਈ ਸੀ ਮੌਤ
ਲਖਨਊ : ਕਾਂਗਰਸ ਨੇਤਾ ਪ੍ਰਿਯੰਕਾ ਗਾਂਧੀ ਨੂੰ ਯੂਪੀ ਸਰਕਾਰ ਨੇ ਆਗਰਾ ਜਾਣ ਤੋਂ ਰੋਕ ਦਿੱਤਾ। ਪ੍ਰਿਯੰਕਾ ਗਾਂਧੀ ਪੁਲਿਸ ਹਿਰਾਸਤ ਵਿਚ ਮਾਰੇ ਗਏ ਅਰੁਣ ਵਾਲਮੀਕਿ ਦੇ ਪਰਿਵਾਰ ਨੂੰ ਮਿਲਣ ਜਾ ਰਹੇ ਸਨ। ਪ੍ਰਿਅੰਕਾ ਨੇ ਇਸ ਬਾਰੇ ਟਵੀਟ ਵੀ ਕੀਤਾ। ਉਹਨਾਂ ਲਿਖਿਆ ਸੀ ਕਿ ਪੁਲਿਸ ਹਿਰਾਸਤ ਵਿੱਚ ਕਿਸੇ ਨੂੰ ਕੁੱਟ -ਕੁੱਟ ਕੇ ਮਾਰਨਾ ਕਿਥੋਂ ਦਾ ਨਿਆਂ ਹੈ?
ਹੋਰ ਵੀ ਪੜ੍ਹੋ: ਰਾਜਾ ਵੜਿੰਗ ਨੇ ਕੈਪਟਨ 'ਤੇ ਸਾਧਿਆ ਨਿਸ਼ਾਨਾ, 'ਕਾਂਗਰਸ ਨੂੰ ਕਮਜ਼ੋਰ ਕਰਨ ਦੀ ਹਰ ਸੰਭਵ ਕੋਸ਼ਿਸ਼ ਕੀਤੀ'
Priyanka Gandhi Vadra
ਆਗਰਾ ਪੁਲਿਸ ਹਿਰਾਸਤ ਵਿੱਚ ਅਰੁਣ ਵਾਲਮੀਕਿ ਦੀ ਮੌਤ ਦੀ ਘਟਨਾ ਨਿੰਦਣਯੋਗ ਹੈ। ਭਗਵਾਨ ਵਾਲਮੀਕਿ ਜਯੰਤੀ ਦੇ ਦਿਨ, ਯੂਪੀ ਸਰਕਾਰ ਨੇ ਉਨ੍ਹਾਂ ਦੇ ਸੰਦੇਸ਼ਾਂ ਦੇ ਵਿਰੁੱਧ ਕੰਮ ਕੀਤਾ। ਇਸ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ ਅਤੇ ਪੁਲਿਸ ਵਾਲਿਆਂ ਵਿਰੁੱਧ ਕਾਰਵਾਈ ਹੋਣੀ ਚਾਹੀਦੀ ਹੈ ਅਤੇ ਪੀੜਤ ਪਰਿਵਾਰ ਨੂੰ ਮੁਆਵਜ਼ਾ ਮਿਲਣਾ ਚਾਹੀਦਾ ਹੈ।
किसी को पुलिस कस्टडी में पीट-पीटकर मार देना कहां का न्याय है?
— Priyanka Gandhi Vadra (@priyankagandhi) October 20, 2021
आगरा पुलिस कस्टडी में अरुण वाल्मीकि की मौत की घटना निंदनीय है। भगवान वाल्मीकि जयंती के दिन उप्र सरकार ने उनके संदेशों के खिलाफ काम किया है
उच्चस्तरीय जांच व पुलिस वालों पर कार्रवाई हो व पीड़ित परिवार को मुआवजा मिले
ਹਾਲ ਹੀ ਵਿੱਚ, ਜਦੋਂ ਪ੍ਰਿਯੰਕਾ ਲਖੀਮਪੁਰ ਖੀਰੀ ਹਿੰਸਾ ਵਿੱਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨੂੰ ਮਿਲਣ ਜਾ ਰਹੀ ਸੀ, ਤਾਂ ਉਹਨਾਂ ਨੂੰ ਰੋਕ ਲਿਆ ਗਿਆ ਅਤੇ ਹਿਰਾਸਤ ਵਿੱਚ ਲੈ ਲਿਆ ਗਿਆ ਸੀ। ਉਸ ਸਮੇਂ ਪ੍ਰਿਯੰਕਾ ਨੇ ਕਿਹਾ ਸੀ ਕਿ ਉਸ ਨੂੰ ਬਿਨਾਂ ਕਿਸੇ ਆਧਾਰ ਦੇ ਹਿਰਾਸਤ ਵਿੱਚ ਰੱਖਿਆ ਗਿਆ ਸੀ। ਪ੍ਰਿਯੰਕਾ ਨੇ ਕਿਹਾ ਸੀ ਕਿ ਜਦੋਂ ਮੈਨੂੰ ਗ੍ਰਿਫਤਾਰ ਕੀਤਾ ਗਿਆ ਸੀ, ਮੈਂ ਸੀਤਾਪੁਰ ਜ਼ਿਲ੍ਹੇ ਵਿੱਚ ਯਾਤਰਾ ਕਰ ਰਹੀ ਸੀ, ਜੋ ਲਖੀਮਪੁਰ ਖੀਰੀ ਜ਼ਿਲ੍ਹੇ ਦੀ ਸਰਹੱਦ ਤੋਂ ਲਗਭਗ 20 ਕਿਲੋਮੀਟਰ ਦੂਰ ਹੈ।
ਹੋਰ ਵੀ ਪੜ੍ਹੋ: ਵੱਡੀ ਖਬਰ: ਪੰਜਾਬ ਕਾਂਗਰਸ ਦੀ ਜ਼ਿੰਮੇਵਾਰੀ ਤੋਂ ਲਾਂਭੇ ਹੋਣਾ ਚਾਹੁੰਦੇ ਨੇ ਹਰੀਸ਼ ਰਾਵਤ
Priyanka Gandhi Vadra
ਮੇਰੀ ਜਾਣਕਾਰੀ ਅਨੁਸਾਰ ਸੀਤਾਪੁਰ ਵਿੱਚ ਧਾਰਾ 144 ਲਾਗੂ ਨਹੀਂ ਸੀ। ਖੈਰ, ਹਿਰਾਸਤ ਵਿੱਚ ਰੱਖਣ ਤੋਂ ਬਾਅਦ, ਰਾਹੁਲ ਅਤੇ ਪ੍ਰਿਯੰਕਾ ਗਾਂਧੀ ਨੂੰ ਪੀੜਤ ਪਰਿਵਾਰ ਨੂੰ ਮਿਲਣ ਲਖੀਮਪੁਰ ਖੀਰੀ ਜਾਣ ਦੀ ਇਜਾਜ਼ਤ ਦਿੱਤੀ ਗਈ ਸੀ। ਲਖਨਊ 'ਚ ਰੋਕਿਆ ਪ੍ਰਿਯੰਕਾ ਗਾਂਧੀ ਦਾ ਕਾਫਲਾ, ਪੀੜਤ ਪਰਿਵਾਰ ਨੂੰ ਮਿਲਣ ਜਾ ਰਹੇ ਸਨ ਪ੍ਰਿਯੰਕਾ ਗਾਂਧੀ, ਦੇਖੋ ਲਾਈਵ ਤਸਵੀਰਾਂ
ਹੋਰ ਵੀ ਪੜ੍ਹੋ: ਡੇਂਗੂ ਬੁਖਾਰ: ਮਿਲ ਗਈ ਡੇਂਗੂ ਦੀ ਦਵਾਈ! ਦੇਸ਼ ਦੇ ਇਨ੍ਹਾਂ 20 ਸਥਾਨਾਂ 'ਤੇ ਕੀਤੇ ਜਾਣਗੇ ਟ੍ਰਾਇਲ