
ਵਧੀਕ ਜ਼ਿਲ੍ਹਾ ਮੈਜ਼ਿਸਟ੍ਰੇਟ ਬਠਿੰਡਾ ਸ਼੍ਰੀ ਸੁਖਪ੍ਰੀਤ ਸਿੰਘ ਸਿੱਧੂ ਨੇ ਦੱਸਿਆ ਕਿ ਪੰਜਾਬ ਰਾਜ ਵਿਚ ਗ੍ਰਾਮ ਪੰਚਾਇਤਾਂ ਦੀਆਂ ਚੋਣਾਂ 30 ਦਸੰਬਰ 2018 ਨੂੰ ਹੋਣ ਜਾ ਰਹੀਆਂ...
ਮੋਹਾਲੀ (ਭਾਸ਼ਾ) : ਵਧੀਕ ਜ਼ਿਲ੍ਹਾ ਮੈਜ਼ਿਸਟ੍ਰੇਟ ਬਠਿੰਡਾ ਸ਼੍ਰੀ ਸੁਖਪ੍ਰੀਤ ਸਿੰਘ ਸਿੱਧੂ ਨੇ ਦੱਸਿਆ ਕਿ ਪੰਜਾਬ ਰਾਜ ਵਿਚ ਗ੍ਰਾਮ ਪੰਚਾਇਤਾਂ ਦੀਆਂ ਚੋਣਾਂ 30 ਦਸੰਬਰ 2018 ਨੂੰ ਹੋਣ ਜਾ ਰਹੀਆਂ ਹਨ ਅਤੇ ਵੋਟਾਂ ਦੀ ਗਿਣਤੀ ਵੀ ਉਸੇ ਹੀ ਦਿਨ 30 ਦਸੰਬਰ 2018 ਨੂੰ ਹੋਵੇਗੀ। ਉਹਨਾਂ ਨੇ ਪੰਜਾਬ ਆਬਕਾਰੀ ਐਕਟ 1914 ਦੀ ਧਾਰਾ 54 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਪੰਜਾਬ ਅੰਦਰ ਜਿਸ ਖੇਤਰ ਵਿਚ ਪੰਚਾਇਤੀ ਚੋਣਾਂ ਹੋਣੀਆਂ ਹਨ।
ਉਸ਼ ਖੇਤਰ ਵਿਚ 30 ਦਸੰਬਰ 2018 (ਵੋਟ ਪੋਲਿੰਗ/ਗਿਣਤੀ ਵਾਲੇ ਦਿਨ) ਨੂੰ ਡਰਾਈ-ਡੇ ਐਲਾਨ ਕਰਦੇ ਹੋਏ ਸ਼ਰਾਬ ਦੀ ਵਿਕਰੀ ਉਤੇ ਪੂਰਨ ਤੌਰ 'ਤੇ ਪਾਬੰਦੀ ਲਗਾਈ ਹੈ। ਇਸ ਮਿਤੀ ਨੂੰ ਦੁਕਾਨਾਂ/ਹੋਟਲਾਂ/ਰੈਸਟੋਰੈਟਾਂ/ਕਲੱਬਾਂ ਅਤੇ ਅਹਾਤਿਆਂ ਵਿਚ ਸ਼ਰਾਬ ਦੀ ਵਿਕਰੀ/ਵਰਤੋਂ ਕਰਨ ਉਤੇ ਪੂਰਨ ਤੌਰ 'ਤੇ ਪਾਬੰਦੀ ਲਗਾਈ ਜਾਂਦੀ ਹੈ।