ਕਾਨੂੰਨ ਵਿਵਸਥਾ ਸੁਧਾਰੀ, 1400 ਤੋਂ ਵੱਧ ਗੈਂਗਸਟਰ ਫੜੇ
Published : Feb 21, 2019, 8:48 am IST
Updated : Feb 21, 2019, 8:48 am IST
SHARE ARTICLE
Captain Amrinder Singh Vidhan Sabha
Captain Amrinder Singh Vidhan Sabha

4736 ਕਰੋੜ ਦਾ ਕਿਸਾਨੀ ਕਰਜ਼ਾ ਮਾਫ਼ ਕਰ ਰਹੇ ਹਾਂ

ਚੰਡੀਗੜ੍ਹ : ਪਿਛਲੇ ਹਫ਼ਤੇ ਸ਼ੁਰੂ ਹੋਏ ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੇ ਪਹਿਲੇ ਦਿਨ, ਰਾਜਪਾਲ ਵਲੋਂ ਹਾਊਸ ਵਿਚ ਦਿਤੇ ਭਾਸ਼ਣ 'ਤੇ ਅੱਜ ਸਮਾਪਤ ਹੋਈ ਬਹਿਸ ਦਾ ਜਵਾਬ ਦਿੰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸੂਬੇ ਵਿਚ ਪਿਛਲੀ ਅਕਾਲੀ ਬੀਜੇਪੀ ਸਰਕਾਰ ਦਾ ਡੰਡਾ ਰਾਜ ਖ਼ਤਮ ਕਰ ਕੇ ਹੁਣ ਕਾਂਗਰਸ ਸਰਕਾਰ ਨੇ ਕਾਨੂੰਨ ਵਿਵਸਥਾ ਵਿਚ ਚੋਖਾ ਸੁਧਾਰ ਕੀਤਾ ਹੈ। ਅਮਨ ਸ਼ਾਂਤੀ ਲਿਆਂਦੀ ਹੈ ਅਤੇ 12 ਨਾਮੀ ਗੈਂਗਸਟਰਾਂ ਸਮੇਤ 1414 ਗੈਂਗਸਟਰ ਫੜ ਕੇ ਮੁਕੱਦਮੇ ਚਲਾਏ ਹਨ ਅਤੇ 20 ਬਦਮਾਸ਼ ਗਰੁਪਾਂ ਨੂੰ ਖ਼ਤਮ ਕੀਤਾ ਹੈ।

ਅਪਣੀ 1 ਘੰਟੇ ਤੋਂ ਵੱਧ ਸਮੇਂ ਦੇ ਭਾਸ਼ਣ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਵਿਧਾਇਕਾਂ ਨੂੰ ਪਾਰਟੀ ਪੱਧਰ ਤੋਂ ਉਪਰ ਉਠ ਕੇ ਆਪਸੀ ਰੰਜਸ਼ਬਾਜ਼ੀ ਤੋਂ ਦੂਰ ਰਹਿ ਕੇ ਆਪੋ ਅਪਣੇ ਇਲਾਕੇ ਦੀਆਂ ਮੁਸ਼ਕਲਾਂ ਬਾਰੇ ਵਿਚਾਰ ਕਰਨੀ ਚਾਹੀਦੀ ਹੈ ਨਾ ਕਿ ਕੀਮਤੀ ਸਮਾਂ ਨਾਹਰੇਬਾਜ਼ੀ ਜਾਂ ਹੋ-ਹੱਲਾ ਕਰਨ ਵਿਚ ਬਰਬਾਦ ਕਰਨਾ ਚਾਹੀਦਾ ਹੈ। ਉਨ੍ਹਾਂ ਅਕਾਲੀ ਦਲ ਦੇ ਬੈਂਚਾਂ ਵੱਲ ਇਸ਼ਾਰਾ ਕਰ ਕੇ ਅਤੇ ਖ਼ਾਸ ਕਰ ਕੇ  ਪਰਮਿੰਦਰ ਸਿੰਘ ਢੀਂਡਸਾ ਨੂੰ ਕਿਹਾ ਕਿ ਵੱਡੇ ਬਾਦਲ ਤਾਂ ਬਜ਼ੁਰਗ ਹੋਣ ਕਾਰਨ ਹਾਊਸ ਵਿਚ ਨਹੀਂ ਆਉਂਦੇ ਪਰ ਸੁਖਬੀਰ ਬਾਦਲ ਕਿਉਂ ਗ਼ੈਰ ਹਾਜ਼ਰ ਹੈ?

ਇਸ 'ਤੇ ਨਾਲ ਬੈਠੇ ਦੋਵੇਂ ਬੈਂਸ ਭਰਾ ਬਲਵਿੰਦਰ ਬੈਂਸ ਤੇ ਸਿਮਰਨਜੀਤ ਬੈਂਸ ਜਿਨ੍ਹਾਂ ਹੱਥਾਂ ਵਿਚ ਵੱਡੇ ਪੋਸਟਰ ਤੇ ਚਾਰਟ ਫੜੇ ਸਨ, ਅਪਣੀਆਂ ਸੀਟਾਂ ਛੱਡ ਕੇ ਮੁੱਖ ਮੰਤਰੀ ਦੇ ਸਾਹਮਣੇ ਆ ਗਏ। ਉਨ੍ਹਾਂ ਪੂਰਾ 1 ਘੰਟਾ 5 ਮਿੰਟ ਸ਼ਾਂਤੀ ਨਾਲ ਭੁੰਜੇ ਬੈਠ ਕੇ ਰੋਸ ਦੇ ਪੋਸਟਰ ਅੱਗੇ ਕਰ ਕੇ ਮੁੱਖ ਮੰਤਰੀ ਦੇ ਸਾਹਮਣੇ ਸ਼ਾਂਤਮਈ ਰੋਸ ਪ੍ਰਗਟ ਕੀਤਾ। ਬੈਂਸ ਭਰਾ, ਪਿਛਲੇ 2 ਸਾਲਾਂ ਤੋਂ ਹਰਿਆਣਾ, ਰਾਜਸਥਾਨ ਸਰਕਾਰ ਤੋਂ ਹਜ਼ਾਰਾਂ ਕਰੋੜਾਂ ਦਾ ਪਾਣੀ ਦਾ ਬਿੱਲ ਮੰਗ ਰਹੇ ਹਨ ਜਿਹੜਾ ਪਾਣੀ ਪੰਜਾਬ ਦੇ ਹਿੱਸੇ ਦਾ ਇਨ੍ਹਾ ਰਾਜਾਂ ਨੂੰ ਜਾ ਰਿਹਾ ਹੈ। ਇਸ ਸਬੰਧੀ ਇਕ ਮਤਾ ਪਹਿਲਾਂ ਹੀ ਵਿਧਾਨ ਸਭਾ ਵਿਚ ਪਾਸ ਹੋ ਚੁਕਾ ਹੈ।

ਮੁੱਖ ਮੰਤਰੀ ਨੇ ਅਪਣੇ ਜਵਾਬ ਵਿਚ ਇਹ ਵੀ ਕਿਹਾ ਕਿ ਸੂਬੇ ਦੀ ਆਰਥਕ ਹਾਲਤ ਮਾੜੀ ਹੈ ਫਿਰ ਵੀ ਵਾਅਦੇ ਮੁਤਾਬਕ 5,83,000 ਛੋਟੇ ਕਿਸਾਨਾਂ ਦਾ 4736 ਕਰੋੜ ਦਾ ਕਰਜ਼ਾ ਮਾਫ਼ ਕਰਨ ਦੀ ਪ੍ਰਕਿਰਿਆ ਜਾਰੀ ਹੈ ਅਤੇ ਅੱਗੋਂ ਖੇਤ ਮਜ਼ਦੂਰਾਂ ਦਾ ਕਰਜ਼ਾ ਵੀ ਜ਼ਰੂਰ ਮਾਫ਼ ਕੀਤਾ ਜਾਵੇਗਾ। ਪਾਣੀਆਂ ਦੇ ਮਸਲੇ 'ਤੇ ਕੈਪਟਨ ਅਮਰਿੰਦਰ ਸਿੰਘ ਨੇ ਸਪਸ਼ਟ ਕਰ ਦਿਤਾ ਕਿ ਪੰਜਾਬ ਕੋਲ 105 ਲੱਖ ਏਕੜ ਜ਼ਮੀਨ ਵਾਸਤੇ ਪੂਰਾ ਪਾਣੀ ਨਹੀਂ ਹੈ ਅਤੇ ਜੇ ਜ਼ਮੀਨ ਹੇਠਲਾ ਪਾਣੀ ਨਾ ਬਚਾਇਆ ਤਾਂ 20 ਸਾਲਾਂ ਵਿਚ ਇਹ ਸੂਬਾ ਇਕ ਮਾਰੂਥਲ ਬਣ ਜਾਵੇਗਾ।

ਉਨ੍ਹਾਂ ਐਲਾਨ ਕੀਤਾ ਕਿ ਇਸ ਵੇਲੇ 14ਲੱਖ ਤੋਂ ਵੱਧ ਟਿਊਬਵੈੱਲ ਦਿਨ ਰਾਤ, ਹੇਠਲਾ ਪਾਣੀ ਖਿੱਚ ਰਹੇ ਹਨ ਅਤੇ ਅੱਗੋਂ ਹੋਰ ਕੋਈ ਬਿਜਲੀ ਕੁਨੈਕਸ਼ਨ ਨਹੀਂ ਦਿਤਾ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦਾ ਦੋ ਤਿਹਾਈ ਹਿੱਸਾ ਪਹਿਲਾਂ ਹੀ ਮਾੜੀ ਹਾਲਤ ਵਿਚੋਂ ਲੰਘ ਰਿਹਾ ਜਿਸ ਕਰ ਕੇ ਬਰਸਾਤ ਦੇ ਪਾਣੀ ਨੂੰ ਸਾਂਭਣ ਦੀ ਲੋੜ ਹੈ। ਰਾਜਪਾਲ ਦੇ ਭਾਸ਼ਣ 'ਤੇ ਬਹਿਸ ਦੌਰਾਨ 20 ਤੋਂ ਵੱਧ ਵਿਧਾਇਕਾਂ ਵਲੋਂ ਉਠਾਏ ਗਏ ਮੁੱਦਿਆਂ ਦਾ ਜਵਾਬ ਦਿੰਦੇ ਹੋਏ ਮੁੱਖ ਮੰਤਰੀ ਨੇ ਦੁਹਰਾਇਆ ਕਿ ਪਿਛਲੇ 10 ਸਾਲਾਂ ਵਿਚ ਨਸ਼ਿਆਂ ਦੀ ਵਿਕਰੀ ਜੋ ਵੱਡਾ ਧੰਦਾ ਬਣ ਗਿਆ ਸੀ, ਉਸ ਦਾ ਲੱਕ ਤੋੜ ਦਿਤਾ ਹੈ।

ਉਨ੍ਹਾਂ ਕਿਹਾ ਕਿ 21039 ਕੇਸ ਰਜਿਸਟਰ ਕੀਤੇ ਹਨ, 25092 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ 556 ਕਿਲੋਗ੍ਰਾਮ ਹੈਰੋਇਨ ਜ਼ਬਤ ਕੀਤੀ ਹੈ। ਉਨ੍ਹਾਂ ਐਲਾਨ ਕੀਤਾ ਕਿ ਕਾਨੂੰਨ ਵਿਵਸਥਾ ਨੂੰ ਵਿਗਾੜਨ ਵਾਲੇ, ਧਾਰਮਕ ਬੇਅਦਬੀ ਦੇ ਦੋਸ਼ੀਆਂ ਅਤੇ ਨਸ਼ਾ ਵੇਚਣ ਵਾਲਿਆਂ ਹੋਰ ਵੱਡੇ ਲੋਕਾਂ ਨੂੰ ਸਪੈਸ਼ਲ ਟਾਸਕ ਫ਼ੋਰਸ ਛੇਤੀ ਹੀ ਕਾਬੂ ਕਰੇਗੀ। ਅਧਿਆਪਕਾਂ, ਸਰਕਾਰੀ ਕਰਮਚਾਰੀਆਂ ਅਤੇ ਹੋਰ ਮੁਲਾਜ਼ਮਾਂ ਦੀਆਂ ਮੁਸ਼ਕਲਾਂ, ਸਮੱਸਿਆਵਾਂ, ਤਨਖ਼ਾਹਾ ਤੇ ਹੋਰ ਮੰਗਾਂ ਬਾਰੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ 6 ਫ਼ੀ ਸਦੀ ਡੀ.ਏ. ਦਾ ਭੁਗਤਾਨ ਇਕ ਫ਼ਰਵਰੀ ਤੋਂ ਸ਼ੁਰੂ ਹੋਵੇਗਾ।

ਤਰੱਕੀਆਂ ਦੇਣ ਤੇ ਰੈਗੂਲਰ ਕਰਨ ਬਾਰੇ ਕਮੇਟੀ ਬਣਾ ਦਿਤੀ ਹੈ, ਘੋਖ ਕਰੇਗੀ ਅਤੇ ਆਰਥਕ ਹਾਲਤ ਸੁਧਾਰਨ 'ਤੇ ਮੁਲਾਜ਼ਮਾਂ ਨੂੰ ਖ਼ੁਸ਼ ਕਰ ਦਿਤਾ ਜਾਵੇਗਾ। ਘਰ-ਘਰ ਰੋਜ਼ਗਾਰ ਦੇਣ ਦੇ ਨੁਕਤੇ 'ਤੇ ਮੁੱਖ ਮੰਤਰੀ ਨੇ ਸਪਸ਼ਟ ਕਿਹਾ ਕਿ 22 ਜ਼ਿਲ੍ਹਿਆਂ ਵਿਚ ਰੋਜ਼ਗਾਰ ਦਫ਼ਤਰ ਕੰਮ ਕਰ ਰਹੇ ਹਨ, ਸਰਕਾਰੀ ਤੇ ਪ੍ਰਾਈਵੇਟ ਮਿਲਾ ਕੇ 5 ਲੱਖ ਨੌਕਰੀ ਜਾਂ ਰੋਜ਼ਗਾਰ ਮੁਹਈਆ ਕਰਵਾਇਆ ਜਾ ਚੁਕਾ ਹੈ। ਪਿਛਲੇ 2 ਸਾਲਾਂ ਦੀ ਸਰਕਾਰ ਦੀ ਕਾਰਗੁਜ਼ਾਰੀ ਸਬੰਧੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਹਰੇਕ ਸਬ ਡਵੀਜ਼ਨ ਵਾਸਤੇ ਪੰਜ-ਪੰਜ ਕਰੋੜ ਵਿਕਾਸ ਫ਼ੰਡ, ਜ਼ਿਲ੍ਹਾ ਡਿਪਟੀ ਕਮਿਸ਼ਨਰ ਦੇ ਹਵਾਲੇ ਕੀਤਾ ਹੈ

ਜਿਸ ਵਿਚੋਂ ਸਾਰੇ ਵਿਧਾਇਕ ਚਾਹੇ ਕਿਸੇ ਵੀ ਪਾਰਟੀ ਦੇ ਹੋਣ ਵਿਕਾਸ ਕੰਮਾਂ ਵਾਸਤੇ ਲੈ ਸਕਦੇ ਹਨ। ਰਾਜਪਾਲ ਦੇ ਭਾਸ਼ਣ 'ਤੇ ਧਨਵਾਦ ਦਾ ਮਤਾ ਪਾਸ ਕਰ ਦਿਤਾ ਗਿਆ ਪਰ 'ਆਪ' ਦੇ ਕਈ ਵਿਧਾਇਕਾਂ ਵਲੋਂ ਲਿਆਂਦੀਆਂ ਸੋਧਾਂ ਤੇ ਤਰਮੀਮਾਂ ਨੂੰ ਰੱਦ ਕਰ ਦਿਤਾ ਗਿਆ। ਅਕਾਲੀ ਦਲ ਦੇ ਪਰਮਿੰਦਰ ਸਿੰਘ ਢੀਂਡਸਾ ਵਲੋਂ ਲਿਆਂਦੇ ਗਏ ਉਸ ਮਤੇ ਨੂੰ ਵੀ ਰੱਦ ਕਰ ਦਿਤਾ ਗਿਆ ਜਿਸ ਵਿਚ ਮੰਗ ਕੀਤੀ ਗਈ ਸੀ ਕਿ ਪੰਜਾਬ ਵਿਧਾਨ ਸਭਾ, ਮਤਾ ਪ੍ਰਵਾਨ ਕਰ ਕੇ ਪਾਕਿਸਤਾਨ ਨੂੰ ਆਤੰਕੀ ਮੁਲਕ ਐਲਾਨੇ ਅਤੇ ਭਾਰਤ ਸਰਕਾਰ ਨੂੰ ਭੇਜੇ। ਪਰ ਕਾਂਗਰਸ ਨੇ ਇਸ ਦਾ ਵਿਰੋਧ ਕੀਤਾ ਤੇ ਪਾਕਿਸਤਾਨ ਵਿਰੁਧ ਮਤਾ ਪੇਸ਼ ਹੀ ਨਹੀਂ ਹੋਣ ਦਿਤਾ। ਇਸ ਦੌਰਾਨ ਕੁੱਝ ਤਲਖ਼ੀ ਵੀ ਹੋਈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement