ਪੰਜਾਬ ਦੀ ਸਾਬਕਾ ਮਹਿਲਾ ਵਿਧਾਇਕ ਨੇ ਏਐਸਆਈ ਨੂੰ ਦਿਤੀ ਧਮਕੀ, ਆਡੀਓ ਵਾਇਰਲ
Published : Jan 21, 2019, 1:16 pm IST
Updated : Jan 21, 2019, 1:16 pm IST
SHARE ARTICLE
Congress Formar MLA Rajwinder kaur bhagike threatens
Congress Formar MLA Rajwinder kaur bhagike threatens

ਸਾਬਕਾ ਮਹਿਲਾ ਵਿਧਾਇਕ ਵਲੋਂ ਸ਼ਰੇਆਮ ਏਐਸਆਈ ਨੂੰ ਧਮਕੀ ਦੇਣ ਦਾ ਮਾਮਲਾ ਸਾਹਮਣੇ ਆਈਆ ਹੈ। ਦਰਅਸਲ ਏਐਸਆਈ ਨੇ ਮਹਿਲਾ ਵਿਧਾਇਕ ਨੂੰ ਸਤਿ ਸ਼੍ਰੀ ਅਕਾਲ...

ਮੋਗਾ: ਸਾਬਕਾ ਮਹਿਲਾ ਵਿਧਾਇਕ ਵਲੋਂ ਸ਼ਰੇਆਮ ਏਐਸਆਈ ਨੂੰ ਧਮਕੀ ਦੇਣ ਦਾ ਮਾਮਲਾ ਸਾਹਮਣੇ ਆਈਆ ਹੈ। ਦਰਅਸਲ ਏਐਸਆਈ ਨੇ ਮਹਿਲਾ ਵਿਧਾਇਕ ਨੂੰ ਸਤਿ ਸ਼੍ਰੀ ਅਕਾਲ ਨਹੀਂ ਬੋਲਿਆ ਤਾਂ ਸਾਬਕਾ ਮਹਿਲਾ ਵਿਧਾਇਕ ਭੜਕ ਗਈ ਅਤੇ ਉਨ੍ਹਾਂ ਨੇ ਸ਼ਰੇਆਮ ਏਐਸਆਈ ਨੂੰ ਧਮਕੀ ਦੇ ਦਿਤੀ। ਦੱਸ ਦਈਏ ਕਿ ਉਨ੍ਹਾਂ 'ਤੇ ਫੋਨ 'ਤੇ ਧਮਕੀਆਂ ਦੇਣ ਦੇ ਇਲਜ਼ਾਮ ਲੱਗੇ ਹਨ। ਮਾਮਲਾ ਪੰਜਾਬ ਦੇ ਮੋਗਾ ਦਾ ਹੈ ਜਿੱਥੇ ਸੱਤਾ ਦਾ ਨਸ਼ਾ ਕਾਂਗਰਸੀ ਨੇਤਾਵਾਂ ਅਤੇ ਵਿਧਾਇਕਾਂ ਦੇ ਸਿਰ ਚੜ੍ਹ ਕੇ ਬੋਲ ਰਿਹਾ ਹੈ।Rajwinder kaur Rajwinder Kaur Bhagike

ਦਸ ਦਈਏ ਕਿ ਫਾਜ਼ਿਲਕਾ ਦੇ ਵਿਧਾਇਕ ਦਵਿੰਦਰ ਘੁਬਾਇਆ ਤੋਂ ਬਾਅਦ ਮੋਗਾ 'ਚ ਕਾਂਗਰਸ ਦੀ ਸਾਬਕਾ ਮਹਿਲਾ ਨੇਤਾ ਵਿਧਾਇਕ ਰਾਜਵਿੰਦਰ ਕੌਰ ਭਾਗੀਕੇ ਨੇ ਏਐਸਆਈ ਕੁਲਵੰਤ ਸਿੰਘ ਪੁਲਿਸ ਚੌਕੀ ਦੀਨਾ ਸਾਹਿਬ ਦੇ ਇੰਚਾਰਜ ਨੂੰ ਧਮਕੀ ਦੇ ਦਿਤੀ। ਜਿਸ ਤੋਂ  ਬਾਅਦ ਭਾਗੀਕੇ 'ਤੇ ਧਮਕੀ ਦੇਣ ਦਾ ਵੀ ਇਲਜ਼ਾਮ ਲੱਗ ਗਿਆ। ਦੱਸਿਆ ਜਾ ਰਿਹਾ ਹੈ ਮਾਮਲਾ ਕਰੀਬ 10 ਦਿਨ ਪੁਰਾਣਾ ਹੈ।

ਏਐਸਆਈ ਤੋਂ ਮਾਮਲਾ ਐਸਐਸਪੀ ਅਤੇ ਐਸਐਚਓ ਦੇ ਧਿਆਨ 'ਚ ਲਿਆਉਣ ਤੋਂ ਬਾਅਦ ਆਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਆਡੀਓ ਸ਼ੁਰੂ ਹੁੰਦੇ ਹੀ ਭਾਗੀਕੇ ਏਐਸਆਈ ਕੁਲਵੰਤ ਸਿੰਘ 'ਤੇ ਇਸ ਗੱਲ 'ਤੇ ਭੜਕ ਗਈ ਕਿ ਉਸ ਨੇ ਉਨ੍ਹਾਂ ਨੂੰ ਸਤਿ ਸ਼੍ਰੀ ਅਕਾਲ ਕਿਉਂ ਨਹੀਂ ਬੋਲਿਆ। ਰੋਹਬ ਝਾੜਦੇ ਹੋਏ ਉਹ ਕਹਿੰਦੀ ਹੈ ਕਿ ਜਦੋਂ ਤੁਸੀਂ ਮੈਨੂੰ ਸਤਿ ਸ਼੍ਰੀ ਅਕਾਲ ਨਹੀਂ ਬੁਲਾਉਂਦੇ ਤਾਂ ਸਾਡੇ ਵਰਕਰਾਂ ਨਾਲ ਕੀਸ ਤਰ੍ਹਾਂ ਦਾ ਵਰਤਾਅ ਕਰਦੇ ਹੋਵੋਗੇ।

Kulwant Singh ASI Kulwant Singh

ਸਾਬਕਾ ਵਿਧਾਇਕ ਨੇ ਏਐਸਆਈ ਕੁਲਵੰਤ ਸਿੰਘ ਨੇ ਇਹ ਵੀ ਕਿਹਾ ਕਿ ਤੁਸੀਂ ਵਿਰੋਧੀ ਧਿਰ ਦੀ ਪੰਚਾਇਤ ਮੈਬਰਾਂ ਨਾਲ ਮਿਲ ਕੇ ਕਾਂਗਰਸੀ ਵਰਕਰਾਂ ਨੂੰ ਪਰੇਸ਼ਾਨ ਕਰ ਰਹੇ ਹੋ। ਪੰਚਾਇਤੀ ਚੋਣ 'ਚ ਵੀ ਤੂੰ ਵਿਰੋਧੀ ਪੱਖ ਦਾ ਸਾਥ ਦਿਤਾ। ਧਮਕਾਉਂਦੇ ਹੋਏ ਭਾਗੀਕੇ ਨੇ ਏਐਸਆਈ ਨੂੰ ਕਹਿ ਦਿਤਾ ਕਿ ਬੰਦਾ ਬਣ ਜਾ ਨਹੀਂ ਤਾਂ ਵਰਦੀ ਲਾਹ ਕੇ ਕਿਸੇ ਪਾਰਟੀ ਦਾ ਵਰਕਰ ਬਣ ਜਾ। ਇਸ ਉਤੇ ਪਲਟ ਵਾਰ ਕਰਦੇ ਏਐਸਆਈ ਨੇ ਕਿਹਾ ਕਿ ਅਜਿਹੀ ਧਮਕੀਆਂ ਤੋਂ ਦਬਣ ਵਾਲਾ ਨਹੀਂ ਹਾਂ, ਸਿਵਾਏ ਗੁਰੂ ਸਾਹਿਬ ਨੇ ਉਸ ਨੂੰ ਕਿਸੇ ਤੋਂ ਵੀ ਡਰਨਾ ਨਹੀਂ ਹੈ।

ਏਐਸਆਈ ਕੁਲਵੰਤ ਸਿੰਘ ਦਾ ਕਹਿਣਾ ਹੈ ਕਿ ਇਸ ਸਬੰਧੀ ਉਨ੍ਹਾਂ ਨੇ ਮਾਮਲਾ ਉਸੀ ਦਿਨ ਐਸਐਸਪੀ, ਡੀਐਸਪੀ ਅਤੇ ਐਸਐਚਓ ਦੇ ਧਿਆਨ 'ਚ ਲਿਆ ਦਿਤਾ ਗਿਆ ਸੀ। ਆਲਾ ਅਧਿਕਾਰੀਆਂ ਨੇ ਆਡੀਓ ਸੁਣਨ ਤੋਂ ਬਾਅਦ ਉਨ੍ਹਾਂ ਨੂੰ ਕਿਹਾ ਸੀ ਕਿ ਉਹ ਖੁੱਦ ਇਸ ਮਾਮਲੇ ਨੂੰ ਸਿੱਧੇ ਤੌਰ 'ਤੇ ਲੈਣਗੇ, ਜਿਸ ਤੋਂ ਬਾਅਦ ਉਨ੍ਹਾਂ ਨੇ ਕਿਸੇ ਵੀ ਅਧਿਕਾਰੀ ਕੋਲ ਕੋਈ ਲਿਖਤੀ ਸ਼ਿਕਾਇਤ ਨਹੀਂ ਕੀਤੀ।  

Location: India, Punjab, Moga

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement