ਪੰਜਾਬ ਦੇ ਇਸ ਇਲਾਕੇ ਵਿਚ ਵਾਪਰੀ ਦਿਲ ਦਹਿਲਾ ਦੇਣ ਵਾਲੀ ਘਟਨਾ
Published : Dec 20, 2019, 12:45 pm IST
Updated : Dec 20, 2019, 1:01 pm IST
SHARE ARTICLE
Gatka Player
Gatka Player

ਮ੍ਰਿਤਕ ਦਾ ਨਾਂਅ ਹਰਬੰਸ ਸਿੰਘ (22) ਦੱਸਿਆ ਜਾ ਰਿਹਾ ਹੈ। ਹਰਬੰਸ ਇਕ ਗੱਤਕਾ ਖਿਡਾਰੀ ਸੀ, ਜਿਸ ਨੂੰ ਅਣਪਛਾਤੇ ਵਿਅਕਤੀਆਂ ਨੇ ਮਾਰ ਦਿੱਤਾ ਹੈ।

ਅੰਮ੍ਰਿਤਸਰ: ਪੰਜਾਬ ਦੇ ਜ਼ਿਲ੍ਹਾ ਅੰਮ੍ਰਿਤਸਰ ਵਿਚ ਇਕ ਨੌਜਵਾਨ ਦਾ ਅਣਪਛਾਤੇ ਵਿਅਕਤੀਆਂ ਵੱਲੋਂ ਬੇਰਹਿਮੀ ਨਾਲ ਕਤਲ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕ ਨਿਊ ਕੋਟਮਿੱਤ ਸਿੰਘ ਸਥਿਤ ਪੀਰਾਂ ਵਾਲੇ ਬਜ਼ਾਰ ਦਾ ਰਹਿਣ ਵਾਲਾ ਸੀ। ਮ੍ਰਿਤਕ ਦਾ ਨਾਂਅ ਹਰਬੰਸ ਸਿੰਘ (22) ਦੱਸਿਆ ਜਾ ਰਿਹਾ ਹੈ। ਹਰਬੰਸ ਇਕ ਗੱਤਕਾ ਖਿਡਾਰੀ ਸੀ, ਜਿਸ ਨੂੰ ਅਣਪਛਾਤੇ ਵਿਅਕਤੀਆਂ ਨੇ ਮਾਰ ਦਿੱਤਾ ਹੈ।

Photo 1Photo 1

ਮੀਡੀਆ ਰਿਪੋਰਟਾਂ ਮੁਤਾਬਕ ਹਰਬੰਸ ਸਿੰਘ ਆਪਣੇ ਜੀਜਾ ਜਗਤਾਰ ਸਿੰਘ ਦੇ ਘਰ ਆਪਣੇ 2 ਦੋਸਤਾਂ ਨਾਲ ਰਹਿ ਰਿਹਾ ਸੀ, ਜੋ ਘਟਨਾ ਤੋਂ ਬਾਅਦ ਹੀ ਗਾਇਬ ਹਨ। ਘਟਨਾ ਦੀ ਜਾਣਕਾਰੀ ਮਿਲਦੇ ਹੀ ਏਡੀਸੀਪੀ ਹਰਜੀਤ ਸਿੰਘ ਧਾਲੀਵਾਲ, ਏਸੀਪੀ ਸੁਸ਼ੀਲ ਕੁਮਾਰ ਤੇ ਚੌਕੀ ਕੋਟਮਿੱਤ ਸਿੰਘ ਦੇ ਇੰਚਾਰਜ ਏਐਸਆਈ ਜੋਗਿੰਦਰ ਸਿੰਘ ਪਰਮਾਰ ਪੁਲਿਸ ਫੋਰਸ ਨਾਲ ਮੌਕੇ 'ਤੇ ਪਹੁੰਚੇ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।

Punjab PolicePhoto 2

ਫਿਲਹਾਲ ਪੁਲਿਸ ਨੇ ਲਾਸ਼ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ ਹੈ ਅਤੇ ਅਣਪਛਾਤੇ ਵਿਅਕਤੀਆਂ ਵਿਰੁੱਧ ਹੱਤਿਆ ਦਾ ਕੇਸ ਦਰਜ ਕਰ ਲਿਆ ਹੈ। ਘਟਨਾ ਸਥਾਨ ਨੂੰ ਦੇਖ ਕੇ ਇਹ ਸਾਫ਼ ਹੋ ਰਿਹਾ ਸੀ ਕਿ ਨੌਜਵਾਨ ਦੀ ਮੌਤ ਤੋਂ ਪਹਿਲਾਂ ਬੰਦ ਕਮਰੇ 'ਚ ਕਾਤਲਾਂ ਅਤੇ ਮ੍ਰਿਤਕ ਵਿਚਕਾਰ ਹੱਥੋਪਾਈ ਹੋਈ ਸੀ। ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਦਾ ਜੀਜਾ ਜਗਤਾਰ ਸਿੰਘ ਕਥਾਵਾਚਕ ਹੈ। ਉਸ ਦੇ ਪਿਤਾ ਗੁਰਦੇਵ ਸਿੰਘ ਗੁਰਦੁਆਰਾ ਸ਼ਹੀਦਾਂ ਸਾਹਿਬ 'ਚ ਡਿਊਟੀ ਕਰਦੇ ਹਨ।

 

ਹਰਬੰਸ ਸਿੰਘ ਆਪਣੇ 2 ਦੋਸਤਾਂ ਨਾਲ ਘਰ ਵਾਲਿਆਂ ਨੂੰ ਇਹ ਕਹਿ ਕੇ ਆਪਣੇ ਜੀਜੇ ਦੇ ਘਰ ਰਹਿ ਰਿਹਾ ਸੀ ਕਿ ਉਹ ਸਪੇਅਰ ਪਾਰਟ ਦਾ ਕਾਰੋਬਾਰ ਸ਼ੁਰੂ ਕਰ ਰਿਹਾ ਹੈ। ਜਗਤਾਰ ਸਿੰਘ ਰੋਜ ਸ਼ਾਮ ਨੂੰ ਘਰੋਂ ਹੋ ਕੇ ਜਾਂਦਾ ਸੀ। ਉਹ ਪਿਛਲੀ ਰਾਤ ਵੀ ਹਰਬੰਸ ਸਿੰਘ ਨੂੰ ਮਿਲ ਕੇ ਗਿਆ ਸੀ, ਜਦੋਂ ਵੀਰਵਾਰ ਬਾਅਦ ਦੁਪਹਿਰ ਤੋਂ ਹਰਬੰਸ ਸਿੰਘ ਫੋਨ ਨਹੀਂ ਚੁੱਕ ਰਿਹਾ ਸੀ ਤਾਂ ਦੇਰ ਰਾਤ ਜਗਤਾਰ ਸਿੰਘ ਆਪਣੇ ਸਹੁਰੇ ਗੁਰਦੇਵ ਸਿੰਘ ਨੂੰ ਨਾਲ ਲੈ ਕੇ ਘਰ ਗਿਆ।  

 

ਘਰ ਨੂੰ ਬਾਹਰੋਂ ਤਾਲਾ ਲੱਗਾ ਹੋਇਆ ਸੀ। ਜਦੋਂ ਜਗਤਾਰ ਸਿੰਘ ਨੇ ਆਪਣੀ ਚਾਬੀ ਨਾਲ ਘਰ ਦਾ ਦਰਵਾਜ਼ਾ ਖੋਲ੍ਹਿਆ ਤਾਂ ਅੰਦਰ ਦਿਲ ਦਹਿਲਾਉਣ ਵਾਲਾ ਮੰਜ਼ਰ ਸੀ। ਮ੍ਰਿਤਕ ਦੇ ਕੰਨਾਂ 'ਤੇ ਮੋਬਾਇਲ ਦੇ ਹੈੱਡ ਫੋਨ ਲੱਗੇ ਹੋਏ ਸਨ। ਪੁਲਿਸ ਹਰਬੰਸ ਸਿੰਘ ਦੇ ਸਾਥੀਆਂ ਦੀ ਤਲਾਸ਼ ਕਰ ਰਹੀ ਹੈ, ਜੋ ਉਸ ਨਾਲ ਰਹਿ ਰਹੇ ਸਨ।

 

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM

ਅਰਵਿੰਦ ਕੇਜਰੀਵਾਲ ਨਹੀਂ ਰੋਕ ਸਕੇ ਰੋਣਾ, ਸ਼ਰਾਬ ਘੁਟਾਲੇ ਮਾਮਲੇ 'ਚੋਂ ਹੋਏ ਬਰੀ,

27 Feb 2026 2:22 PM

ਕੇਜਰੀਵਾਲ ਦੇ ਬਰੀ ਹੋਣ 'ਤੇ ਮੰਤਰੀ ਹਰਦੀਪ ਮੁੰਡੀਆਂ ਨੇ ਘੇਰ ਲਏ ਵਿਰੋਧੀ

27 Feb 2026 2:22 PM

ਪੁਲਿਸ ਕਤਲਕਾਂਡ ‘ਚ ਮਾਸਟਰਮਾਈਂਡ ਰਣਜੀਤ ਸਿੰਘ ਦੇ ਐਨਕਾਊਂਟਰ ‘ਤੇ ਪਰਿਵਾਰ ਨੇ ਚੁੱਕੇ ਸਵਾਲ

26 Feb 2026 1:38 PM

2027 ਵਿਧਾਨ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਪੱਬਾਂ ਭਾਰ, 14 ਮਾਰਚ ਨੂੰ ਮੋਗਾ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ...

26 Feb 2026 1:37 PM
Advertisement