ਫੁਟਪਾਥ ‘ਤੇ ਪਾਰਕਿੰਗ ਕਰਨ ਵਾਲਿਆਂ ‘ਤੇ ਕਿਉਂ ਨਹੀਂ ਹੁੰਦੀ ਐਫ਼.ਆਈ.ਆਰ : ਹਾਈਕੋਰਟ
Published : Nov 20, 2018, 11:59 am IST
Updated : Apr 10, 2020, 12:28 pm IST
SHARE ARTICLE
Foothpath On Parking
Foothpath On Parking

ਫੁਟਪਾਥ ਅਤੇ ਸਾਇਕਲ ਟ੍ਰੈਕ ‘ਤੇ ਪਾਰਕਿੰਗ ਕਰਨ ਵਾਲਿਆਂ ਉਤੇ ਸਖ਼ਤ ਰੁਖ ਅਪਣਾਉਂਦੇ ਹੋਏ ਹਾਈਕੋਰਟ ਨੇ ਪ੍ਰਸ਼ਾਸ਼ਨ ਤੋਂ ਪੁਛਿਆ....

ਚੰਡੀਗੜ੍ਹ (ਪੀਟੀਆਈ) : ਫੁਟਪਾਥ ਅਤੇ ਸਾਇਕਲ ਟ੍ਰੈਕ ‘ਤੇ ਪਾਰਕਿੰਗ ਕਰਨ ਵਾਲਿਆਂ ਉਤੇ ਸਖ਼ਤ ਰੁਖ ਅਪਣਾਉਂਦੇ ਹੋਏ ਹਾਈਕੋਰਟ ਨੇ ਪ੍ਰਸ਼ਾਸ਼ਨ ਤੋਂ ਪੁਛਿਆ ਹੈ ਕਿ ਇਹਨਾਂ ਲੋਕਾਂ ਦੇ ਖ਼ਿਲਾਫ਼ ਲੋਕਾਂ ਨੂੰ ਖ਼ਤਰੇ ਵਿਚ ਪਾਉਣ ਦੇ ਮਾਮਲੇ ਵਿਚ ਐਫ਼.ਆਈ.ਆਰ ਕਿਉਂ ਦਰਜ਼ ਨਹੀਂ ਕੀਤੀ ਜਾਂਦੀ। ਕੋਰਟ ਨੇ ਕਿਹਾ ਕਿ ਮੇਰੇ ਘਰ ਦੇ ਕੋਲ ਵਾਹਨ ਫੁਟਪਾਥ ਉਤੇ ਪਾਰਕ ਹੁੰਦੇ ਹਨ। ਪਰ ਮੇਰੀ ਨੱਕ ਦੇ ਹੇਠ ਇਹ ਹਾਲ ਹੈ ਤਾਂ ਪੂਰੇ ਸ਼ਹਿਰ ਦਾ ਹਾਲ ਕੀ ਹੁੰਦਾ ਹੋਵੇਗਾ। ਕੋਰਟ ਨੇ ਦੋ ਕੁ ਸ਼ਬਦਾਂ ਵਿਚ ਕਿਹਾ ਕਿ ਅਗਲੇ ਸ਼ੁਕਰਵਾਰ ਤਕ ਜੇਕਰ ਹਾਲਾਤ ਨਹੀਂ ਬਦਲਦੇ ਤਾਂ ਐਸ.ਐਸ.ਪੀ ਕਾਰਵਾਈ ਲਈ ਤਿਆਰ ਰਹਿਣ।

 

ਇਸ ਦੇ ਨਾਲ ਹੀ ਵੱਖ ਵੱਖ ਮੁੱਦਿਆਂ 'ਤੇ ਐਸ.ਸੀ ਕਮਿਸ਼ਨਰ, ਚੀਫ਼ ਇੰਜੀਨੀਅਰ ਅਤੇ ਡੀਸੀ ਨੂੰ ਹਾਈਕੋਰਟ ਨੇ ਅਗਲੇ ਸ਼ੁਕਰਵਾਰ ਲਈ ਤਲਬ ਕੀਤਾ ਹੈ। ਕੇਸ ਦੀ ਸੁਣਵਾਈ ਸ਼ੁਰੂ ਹੁੰਦੇ ਹੀ ਹਾਈਕੋਰਟ ਨੇ ਯੂ.ਟੀ ਪੁਲਿਸ ਨੂੰ ਬਹੁਤ ਸਖ਼ਤੀ ਨਾਲ ਲਿਆ ਹੈ ਅਤੇ ਕਿਹਾ ਹੈ ਕਿ ਹੁਣ ਵੀ ਹਾਲਾਤ ਨਹੀਂ ਬਦਲੇ  ਫੁਟਪਾਥ ਅਤੇ ਸਾਇਕਲ ਟ੍ਰੈਕ 'ਤੇ ਪਾਰਕਿੰਗ ਹੋ ਰਹੀ ਹੈ। ਕੋਰਟ ਨੇ ਕਿਹਾ ਕਿ ਕਿਉਂ ਨਾ ਐਸ.ਐਸ.ਪੀ ਨੂੰ ਉਲੰਘਣਾ ਦਾ ਨੋਟਿਸ ਜਾਰੀ ਕੀਤਾ ਜਾਵੇ। ਇਸ ਉਤੇ ਯੂ.ਟੀ ਪੁਲਿਸ ਦੇ ਵਕੀਲ ਨੇ ਦੱਸਿਆ ਕਿ ਉਹਨਾਂ ਨੇ ਇਸ ਸਾਲ 86 ਹਜਾਰ ਤੋਂ ਵੱਧ ਚਲਾਨ ਕੀਤੇ ਹਨ ਜਿਹੜੇ ਕਿ ਹਰਿਆਣਾ ਅਤੇ ਪੰਜਾਬ ਦੇ ਕੁੱਲ ਚਲਾਨ ਤੋਂ ਵੀ ਵੱਧ ਹਨ।

 

ਕੋਰਟ ਨੇ ਕਿਹਾ ਕਿ ਸਾਨੂੰ ਚਲਾਨ ਤੋਂ ਮਤਲਬ ਨਹੀਂ ਹੈ ਸਾਨੂੰ ਤਾਂ ਸਿਰਫ਼ ਬਦਲਾਅ ਚਾਹੀਦਾ ਹੈ। ਕੋਰਟ ਨੇ ਕਿਹਾ ਕਿ ਇਹਨਾਂ ਦੇ ਕਾਰਨ ਲੋਕਾਂ ਨੂੰ ਫੁਟਪਾਥ ਤੋਂ ਸੜਕ ਉਤੇ ਆਉਣਾ ਪੈਂਦਾ ਹੈ ਅਤੇ ਇਹ ਸਿਧੇ ਤੌਰ ‘ਤੇ ਉਹਨਾਂ ਦੇ ਜੀਵਨ ਨੂੰ ਖ਼ਤਰੇ ਵਿਚ ਪਾਉਂਦਾ ਹੈ। ਕੋਰਟ ਨੇ  ਪੁਛਿਆ ਕਿ ਵਾਹਨ ਅਜਿਹੇ ਸਥਾਨ ਉਤੇ ਖੜੇ ਕਰਨ ਵਾਲਿਆਂ ‘ਤੇ ਕਿਉਂ ਨਹੀਂ ਆਈ.ਪੀ.ਸੀ ਦੀ ਧਾਰਾ 336 ਦੇ ਤਹਿਤ ਕੇਸ ਦਰਜ ਕੀਤਾ ਜਾਂਦਾ ਹੈ। ਕੋਰਟ ਨੇ ਐਸ.ਐਸ.ਪੀ ਨੂੰ ਇਸ ਬਾਰੇ ਖ਼ੁਦ ਹਾਜ਼ਰ ਹੋ ਕੇ ਜਵਾਬ ਦਾਖ਼ਲ ਕਰਨ ਦੇ ਆਦੇਸ਼ ਦਿਤੇ ਹਨ।

ਐਸ.ਐਸ.ਪੀ ਨੂੰ ਅਗਲੀ ਸੁਣਵਾਈ ‘ਤੇ ਹਾਜ਼ਰ ਹੋ ਕੇ ਦੱਸਣਾ ਹੋਵੇਗਾ ਕਿ ਉਹਨਾਂ ਨੇ ਅਜਿਹੇ ਲੋਕਾਂ ਦੇ ਵਾਹਨ ਟੋ ਕਰਨੇ ਅਤੇ ਅਜਿਹੇ ਲੋਕਾਂ ਨੂੰ ਰੋਕਣ ਦੇ ਲਈ ਕੀ ਕਦਮ ਚੁੱਕੇ ਹਨ। ਅਤੇ ਇਸ ਦੇ ਨਾਲ ਹੀ ਉਹਨਾਂ ਨੂੰ ਫੋਟੋ ਐਵਿਡੈਂਸ ਵੀ ਪੇਸ਼ ਕਰਨਾ ਹੋਵੇਗਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Ludhiana News Update: ਕੈਨੇਡਾ ਜਾ ਕੇ ਮੁੱਕਰੀ ਇੱਕ ਹੋਰ ਪੰਜਾਬਣ, ਨੇਪਾਲ ਤੋਂ ਚੜ੍ਹੀ ਪੁਲਿਸ ਅੜ੍ਹਿੱਕੇ, ਪਰਿਵਾਰ ਨਾਲ

17 May 2024 4:33 PM

Today Top News Live - ਵੇਖੋ ਅੱਜ ਦੀਆਂ ਮੁੱਖ ਖ਼ਬਰਾ, ਜਾਣੋ ਕੀ ਕੁੱਝ ਹੈ ਖ਼ਾਸ Bulletin LIVE

17 May 2024 1:48 PM

ਕਰੋੜ ਰੁਪਏ ਦੀ ਆਫ਼ਰ ਨੂੰ ਠੋਕਰ ਮਾਰਨ ਵਾਲੀ ਲੁਧਿਆਣਾ ਦੀ MLA ਨੇ ਖੜਕਾਏ ਵਿਰੋਧੀ, '400 ਤਾਂ ਦੂਰ ਦੀ ਗੱਲ, ਭਾਜਪਾ ਦੀ

17 May 2024 11:53 AM

Amit Shah ਜਾਂ Rajnath Singh ਕਿਉਂ ਨਹੀਂ ਬਣ ਸਕਦੇ PM? Yogi ਤੇ Modi ਦੇ ਦਿਲਾਂ ਚ ਬਹੁਤ ਦੂਰੀਆਂ ਨੇ Debate Live

17 May 2024 10:54 AM

Speed News

17 May 2024 10:33 AM
Advertisement