Sacrilege Row: ਬੇਅਦਬੀ ਮਾਮਲਿਆਂ ਸਬੰਧੀ ਅਦਾਲਤ ਵਿਚ ਟਰਾਇਲ ਸ਼ੁਰੂ ਹੋਣ ਨਾਲ ਇਨਸਾਫ਼ ਦੀ ਆਸ ਬੱਝੀ
Published : Jan 21, 2024, 5:15 pm IST
Updated : Jan 21, 2024, 5:15 pm IST
SHARE ARTICLE
Behbal Kalan Firing
Behbal Kalan Firing

ਹੁਣ ਐਸਆਈਟੀ ਵਲੋਂ 23 ਜਨਵਰੀ ਨੂੰ ਕੋਟਕਪੂਰਾ ਗੋਲੀਕਾਂਡ ਦੀ ਸਟੇਟਸ ਰਿਪੋਰਟ ਅਦਾਲਤ ਵਿਚ ਪੇਸ਼ ਕੀਤੀ ਜਾਵੇਗੀ।

Sacrilege Row : 12 ਅਕਤੂਬਰ 2015 ਨੂੰ ਬਰਗਾੜੀ ਵਿਖੇ ਵਾਪਰੇ ਬੇਦਅਬੀ ਕਾਂਡ ਦਾ ਇਨਸਾਫ ਮੰਗ ਰਹੀ ਸ਼ਾਂਤਮਈ ਧਰਨੇ ’ਤੇ ਬੈਠੀ ਸੰਗਤ ਉੱਪਰ ਬੱਤੀਆਂ ਵਾਲਾ ਚੌਂਕ ਕੋਟਕਪੂਰਾ ਅਤੇ ਬਹਿਬਲ ਕਲਾਂ ਵਿਖੇ ਢਾਹੇ ਗਏ ਪੁਲਸੀਆ ਤਸ਼ੱਦਦ ਦੇ ਮਾਮਲੇ ’ਚ ਵੱਖ-ਵੱਖ ਸਮੇਂ ਜਾਂਚ ਕਮਿਸ਼ਨਾਂ ਤੇ ਐਸਆਈਟੀ ਦਾ ਗਠਨ ਹੋਇਆ ਤੇ ਹੁਣ ਐਸਆਈਟੀ ਵਲੋਂ 23 ਜਨਵਰੀ ਨੂੰ ਕੋਟਕਪੂਰਾ ਗੋਲੀਕਾਂਡ ਦੀ ਸਟੇਟਸ ਰਿਪੋਰਟ ਅਦਾਲਤ ਵਿਚ ਪੇਸ਼ ਕੀਤੀ ਜਾਵੇਗੀ।

ਸ਼ਨਿਚਰਵਾਰ ਨੂੰ ਫ਼ਰੀਦਕੋਟ ਅਦਾਲਤ ਵਿਚ ਹੋਈ ਸੁਣਵਾਈ ਦੌਰਾਨ ਮੁਲਜ਼ਮ ਸੁਹੇਲ ਸਿੰਘ ਬਰਾੜ ਖ਼ੁਦ ਅਦਾਲਤ ਵਿਚ ਪੇਸ਼ ਹੋਏ, ਜਦਕਿ ਹੋਰ ਮੁਲਜ਼ਮਾਂ ਨੇ ਵੀਡੀਉ ਕਾਨਫ਼ਰੰਸ ਰਾਹੀਂ ਹਾਜ਼ਰੀ ਲਵਾਈ। ਉਕਤ ਮਾਮਲਿਆਂ ਸਬੰਧੀ ਅਦਾਲਤ ਵਿਚ ਟਰਾਇਲ ਸ਼ੁਰੂ ਹੋ ਚੁਕੇ ਹਨ ਅਤੇ ਇਸ ਮਾਮਲੇ ਦੀ ਅਗਲੀ ਸੁਣਵਾਈ 29 ਫ਼ਰਵਰੀ ਨੂੰ ਹੋਣੀ ਹੈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਜ਼ਿਕਰਯੋਗ ਹੈ ਕਿ ਬੇਅਦਬੀ ਮਾਮਲਿਆਂ ਦੇ ਇਨਸਾਫ ਲਈ ਰੋਸ ਪ੍ਰਦਰਸ਼ਨ, ਮੁਜਾਹਰੇ, ਧਰਨੇ ਅਤੇ ਦਿਨ ਰਾਤ ਦੇ ਮੋਰਚੇ ਲੱਗੇ, ਚੌਥੇ ਮੁੱਖ ਮੰਤਰੀ ਤੋਂ ਇਨਸਾਫ ਦੀ ਆਸ ਬੱਝੀ, ਪਹਿਲਾਂ ਅਕਾਲੀ-ਭਾਜਪਾ ਗਠਜੋੜ ਸਰਕਾਰ ਮੌਕੇ ਉਕਤ ਮੰਦਭਾਗੀਆਂ ਘਟਨਾਵਾਂ ਵਾਪਰੀਆਂ, ਫਿਰ ਕਾਂਗਰਸ ਸਰਕਾਰ ਦੌਰਾਨ ਕੈਪਟਨ ਅਤੇ ਚੰਨੀ ਮੁੱਖ ਮੰਤਰੀ ਦੀ ਕੁਰਸੀ ’ਤੇ ਬਿਰਾਜਮਾਨ ਹੋਣ ਤੋਂ ਪਹਿਲਾਂ ਬੇਅਦਬੀ ਮਾਮਲਿਆਂ ਦੇ ਇਨਸਾਫ ਦੇ ਵੱਡੇ-ਵੱਡੇ ਦਾਅਵੇ ਤੇ ਵਾਅਦੇ ਕਰਦੇ ਰਹੇ ਪਰ ਕੋਈ ਇਨਸਾਫ ਨਾ ਮਿਲਿਆ ਤਾਂ ਪੀੜਤ ਪ੍ਰਵਾਰਾਂ ਨੂੰ ਆਮ ਆਦਮੀ ਪਾਰਟੀ ਦੀ ਬਣਨ ਵਾਲੀ ਸਰਕਾਰ ਤੋਂ ਆਸ ਜਾਗੀ ਤੇ ਹੁਣ ਪੰਜਾਬ ਵਿਚ ਚੌਥੇ ਮੁੱਖ ਮੰਤਰੀ ਬਣਨ ਤੋਂ ਬਾਅਦ ਅਦਾਲਤ ਵਿਚ ਟਰਾਇਲ ਸ਼ੁਰੂ ਹੋਏ ਹਨ, ਜਿਸ ਤੋਂ ਪੀੜਤ ਪ੍ਰਵਾਰਾਂ, ਚਸ਼ਮਦੀਦ ਗਵਾਹਾਂ ਤੇ ਪੰਥਦਰਦੀਆਂ ਨੂੰ ਇਨਸਾਫ਼ ਦੀ ਆਸ ਬੱਝੀ ਹੈ।

ਸਾਲ 2015 ਦੀ 14 ਅਕਤੂਬਰ ਨੂੰ ਪੁਲਿਸ ਦੀ ਗੋਲੀ ਨਾਲ ਮਾਰੇ ਗਏ ਕਿਸ਼ਨ ਭਗਵਾਨ ਸਿੰਘ ਦੇ ਬੇਟੇ ਸੁਖਰਾਜ ਸਿੰਘ ਨਿਆਮੀਵਾਲਾ ਅਤੇ ਗੁਰਜੀਤ ਸਿੰਘ ਬਿੱਟੂ ਦੇ ਪਿਤਾ ਸਾਧੂ ਸਿੰਘ ਸਰਾਵਾਂ ਨੇ ਆਖਿਆ ਕਿ ਉਨ੍ਹਾਂ ਨੂੰ ਅਦਾਲਤ ’ਤੇ ਪੂਰਾ ਭਰੋਸਾ ਹੈ ਕਿ ਇਨਸਾਫ ਜ਼ਰੂਰ ਮਿਲੇਗਾ।

(For more Punjabi news apart from Trials started in court regarding Sacrilege cases, stay tuned to Rozana Spokesman)

Location: India, Punjab, Faridkot

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement