
ਪਤਨੀ ਦੇ ਚਰਿੱਤਰ ਉਤੇ ਸ਼ੱਕ ਦੇ ਆਧਾਰ ਉਤੇ ਇਕ ਨੌਜਵਾਨ ਨੇ ਖ਼ੌਫ਼ਨਾਕ ਵਾਰਦਾਤ ਨੂੰ ਅੰਜਾਮ ਦਿਤਾ ਹੈ। ਦੋਸ਼ੀ ਨੇ ਘੋਟਣੇ ਨਾਲ ਅਪਣੀ ਪਤਨੀ ਦਾ...
ਮੁਕਤਸਰ (ਸਸਸ) : ਪਤਨੀ ਦੇ ਚਰਿੱਤਰ ਉਤੇ ਸ਼ੱਕ ਦੇ ਆਧਾਰ ਉਤੇ ਇਕ ਨੌਜਵਾਨ ਨੇ ਖ਼ੌਫ਼ਨਾਕ ਵਾਰਦਾਤ ਨੂੰ ਅੰਜਾਮ ਦਿਤਾ ਹੈ। ਦੋਸ਼ੀ ਨੇ ਘੋਟਣੇ ਨਾਲ ਅਪਣੀ ਪਤਨੀ ਦਾ ਕਤਲ ਕਰ ਦਿਤਾ। ਘਟਨਾ ਪੰਜਾਬ ਦੇ ਮੁਕਤਸਰ ਦੀ ਹੈ। ਪੁਲਿਸ ਨੇ ਮ੍ਰਿਤਕਾ ਦੇ ਭਰਾ ਦੇ ਬਿਆਨ ਉਤੇ ਦੋਸ਼ੀ ਪਤੀ ਦੇ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਥਾਣਾ ਸਦਰ ਮੁਖੀ ਪਰਮਜੀਤ ਸਿੰਘ ਨੇ ਦੱਸਿਆ ਕਿ ਪਿੰਡ ਮਾਂਗਟਕੇਰ ਨਿਵਾਸੀ ਸਤਪਾਲ ਸਿੰਘ ਦਾ ਵਿਆਹ ਕੁਲਦੀਪ ਕੌਰ ਦੇ ਨਾਲ ਹੋਇਆ ਸੀ।
Murderਸਤਪਾਲ ਸਿੰਘ ਮਜ਼ਦੂਰੀ ਕਰਦਾ ਹੈ। ਉਸ ਦੇ ਚਾਰ ਬੱਚੇ ਹਨ। ਸਤਪਾਲ ਨੂੰ ਅਪਣੀ ਪਤਨੀ ਉਤੇ ਸ਼ੱਕ ਸੀ। ਜਿਸ ਕਾਰਨ ਉਨ੍ਹਾਂ ਦੇ ਘਰ ਵਿਚ ਕਲੇਸ਼ ਰਹਿੰਦਾ ਸੀ। ਬੁੱਧਵਾਰ ਰਾਤ ਨੂੰ ਵੀ ਇਸ ਗੱਲ ਨੂੰ ਲੈ ਕੇ ਉਨ੍ਹਾਂ ਦੀ ਲੜਾਈ ਹੋ ਗਈ ਜੋ ਥੋੜੀ ਦੇਰ ਬਾਅਦ ਗੰਭੀਰ ਲੜਾਈ ਵਿਚ ਬਦਲ ਗਈ। ਇਸ ਦੌਰਾਨ ਸਤਪਾਲ ਸਿੰਘ ਨੇ ਘੋਟਣਾ ਚੁੱਕ ਕੇ ਕੁਲਦੀਪ ਕੌਰ ਉਤੇ ਦੋ ਵਾਰ ਕੀਤੇ। ਕੁਲਦੀਪ ਦੀ ਮੌਕੇ ਉਤੇ ਹੀ ਮੌਤ ਹੋ ਗਈ। ਪਿੰਡ ਦੇ ਲੋਕਾਂ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿਤੀ।
Murderਥਾਣਾ ਸਦਰ ਮੁਖੀ ਪਰਮਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਕੁਲਦੀਪ ਕੌਰ ਦੇ ਭਰਾ ਸ਼ਮਸ਼ੇਰ ਸਿੰਘ ਵਲੋਂ ਦਿਤੇ ਗਏ ਬਿਆਨ ਦੇ ਆਧਾਰ ਉਤੇ ਸਤਪਾਲ ਸਿੰਘ ਦੇ ਖਿਲਾਫ਼ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ। ਦੋਸ਼ੀ ਫ਼ਰਾਰ ਹੈ।