
ਬਰਤਾਨਵੀ ਸਿੱਖਾਂ ਨੇ ਮੋਦੀ ਦੀ ਮਾਂ ਨੂੰ ਲਿਖੀ ਚਿੱਠੀ
ਚੰਡੀਗੜ੍ਹ, 19 ਦਸੰਬਰ (ਸਪੋਕਸਮੈਨ ਸਮਾਚਾਰ ਸੇਵਾ) : ਕੇਂਦਰ ਦੇ ਨਵੇਂ ਖੇਤੀ ਕਾਨੂੰਨਾਂ ਵਿਰੁਧ ਕਿਸਾਨ ਅੰਦੋਲਨ ਦੀ ਗੂੰਜ ਦਿੱਲੀ ਹੀ ਨਹੀਂ ਸਗੋਂ ਵਿਦੇਸ਼ਾਂ ਤਕ ਜਾ ਪੁੱਜੀ ਹੈ | ਦਿੱਲੀ ਦੀਆਂ ਬਰੂਹਾਂ 'ਤੇ ਕਿਸਾਨ ਡਟੇ ਹੋਏ ਹਨ ਅਤੇ ਅਪਣੇ ਹੱਕਾਂ ਦੀ ਲੜਾਈ ਲਈ ਉਨ੍ਹਾਂ ਦਾ ਸੰਘਰਸ਼ ਜਾਰੀ ਹੈ | ਵਿਦੇਸ਼ਾਂ 'ਚ ਵਸੇ ਪ੍ਰਵਾਸੀ ਭਾਰਤੀ ਖ਼ਾਸ ਕਰ ਕੇ ਪੰਜਾਬੀ ਭਾਈਚਾਰੇ ਅਪਣੇ ਕਿਸਾਨ ਭਰਾਵਾਂ ਨੂੰ ਲੈ ਕੇ ਚਿੰਤਾ ਵਿਚ ਹਨ | ਇਸ ਦਰਮਿਆਨ ਬਰਤਾਨੀਆ ਤੋਂ ਇਕ ਅਹਿਮ ਖ਼ਬਰ ਸਾਹਮਣੇ ਆਈ ਹੈ | ਬਰਤਾਨੀਆ ਦੇ ਬ੍ਰੈਡਫ਼ੋਰਡ ਸ਼ਹਿਰ ਦੀ ਸਿੱਖ ਐਸੋਸੀਏਸ਼ਨ ਨੇ ਕਿਸਾਨ ਅੰਦੋਲਨ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਾਂ ਹੀਰਾ ਬਾ ਨੂੰ ਚਿੱਠੀ ਲਿਖੀ ਹੈ |
ਇਹ ਚਿੱਠੀ 14 ਦਸੰਬਰ ਨੂੰ ਬਿ੍ਟਿਸ਼ ਐਜੂਕਸ਼ਨ ਐਾਡ ਕਲਚਰਲ ਐਸੋਸੀੲਸ਼ਨ ਆਫ਼ ਸਿੱਖ (ਬੀਈਸੀੲਐਸ) ਵਲੋਂ ਲਿਖੀ ਗਈ ਹੈ | ਇਸ ਚਿੱਠੀ ਵਿਚ ਕਿਹਾ ਗਿਆ ਹੈ ਕਿ ਕਿਸਾਨ ਅੰਦੋਲਨ ਨੂੰ ਲੈ ਕੇ ਕੁੱਝ ਲੋਕ ਪੰਜਾਬ ਦੀਆਂ ਮਾਵਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ | ਅਜਿਹਾ ਨਹੀਂ ਹੋਣਾ ਚਾਹੀਦਾ, ਤੁਹਾਨੂੰ ਅਪਣੇ ਪੁੱਤਰ ਨਾਲ ਇਸ ਬਾਰੇ ਗੱਲ ਕਰਨੀ ਚਾਹੀਦੀ ਹੈ | ਬਰਤਾਨੀਆ ਦੇ ਸਿੱਖਾਂ ਵਲੋਂ ਲਿਖੀ ਗਈ ਇਹ ਚਿੱਠੀ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ |
ਬੀਈਸੀੲਐਸ ਦੇ ਪ੍ਰਧਾਨ ਤਿ੍ਲੋਚਨ ਸਿੰਘ ਦੁੱਗਲ ਨੇ ਚਿੱਠੀ 'ਚ ਕਿਹਾ ਕਿ ਕੁੱਝ ਬੀਬੀਆਂ ਭਾਜਪਾ ਦੇ ਸਮਰਥਨ 'ਚ ਪੰਜਾਬ ਦੀਆਂ ਮਾਵਾਂ ਬਾਰੇ ਗ਼ਲਤ ਪ੍ਰਚਾਰ ਕਰ ਰਹੀਆਂ ਹਨ | ਬਾਲੀਵੁਡ ਅਦਾਕਾਰਾ ਕੰਗਨਾ ਰਣੌਤ ਵੀ ਇਨ੍ਹਾਂ ਬਾਰੇ ਗ਼ਲਤ ਸ਼ਬਦਾਂ ਦਾ ਇਸਤੇਮਾਲ ਕਰਦੀ ਹੈ, ਅਜਿਹਾ ਨਹੀਂ ਹੋਣਾ ਚਾਹੀਦਾ | ਉਨ੍ਹਾਂ ਕਿਹਾ ਕਿ ਮਾਂ ਹੋਣ ਦੇ ਨਾਤੇ ਉਹ ਅਪਣੇ ਪ੍ਰਧਾਨ ਮੰਤਰੀ ਪੁੱਤਰ ਨੂੰ ਤਾੜਨਾ ਕਰਨ ਕਿ ਕਿਸੇ ਨੂੰ ਵੀ ਕੋਈ ਹੱਕ ਨਹੀਂ ਹੰੁਦਾ ਕਿ ਉਹ ਦੂਜਿਆਂ ਦੀਆਂ ਮਾਵਾਂ ਨੂੰ ਬਦਨਾਮ ਕਰੇ ਤੇ ਉਹ ਅਪਣੇ ਪੁੱਤਰ ਨੂੰ ਅਜਿਹੇ ਸਿਰਫਿਰੇ ਲੋਕਾਂ ਵਿਰੁਧ ਕਾਰਵਾਈ ਕਰਨ ਦਾ ਹੁਕਮ ਦੇਣ |
image