ਟੂਲਕਿਟ ਮਾਮਲੇ 'ਚ ਦਿਸ਼ਾ ਰਵੀ ਨੂੰ  ਨਹੀਂ ਮਿਲੀ ਜ਼ਮਾਨਤ 
Published : Feb 21, 2021, 1:09 am IST
Updated : Feb 21, 2021, 1:09 am IST
SHARE ARTICLE
image
image

ਟੂਲਕਿਟ ਮਾਮਲੇ 'ਚ ਦਿਸ਼ਾ ਰਵੀ ਨੂੰ  ਨਹੀਂ ਮਿਲੀ ਜ਼ਮਾਨਤ 


ਖ਼ਾਲਿਸਤਾਨੀ ਸਮਰਥਕਾਂ ਦੇ ਸੰਪਰਕ 'ਚ ਸੀ ਦਿਸ਼ਾ ਰਵੀ : ਦਿੱਲੀ ਪੁਲਿਸ

ਨਵੀਂ ਦਿੱਲੀ, 20 ਫ਼ਰਵਰੀ : ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਸਨਿਚਰਵਾਰ ਨੂੰ  ਕਿਸਾਨਾਂ ਦੇ ਅੰਦੋਲਨ ਨਾਲ ਜੁੜੇ ਇਕ ਟੂਲਕਿੱਟ ਮਾਮਲੇ ਵਿਚ ਗਿ੍ਫ਼ਤਾਰ ਵਾਤਾਵਰਣ ਕਾਰਕੁਨ ਦਿਸ਼ਾ ਰਵੀ ਨੂੰ  ਜ਼ਮਾਨਤ ਨਹੀਂ ਦਿਤੀ | ਅਦਾਲਤ ਨੇ ਦਿਸ਼ਾ ਦੀ ਜ਼ਮਾਨਤ ਪਟੀਸ਼ਨ 'ਤੇ ਸੁਣਵਾਈ ਕਰਦਿਆਂ ਫ਼ੈਸਲਾ ਰਾਖਵਾਂ ਰੱਖ ਲਿਆ | ਅਦਾਲਤ ਵਲੋਂ ਮੰਗਲਵਾਰ (23 ਫ਼ਰਵਰੀ) ਨੂੰ  ਅਪਣਾ ਫ਼ੈਸਲਾ ਸੁਣਾਏ ਜਾਣ ਦੀ ਸੰਭਾਵਨਾ ਹੈ | 
ਇਸ ਤੋਂ ਪਹਿਲਾਂ  'ਟੂਲਕਿੱਟ' ਮਾਮਲੇ 'ਚ ਵਾਤਾਵਰਣ ਕਾਰਕੁਨ ਦਿਸ਼ਾ ਰਵੀ ਦੀ ਜ਼ਮਾਨਤ ਪਟੀਸ਼ਨ ਦਾ ਵਿਰੋਧ ਕਰਦੇ ਹੋਏ ਦਿੱਲੀ ਪੁਲਿਸ ਨੇ ਸਲਿਚਰਵਾਰ ਨੂੰ  ਇਥੇ ਇਕ ਅਦਾਲਤ 'ਚ ਦੋਸ਼ ਲਗਾਇਆ ਕਿ ਉਹ ਖ਼ਾਲਿਸਤਾਨ ਸਮਰਥਕਾਂ ਨਾਲ ਇਹ ਦਸਤਾਵੇਜ (ਟੂਲਕਿੱਟ) ਤਿਆਰ ਕਰ ਰਹੀ ਸੀ | ਨਾਲ ਹੀ, ਉਹ ਭਾਰਤ ਨੂੰ  ਬਦਨਾਮ ਕਰਨ ਅਤੇ ਕਿਸਾਨਾਂ ਦੇ ਪ੍ਰਦਰਸ਼ਨ ਦੀ ਆੜ 'ਚ ਦੇਸ਼ ਵਿਚ ਅਸ਼ਾਂਤੀ 
ਪੈਦਾ ਕਰਨ ਦੀ ਗਲੋਬਲ ਸਾਜ਼ਸ਼ ਦਾ ਹਿੱਸਾ ਸੀ | ਪੁਲਿਸ ਨੇ ਐਡੀਸ਼ਨਲ ਸੈਸ਼ਨ ਜੱਜ ਧਰਮੇਂਦਰ ਰਾਣਾ ਦੇ ਸਾਹਮਣੇ ਕਿਹਾ,''ਇਹ ਸਿਰਫ਼ ਇਕ ਟੂਲਕਿੱਟ ਨਹੀਂ ਹੈ | ਅਸਲੀ ਯੋਜਨਾ ਭਾਰਤ ਨੂੰ  ਬਦਨਾਮ ਕਰਨ ਅਤੇ ਦੇਸ਼ 'ਚ ਅਸ਼ਾਂਤੀ ਪੈਦਾ ਕਰਨ ਦੀ ਸੀ |'' 
ਦਿੱਲੀ ਪੁਲਿਸ ਨੇ ਦੋਸ਼ ਲਗਾਇਆ ਕਿ ਰਵੀ ਨੇ ਵਟਸਐੱਪ 'ਤੇ ਹੋਈ ਗੱਲਬਾਤ, ਈਮੇਲ ਅਤੇ ਹੋਰ ਸਬੂਤ ਮਿਟਾ ਦਿਤੇ, ਉਹ ਇਸ ਗੱਲ ਤੋਂ ਜਾਣੂੰ ਸੀ ਕਿ ਉਸ ਨੂੰ  ਕਿਸ ਤਰ੍ਹਾਂ ਦੀ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨਾ ਪੈ ਸਕਦਾ ਹੈ | ਪੁਲਿਸ ਨੇ ਕੋਰਟ ਦੇ ਸਾਹਮਣੇ ਦਲੀਲ ਦਿਤੀ ਕਿ ਜੇਕਰ ਦਿਸ਼ਾ ਨੇ ਕੋਈ ਗ਼ਲਤ ਕੰਮ ਨਹੀਂ ਕੀਤਾ ਸੀ ਤਾਂ ਉਸ ਨੇ ਅਪਣੇ ਸੰਦੇਸ਼ਾਂ ਨੂੰ  ਕਿਉਂ ਲੁਕਾਇਆ ਅਤੇ ਸਬੂਤ ਮਿਟਾ ਦਿਤਾ | ਪੁਲਿਸ ਨੇ ਦੋਸ਼ ਲਗਾਇਆ ਕਿ ਇਸ ਨਾਲ ਉਸ ਦੀ ਨਾਪਾਕ ਯੋਜਨਾ ਜਾਹਰ ਹੁੰਦੀ ਹੈ | ਦਿੱਲੀ ਪੁਲਿਸ ਨੇ ਦੋਸ਼ ਲਗਾਇਆ,''ਦਿਸ਼ਾ ਭਾਰਤ ਨੂੰ  ਬਦਨਾਮ ਕਰਨ ਅਤੇ ਕਿਸਾਨਾਂ ਦੇ ਪ੍ਰਦਰਸ਼ਨ ਦੀ ਆੜ 'ਚ ਅਸ਼ਾਂਤੀ ਪੈਦਾ ਕਰਨ ਦੀ ਗਲੋਬਲ ਸਾਜ਼ਸ਼ ਦੇ ਭਾਰਤੀ ਚੈਪਟਰ ਦਾ ਹਿੱਸਾ ਸੀ | ਉਹ ਟੂਲਕਿੱਟ ਤਿਆਰ ਕਰਨ ਅਤੇ ਉਸ ਨੂੰ  ਸਾਂਝਾ ਕਰਨ ਨੂੰ  ਲੈ ਕੇ ਖ਼ਾਲਿਸਤਾਨ ਸਮਰਥਕਾਂ ਦੇ ਸੰਪਰਕ 'ਚ ਸੀ |''
ਟੂਲਕਿਟ ਦੇ ਪਿੱਛੇ ਇਕ ਨਾਪਾਕ ਯੋਜਨਾ ਸੀ
ਪੁਲਿਸ ਨੇ ਅਦਾਲਤ ਨੂੰ  ਕਿਹਾ,''ਇਸ ਤੋਂ ਪ੍ਰਦਰਸ਼ਿਤ ਹੁੰਦਾ ਹੈ ਕਿ ਇਸ ਟੂਲਕਿੱਟ ਦੇ ਪਿੱਛੇ ਇਕ ਨਾਪਾਕ ਯੋਜਨਾ ਸੀ |'' 'ਟੂਲਕਿੱਟ' ਅਜਿਹਾ ਦਸਤਾਵੇਜ ਹੁੰਦਾ ਹੈ, ਜਿਸ 'ਚ ਕਿਸੇ ਮੁੱਦੇ ਦੀ ਜਾਣਕਾਰੀ ਦੇਣ ਲਈ ਅਤੇ ਉਸ ਨਾਲ ਜੁੜੇ ਕਦਮ ਚੁੱਕਣ ਲਈ ਵਿਸਥਾਰ ਨਾਲ ਸੁਝਾਅ ਦਿਤੇ ਹੁੰਦੇ ਹਨ | ਆਮ ਤੌਰ 'ਤੇ ਕਿਸੇ ਵੱਡੀ ਮੁਹਿੰਮ ਜਾਂ ਅੰਦੋਲਨ ਦੌਰਾਨ ਉਸ 'ਚ ਹਿੱਸਾ ਲੈਣ ਵਾਲੇ ਲੋਕਾਂ ਨੂੰ  ਇਸ 'ਚ ਦਿਸ਼ਾ-ਨਿਰਦੇਸ਼ ਦਿਤੇ ਜਾਂਦੇ ਹਨ | ਇਸ ਦਾ ਉਦੇਸ਼ ਕਿਸੇ ਖ਼ਾਸ ਵਰਗ ਨੂੰ  ਜ਼ਮੀਨੀ ਪੱਧਰ 'ਤੇ ਗਤੀਵਿਧੀਆਂ ਲਈ ਦਿਸ਼ਾ-ਨਿਰਦੇਸ਼ ਦੇਣਾ ਹੁੰਦਾ ਹੈ | ਜ਼ਿਕਰਯੋਗ ਹੈ ਕਿ ਇਕ ਹੇਠਲੀ ਅਦਾਲਤ ਨੇ ਦਿਸ਼ਾ ਦੀ 5 ਦਿਨਾਂ ਦੀ ਪੁਲਿਸ ਹਿਰਾਸਤ ਦੀ ਮਿਆਦ ਖਤਮ ਹੋਣ ਤੋਂ ਬਾਅਦ ਸ਼ੁਕਰਵਾਰ ਨੂੰ  ਤਿੰਨ ਦਿਨਾਂ ਲਈ ਨਿਆਇਕ ਹਿਰਾਸਤ 'ਚ ਭੇਜ ਦਿਤਾ ਸੀ | ਦਿਸ਼ਾ ਨੂੰ  ਦਿੱਲੀ ਪੁਲਿਸ ਦੇ ਸਾਈਬਰ ਸੈੱਲ ਨੇ ਪਿਛਲੇ ਸਨਿਚਰਵਾਰ ਨੂੰ  ਬੈਂਗਲੁਰੂ ਤੋਂ ਗਿ੍ਫ਼ਤਾਰ ਕੀਤਾ ਸੀ | ਦਿਸ਼ਾ 'ਤੇ ਰਾਜਧ੍ਰੋਹ ਅਤੇ ਹੋਰ ਦੇਸ਼ਾਂ ਦੇ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ |        
 

SHARE ARTICLE

ਏਜੰਸੀ

Advertisement

Patiala Kutmaar Viral Video : ਨੌਜਵਾਨਾਂ ਦੀ ਦੇਖੋ ਸੜਕ ਵਿਚਕਾਰ ਸ਼ਰੇਆਮ ਗੁੰਡਾਗਰਦੀ

13 Dec 2025 4:37 PM

CM Mann Vs CM Saini: ਖੇਡ ਮੈਦਾਨ ਬਣੇ ਮੌ.ਤ ਦੀ ਮੰਜ਼ਿਲ, ਖੇਡ ਮੈਦਾਨ ‘ਚੋਂ ਖਿਡਾਰੀਆਂ ਦੀ ਲਾ.ਸ਼ਾਂ ਆਉਣਗੀਆਂ

13 Dec 2025 4:36 PM

ਆਖ਼ਰ ਕਦੋਂ ਮਿਲੇਗੀ MP Amritpal Singh ਨੂੰ Parole ?

13 Dec 2025 7:33 AM

'ਮੈਂ ਕੀ ਬੋਲਣਾ ਕੀ ਨਹੀਂ, ਇਹ ਮੈਂ ਤੈਅ ਕਰਾਗਾਂ...' ਸੰਸਦ 'ਚ ਰਾਹੁਲ ਗਾਂਧੀ ਤੇ ਅਮਿਤ ਸ਼ਾਹ ਵਿਚਾਲੇ ਤਿੱਖੀ ਬਹਿਸ

11 Dec 2025 2:35 PM

ਸੰਸਦ 'ਚ ਗੈਂਗਸਟਰਾਂ 'ਤੇ ਖੁੱਲ੍ਹ ਕੇ ਬੋਲੇ MP ਰਾਜਾ ਵੜਿੰਗ

11 Dec 2025 2:21 PM
Advertisement