
ਸਾਬਕਾ ਆਈ.ਆਰ.ਐੱਸ. ਅਧਿਕਾਰੀ ਅਤੇ ਪੰਜਾਬ ਸਟੇਟ ਫੂਡ ਕਮਿਸ਼ਨ ਦੇ ਮੈਂਬਰ ਏ.ਕੇ. ਸ਼ਰਮਾ ਨੂੰ ਪੰਜਾਬ ਅਥਲੈਟਿਕ ਐਸੋਸੀਏਸ਼ਨ ਦੀ ਆਮ...
ਚੰਡੀਗੜ੍ਹ : ਸਾਬਕਾ ਆਈ.ਆਰ.ਐੱਸ. ਅਧਿਕਾਰੀ ਅਤੇ ਪੰਜਾਬ ਸਟੇਟ ਫੂਡ ਕਮਿਸ਼ਨ ਦੇ ਮੈਂਬਰ ਏ.ਕੇ. ਸ਼ਰਮਾ ਨੂੰ ਪੰਜਾਬ ਅਥਲੈਟਿਕ ਐਸੋਸੀਏਸ਼ਨ ਦੀ ਆਮ ਚੋਣ ਮੀਟਿੰਗ ਦੌਰਾਨ ਅਗਲੇ ਚਾਰ ਸਾਲਾਂ ਲਈ ਐਸੋਸੀਏਸ਼ਨ ਦਾ ਪ੍ਰਧਾਨ ਚੁਣਿਆ ਗਿਆ ਹੈ। ਇਸ ਚੋਣ ਵਿਚ ਸ਼ਰਮਾ ਨੇ 10 ਵੋਟਾਂ ਨਾਲ ਸਤਵੀਰ ਸਿੰਘ ਅਟਵਾਲ ਐਸ.ਪੀ ਨੂੰ ਹਰਾਇਆ। ਇਸ ਚੋਣ ਦੌਰਾਨ ਦੋ ਮੌਜੂਦਾ ਵਿਧਾਇਕਾਂ ਸਮੇਤ ਕੁੱਲ 48 ਮੈਂਬਰਾਂ ਨੇ ਮਤਦਾਨ ਵਿਚ ਭਾਗ ਲਿਆ।
ਫਤਿਹਜੰਗ ਬਾਜਵਾ ਵਿਧਾਇਕ ਅਤੇ ਪ੍ਰਧਾਨ ਅਥਲੈਟਿਕਸ ਐਸੋਸੀਏਸ਼ਨ ਗੁਰਦਾਸਪੁਰ ਨੇ ਏ.ਕੇ. ਸ਼ਰਮਾ ਦੀ ਉਮੀਦਵਾਰੀ ਦਾ ਮਤਾ ਪੇਸ਼ ਕੀਤਾ। ਰਵਿੰਦਰ ਚੌਧਰੀ ਨੇ ਪੰਜਾਬ ਓਲੰਪਿਕ ਐਸੋਸੀਏਸ਼ਨ ਦੀ ਤਰਫੋਂ ਨਿਗਰਾਨ ਵਜੋਂ ਹਿੱਸਾ ਲਿਆ। ਇਸ ਚੋਣ ਵਿਚ ਕੇ.ਪੀ.ਐਸ. ਬਰਾੜ ਆਈ. ਆਰ. ਐਸ ਨੂੰ ਐਸੋਸੀਏਸ਼ਨ ਦਾ ਸਕੱਤਰ ਚੁਣ ਲਿਆ ਗਿਆ। ਨਵੇਂ ਚੁਣੇ ਪ੍ਰਧਾਨ ਨੇ ਸਮੂਹ ਮੈਂਬਰਾਂ ਦਾ ਸਹਿਯੋਗ ਲਈ ਧੰਨਵਾਦ ਕੀਤਾ ਅਤੇ ਰਾਜ ਵਿਚ ਅਥਲੈਟਿਕਸ ਨੂੰ ਪ੍ਰਫੁੱਲਤ ਕਰਨ ਦੇ ਨਾਲ ਨਾਲ ਖਿਡਾਰੀਆਂ ਨੂੰ ਬਿਹਤਰ ਸਹੂਲਤਾਂ ਪ੍ਰਦਾਨ ਕਰਨ ਦਾ ਭਰੋਸਾ ਦਿਤਾ।