
ਪੰਥ ਦੀ ਸੱਜੀ ਬਾਂਹ ਦੱਸਣ ਵਾਲੇ ਬਾਦਲ ਅਤੇ ਮਜੀਠੀਆਂ ਪਰਵਾਰ ਦੀ ਕਾਂਗਰਸ ਦੇ ਕਿਸ ਪਰਵਾਰ ਨਾਲ ਗੰਢਤੁਪ ਹੈ ਇਸ ਗੱਲ ਨੂੰ ਪੰਜਾਬ ਦੇ ਲੋਕ ਭਲੀ ਭਾਂਤ ਜਾਣਦੇ ਹਨ।
ਚੰਡੀਗੜ੍ਹ (ਨੀਲ ਭਲਿੰਦਰ ਸਿੰਘ): ਅਪਣੇ ਆਪ ਨੂੰ ਪੰਥ ਦੀ ਸੱਜੀ ਬਾਂਹ ਦੱਸਣ ਵਾਲੇ ਬਾਦਲ ਅਤੇ ਮਜੀਠੀਆਂ ਪਰਵਾਰ ਦੀ ਕਾਂਗਰਸ ਦੇ ਕਿਸ ਪਰਵਾਰ ਨਾਲ ਗੰਢਤੁਪ ਹੈ ਇਸ ਗੱਲ ਨੂੰ ਪੰਜਾਬ ਦੇ ਲੋਕ ਭਲੀ ਭਾਂਤ ਜਾਣਦੇ ਹਨ।
Photo
ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਸੀਨੀਅਰ ਆਗੂ ਜਥੇਦਾਰ ਸੇਵਾ ਸਿੰਘ ਸੇਖਵਾਂ ਅਤੇ ਹਰਸੁਖਇੰਦਰ ਸਿੰਘ ਬੱਬੀ ਬਾਦਲ ਨੇ ਬਾਦਲ ਦਲ ਵਲੋਂ ਟਕਸਾਲੀ ਆਗੂਆਂ ਨੂੰ ਕਾਂਗਰਸ ਦੀ ਬੀ-ਟੀਮ ਅਤੇ ਨਕਲੀ ਦੱਸਣ 'ਤੇ ਅਪਣਾ ਪ੍ਰਤੀਕਰਮ ਦਿੰਦਿਆ ਆਖਿਆ। ਇਨ੍ਹਾਂ ਆਗੂਆਂ ਨੇ ਕਿਹਾ ਕਿ ਬਾਦਲ ਅਤੇ ਮਜੀਠਿਆ ਪਰਵਾਰ ਜੋ ਅਪਣੇ ਆਪ ਨੂੰ ਪੰਥ ਹਿਤੈਸ਼ੀ ਦੱਸ ਰਿਹਾ ਹੈ।
Photo
ਇਨ੍ਹਾਂ ਪਰਵਾਰਾਂ ਨੇ ਪੰਥ ਉਤੇ ਅਮਰ ਵੇਲ ਵਾਗੂੰ ਅਪਣਾ ਕਬਜ਼ਾ ਕਰ ਕੇ ਪੰਥ ਦੇ ਸਿਰਮਾਏ ਨੂੰ ਕਮਜੋਰ ਕਰ ਕੇ ਰੱਖ ਦਿਤਾ ਹੈ। ਇਨ੍ਹਾਂ ਆਗੂਆਂ ਨੇ ਕਿਹਾ ਕਿ ਕੈਪਟਨ ਅਤੇ ਬਾਦਲ ਮਜੀਠੀਆ ਪਰਵਾਰ ਦੀ ਦੋਸਤੀ ਜਗ ਜਾਹਰ ਹੈ ਜਿਸ ਕਰ ਕੇ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਦੋਸ਼ੀ ਅਤੇ ਨਿਰਦੋਸ਼ ਦੋ ਸਿੰਘਾਂ ਨੂੰ ਸ਼ਹੀਦ ਕਰਨ ਵਾਲੇ ਦੋਸ਼ੀ ਅੱਜ ਵੀ ਬਾਹਰ ਘੁੰਮ ਰਹੇ ਹਨ।
Photo
ਉਨ੍ਹਾਂ ਕਿਹਾ ਕਿ ਅਪਣੇ ਆਪ ਨੂੰ ਸਿਧਾਂਤਕ ਦਸਣ ਵਾਲਾ ਬਾਦਲ ਪਰਵਾਰ ਦੱਸੇ ਕਿ ਉਹ ਕਿਹੜੇ ਸਿਧਾਂਤਾ ਦੀ ਗੱਲ ਕਰ ਰਿਹਾ ਹੈ। ਜਿਨ੍ਹਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਾਣ ਮਰਿਯਾਦਾ ਨੂੰ ਛਿੱਕੇ ਤੇ ਟੰਗ ਕੇ ਜਥੇਦਾਰਾਂ ਨੂੰ ਅਪਣੇ ਘਰ ਤਲਬ ਕਰ ਕੇ ਡੇਰਾ ਸੋਦਾ ਸਾਦ ਨੂੰ ਮੁਆਫ਼ੀ ਦਿਵਾਉਣ ਵਾਲਾ ਅਕਾਲੀ ਨਹੀਂ ਹੋ ਸਕਦਾ।