ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੀ ਕਣਕ ਦੀ ਨਵੀ ਕਿਸਮ ਪੀ.ਬੀ.ਡਬਲਯੂ -826 ਨੈਸ਼ਨਲ ਪੱਧਰ 'ਤੇ ਕੀਤੀ ਜਾਰੀ : ਰਜਿੰਦਰ ਸਿੰਘ
Published : Oct 20, 2022, 6:47 am IST
Updated : Oct 20, 2022, 6:47 am IST
SHARE ARTICLE
image
image

ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੀ ਕਣਕ ਦੀ ਨਵੀ ਕਿਸਮ ਪੀ.ਬੀ.ਡਬਲਯੂ -826 ਨੈਸ਼ਨਲ ਪੱਧਰ 'ਤੇ ਕੀਤੀ ਜਾਰੀ : ਰਜਿੰਦਰ ਸਿੰਘ


ਕਿਹਾ, ਆਉਣ ਵਾਲੇ ਸਾਲਾਂ ਵਿਚ ਪੂਰੇ ਭਾਰਤ 'ਚ ਕਰੇਗੀ ਕਬਜ਼ਾ


ਲੰਬੀ, 19 ਅਕਤੂਬਰ (ਲਖਵੀਰ ਸਿੰਘ) : ਵਿਗਿਆਨੀ ਦਿਨ ਰਾਤ ਸਖ਼ਤ ਮਿਹਨਤ ਕਰ ਕੇ ਫ਼ਸਲਾਂ ਦੀਆਂ ਨਵੀਆਂ ਕਿਸਮਾਂ ਦੇਸ਼ ਦੇ ਕਿਸਾਨਾਂ ਨੂੰ  ਸਮਰਪਿਤ ਕਰਦੇ ਰਹਿੰਦੇ ਹਨ ਜਿਵੇਂ ਕਿ ਪਿਛਲੇ ਸਾਲਾਂ ਵਿਚ ਕਣਕ ਦੀਆਂ ਕਿਸਮਾਂ ਜਾਰੀ  ਕੀਤੀਆਂ ਸਨ ਜਿਨ੍ਹਾਂ ਦੇ ਝਾੜ ਬਹੁਤ ਵਧੀਆ ਰਹੇ ਹਨ |
ਇਸ ਸਾਲ ਪੰਜਾਬ ਐਗਰੀਕਲਚਰ ਯੂਨੀਵਰਸਿਟੀ  ਲੁਧਿਆਲਾ ਦੇ ਵਿਗਿਆਨੀਆਂ ਵਲੋਂ ਕਣਕ ਦੀ ਨਵੀਂ ਵਰਾਇਟੀ  ਪੀ ਬੀ ਡਬਲਯੂ 826 ਜਾਰੀ ਕੀਤੀ ਹੈ ਜੋ ਕਿ ਇਸ ਵਰਾਇਟੀ ਨੂੰ  ਆਲ ਇੰਡੀਆ ਕੋਆਰਡੀਨੇਟਰ ਖੋਜ ਪ੍ਰੋਜੈਕਟ ਕਣਕ ਅਤੇ ਜੌ ਖੋਜ ਕੇਦਰ ਦੀ ਗਵਾਲੀਅਰ ਹੋਈ ਮੀਟਿੰਗ ਵਲੋਂ ਨੈਸ਼ਨਲ ਲੈਬਲ 'ਤੇ  ਮਨਜ਼ੂਰੀ ਦਿਤੀ ਗਈ ਹੈ ਕਿਉਂਕਿ ਇਸ ਵਰਾਇਟੀ ਨੂੰ  ਭਾਰਤ ਦੇ ਉਤਰੀ ਪਛਮੀ ਭਾਗ, ਪੰਜਾਬ, ਹਰਿਆਣਾ, ਦਿੱਲੀ, ਰਾਜਸਥਾਨ, ਹਿਮਾਚਲ ਪ੍ਰਦੇਸ਼ ਦੇ ਪਾੳਾੁਟਾ ਅਤੇ  ਉੂਨਾ ਜ਼ਿਲ੍ਹਾ, ਤਰਾਈ ਖੇਤਰ ਉਤਰਾਖੰਡ ਅਤੇ ਉਤਰ ਪੂਰਬੀ ਹਿੱਸੇ (ਪੂਰਬੀ ਯੂਪੀ, ਬਿਹਾਰ, ਝਾਰਖੰਡ, ਉੜੀਸਾ, ਪੱਛਮੀ ਬੰਗਾਲ, ਆਸਾਮ, ਅਤੇ ਮੈਦਾਨੀ ਖੇਤਰ ਉਤਰੀ ਪੂਰਬੀ ਰਾਜਾਂ ਦੇ) ਵਿਚ ਬਜਾਈ ਲਈ ਵਿਕਸਤ ਕੀਤੀ ਗਈ ਹੈ | ਇਸ ਕਿਸਮ ਦੇ ਪਿਛਲੇ ਤਿੰਨ ਸਾਲਾਂ ਤੋ ਜਿਹੜੇ ਤਜ਼ਰਬੇ ਉਤਰੀ ਪਛਮੀ ਭਾਰਤ ਵਿਚ ਕੀਤੇ ਗਏ, ਉਨ੍ਹਾਂ ਵਿਚ ਪੀ ਬੀ ਡਬਲਯੂ 826 ਦਾ ਪਹਿਲਾ ਸਥਾਨ ਰਿਹਾ ਹੈ  |
ਇਸ ਕਿਸਮ ਨੇ ਐਚ ਡੀ 2967 ਨਾਲੋ 24.0%, ਐਚ ਡੀ 3086 ਨਾਲੋ 10.2% ਅਤੇ ਕਰਨਾਲ  ਦੀ ਮਸ਼ਹੂਰ ਵਰਾਇਟੀ ਡੀ ਬੀ ਡਬਲਯੂ 187 ਨਾਲੋਂ 8.5 % ਅਤੇ ਡੀ ਬੀ ਡਬਲਯੂ 222 ਨਾਲੋ 4.9 % ਨਾਲੋਂ ਵੱਧ ਝਾੜ ਦੇ ਕੇ ਅਤੇ ਸਮਾਂ 148 ਦਿਨ ਜੋ ਕਿ ਬਾਕੀ ਕਿਸਮਾਂ ਨਾਲੋ 7 ਦਿਨ ਘੱਟ ਲਿਆ ਹੈ ਅਤੇ ਇਸ ਦਾ ਕੱਦ ਸਿਰਫ਼ 100 ਸੈਂਟੀਮੀਟਰ ਅਤੇ ਡਿਗਣ
ਦਾ ਖ਼ਤਰਾ ਕਾਫ਼ੀ ਘੱਟ ਹੋਣ ਕਰ ਕੇ ਨੈਸਨਲ ਗੋਸ਼ਟੀ ਵਿਚ ਪਹਿਲਾਂ ਸਥਾਨ ਹਾਸਲ ਕੀਤਾ ਹੈ  ਜਿਸ ਨਾਲ ਪੰਜਾਬ ਯੂਨੀਵਰਸਿਟੀ  ਲੁਧਿਆਣਾ ਤੇ ਉਸ ਦੇ ਵਿਗਿਆਨੀਆਂ ਦਾ ਨਾਮ ਪੂਰੇ ਭਾਰਤ  ਵਿਚ ਰੋਸ਼ਨ ਕੀਤਾ ਹੈ |
ਪਿਛਲੇ ਕਾਫ਼ੀ ਸਮਾਂ ਪਹਿਲਾ ਪੀ ਏ ਯੂ ਲੁਧਿਆਣਾ ਨੇ ਪੀ ਬੀ ਡਬਲਯੁ 343 ਕਣਕ ਦੀ ਕਿਸਮ ਜਾਰੀ ਕੀਤੀ ਸੀ ਜਿਸ ਨੇ ਪੂਰੇ ਭਾਰਤ ਵਿਚ ਅਪਣਾ ਨਾਮਣਾ ਖੱਟਿਆ ਸੀ ਜਿਸ ਨੂੰ  ਅੱਜ ਪੀ ਬੀ ਡਬਲਯੂ 826 ਹਾਸਲ ਕਣਕ ਜਾ ਰਹੀ ਹੈ,ਪੀ ਬੀ ਡਬਲਯੂ 826 ਕਿਸਮ ਪੀਲੀ ਅਤੇ ਭੂਰੀ ਕੁੰਗੀ ਦਾ ਕਾਫੀ ਹੱਦ ਤਕ ਟਾਕਰਾ ਕਰਣ ਦੇ ਸਮਰੱਥ ਹੈ | ਇਸ ਦੇ ਦਾਣਿਆਂ ਦਾ ਹੈਕਟੋਲੀਟਰ ਭਾਰ ਵੱਧ ਹੋਣ ਕਰ ਕੇ ਆਟਾ ਵੱਧ ਪ੍ਰਾਪਤ ਹੁੰਦਾ ਹੈ | ਇਸ ਦੇ ਦਾਣੇ ਮੋਟੇ ਅਤੇ ਚਮਕੀਲੇ ਹਨ , 1000 ਦਾਣਿਆਂ ਦਾ ਭਾਰ ਤਕਰੀਬਨ 44 ਗ੍ਰਾਮ ਹੈ |
ਡਾਇਰੈਕਟਰ ਸੀਡ ਰਜਿੰਦਰ ਸਿੰਘ ਨੇ ਦਸਿਆ ਕਿ ਅਸੀ ਹਰ ਬੀਜ ਪ੍ਰਡੋਸਰ ਨੂੰ  ਬੀਜ ਪੈਦਾ ਕਰਨ ਲਈ ਵੱਡੇ ਪੱਧਰ 'ਤੇ ਬਰੀਡਰ ਸੀਡ ਦਿਆਂਗੇ ਕਿ ਅਗਲੇ ਸਾਲ ਹਰ ਕਿਸਾਨ ਕੋਲ ਬੀਜ ਪਹੁੰਚ ਜਾਵੇ ਅਤੇ ਮੈਂ ਧਨਵਾਦੀ ਹਾਂ ਸਾਡੇ ਬਰੀਡਰ ਵਿਗਿਆਨੀ ਡਾ. ਵੀਰਇੰਦਰ ਸਿੰਘ ਸੋਹੂ,  ਡਾ. ਗੁਰਵਿੰਦਰ ਸਿੰਘ ਮਾਵੀ ਅਤੇ ਪੂਜਾ ਸ੍ਰੀਵਸਥਵਾ, ਪਲਾਂਟ ਬਰੀਡਿੰਗ ਅਤੇ ਜੈਨੇਟਿੰਕਸ ਵਿਭਾਗ ਅਤੇ ਪੀ ਏ ਯੂ ਵਾਈਸ ਚਾਂਸਲਰ ਸਾਹਿਬ ਦਾ | ਸੋ ਮੇਰੀ ਸਾਰੇ ਬੀਜ ਪ੍ਰੋਡੋਸਰਾਂ ਨੂੰ  ਬੇਨਤੀ ਹੈ ਕਿ ਉਹ ਅਪਣੀ ਡਿਮਾਂਡ ਸਾਨੂੰ ਭੇਜਣ, ਅਸੀ ਹਰ ਇਕ ਨੂੰ  ਬੀਜ ਦਿਆਂਗੇ | ਅਗਲੇ ਸਾਲ ਹਰ ਕਿਸਾਨ ਤਕ ਬੀਜ ਪਹੁੰਚਾਉਣ ਦੀ ਪੂਰੀ ਕੋਸ਼ਿਸ਼ ਕਰੇਗਾ |
ਕੈਪਸ਼ਨ : ਪੀ ਬੀ ਡਬਲਯੂ 826 ਦੀਆ ਤਸਵੀਰਾ ਫੋਟੋ ਲਖਵੀਰ ਸਿੰਘ ਲੰਬੀ

 

SHARE ARTICLE

ਏਜੰਸੀ

Advertisement

ਆਹ ਫ਼ਸਲ ਤਾਂ ਬਰਬਾਦ ਹੋ ਗਈ, ਅਗਲੀ ਵੀ ਖ਼ਤਰੇ 'ਚ - ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ

04 Sep 2025 9:50 PM

ਹੜ੍ਹ ਪੀੜਤਾਂ ਦੇ ਹੱਕ 'ਚ ਆਏ ਦਿਲਜੀਤ ਦੋਸਾਂਝ

04 Sep 2025 9:48 PM

Punjab Flood News : Sutlej River ਦੇ ਪਾਣੀ ਨੇ ਡੋਬੇ ਸੈਂਕੜੇ ਪਿੰਡ, 'ਕੋਠੀਆਂ ਟੁੱਟ-ਟੁੱਟ ਪਾਣੀ 'ਚ ਡਿੱਗ ਰਹੀਆਂ'

01 Sep 2025 3:21 PM

Punjab Flood : ਮਿੰਟਾਂ-ਸਕਿੰਟਾਂ 'ਚ ਤੋੜ ਦਿੱਤਾ ਧੁੱਸੀ ਬੰਨ੍ਹ, ਹੜ੍ਹ ਦੀ ਤਬਾਹੀ ਦੇਖ ਕੇ ਬਜ਼ੁਰਗ ਫੁੱਟ-ਫੁੱਟ ਰੋਇਆ

01 Sep 2025 3:20 PM

Punjab Flood Emotional Video : ਮੀਂਹ ਨਾਲ ਚੋਂਦੀ ਛੱਤ ਥੱਲੇ ਬੈਠੀ ਬਜ਼ੁਰਗ ਮਾਤਾ, ਹਾਲਾਤ ਦੱਸਦਿਆਂ ਰੋ ਪਈ

29 Aug 2025 3:12 PM
Advertisement