
ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਪਾਰਟੀ ਦੀ ਮਜ਼ਬੂਤੀ ਲਈ ਆਪਣੇ ਸੰਗਠਨਾਤਮਿਕ ਢਾਂਚੇ ਦਾ ਵਿਸਥਾਰ ਕਰਦੇ ਹੋਏ ਵਪਾਰ ਸੈੱਲ...
ਚੰਡੀਗੜ੍ਹ (ਸਸਸ) : ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਪਾਰਟੀ ਦੀ ਮਜ਼ਬੂਤੀ ਲਈ ਆਪਣੇ ਸੰਗਠਨਾਤਮਿਕ ਢਾਂਚੇ ਦਾ ਵਿਸਥਾਰ ਕਰਦੇ ਹੋਏ ਵਪਾਰ ਸੈੱਲ (ਟਰੇਡ ਵਿੰਗ) ਦੇ 5 ਜ਼ੋਨ ਪ੍ਰਧਾਨ ਅਤੇ 10 ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤੇ ਹਨ। ਪਾਰਟੀ ਦੇ ਮੁੱਖ ਦਫ਼ਤਰ ਵਲੋਂ ਜਾਰੀ ਸੂਚੀ ਅਨੁਸਾਰ ਜ਼ੋਨ ਪ੍ਰਧਾਨਾਂ ਵਿਚ ਦੋਆਬਾ ਤੋਂ ਚਰਨਜੀਤ ਸਿੰਘ, ਮਾਝਾ ਤੋਂ ਮੁਨੀਸ਼ ਅਗਰਵਾਲ, ਮਾਲਵਾ-1 ਤੋਂ ਬਲਜਿੰਦਰ ਸਿੰਘ ਪਲਟਾ, ਮਾਲਵਾ-2 ਤੋਂ ਧਰਮਿੰਦਰ ਸਿੰਘ ਰੂਪਰਾਏ ਅਤੇ ਮਾਲਵਾ-3 ਤੋਂ ਗੁਰਪ੍ਰੀਤ ਸਿੰਘ ਚੀਨਾਂ ਦੇ ਨਾਮ ਸ਼ਾਮਿਲ ਹਨ।
ਇਸੇ ਤਰ੍ਹਾਂ ਜ਼ਿਲ੍ਹਾ ਪ੍ਰਧਾਨਾਂ ਵਿਚ ਦੋਆਬਾ ਦੇ ਜਲੰਧਰ (ਪੇਂਡੂ) ਤੋਂ ਪ੍ਰਦੀਪ ਦੁੱਗਲ ਅਤੇ ਜਲੰਧਰ (ਸ਼ਹਿਰੀ) ਤੋਂ ਸੁਭਾਸ਼ ਸ਼ਰਮਾ, ਹੁਸ਼ਿਆਰਪੁਰ ਤੋਂ ਰਾਜੇਸ਼ ਜਸਵਾਲ, ਮਾਲਵਾ-1 ਦੇ ਫ਼ਿਰੋਜ਼ਪੁਰ ਤੋਂ ਬਲਜੀਤ ਸਿੰਘ, ਬਠਿੰਡਾ ਤੋਂ ਮਨਜੀਤ ਸਿੰਘ, ਮਾਨਸਾ ਤੋਂ ਸਤਪਾਲ ਸਿੰਗਲਾ, ਮਾਲਵਾ-2 ਦੇ ਫ਼ਤਿਹਗੜ੍ਹ ਸਾਹਿਬ ਤੋਂ ਓਮਕਾਰ ਸਿੰਘ, ਮੋਗਾ ਤੋਂ ਸੰਕੇਤ ਗਰਗ, ਮਾਲਵਾ-3 ਦੇ ਰੋਪੜ ਤੋਂ ਬਲਵਿੰਦਰ ਸਿੰਘ ਗਿੱਲ ਅਤੇ ਮੋਹਾਲੀ ਤੋਂ ਕੁਲਵੰਤ ਸਿੰਘ ਗਿੱਲ ਦੇ ਨਾਮ ਸ਼ਾਮਿਲ ਹਨ।
ਜਾਰੀ ਬਿਆਨ ਅਨੁਸਾਰ ਇਹ ਨਿਯੁਕਤੀਆਂ ਵਪਾਰ ਵਿੰਗ ਦੀ ਸੂਬਾ ਪ੍ਰਧਾਨ ਨੀਨਾ ਮਿੱਤਲ ਅਤੇ ਸਹਿ ਪ੍ਰਧਾਨ ਅਨਿਲ ਠਾਕੁਰ ਅਤੇ ਕੋਰ ਕਮੇਟੀ ਦੇ ਚੇਅਰਮੈਨ ਪ੍ਰਿੰਸੀਪਲ ਬੁੱਧ ਰਾਮ ਅਤੇ ਸਾਰੇ ਮੈਂਬਰਾਂ ਵੱਲੋਂ ਸਲਾਹ ਮਸ਼ਵਰੇ ਉਪਰੰਤ ਕੀਤੀਆਂ ਗਈਆਂ ਹਨ।