ਜਨਮ ਦਿਨ ਮੌਕੇ ਪਟਿਆਲਾ ਦੇ ਧਾਰਮਿਕ ਸਥਾਨਾਂ 'ਤੇ ਨਤਮਸਤਕ ਹੋਏ ਨਵਜੋਤ ਸਿੱਧੂ, ਪੁੱਤ ਨੇ ਦਿਤਾ ਖਾਸ ਤੋਹਫ਼ਾ

By : GAGANDEEP

Published : Oct 20, 2023, 4:52 pm IST
Updated : Oct 20, 2023, 6:14 pm IST
SHARE ARTICLE
photo
photo

ਸਿੱਧੂ ਨੇ ਕੋਈ ਨੀ ਸਿਆਸੀ ਟਿੱਪਣੀ ਕਰਨ ਤੋਂ ਕੀਤਾ ਗੁਰੇਜ਼

 

ਪਟਿਆਲਾ: ਨਵਜੋਤ ਸਿੰਘ ਸਿੱਧੂ ਅੱਜ ਆਪਣੇ ਜਨਮ ਦਿਨ ਮੌਕੇ ਪਟਿਆਲਾ ਦੇ ਧਾਰਮਿਕ ਸਥਾਨਾਂ ’ਤੇ ਨਤਮਸਤਕ ਹੋਏ। ਨਵਜੌਤ ਸਿੱਧੂ ਸ਼ੁੱਕਰਵਾਰ ਨੂੰ 60 ਸਾਲ ਦੇ ਹੋ ਗਏ। ਇਸ ਮੌਕੇ ਸਿੱਧੂ ਦੇ ਨਾਲ ਉਨ੍ਹਾਂ ਦੀ ਧਰਮਪਤਨੀ ਨਵਜੋਤ ਕੌਰ ਸਿੱਧੂ ਤੇ ਬੇਟਾ ਤੇ ਹੋਰ ਪਰਿਵਾਰਕ ਮੈਂਬਰ ਵੀ ਮੌਜੂਦ ਸਨ

ਇਹ ਵੀ ਪੜ੍ਹੋ: ਗੋਬਿੰਦਗੜ੍ਹ 'ਚ ਹਾਈਵੋਲਟੇਜ ਤਾਰਾਂ ਦੀ ਲਪੇਟ ਵਿਚ ਆਉਣ ਨਾਲ ਵਿਅਕਤੀ ਦੀ ਹੋਈ ਮੌਤ

ਸਿੱਧੂ ਪਰਿਵਾਰ ਪਹਿਲਾਂ ਪ੍ਰਾਚੀਨ ਮੰਦਰ ਸ਼੍ਰੀ ਕਾਲੀ ਮਾਤਾ ਮੰਦਰ ਵਿਖੇ ਨਤਮਸਤਕ ਹੋਇਆ, ਉਪਰੰਤ ਉਨ੍ਹਾਂ ਇਤਿਹਾਸਕ ਗੁਰਦੁਆਰਾ ਦੂਖਨਿਵਾਰਨ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਗੁਰੂ ਦਾ ਆਸ਼ੀਰਵਾਦ ਲਿਆ।

ਇਹ ਵੀ ਪੜ੍ਹੋ: ਹੁਸ਼ਿਆਰਪੁਰ 'ਚ ਕਾਰ ਤੇ ਮੋਟਰਸਾਈਕਲ ਦੀ ਹੋਈ ਟੱਕਰ 'ਚ ਨੌਜਵਾਨ ਦੀ ਹੋਈ ਮੌਤ

ਗੱਲਬਾਤ ਕਰਦਿਆਂ ਨਵਜੋਤ ਸਿੰਘ ਸਿੱਧੂ ਨੇ ਆਖਿਆ ਕਿ ਅੱਜ ਉਨ੍ਹਾਂ ਦੇ ਜਨਮ ਦਿਨ ਮੌਕੇ ਉਨ੍ਹਾਂ ਦੇ ਪੁੱਤਰ ਨੇ ਪੱਗ ਤੋਹਫ਼ੇ ਵਜੋਂ ਦਿੰਦਿਆਂ ਆਖਿਆ ਕਿ ਉਹ ਵੀ ਅੱਜ ਤੋਂ ਬਾਅਦ ਹਮੇਸ਼ਾ ਪੱਗ ਬੰਨ੍ਹ ਕੇ ਰੱਖਣਗੇ, ਜਿਸ ਕਾਰਨ ਉਨ੍ਹਾਂ ਨੂੰ ਖੁਸ਼ੀ ਹੈ ਕਿ ਉਨ੍ਹਾਂ ਦਾ ਪੁੱਤਰ ਆਪਣੇ ਦਾਦੇ ਦੇ ਕਦਮਾਂ ’ਤੇ ਚਲਦਾ ਹੋਇਆ ਪੱਗ ਬੰਨ੍ਹਣ ਲੱਗ  ਪਿਆ। ਉਨ੍ਹਾਂ ਕਿਹਾ ਕਿ ਜਦੋਂ ਜਦੋਂ ਧਰਤੀ ’ਤੇ ਪਾਪ ਵਧਿਆ ਹੈ ਤਾਂ ਪਰਮਾਤਮਾ ਨੇ ਮਨੁੱਖੀ ਰੂਹ ਜ਼ਰੀਏ ਲੋਕਾਂ ਦਾ ਸੁਧਾਰ ਕੀਤਾ ਹੈ।  ਜਨਮ ਦਿਨ ਮੌਕੇ ਸਿੱਧੂ ਨੇ ਕੋਈ ਵੀ ਸਿਆਸੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿਤਾ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM
Advertisement