ਮੁੱਖ ਮੰਤਰੀ ਵਲੋਂ ਦੀਵਾਲੀ ਲਈ ਕਾਨੂੰਨ ਵਿਵਸਥਾ ਤੇ ਸੁਰੱਖਿਆ ਦਾ ਜ਼ਾਇਜਾ
Published : Nov 5, 2018, 8:03 pm IST
Updated : Nov 5, 2018, 8:03 pm IST
SHARE ARTICLE
Punjab CM reviews law & order, security for Diwali...
Punjab CM reviews law & order, security for Diwali...

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਵਿਚ ਗੜਬੜ ਪੈਦਾ ਕਰਨ ਲਈ ਸਹਹੱਦ ਪਾਰਲੀਆਂ ਦੋਖੀ ਸ਼ਕਤੀਆਂ ਦੀ...

ਚੰਡੀਗੜ੍ਹ (ਸਸਸ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਵਿਚ ਗੜਬੜ ਪੈਦਾ ਕਰਨ ਲਈ ਸਹਹੱਦ ਪਾਰਲੀਆਂ ਦੋਖੀ ਸ਼ਕਤੀਆਂ ਦੀ ਸਹਾਇਤਾ ਪ੍ਰਾਪਤ ਕਟੜਪੰਥੀਆਂ ਵਲੋਂ ਕੀਤੀਆਂ ਗਈਆਂ ਹਾਲ ਹੀ ਦੀਆਂ ਕੀਤੀਆਂ ਕੋਸ਼ਿਸ਼ਾਂ ਦੀ ਰੋਸ਼ਨੀ ਵਿਚ ਦੀਵਾਲੀ ਦੇ ਸਮਾਰੋਹਾਂ ਦੌਰਾਨ ਪੁਲਿਸ ਨੂੰ ਅਤਿ ਚੌਕਸੀ ਵਰਤਣ ਦੇ ਨਿਰਦੇਸ਼ ਦਿਤੇ ਹਨ। ਅੱਜ ਇਥੇ ਇਕ ਉੱਚ ਪੱਧਰੀ ਮੀਟਿੰਗ ਦੌਰਾਨ ਸੂਬੇ ਵਿੱਚ ਕਾਨੂੰਨ ਵਿਵਸਥਾ ਅਤੇ ਸੁਰੱਖਿਆ ਦੀ ਸਥਿਤੀ ਦਾ ਜ਼ਾਇਜਾ ਲੈਂਦੇ ਹੋਏ ਮੁੱਖ ਮੰਤਰੀ ਨੇ ਇਹ ਨਿਰਦੇਸ਼ ਜਾਰੀ ਕੀਤੇ।

ASKS POLICE TO REMAIN ON HIGH ALERTASKS POLICE TO REMAIN ON HIGH ALERTਇਸ ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਮੁੱਖ ਮੰਤਰੀ ਦੇ ਮੁੱਖ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ, ਡੀ.ਜੀ.ਪੀ ਸੁਰੇਸ਼ ਅਰੋੜਾ ਅਤੇ ਡੀ.ਜੀ.ਪੀ ਇੰਟੈਲੀਜੈਂਸ ਦਿਨਕਰ ਗੁਪਤਾ ਹਾਜ਼ਰ ਸਨ। ਡੀ.ਜੀ.ਪੀ ਨੇ ਵੱਖ ਵੱਖ ਸ੍ਰਰੋਤਾਂ ਤੋਂ ਪ੍ਰਾਪਤ ਜਾਣਕਾਰੀ ਅਤੇ ਸੂਬੇ ਦੀਆਂ ਘਟਨਾਵਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਨੇ 3/4 ਨਵੰਬਰ ਨੂੰ ਪੰਜਾਬ ਪੁਲਿਸ ਵਲੋਂ ਅੰਸਰ ਘਜ਼ਵੱਤ ਉਲ ਹਿੰਦ (ਏ.ਜੀ.ਐਚ) ਦੇ ਅੱਤਵਾਦੀ ਗਿਰੋਹ ਨੂੰ ਖਤਮ ਕੀਤੇ ਜਾਣ ਬਾਰੇ ਵੀ ਮੁੱਖ ਮੰਤਰੀ ਨੂੰ ਸੰਖੇਪ ਜਾਣਕਾਰੀ ਦਿਤੀ। 

ਕੈਪਟਨ ਅਮਰਿੰਦਰ ਸਿੰਘ ਨੇ ਭੀੜ-ਭੜਕੇ ਵਾਲੀਆਂ ਮਾਰਕੀਟਾਂ ਆਦਿ ਅਤੇ ਹੋਰ ਮਹੱਤਵਪੂਰਨ ਥਾਵਾਂ 'ਤੇ ਸਖਤ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਅਧਿਕਾਰੀਆਂ ਨੂੰ ਹੁਕਮ ਦਿਤੇ। ਉਨ੍ਹਾਂ ਨੇ ਦੀਵਾਲੀ ਦੇ ਸਮਾਰੋਹ ਦੌਰਾਨ ਉੱਚ ਸੁਰੱਖਿਆ ਵਰਤੇ ਜਾਣ ਲਈ ਸਾਰੇ ਪੁਲਿਸ ਮੁਲਾਜਮਾਂ ਨੂੰ ਵਾਪਸ ਸੱਦੇ ਜਾਣ ਵਾਸਤੇ ਵੀ ਡੀ.ਜੀ.ਪੀ ਨੂੰ ਆਖਿਆ। ਮੁੱਖ ਮੰਤਰੀ ਨੇ ਕਿਸੇ ਵੀ ਤਰ੍ਹਾਂ ਦੀ ਗੜਬੜ ਪੈਦਾ ਕਰਨ ਵਾਲੇ ਵਿਅਕਤੀ ਵਿਰੁੱਧ ਤੁਰਤ ਕਾਰਵਾਈ ਕਰਨ ਵਾਸਤੇ ਵੀ ਡੀ.ਜੀ.ਪੀ ਨੂੰ ਨਿਰਦੇਸ਼ ਦਿਤੇ।

Captain Amarinder SinghCM was reviewing the law & Order ​ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਲਈ ਦੀਵਾਲੀ ਪੂਰੀ ਤਰ੍ਹਾਂ ਸੁਰੱਖਿਅਤ ਬਣਾਉਣਾ ਪੁਲਿਸ ਦੀ ਜ਼ਿੰਮੇਵਾਰੀ ਹੈ। ਮੁੱਖ ਮੰਤਰੀ ਵਲੋਂ ਦਿਤੇ ਗਏ ਨਿਰਦੇਸ਼ਾਂ 'ਤੇ ਗ੍ਰਹਿ ਵਿਭਾਗ ਨੇ ਦੀਵਾਲੀ ਦੇ ਦੌਰਾਨ ਪਟਾਖੇ ਵਜਾਉਣ ਜਾਂ ਇਨ੍ਹਾਂ ਦੀ ਵਿਕਰੀ ਦੇ ਕਾਰਨ ਪੈਦਾ ਹੋਣ ਵਾਲੀ ਕਿਸੇ ਵੀ ਮਾੜੀ ਘਟਨਾ ਨੂੰ ਰੋਕਣ ਲਈ ਜ਼ਿਲਾ ਮੈਜਿਸਟਰੇਟਾਂ ਨੂੰ ਨਿਰਦੇਸ਼ ਜਾਰੀ ਕੀਤੇ ਹਨ। ਬੁਲਾਰੇ ਨੇ ਦੱਸਿਆ ਕਿ ਐਕਸਪਲੋਸਿਵ ਰੂਲਜ਼-2008 ਦੇ ਹੇਠ ਜ਼ਿਲ੍ਹਾ ਮੈਜਿਸਟਰੇਟਾਂ ਨੂੰ ਨਿਰਪੱਖ ਅਤੇ ਨਿਆਂਯੁਕਤ ਕਾਰਵਾਈ ਕਰਨ ਲਈ ਆਖਿਆ ਗਿਆ ਹੈ।

ਇਨ੍ਹਾਂ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਪਟਾਖੇ 7 ਨਵੰਬਰ, 2018 ਨੂੰ ਸਵੇਰੇ 10 ਵਜੇ ਤੋਂ 7.30 ਵਜੇ ਤੱਕ ਵੇਚੇ ਜਾਣਗੇ। ਇਸ ਸਬੰਧੀ ਆਰਜ਼ੀ ਲਾਇਸੈਂਸ ਜ਼ਿਲ੍ਹਾ ਮੈਜਿਸਟਰੇਟਾਂ ਵਲੋਂ ਹਾਈਕੋਰਟ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਜਾਰੀ ਕੀਤੇ ਜਾਣਗੇ। ਸਾਲ 2016 ਦੇ ਦੌਰਾਨ ਜਾਰੀ ਕੀਤੇ ਆਰਜੀ ਲਾਇਸੈਂਸਾਂ ਦੀ ਕੁਲ ਗਿਣਤੀ ਦਾ ਇਹ 20 ਫੀਸਦੀ ਤੱਕ ਹੋਣਗੇ। ਸਬੰਧਤ ਡਿਪਟੀ ਕਮਿਸ਼ਨਰਾਂ ਵਲੋਂ ਡਰਾਅ ਦੇ ਆਧਾਰ 'ਤੇ ਇਹ ਲਾਇਸੈਂਸ ਜਾਰੀ ਕੀਤੇ ਜਾਣਗੇ ਅਤੇ ਕਿਸੇ ਵੀ ਸੂਰਤ ਵਿਚ ਇਸ ਸਬੰਧੀ ਸ਼ਕਤੀਆਂ ਦੀ ਸਪੁਰਦਗੀ ਨਹੀਂ ਕੀਤੀ ਜਾਵੇਗੀ। 

ਜ਼ਿਲ੍ਹਾ ਮੈਜਿਸਟਰੇਟਾਂ ਨੂੰ ਜਾਰੀ ਕੀਤੇ ਨਿਰਦੇਸ਼ਾਂ ਦੇ ਅਨੁਸਾਰ ਸੁਰੱਖਿਆ ਦੀ ਵਿਵਸਥਾ ਦੇ ਮੱਦੇਨਜ਼ਰ ਇਹ ਯਕੀਨੀ ਬਣਾਇਆ ਜਾਏਗਾ ਕਿ ਪਟਾਖਿਆਂ ਦੀ ਵਿਕਰੀ ਨਿਰਧਾਰਤ ਥਾਵਾਂ 'ਤੇ ਹੋਵੇ ਅਤੇ ਰਾਸ਼ਟਰੀ ਮਾਰਗਾਂ, ਸੂਬਾਈ ਮਾਰਗਾਂ ਅਤੇ ਰੇਲਵੇ ਲਾਈਨਾਂ ਅਤੇ ਭੀੜ ਭੜਕੇ ਵਾਲੇ ਥਾਵਾਂ 'ਤੇ ਪਟਾਖਿਆਂ ਦੀ ਵਿਕਰੀ ਕਰਨ ਦੀ ਆਗਿਆ ਨਾ ਦਿਤੀ ਜਾਵੇ। 

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM
Advertisement