ਪੰਜਾਬ ਦੀ ਖ਼ਬਰ, 24 ਘੰਟੇ 'ਚ ਲਾਗੂ ਹੋਵੇਗਾ ਨਵਾਂ ਮੋਟਰ ਵਹੀਕਲ ਐਕਟ, ਜਾਣੋ ਕਿੰਨਾ ਹੋਵੇਗਾ ਜ਼ੁਰਮਾਨਾ!
Published : Dec 19, 2019, 10:43 am IST
Updated : Dec 19, 2019, 5:21 pm IST
SHARE ARTICLE
New motor vehicle act 2019 in punjab
New motor vehicle act 2019 in punjab

ਉਹਨਾਂ ਨੇ ਕਿਹਾ ਹੈ ਕਿ ਐਕਟ ਲਾਗੂ ਕਰਨ ਲਈ ਵਿਭਿੰਨ ਪੱਧਰਾਂ ਤੇ ਵਿਚਾਰ-ਵਟਾਂਦਰੇ...

ਜਲੰਧਰ: ਦੇਸ਼ ਦੇ ਕਈ ਰਾਜਾਂ ਵਿਚ ਲਾਗੂ ਹੋ ਚੁੱਕੇ ਕੇਂਦਰ ਸਰਕਾਰ ਦੁਆਰਾ ਸੋਧ ਮੋਟਰ ਵਹੀਕਲ ਐਕਟ ਨੂੰ ਪੰਜਾਬ ਸਰਕਾਰ ਵੀ ਜਲਦ ਹੀ ਲਾਗੂ ਕਰੇਗੀ। ਸੋਧ ਐਕਟ ਵਿਚ ਜੁਰਮਾਨਾ ਦੇ ਜੋ ਪ੍ਰਬੰਧ ਕੀਤੇ ਗਏ ਹਨ ਉਹਨਾਂ ਵਿਚੋਂ ਕਈ ਮਾਮਲਿਆਂ ਵਿਚ ਜੁਰਮਾਨਾ ਰਕਮ ਨੂੰ ਕਈ ਰਾਜਾਂ ਦੇ ਮੁਕਾਬਲੇ ਘਟ ਰੱਖਿਆ ਜਾਵੇਗਾ। ਇਹ ਸੰਕੇਤ ਪੰਜਾਬ ਦੀ ਆਵਾਜਾਈ ਮੰਤਰੀ ਰਜਿਆ ਸੁਲਤਾਨਾ ਨੇ ਦਿੱਤਾ ਹੈ।

PhotoPhoto ਉਹਨਾਂ ਨੇ ਕਿਹਾ ਹੈ ਕਿ ਐਕਟ ਲਾਗੂ ਕਰਨ ਲਈ ਵਿਭਿੰਨ ਪੱਧਰਾਂ ਤੇ ਵਿਚਾਰ-ਵਟਾਂਦਰੇ ਲਈ ਆਯੋਜਿਤ ਬੈਠਕਾਂ ਦਾ ਦੌਰ ਖਤਮ ਹੋ ਚੁੱਕਿਆ ਹੈ। ਉਹਨਾਂ ਕਿਹਾ ਕਿ ਪੰਜਾਬ ਵਿਚ ਨਵਾਂ ਮੋਟਰ ਵਹੀਕਲ ਐਕਟ ਅਗਲੇ ਦੋ-ਤਿੰਨ ਦਿਨਾਂ ਵਿਚ ਲਾਗੂ ਕਰ ਦਿੱਤਾ ਜਾਵੇਗਾ।

PhotoPhotoਹਾਲਾਂਕਿ ਯਾਤਾਯਾਤ ਨਿਯਮਾਂ ਦਾ ਉਲੰਘਣ ਕਰਨ ਨੂੰ ਲੈ ਕੇ ਕੱਟੇ ਜਾਣ ਵਾਲੇ ਕਿਹੜੇ-ਕਿਹੜੇ ਚਲਾਨ ਤੇ ਕਿੰਨਾ ਜੁਰਮਾਨਾ ਵਸੂਲਿਆ ਜਾਵੇਗਾ ਇਸ ਬਾਰੇ ਆਵਾਜਾਈ ਮੰਤਰੀ ਨੇ ਕੁੱਝ ਵੀ ਦੱਸਣ ਤੋਂ ਇਨਕਾਰ ਕਰਦੇ ਹੋਏ ਇੰਨਾ ਹੀ ਕਿਹਾ ਕਿ ਰਾਜ ਸਰਕਾਰ ਦਾ ਇਰਾਦਾ ਜਨਤਾ ਨੂੰ ਯਾਤਾਯਾਤ ਨਿਯਮਾਂ ਬਾਰੇ ਜ਼ਿੰਮੇਵਾਰ ਬਣਾਉਣ ਦਾ ਹੈ, ਉਹਨਾਂ ਤੇ ਬੋਝ ਪਾਉਣ ਦਾ ਨਹੀਂ।

PhotoPhotoਉਹਨਾਂ ਕਿਹਾ ਕਿ ਸੋਧ ਐਕਟ ਤਹਿਤ ਕਿਹੜੇ ਚਲਾਨ ਤੇ ਜੁਰਮਾਨਾ ਰਕਮ ਘਟ ਜਾਂ ਵਧ ਹੋਈ ਹੈ ਇਸ ਦੀ ਜਾਣਕਾਰੀ ਐਕਟ ਲਾਗੂ ਕਰਨ ਦੇ ਨਾਲ ਹੀ ਦਿੱਤੀ ਜਾਵੇਗੀ।

PhotoPhotoਦਸ ਦਈਏ ਕਿ ਧਿਆਨ ਯੋਗ ਹੈ ਕਿ ਟਰਾਂਸਪੋਰਟ ਮੰਤਰੀ ਰਜ਼ੀਆ ਸੁਲਤਾਨਾ ਨੇ ਕਿਹਾ ਹੈ ਕਿ ਪੰਜਾਬ ਵਿੱਚ ਕੇਂਦਰ ਸਰਕਾਰ ਵੱਲੋਂ ਸੋਧੇ ਮੋਟਰ ਵਹੀਕਲ ਐਕਟ ਨੂੰ ਰਾਜ ਵਿੱਚ ਉਦੋਂ ਤੱਕ ਲਾਗੂ ਨਹੀਂ ਕੀਤਾ ਜਾਵੇਗਾ ਜਦੋਂ ਤੱਕ ਰਾਜ ਸਰਕਾਰ ਵੱਲੋਂ ਕੋਈ ਫੈਸਲਾ ਨਹੀਂ ਲਿਆ ਜਾਂਦਾ ਅਤੇ ਫਿਲਹਾਲ ਟ੍ਰੈਫਿਕ ਨਿਯਮ ਉਲੰਘਣਾ ਕਰਨ ਵਾਲਿਆਂ ਨੂੰ ਪੁਰਾਣੇ ਨਿਯਮਾਂ ਅਨੁਸਾਰ ਜੁਰਮਾਨਾ ਕੀਤਾ ਜਾਵੇਗਾ।

PhotoPhotoਮੰਤਰੀ ਨੇ ਕਿਹਾ ਸੀ ਕਿ ਟ੍ਰੈਫਿਕ ਇਕ ਸੂਬਾਈ ਮੁੱਦਾ ਹੈ ਅਤੇ ਪੰਜਾਬ ਸਰਕਾਰ ਇਸ ਸਬੰਧ ਵਿਚ ਆਪਣੇ ਅਧਿਕਾਰਾਂ ਦੀ ਵਰਤੋਂ ਕਰੇਗੀ ਅਤੇ ਸੋਧੇ ਹੋਏ ਟ੍ਰੈਫਿਕ ਨਿਯਮਾਂ ਵਿਚ ਭਾਰੀ ਵਾਧੇ ਨਾਲ ਸਬੰਧਤ ਕੁਝ ਧਾਰਾਵਾਂ ਨੂੰ ਹੀ ਲਾਗੂ ਕਰੇਗੀ।

PhotoPhotoਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਰਾਜ ਵਿੱਚ ਸਖਤ ਟ੍ਰੈਫਿਕ ਅਨੁਸ਼ਾਸ਼ਨ ਲਾਗੂ ਕਰਨ ਲਈ ਗੰਭੀਰ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Punjab

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਢੀਂਡਸਾ ਦੀ ਟਿਕਟ ਕਟਵਾਉਣ ਵਾਲੇ ਝੂੰਦਾਂ ਨੇ ‘ਮਾਨ’ ਨੂੰ ਦੱਸਿਆ ਗਰਮਖਿਆਲੀ..

29 Apr 2024 2:33 PM

Simranjit Singh Maan ਨੇ Lakha Sidhana ਤੇ Amritpal ਨੂੰ ਲੈਕੇ ਕਰਤਾ ਐਲਾਨ, Valtoha ਸਣੇ ਅਕਾਲੀਆਂ ਨੂੰ ਠੋਕਿਆ!

29 Apr 2024 2:24 PM

ਬਹੁਤ ਮਾੜਾ ਹੋਇਆ, ਅੱਧੀ ਰਾਤ ਨਹਿਰ 'ਚ ਡਿੱਗ ਗਈ ਤੇਜ਼ ਰਫ਼ਤਾਰ Car, ਛੋਟੇ ਬੱਚੇ ਵੀ ਸੀ ਮੌਜੂਦ!

29 Apr 2024 2:08 PM

ਜਿੰਨੇ ਮਰਜ਼ੀ ਗੜ੍ਹੇ ਪੈਣ ਜਾਂ ਮੀਂਹ ਆਵੇ, ਬਿਲਕੁਲ ਖਰਾਬ ਨਹੀਂ ਹੁੰਦੀ ਕਣਕ ਦੀ ਆਹ ਕਿਸਮ ਕਿਸਾਨਾਂ ਨੂੰ ਖੇਤੀ 'ਚ ਹੁੰਦੇ

29 Apr 2024 2:04 PM

Big Breaking: Raja Waring Ludhiana ਤੋਂ ਹੋ ਸਕਦੇ ਨੇ ਉਮੀਦਵਾਰ ! ਗੁਰਦਾਸਪੁਰ ਤੋਂ ਰੰਧਾਵਾ! , ਬਿੱਟੂ ਤੇ ਵੜਿੰਗ

29 Apr 2024 1:45 PM
Advertisement