
ਘਟਨਾ ਸਬੰਧੀ ਸਥਾਨਕ ਪੁਲਿਸ ਵਲੋਂ ਮੌਕੇ ਉੱਪਰ ਪਹੁੰਚ ਕੇ ਜਾਂਚ ਪੜਤਾਲ ਕੀਤੀ ਜਾ ਰਹੀ ਹੈ।
ਬਠਿੰਡਾ - ਪਿਛਲੇ ਸਮੇਂ ਦੌਰਾਨ ਵਾਪਰੀਆਂ ਸ੍ਰੀ ਗੁਰੂ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਨੂੰ ਲੈ ਕੇ ਚਰਚਾ 'ਚ ਆਏ ਡੇਰਾ ਪ੍ਰੇਮੀ ਨੌਜਵਾਨ ਦੇ ਪਿਤਾ ਨੂੰ ਅੱਜ ਸ਼ਾਮੀਂ ਸਥਾਨਕ ਸ਼ਹਿਰ 'ਚ ਨੌਜਵਾਨਾਂ ਵਲੋਂ ਗੋਲੀ ਮਾਰ ਦਿੱਤੀ ਗਈ। ਸੂਤਰਾਂ ਮੁਤਾਬਕ ਘਟਨਾ ਨੂੰ ਅੰਜਾਮ ਦੋ ਨੌਜਵਾਨਾਂ ਵਲੋਂ ਦਿੱਤਾ ਗਿਆ। ਜ਼ਖ਼ਮੀ ਡੇਰਾ ਪ੍ਰੇਮੀ ਮਨੋਹਰ ਲਾਲ ਅਰੋੜਾ ਨੂੰ ਸਥਾਨਕ ਸ਼ਹਿਰ ਤੋਂ ਮੁੱਢਲੀ ਸਹੂਲਤ ਪ੍ਰਦਾਨ ਕਰਕੇ ਇਲਾਜ ਲਈ ਤੁਰੰਤ ਬਠਿੰਡਾ ਲਈ ਭੇਜ ਦਿੱਤਾ ਗਿਆ ਸੀ ਜਿੱਥੇ ਉਸ ਦੀ ਮੌਤ ਹੋ ਗਈ ਹੈ। ਘਟਨਾ ਸਬੰਧੀ ਸਥਾਨਕ ਪੁਲਿਸ ਵਲੋਂ ਮੌਕੇ ਉੱਪਰ ਪਹੁੰਚ ਕੇ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਘਟਨਾ ਦੇ ਕਾਰਨਾਂ ਸਬੰਧੀ ਅਜੇ ਪੁਲਿਸ ਵਲੋਂ ਕੋਈ ਖ਼ੁਲਾਸਾ ਨਹੀ ਕੀਤਾ ਗਿਆ।