ਸੁਨੀਲ ਜਾਖੜ ਨੇ ਕਿਸਾਨੀ ਮਸਲੇ ’ਤੇ ਕੀਤੀ ਰਿਫਰੈਂਡਮ ਦੀ ਮੰਗ 
Published : Nov 20, 2020, 3:29 pm IST
Updated : Nov 20, 2020, 8:33 pm IST
SHARE ARTICLE
 Sunil Jakhar Demands Referendum On Farmers Issue
Sunil Jakhar Demands Referendum On Farmers Issue

ਅਪਣਾ ਘਰ ਨਾ ਫੂਕ ਲੈਣ ਕਿਸਾਨ-ਜਾਖੜ

ਚੰਡੀਗੜ੍ਹ - ਕਿਸਾਨ ਜੱਥੇਬੰਦੀਆਂ ਦੇ ਧਰਨਿਆਂ ਕਾਰਨ ਸ਼ਹਿਰੀ ਵਰਗ ਵਿੱਚ ਵੱਧ ਰਹੇ ਗੁੱਸੇ ਅਤੇ ਅਰਥਵਿਵਸਥਾ ਨੇ ਕਾਂਗਰਸ ਪਾਰਟੀ ਵਿਚ ਚਿੰਤਾ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਕਾਂਗਰਸ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਦਾ ਕਹਿਣਾ ਹੈ ਕਿ ਕਿਸਾਨ ਜੱਥੇਬੰਦੀਆਂ ਨੂੰ ਆਪਣੇ ਹੀ ਘਰ ਜਲਾ ਕੇ ਹੱਥ ਨਹੀਂ ਸੇਕਣੇ ਚਾਹੀਦੇ। ਸਾਰਾ ਪੰਜਾਬ ਕਿਸਾਨਾਂ ਦੇ ਨਾਲ ਖੜ੍ਹਾ ਸੀ ਪਰ ਸਭ ਨੂੰ ਨਾਲ ਲੈਣ ਦੀ ਜ਼ਿੰਮੇਵਾਰੀ ਵੀ ਕਿਸਾਨ ਜੱਥੇਬੰਦੀਆਂ ਦੀ ਸੀ।

Farmers ProtestFarmers Protest

ਜੇ ਆਰਥਿਕਤਾ ਬਰਬਾਦ ਹੋ ਜਾਂਦੀ ਹੈ ਤਾਂ ਕੋਈ ਵੀ ਇਸ ਤੋਂ ਵਾਂਝਾ ਨਹੀਂ ਰਹੇਗਾ। ਇਸ ਦੇ ਨਾਲ ਹੀ ਜਾਖੜ ਨੇ ਖੇਤੀ ਦੇ ਮੁੱਦੇ 'ਤੇ ਪੰਜਾਬ ਵਿਚ ਰਿਫਰੈਂਡਮ  ਕਰਵਾਉਣ ਦੀ ਮੰਗ ਉਠਾਈ ਹੈ।  ਜਾਖੜ ਨੇ ਕਿਹਾ ਕਿ ਕੇਂਦਰ ਸਰਕਾਰ ਖਿਲਾਫ ਕਿਸਾਨਾਂ ਦਾ ਸੰਘਰਸ਼ ਲੰਬਾ ਚੱਲੇਗਾ। ਉਨ੍ਹਾਂ ਪੰਜਾਬ ਦੇ ਕਿਸਾਨਾਂ ਨੂੰ ਵੀ ਅਪੀਲ ਕੀਤੀ ਹੈ ਕਿ ਭਾਵੁਕ ਹੋ ਕੇ ਕਿਸਾਨ ਅਪਣਾ ਘਰ ਹੀ ਨਾ ਫੁਕ ਲੈਣ।

Captain Amarinder SinghCaptain Amarinder Singh

ਇਸ ਤੋਂ ਪਹਿਲਾਂ 20 ਸਤੰਬਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਕਿਹਾ ਸੀ ਕਿ ਅਸਤੀਫ਼ਾ ਉਨ੍ਹਾਂ ਦੀ ਜੇਬ ਵਿਚ ਹੈ। ਕੇਂਦਰ ਸਰਕਾਰ ਨੂੰ ਇਨ੍ਹਾਂ ਨੂੰ ਬਰਖਾਸਤ ਕਰਨ ਦੀ ਜ਼ਰੂਰਤ ਨਹੀਂ ਪਵੇਗੀ ਉਹ ਇਸ ਤੋਂ ਪਹਿਲਾਂ ਹੀ ਅਸਤੀਫਾ ਦੇ ਦੇਣਗੇ। ਜਾਖੜ ਨੇ ਕਿਹਾ, ਕਿਸਾਨ ਜੱਥੇਬੰਦੀਆਂ ਨੂੰ ਰੇਲ ਗੱਡੀਆਂ ਨੂੰ ਚੱਲਣ ਤੋਂ ਨਹੀਂ ਰੋਕਣਾ ਚਾਹੀਦਾ।

Sunil JakharSunil Jakhar

ਇਸ ਦੇ ਨਾਲ ਹੀ, ਕੇਂਦਰ ਨੂੰ ਵੀ ਮਾਲ ਗੱਡੀਆਂ ਤੁਰੰਤ ਚਲਾਉਣੀਆਂ ਚਾਹੀਦੀਆਂ ਹਨ, ਕਿਉਂਕਿ ਪੰਜਾਬ ਵਿਚ ਯੂਰੀਆ ਦੀ ਕਮੀ ਆ ਗਈ ਹੈ। ਇਸ ਦਾ ਅਸਰ ਕਿਸਾਨਾਂ 'ਤੇ ਹੀ ਪਵੇਗਾ। ਜਦੋਂ ਜਾਖੜ ਨੂੰ ਪੁੱਛਿਆ ਗਿਆ ਕਿ ਕਿਸਾਨ ਸੰਗਠਨ ਜਿਸ ਪ੍ਰਕਾਰ ਟ੍ਰੇਨਾਂ ਚਲਾਉਣ ਲਈ ਸ਼ਰਤਾਂ ਰੱਖ ਰਹੇ ਹਨ, ਸਰਕਾਰ ਇਹਨਾਂ ਸ਼ਰਤਾਂ 'ਤੇ ਚੱਲ ਸਕਦੀ ਹੈ? ਇਸ ਦੇ ਜਵਾਬ ਵਿਚ ਜਾਖੜ ਨੇ ਕਿਹਾ, ਸਰਕਾਰਾਂ ਸ਼ਰਤਾਂ ‘ਤੇ ਨਹੀਂ ਚਲਦੀਆਂ ਪਰ ਸਰਕਾਰ ਨੂੰ ਲੋਕਾਂ ਦੀਆਂ ਭਾਵਨਾਵਾਂ ਦਾ ਵੀ ਖਿਆਲ ਰੱਖਣਾ ਚਾਹੀਦਾ ਹੈ। 

SHARE ARTICLE

ਏਜੰਸੀ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement